ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਪ੍ਰਧਾਨ ਮੰਤਰੀ 24 ਦਸੰਬਰ ਨੂੰ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੇ 75ਵੇਂ ਅੰਮ੍ਰਿਤ ਮਹੋਤਸਵ ਨੂੰ ਸੰਬੋਧਨ ਕਰਨਗੇ
प्रविष्टि तिथि:
19 DEC 2022 8:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਦਸੰਬਰ, 2022 ਨੂੰ ਸਵੇਰੇ 11 ਵਜੇ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੇ 75ਵੇਂ ਅੰਮ੍ਰਿਤ ਮਹੋਤਸਵ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ।
ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੀ ਸਥਾਪਨਾ ਸਾਲ 1948 ਵਿੱਚ ਗੁਰੂਦੇਵ ਸ਼ਾਸਤਰੀਜੀ ਮਹਾਰਾਜ ਸ਼੍ਰੀ ਧਰਮਜੀਵਨਦਾਸਜੀ ਸਵਾਮੀ ਦੁਆਰਾ ਰਾਜਕੋਟ ਵਿੱਚ ਕੀਤੀ ਗਈ ਸੀ। ਇਸ ਸੰਸਥਾਨ ਦਾ ਕਾਫੀ ਵਿਸਤਾਰ ਹੋਇਆ ਹੈ ਅਤੇ ਵਰਤਮਾਨ ਵਿੱਚ ਇਸ ਸੰਸਥਾਨ ਦੀਆਂ ਪੂਰੇ ਵਿਸ਼ਵ ਵਿੱਚ 40 ਤੋਂ ਅਧਿਕ ਬ੍ਰਾਚਾਂ ਹਨ, ਜੋ 25,000 ਤੋਂ ਅਧਿਕ ਵਿਦਿਆਰਥੀਆਂ ਨੂੰ ਸਕੂਲ, ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਸਿੱਖਿਆ ਦੀਆਂ ਸੁਵਿਧਾਵਾਂ ਉਪਲਬਧ ਕਰਵਾ ਰਹੀਆਂ ਹਨ।
***
ਡੀਐੱਸ/ਐੱਲਪੀ/ਏਕੇ
(रिलीज़ आईडी: 1886072)
आगंतुक पटल : 199