ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸੰਸਦ ਭਵਨ ਐਨੈਕਸੀ ਵਿੱਚ ਦਿੱਵਿਯਾਂਗਜਨਾਂ ਅਤੇ ਸੀਨੀਅਰ ਸਿਟੀਜਨਾਂ ਲਈ ਸਹਾਇਕ ਉਪਕਰਣਾਂ ਅਤੇ ਸਹਾਇਕ ਸਮੱਗਰੀ ਦੀ ਤਿੰਨ ਦਿਨੀਂ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ


ਭਾਰਤ ਸਰਕਾਰ ਦੀ ਏਆਈਡੀਪੀ ਅਤੇ ਰਾਸ਼ਟਰੀ ਵਯੋਸ਼੍ਰੀ ਯੋਜਨਾ ਯੋਜਨਾਵਾਂ ਬਾਰੇ ਜਾਣਕਾਰੀ ਦਾ ਪ੍ਰਸਾਰ ਕੀਤਾ ਗਿਆ

Posted On: 12 DEC 2022 5:58PM by PIB Chandigarh

ਸੰਸਦ ਦੇ ਚਲ ਰਹੇ ਸ਼ੀਤਕਾਲੀਨ ਸੈਸ਼ਨ ਦਰਮਿਆਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਦਿੱਵਿਯਾਂਗਜਨਾਂ ਅਤੇ ਸੀਨੀਅਰ ਸਿਟੀਜਨਾਂ ਲਈ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੇ ਪ੍ਰਦਰਸ਼ਨ ਲਈ 12 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਦਿਨੀਂ ਪ੍ਰਦਰਸ਼ਨੀ ਦਾ ਆਯੋਜਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਸੰਸਦ ਦੇ ਸਾਰੇ ਮੈਂਬਰਾਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਅਤੇ ਭਾਰਤ ਸਰਕਾਰ ਦੀ ਦੋ ਪ੍ਰਮੁੱਖ ਯੋਜਨਾਵਾਂ ਅਰਥਾਤ ਉਪਕਰਣ ਦੀ ਖਰੀਦ ਲਈ ਸਹਾਇਤਾ/ਸਹਾਇਕ ਉਪਕਰਣਾਂ ਦੀ ਫਿਟਿੰਗ ਲਈ ਵਿਕਲਾਂਗ ਵਿਅਕਤੀਆਂ ਨੂੰ ਸਹਾਇਤਾ (ਏਆਈਡੀਪੀ) ਯੋਜਨਾ ਅਤੇ ਸੀਨੀਅਰ ਸਿਟੀਜਨਾਂ ਲਈ ਦੈਨਿਕ ਜੀਵਨ ਲਈ ਸਹਾਇਕ ਉਪਕਰਣ ਪ੍ਰਦਾਨ ਕਰਨ ਲਈ ਰਾਸ਼ਟਰੀ ਵਯੋਸ਼੍ਰੀ ਯੋਜਨਾ(ਆਰਵੀਵਾਈ) ਇਸ ਬਾਰੇ ਸੰਵੇਦਨਸ਼ੀਲ ਬਣਾਉਣ ਲਈ ਕੀਤਾ ਜਾ ਰਿਹਾ ਹੈ।

ਲੋਕ ਸਭਾ ਚੇਅਰਮੈਨ ਸ਼੍ਰੀ ਓਮ ਬਿਰਲਾ ਨੇ ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਪਹਿਲਾਦ ਜੋਸ਼ੀ, ਕੇਂਦਰੀ ਸਮਾਜਿਕ ਨਿਆ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਕੁ.ਪ੍ਰਤਿਮਾ ਭੌਮਿਕ ਅਤੇ ਸ਼੍ਰੀਮਤੀ ਰਮਾ ਦੇਵੀ, ਸਾਂਸਦ, ਸ਼ਿਵਹਰ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਦੀ  ਮੌਜੂਦਗੀ ਵਿੱਚ ਪ੍ਰਦਰਸ਼ਨੀ ਸਟਾਲ ਦਾ ਉਦਘਾਟਨ ਕੀਤਾ।

ਪ੍ਰਦਰਸ਼ਨੀ ਦੇ ਆਯੋਜਨ ਦਾ ਮੁੱਖ ਉਦੇਸ਼ ਸੰਸਦ ਮੈਂਬਰਾਂ ਨੂੰ ਅਲਿਮਕੋ ਦੁਆਰਾ ਨਿਰਮਿਤ ਅਤੇ ਖਰੀਦੇ ਗਏ ਸਾਰੇ ਅਤਿਆਧੁਨਿਕ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਉਨ੍ਹਾਂ ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੀ ਦੋ ਪ੍ਰਮੁੱਖ ਯੋਜਨਾਵਾਂ ਜੋ, ਏਡੀਆਈਪੀ ਯੋਜਨਾ (ਦਿੱਵਿਯਾਂਗਜਨਾਂ ਲਈ) ਅਤੇ ਆਰਵੀਵਾਈ ਯੋਜਨਾ (ਸੀਨੀਅਰ ਨਾਗਰਿਕਾਂ ਲਈ)

