ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵਿਯਾ ਨੇ ਚੇਨਈ ਵਿੱਚ ਸੀਡੀਐੱਸਸੀਓ ਭਵਨ, ਦੱਖਣੀ ਖੇਤਰ ਦੀ ਨਵੀਂ ਇਮਾਰਤ ਦਾ ਆਭਾਸੀ ਰੂਪ ਨਾਲ ਉਦਘਾਟਨ ਕੀਤਾ


ਇਹ ਤਮਿਲ ਨਾਡੂ, ਪੁਦੂਚੇਰੀ, ਕੇਰਲ ਅਤੇ ਲਕਸ਼ਦ੍ਵੀਪ ਸਹਿਤ ਦੱਖਣੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਔਸ਼ਧੀ, ਪ੍ਰਸਾਧਨ ਸਮੱਗਰੀ ਸੁਰੱਖਿਆ ਅਤੇ ਰੈਗੂਲੇਟਰੀ ਗਤੀਵਿਧੀਆਂ ਵਿੱਚ ਸਹਾਇਤਾ ਪ੍ਰਦਾਨ ਕਰੇਗਾ

ਸੀਡੀਐੱਸਸੀਓ ਸਾਡੇ ਨਾਗਰਿਕਾਂ ਨੂੰ “ਸਹੀ ਸਮੇਂ ’ਤੇ ਸਹੀ ਦਵਾਈ” ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ: ਡਾ. ਮਨਸੁਖ ਮਾਂਡਵਿਯਾ


“ਭਾਰਤੀ ਔਸ਼ਧੀ ਸਵੀਕ੍ਰਿਤੀ ਪ੍ਰਣਾਲੀ ਆਲਮੀ ਮਾਨਕਾਂ ਦੇ ਸਮਾਨ; ਇਸ ਦੀ ਬਦੌਲਤ ਵਿਭਿੰਨ ਦੇਸ਼ਾਂ ਦੇ ਦਰਮਿਆਨ ਭਾਰਤੀ ਫਾਰਮਾਕੋਪੀਆ ਨੂੰ ਵਿਆਪਕ ਸਵੀਕ੍ਰਿਤੀ ਮਿਲੀ ਹੈ”

Posted On: 22 DEC 2022 6:44PM by PIB Chandigarh

 “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਭਾਵਨਾ ਨੂੰ ਸੰਤ ਰਾਮਾਨੁਜ ਦੀ ਧਰਤੀ ਦੀ ਵਿਸ਼ੇਸ਼ਤਾ ਨਾਲ ਜੋੜਦੇ ਹੋਏ ਦੇਸ਼ ਸਿਹਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਕਾਰਜ ਕਰ ਰਿਹਾ ਹੈ। ਭਾਰਤ ਸਰਕਾਰ ਦੇਸ਼ ਵਿੱਚ ਔਸ਼ਧੀਆਂ, ਸੌਦਰਯ ਪ੍ਰਸਾਧਨਾਂ  ਅਤੇ ਚਿਕਿਤਸਾ ਉਪਕਰਨਾਂ ਦੀ ਸੁਰੱਖਿਆ ਅਕੇ ਪ੍ਰਭਾਵਤਕਾਰਿਤਾ ਬਰਕਰਾਰ ਰੱਖਦੇ ਹੋਏ ਉਨ੍ਹਾਂ ਦੀ ਉੱਚਤਮ ਗੁਣਵੱਤਾ ਸੁਨਿਸ਼ਚਿਤ ਕਰਕੇ ਜਨਤਕ ਸਿਹਤ ਦੀ ਸੁਰੱਖਿਆ ਕਰਨ ਅਤੇ ਉਸ ਵਿੱਚ ਵਾਧਾ ਕਰਨ ਦੇ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ। ਸੀਡੀਐੱਸਸੀਓ, ਦੱਖਣੀ ਖੇਤਰ ਦਾ ਨਵਾਂ ਭਵਨ ਵਿਸ਼ੇਸ਼ ਰੂਪ ਨਾਲ ਤਮਿਲ ਨਾਡੂ, ਪੁਦੂਚੇਰੀ, ਕੇਰਲ ਅਤੇ ਲਕਸ਼ਦ੍ਵੀਪ ਸਹਿਤ ਦੱਖਣੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਸੁਰੱਖਿਆ ਅਤੇ ਰੈਗੂਲੇਟਰੀ ਸਰਬਉੱਚ ਪ੍ਰਥਾਵਾਂ ਨੂੰ ਪ੍ਰਦਾਨ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਏਗਾ।” ਇਹ ਗੱਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵਿਯਾ ਨੇ ਅੱਜ ਚੇਨਈ ਵਿੱਚ ਸੀਡੀਐੱਸੀਸੀਓ ਭਵਨ, ਦੱਖਣੀ ਖੇਤਰ ਦੀ ਨਵੀਂ ਇਮਾਰਤ ਦਾ ਆਭਾਸੀ ਰੂਪ ਨਾਲ ਉਦਘਾਟਨ ਕਰਦੇ ਹੋਏ ਕਹੀ।

