ਪੇਂਡੂ ਵਿਕਾਸ ਮੰਤਰਾਲਾ

ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ ਲਾਈਟਹਾਊਸ ਸਾਂਸਦ ਆਦਰਸ਼ ਗ੍ਰਾਮ ਯੋਜਨਾ (ਐੱਸਏਜੀਵਾਈ) ਗ੍ਰਾਮ ਪੰਚਾਇਤ ਦੇ ਜਨਤਕ-ਨਿਜੀ ਸਾਂਝੇਦਾਰੀ ਸਵਰੂਪ ਦੇ ਤਹਿਤ ਵਿਕਾਸ ‘ਤੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਸੰਮੇਲਨ ਦਾ ਆਯੋਜਨ

Posted On: 20 DEC 2022 8:45PM by PIB Chandigarh

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਨੇ ਅੱਜ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ (ਸੀਐੱਸਆਰ) ਸੰਮੇਲਨ ਦਾ ਉਦਘਾਟਨ ਕੀਤਾ। ਇਹ ਸੰਮੇਲਨ ਟ੍ਰਾਂਸਫਾਰਮ ਰੂਰਲ ਇੰਡੀਆ ਫਾਊਂਡੇਸ਼ਨ (ਟੀਆਰਆਈਐੱਫ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ ਤਾਕਿ ਸੀਐੱਸਆਰ, ਜਨਤਕ ਖੇਤਰ ਦੇ ਅਦਾਰਿਆ  ਅਤੇ ਹੋਰ ਪ੍ਰਾਈਵੇਟ ਵਲੰਟੀਅਰ ਸੈਕਟਰਾਂ ਨਾਲ ਸੰਸਾਧਨਾਂ ਦਾ ਉਪਯੋਗ ਕੀਤਾ ਜਾ ਸਕੇ।

https://ci4.googleusercontent.com/proxy/g5PY9Nndzdh6Bd9-GFJjGop2X2RePqAT4kinYUs-0quP53mPxCmSUrg9iwAcqAVEbvluDOxCKzhE5BrmRGCAHKYOIUGUH8LBs7X7mGT_g-ZN4eCzKx2vhjflbQ=s0-d-e1-ft#https://static.pib.gov.in/WriteReadData/userfiles/image/image0014EB3.jpg

ਗ੍ਰਾਮੀਣ ਵਿਕਾਸ ਮੰਤਰਾਲੇ ਨੇ ਟੀਆਰਆਈਐੱਫ ਦੇ ਸਹਿਯੋਗ ਨਾਲ ਇਸ ਸੰਮੇਨਲ ਦਾ ਆਯੋਜਨ ਕੀਤਾ ਸੀ ਤਾਕਿ ਸੀਐੱਸਆਰ ਨਿਧੀਆਂ ਦਾ ਇਸਤੇਮਾਲ ਕੀਤਾ ਜਾ ਸਕੇ। ਲਾਈਟਹਾਊਸ ਸਾਂਸਦ ਆਦਰਸ਼ ਗ੍ਰਾਮ ਯੋਜਨਾ(ਐੱਸਏਜੀਵਾਈ) ਗ੍ਰਾਮ ਪੰਚਾਇਤਾਂ ਦੇ ਤੇਜ ਬਲਦਾਅ ਨੂੰ ਸਮਰਥਨ ਦੇਣ ਲਈ ਸਾਂਸਦਾਂ , ਕਾਰਪੋਰੇਟ ਜਗਤ ਅਤੇ ਹੋਰ ਐੱਸਏਜੀਵਾਈ ਹਿਤਧਾਰਕਾਂ ਨੇ ਇਸ ਸੰਮੇਨਲ ਵਿੱਚ ਹਿੱਸਾ ਲਿਆ।