ਜਿਸ ਵਿੱਚ ਚਾਰ ਪ੍ਰਮੁੱਖ ਵਿਕਲਾਂਗਾਂ ਲਈ ਸਹਾਇਤਾ ਅਤੇ ਸਹਾਇਕ ਉਪਕਰਣ ਪ੍ਰਦਾਨ ਕੀਤੇ ਜਾਂਦੇ ਹਨ ਜਾਂ ਆਰਥੋਪੈਡਿਕ ਤੌਰ 'ਤੇ ਕਮਜ਼ੋਰ, ਨੇਤਰਹੀਣ ਸੁਣਨ ਦੀ ਕਮਜ਼ੋਰੀ ਅਤੇ ਬੌਧਿਕ ਤੌਰ 'ਤੇ ਕਮਜ਼ੋਰ ਵਿਅਕਤੀ ਅਤੇ ਉਪਕਰਣਾਂ ਦੀ ਵੰਡ ਲਈ  ਰਾਸ਼ਟਰੀ ਵਯੋਸ਼੍ਰੀ ਯੋਜਨਾ ਸੀਨੀਅਰ ਸਿਟੀਜਨਾਂ ਲਈ ਉਮਰ ਸੰਬੰਧੀ ਕਮਜ਼ੋਰੀਆਂ ਨੂੰ ਪੂਰਾ ਕਰਨ ਬਾਰੇ ਸੰਵੇਦਨਸ਼ੀਲ ਬਣਾਉਣਾ ਹੈ।

ਭਾਰਤ ਸਰਕਾਰ ਦੀ ਏਡੀਆਈਪੀ ਅਤੇ ਆਰਵੀਵਾਈ ਯੋਜਨਾਵਾਂ ਬਾਰੇ ਜਾਣਕਾਰੀ ਦਾ ਪ੍ਰਸਾਰ:

ਐਲਿਮਕੋ ਜਾਂ ਭਾਰਤੀ ਨਕਲੀ ਅੰਗ ਨਿਰਮਾਣ ਨਿਗਮ ਨੇ ਇੱਕ ਨਵੀਂ ਉਤਪਾਦ ਸੂਚੀ ਤਿਆਰ ਕੀਤੀ ਹੈ ਜਿੱਥੇ ਭਾਰਤੀ ਨਕਲੀ ਅੰਗ ਨਿਰਮਾਣ ਨਿਗਮ ਦੁਆਰਾ ਏਡੀਆਈਪੀ ਯੋਜਨਾ ਦੇ ਤਹਿਤ ਨਿਰਮਿਤ ਉਤਪਾਦਾਂ ਦੀ 26 ਵੱਖ-ਵੱਖ ਸ਼੍ਰੇਣੀਆਂ ਅਤੇ ਆਰਵੀਵਾਈ ਯੋਜਨਾ ਦੇ ਤਹਿਤ 18 ਨਵੇਂ ਉਤਪਾਦਾਂ ਬਾਰੇ ਜਾਣਕਾਰੀ ਫੈਲਾਉਣ ਦਾ ਯਤਨ ਕੀਤਾ ਗਿਆ ਹੈ ਜਿਸ ਦੇ ਤਹਿਤ ਸੰਸਦ ਮੈਂਬਰਾਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਦਿੱਵਿਯਾਂਗਜਨਾਂ ਅਤੇ ਸੀਨੀਅਰ ਸਿਟੀਜਨਾਂ ਨੂੰ ਅਜਿਹੇ ਸਹਾਇਕ ਅਤੇ ਸਹਾਇਕ ਉਪਕਰਣ ਪ੍ਰਦਾਨ ਕੀਤੇ ਜਾਂਦੇ ਹਨ।

ਹਾਈ-ਐਂਡ ਪ੍ਰੋਸਥੈਸਿਸ ਅਤੇ ਨਵੀਂ ਪੀੜ੍ਹੀ ਦੇ ਵਹੀਲਚੇਅਰ ਅਤੇ ਸਵਦੇਸ਼ੀ ਰੂਪ ਤੋਂ ਡਿਜਾਈਨ ਅਤੇ ਵਿਕਸਿਤ ਸੁਗਮਯ ਕੇਨ (ਸਮਾਰਟ ਸੈਂਸਰ ਦੇ ਨਾਲ ਬੇਂਤ) ਨੂੰ ਉਜਾਗਰ ਕਰਨ ਦੇ ਇਲਾਵਾ, ਭਾਰਤ ਸਰਕਾਰ ਦੀ ਏਡੀਆਈਪੀ ਅਤੇ ਆਰਵੀਵਾਈ ਯੋਜਨਾਵਾਂ ਬਾਰੇ ਜਾਣਕਾਰੀ ਦੇ ਪ੍ਰਸਾਰ ਲਈ ਇੱਕ ਹੈਲਪਡੇਸਕ ਦੇ ਰਾਹੀਂ ਸਾਂਸਦਾਂ ਦੇ ਮੁੱਲਾਂਕਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਭਾਰਤ ਸਰਕਾਰ ਦੀ ਆਤਮਨਿਰਭਰ ਭਾਰਤ ਪਹਿਲ ਦੇ ਤਹਿਤ ਨਜ਼ਰ ਕਮਜ਼ੋਰ ਦਿੱਵਿਯਾਂਗਜਨਾਂ ਲਈ ਹੋਰ ਸੰਸਦ ਮੈਂਬਰਾਂ ਦੇ ਕਿਸੇ ਵਿਸ਼ੇਸ਼ ਬੇਨਤੀ/ਸੁਝਾਅ ਨੂੰ ਨੋਟ ਕਰਨ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ।