 

https://ci6.googleusercontent.com/proxy/vG6SpZJJ3pgKI8V64arihhK6aMXZs2hzMjLl1hpLhBImwTNjduMnWmf6byJyHeTPbz3XVWoIgGM3S1BcDkLbmPtitzSdOFq9jbIPFzQZ1XF33_-0hdmPnTQuUw=s0-d-e1-ft#https://static.pib.gov.in/WriteReadData/userfiles/image/image001NN6Y.jpghttps://ci4.googleusercontent.com/proxy/966Fb4T6ocfX7IkOeQhJ7fd95nmkcxlGg0zfHc9Sk-Ddpxf7IoQF2K9yOIKDU6jqS1lMr7xKh94N86MdN72rC-Zat_yXKtt0CJ4X_SBp1tD0NuXqWIy6WWQp4w=s0-d-e1-ft#https://static.pib.gov.in/WriteReadData/userfiles/image/image0023C3S.png

ਸੀਡੀਐੱਐਸਸੀਓ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਡਾ. ਮਾਂਡਵਿਯਾ ਨੇ ਕਿਹਾ ਕਿ “ਸੀਡੀਐੱਸਸੀਓ ਸੁਰੱਖਿਆ ਪ੍ਰਭਾਵਕਾਰਿਤਾ ਅਤੇ ਗੁਣਵੱਤਾ ਸੁਨਿਸ਼ਚਿਤ ਕਰਨ ਦੇ ਨਾਲ ਹੀ ਸਿਹਤ ਉਤਪਾਦਾਂ ਦੇ ਨਿਰਮਾਣ, ਆਯਾਤ ਅਤੇ ਵੰਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਕੋਵਿਡ ਮਹਾਮਾਰੀ ਦੇ ਦੌਰਾਨ, ਸਾਡੇ ਨਾਗਰਿਕਾਂ ਦੇ ਲਈ ਸਹੀ ਸਮੇਂ ’ਤੇ ਸਹੀ ਦਵਾਈ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ।” ਉਨ੍ਹਾਂ ਨੇ ਕਿਹਾ ਕਿ “ਸੀਡੀਐੱਸਸੀਓ ਦੇ ਮਹੱਤਵ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਸ ਦੀਆਂ ਸਮਰੱਥਾਵਾਂ ਵਿੱਚ ਵਿਸਤਾਰ ਕੀਤਾ ਹੈ। ਦੇਸ਼ ਵਿੱਚ ਦਵਾਈ ਰੈਗੂਲੇਟਰ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਦੇ ਲਈ ਭਾਰਤ ਸਰਕਾਰ ਨੇ 12ਵੀਂ ਪੰਜ ਸਾਲਾ ਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟ ਨਵੇਂ ਸੀਡੀਐੱਸਸੀਓ ਦਫ਼ਤਰਾਂ, ਨਵੀਆਂ ਡਰੱਗ ਟੈਸਟਿੰਗ ਲੈਬਾਂ ਦੇ ਨਿਰਮਾਣ ਅਤ ਮੌਜੂਦਾ ਪ੍ਰਯੋਗਸ਼ਾਲਾਵਾਂ, ਬੰਦਰਗਾਹਾਂ ‘ਤੇ ਮਿੰਨੀ ਪ੍ਰਯੋਗਸ਼ਾਲਾਵਾਂ ਆਦਿ ਦੇ ਅਪਗ੍ਰੇਡਿੰਗ ਨੂੰ ਮਨਜੂਰੀ ਦਿੱਤੀ ਹੈ।

https://ci4.googleusercontent.com/proxy/PSTJEl0g_Qpgie6Q_4K46Hp0wZZQqol4Y-WXVY-mQgJP0xFokaynyZtX9AQhPVQ5PfvpvlfzDB12BFHw4FYTB5WiE_XmP9bxtDHoVgQDAqo5UcdktYb3qNOviA=s0-d-e1-ft#https://static.pib.gov.in/WriteReadData/userfiles/image/image003ZH8I.jpg