ਇਸ ਅਵਸਰ ਤੇ ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਸਿੰਘ ਨੇ ਕਿਹਾ ਕਿ ਐੱਸਏਜੀਵਾਈ ਦਾ ਕੇਂਦਰੀ ਵਿਸ਼ਾ ਪਿੰਡਾਂ ਦਾ ਸਮੁੱਚਾ ਵਿਕਾਸ ਕਰਨਾ ਹੈ। ਇਸ ਲਈ ਸਥਾਨਿਕ ਸਮਰੱਥਾਵਾਂ ਅਤੇ ਲੋਕਾਂ ਦੀਆਂ ਆਕਾਂਖਿਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਹ ਕਾਰਜ ਮੌਜੂਦਾ ਕੇਂਦਰੀ/ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ ਵੰਡ ਸੰਸਾਧਨਾਂ ਤੱਕ ਪ੍ਰਾਈਵੇਟ ਵਲੰਟੀਅਰ ਅਤੇ ਸਹਿਕਾਰੀ ਸੰਸਥਾਵਾਂ ਦੇ ਸੰਸਾਧਨਾਂ ਦੇ ਇਸਤੇਮਾਲ ਦੇ ਜ਼ਰੀਏ ਪੂਰਾ ਕੀਤਾ ਜਾਂਦਾ ਹੈ।

https://ci3.googleusercontent.com/proxy/fGh4AqkGSj1FiABt31AeaEd0xIip1d0H7IQC8QDcZGpTT7wFnBxXWZUeBEQ03WUZFUjxa_fBtvQKK7qS2QqoHRLJrCmjCcz3yE-BtzpPhlGJArD2xRBoaxn1QQ=s0-d-e1-ft#https://static.pib.gov.in/WriteReadData/userfiles/image/image002GEUL.jpg

ਸ਼੍ਰੀ ਸਿੰਘ ਨੇ ਕਾਰਪੋਰੇਟ ਹਿਤਧਾਰਕਾਂ ਨੂੰ ਬੇਨਤੀ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਹਿਯੋਗ ਤੇ ਤਾਲਮੇਲ ਦੇ ਨਾਲ ਕੰਮ ਕਰਨ। ਇਸ ਲਈ ਕਾਰਪੋਰੇਟ ਜਗਤ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ ਗ੍ਰਾਮ ਪੰਚਾਇਤਾਂ’ ਦੇ ਗ੍ਰਾਮੀਣ ਵਿਕਾਸ ਯੋਜਨਾ ਦੇ ਲਈ ਪ੍ਰਸਤਾਵਿਤ ਗਤੀਵਿਧੀਆਂ ਲਈ ਸੰਬੰਧਿਤ ਨਿਯਮਾਂ ਅਤੇ ਕਾਨੂੰਨਾਂ ਦਾ ਪਾਲਨ ਕਰਦੇ ਹੋਏ ਸਹਿਯੋਗ ਕਰਨ। ਇਸ ਯੋਜਨਾ ਲਈ ਤਕਨੀਕੀ ਅਤੇ/ਜਾਂ ਵਿੱਤੀ ਸਾਂਝੀਦਾਰਾਂ ਦੀ ਜ਼ਰੂਰਤ ਹੈ।

ਸਾਂਸਦ ਸ਼੍ਰੀ ਪੀਵੀ ਅਬਦੁਲ ਵਹਾਬ, ਸ਼੍ਰ ਦੁਲਾਲ ਚੰਦਰ ਗੋਸਵਾਮੀ, ਸ਼੍ਰੀ ਵਿਜੈ ਬਘੇਲ, ਸ਼੍ਰੀਮਤੀ ਹਿਨਾ ਵਿਜੈ ਕੁਮਾਰ ਗਾਵਿਤ ਅਤੇ ਸ਼੍ਰੀ ਉਮੇਸ਼ ਪਾਟਿਲ ਵਰਕਸ਼ਾਪਾਂ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਐੱਸਏਜੀਵਾਈ ਦੇ ਤਹਿਤ ਸੰਸਾਧਨਾਂ ਦੇ ਇਸਤੇਮਾਲ ਅਤੇ ਐੱਸਏਜੀਵਾਈ ਦੇ ਲਾਗੂਕਰਨ ‘ਤੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ। 

ਮੁੱਖ ਮਹਿਮਾਨ ਸਲਾਹਕਾਰ ਸ਼੍ਰੀ ਪ੍ਰਵੀਣ ਮਹਤੋ ਨੇ ਵੀ ਸੰਮੇਲਨ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਵਲੰਟੀਅਰ ਸੰਗਠਨਾਂ, ਸਹਿਕਾਰਤਾਵਾਂ ਅਤੇ ਅਕਾਦਮਿਕ ਅਤੇ ਖੋਜ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਕਰਨਾ ਐੱਸਏਜੀਵਾਈ ਦੀਆਂ ਮਹੱਤਵਪੂਰਨ ਰਣਨੀਤੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਬੇਨਤੀ ਕੀਤੀ ਕਿ ਉਹ ਐੱਸਏਜੀਵਾਈ ਗ੍ਰਾਮ ਪੰਚਾਇਤਾਂ ਵਿੱਚ ਨਿਵੇਸ਼ ਕਰਨ ਲਈ ਅੱਗੇ ਆਉਣ।

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਨਵੀਨ ਕੁਮਾਰ ਸ਼ਾਹ ਨੇ ਸੀਏਜੀਵਾਈ ਲਾਗੂਕਰਨ ਪ੍ਰਕਿਰਿਆ ਅਤੇ ਐੱਸਏਜੀਵਾਈ ਗ੍ਰਾਮ ਪੰਚਾਇਤਾਂ ਵਿੱਚ ਨਿਵੇਸ਼ ਕਰਨ ਦੇ ਤਰੀਕੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ  ਬੇਨਤੀ ਕੀਤੀ ਕਿ ਉਹ ਸੰਬੰਧਿਤ ਸਾਂਸਦਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨ, ਤਾਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਦੇ ਅਨੁਰੂਪ ਐੱਸਏਜੀਵਾਈ ਗ੍ਰਾਮ ਪੰਚਾਇਤਾਂ ਵਿੱਚ ਤੇਜ਼ ਬਦਲਾਅ ਆ ਸਕੇ।

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਅਤੇ ਨਿਰਦੇਸ਼ਕ-ਸਟ੍ਰੈਟੇਜਿਕ ਅਲਾਇੰਸ ਡਾ. ਸਪਨਾ ਪੇਟੀ ਨੇ ਟੈਕਨੋਲੋਜੀਆਂ ਤੇ ਇਨੋਵੇਸ਼ਨ ਅਤੇ ਗ੍ਰਾਮੀਣ ਵਿਕਾਸ ਵਿੱਚ ਉਨ੍ਹਾਂ ਦੇ ਦੁਆਰਾ  ਨਿਭਾਈ ਜਾਣ ਵਾਲੀ ਭੂਮਿਕਾ ‘ਤੇ ਬਿਆਨ ਦਿੱਤਾ।

ਇਸੇ ਕ੍ਰਮ ਵਿੱਚ ‘ਪਿੰਡਾਂ ਨੂੰ ਅਕਾਰ ਦੇਣ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੀ ਭੂਮਿਕਾ-ਕਹਾਣੀਆਂ ਅਨੁਭਵ ਅਤੇ ਮਾਰਗ ਅਤੇ ਕਾਰਪੋਰੇਟ ਸੈਕਟਰ ਅਤੇ ਗ੍ਰਾਮੀਣ ਵਿਕਾਸ ‘ਤੇ ਪੈਨਲ ਚਰਚਾ ਦਾ ਵੀ ਆਯੋਜਨ ਕੀਤਾ ਗਿਆ। 

***   

ਐੱਸਐੱਨਸੀ/ਐੱਨਆਰ/ਪੀਕੇ/ਐੱਮਐੱਸ



(Release ID: 1885455) Visitor Counter : 101


Read this release in: Urdu , English , Hindi