 

ਔਸ਼ਧੀ, ਨਿਦਾਨ ਅਤੇ ਚਿਤਿਕਸਾ ਉਪਕਰਨਾਂ ਦੇ ਖੇਤਰ ਵਿੱਚ ਤੇਜ਼ੀ ਨਾਲ ਹੋਰ ਰਹੀ ਪ੍ਰਗਤੀ ਨੂੰ ਦੇਖਦੇ ਹੋਏ ਡਾ. ਮਾਂਡਵਿਯਾ ਨੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਕੀਤੇ ਗਏ “ਮੇਕ ਇਨ ਇੰਡੀਆ ਅਤੇ “ਆਤਮਨਿਰਭਰ ਭਾਰਤ” ਦੇ ਸੱਦੇ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਚਿਕਿਤਸਾ ਉਤਪਾਦਾਂ ਦੇ ਸਵਦੇਸ਼ੀ ਤਕਨੀਕ ਰਾਹੀਂ ਨਿਰਮਾਣ ਨੂੰ ਬਲ ਮਿਲਿਆ ਅਤੇ ਜਨਤਕ ਸਿਹਤ ਦੇ ਲਕਸ਼ਾਂ ਨੂੰ ਪ੍ਰੋਤਸਾਹਨ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ, “ਭਾਰਤ ਸਰਕਾਰ ਦਵਾਈਆਂ ਦੀ ਗੁਣਵੱਤਾ, ਪਹੁੰਚ, ਸਮਰੱਥਾ ਵਰਗੇ ਪ੍ਰਮੁਖ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਹੀ ਉਦਯੋਗ ਨਾਲ ਜੁੜੇ ਲੋਕਾਂ ਅਤੇ ਹੋਰ ਹਿਤਧਾਰਕਾਂ ਨੂੰ ਵੀ ਪ੍ਰੋਤਸਾਹਿਤ ਕਰ ਰਹੀ ਹੈ।” ਉਨ੍ਹਾਂ ਨੇ ਹਿਊਮਨਾਈਜ਼ ਚਿਪਸ ਰਾਹੀਂ ਨਵੀਆਂ ਤਕਨੀਕਾਂ ਅਤੇ ਡ੍ਰੱਗ ਦੇ ਟੈਸਟ ਵਰਗੇ ਨਵਾਚਾਰਾਂ ਨੂੰ ਅਪਣਾਉਣ ਦੀ ਸਰਕਾਰ ਦੀ ਇੱਛਾ ਵੀ ਰੇਖਾਂਕਿਤ ਕੀਤੀ। ਉਨ੍ਹਾਂ ਨੇ ਕਿਹਾ, ਸਰਕਾਰ ਨਵਾਂ ਔਸ਼ਧੀ, ਪ੍ਰਸਾਧਨ ਸਮਗੱਰੀ ਅਤੇ ਚਿਤਿਕਸਾ ਉਪਕਰਨ ਬਿਲ ਵੀ ਲਿਆ ਰਹੀ ਹੈ, ਜੋ ਮੌਜੂਦਾ ਅਧਿਨਿਯਮ ਅਤੇ ਨਿਯਮਾਂ ਦਾ ਸਥਾਨ ਲਵੇਗਾ। ਇਨ੍ਹਾਂ ਕਦਮਾਂ ਤੋਂ ਸਾਨੂੰ ਵਪਾਰ ਕਰਨ ਵਿੱਚ ਸੁਗਮਤਾ, ਇਨੋਵੇਟਰਾਂ ਦਾ ਸ਼ੋਸ਼ਣ ਰੋਕਣ ਅਤੇ ਇੱਕ ਮਜ਼ਬੂਤ ਰੈਗੂਲਟਰੀ ਪ੍ਰਣਾਲੀ ਦੇ ਨਾਲ ਜੀਵੰਤ ਔਸ਼ਧੀ ਅਤੇ ਪ੍ਰਸਾਧਨ ਸਮੱਗਰੀ ਉਦਯੋਗ ਦਾ ਨਿਰਮਾਣ ਕਰਨ ਵਿੱਚ ਮਦਦ ਮਿਲੇਗੀ।”

578 ਬਲੱਡ ਸੈਂਟਰ, 700 ਔਸ਼ਧੀ ਨਿਰਮਾਣ ਇਕਾਈਆਂ, 251 ਪ੍ਰਸਾਧਨ ਸਮੱਗਰੀ ਨਿਰਮਾਣ ਇਕਾਈਆਂ, 9 ਵੈਕਸੀਨ ਨਿਰਮਾਣ ਇਕਾਈਆਂ, 85 ਚਿਕਿਤਸਾ ਉਪਕਰਨ ਨਿਰਮਾਣ ਇਕਾਈਆਂ, 40 ਵਿਸ਼ਲੇਸ਼ਣਾਤਮਕ) ਪ੍ਰਯੋਗਸ਼ਾਲਾਵਾਂ ਅਤੇ 12ਬੀਏ/ਬੀਏ ਸੈਂਟਰਸ ਦੇ ਨਾਲ ਸੀਡੀਐੱਸਸੀਓ ਭਵਨ, ਦੱਖਣ ਖੇਤਰ ਸੰਯੁਕਤ ਨਿਰੀਖਣ ਦੁਆਰਾ ਦਵਾਈਆਂ ਅਤੇ ਬਲੱਡ ਬੈਂਕ ਲਾਇਸੈਂਸ, ਟੀਕੇ ਅਤੇ ਸੇਰਾ, ਵੱਡੀ ਮਾਤਰਾ ਵਿੱਚ ਪੈਰੇਨਟੇਲ, ਆਰ-ਡੀਐੱਨਏ ਉਤਪਾਦਾਂ, ਚਿਤਿਕਸਾ ਉਪਕਰਨਾਂ ਆਦਿ ਵਰਗੇ ਲਾਇਸੈਂਸਾਂ ਦੀ ਗੁਣਵੱਤਾ ਦੀ ਨਿਗਰਾਨੀ ਵਿੱਚ ਸਹਾਇਤਾ ਕਰੇਗਾ। ਉਹ ਨਿਯਮਿਤ ਦਵਾਈਆਂ ਦੇ ਨਮੂਨੇ ਲੈਣ ਦੇ ਨਾਲ-ਨਾਲ ਸੰਯੁਕਤ/ਸੰਯੁਕਤ ਰੂਪ ਨਾਲ ਅਚਾਨਕ ਜਾਂਚ/ਛਾਪੇਮਾਰੀ ਕਰਕੇ ਨੈਦਾਨਿਕ ਟੈਸਟ ਸੁਵਿਧਾਵਾਂ ਅਤੇ ਜਨਤਕ ਡ੍ਰੱਗ ਟੈਸਟਿੰਗ ਲੈਬ ਦੇ ਨਿਰੀਖਣ ਵਿੱਚ ਵੀ ਸਹਾਇਤਾ ਕਰਨਗੇ। ਸੀਡੀਐੱਸਸੀਓ ਅੰਤਰਰਾਸ਼ਟਰੀ ਰੈਗੂਲੇਟਰ ਏਜੰਸੀਆਂ ਦੇ ਨਾਲ ਸਹਿਯੋਗ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਇਸ ਪ੍ਰੋਗਰਾਮ ਵਿੱਚ ਡਾ. ਮਨਦੀਪ ਕੇ. ਭੰਡਾਰੀ, ਸੰਯੁਕਤ ਸਕੱਤਰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਡਾ. ਵੀ.ਜੀ. ਸੋਮਾਨੀ, ਡ੍ਰੱਗਸ ਕੰਟਰੋਲ ਜਨਰਲ ਆਵ੍ ਇੰਡੀਆ, ਡਾ.  ਬੀ. ਕੁਮਾਰ ਡਿਪਟੀ ਡ੍ਰੱਗਸ ਕੰਟ੍ਰੋਲਰ ਅਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਉਪਸਥਿਤ ਸਨ।

ਇਸ ਪ੍ਰੋਗਰਾਮ ਨੂੰ ਇੱਥੇ ਦੇਖਿਆ ਜਾ ਸਕਦਾ ਹੈ : https://www.youtube.com/watch?v=Hu-B3KRqHOc

****

ਐੱਮਵੀ 


(Release ID: 1887075) Visitor Counter : 137


Read this release in: English , Urdu , Hindi