ਭਾਰਤੀ ਨਕਲੀ ਅੰਗ ਨਿਰਮਾਣ ਨਿਗਮ (ਅਲਿਮਕੋ) ਵਿਕਲਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ (ਦਿੱਵਿਯਾਂਗਜਨ), ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਤਹਿਤ ਕੰਮ ਕਰ ਰਿਹਾ ਹੈ। ਭਾਰਤ ਸਰਕਾਰ, ਕੰਪਨੀ ਅਧਿਨਿਯਮ, 2013 ਦੀ ਧਾਰਾ 8 ਦੇ ਤਹਿਤ ਗੈਰ-ਲਾਭ ਉਦੇਸ਼ ਲਈ ਇਹ ਇੱਕ ਮਿਨੀਰਤਨ-II ਸੀਪੀਐੱਸਯੂ ਦੇ ਰੂਪ ਵਿੱਚ ਪੂੰਜੀਕ੍ਰਿਤ ਹੈ ਅਤੇ ਪਿਛਲੇ 50 ਸਾਲਾਂ ਵਿੱਚ ਦਿੱਵਿਯਾਂਗਜਨਾਂ ਲਈ ਗੁਣਵੱਤਾਪੂਰਣ ਸਹਾਇਕ ਉਪਕਰਣਾਂ ਅਤੇ ਸਹਾਇਕ ਉਪਕਰਣਾਂ ਦਾ ਨਿਰਮਾਣ ਅਤੇ ਸਪਲਾਈ ਕਰਕੇ ਦੇਸ਼ ਦੀ ਸੇਵਾ ਵਿੱਚ ਅਰਥਿਕ ਰੂਪ ਤੋਂ ਕੰਮ ਕਰ ਰਹੀ ਹੈ। ਇਸ ਯਤਨ ਤੋਂ ਦਿੱਵਿਯਾਂਗਜਨਾਂ ਦਾ ਜੀਵਨ ਸਰਲ ਅਤੇ ਆਸਾਨ ਹੋਵੇ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਜੀਵਿਕਾ ਅਤੇ ਸਮੁੱਚੇ ਤੌਰ ’ਤੇ ਵਿਕਾਸ ਦੇ ਸਾਧਨਾਂ ਦੇ ਨਾਲ ਸਸ਼ਕਤ ਬਣਾਇਆ ਜਾ ਰਿਹਾ ਹੈ।

https://ci5.googleusercontent.com/proxy/NfX1m5ILN1wNzS8rJBl322VxK1HHmP1qMzl4xWymbembt8OXjFEFvExcVlYEf7G91p5zea8BFvNe3-Lr3iKC1xRgF49zE6ujhee5qpOHAjoaUio02PSD8Lxeig=s0-d-e1-ft#https://static.pib.gov.in/WriteReadData/userfiles/image/image001G373.jpg https://ci5.googleusercontent.com/proxy/dMvdVui3_QA26iGLu0Eljk5HcEIdHkqcQ9BWVSqqJR7Cf2iP0Sa6Sf3LxiGBmJnT9GkxS_ynF8dl6E1-_UUcSjC1QnuAOumEUcdy6ZRXN7Y0-x4pnkKCu735gw=s0-d-e1-ft#https://static.pib.gov.in/WriteReadData/userfiles/image/image002NG5I.jpg

https://ci3.googleusercontent.com/proxy/z-bvHMDznPym645ccoQNHnDBV0ymoBQY4Hs2zIzf97cmnqep7jfbu_xq8RsD9W5WHU0Jtf7a6RIO6Fcfpm06jCw3oru6fVeTOuqtvp7OAu42_voR_sl0SqRJfQ=s0-d-e1-ft#https://static.pib.gov.in/WriteReadData/userfiles/image/image003ZIY7.jpg https://ci4.googleusercontent.com/proxy/C-LtKyX1rkvvXLKc0rEfcgtnifC4DjjdbqOhJM7XODWgQKPqSizsMC1qydQeSbOikOG3CP7op04GIfBd2LCUPW00fDXdpxatyG3mDdB2bhxP9YLYEd3G80W6fw=s0-d-e1-ft#https://static.pib.gov.in/WriteReadData/userfiles/image/image0040E12.jpg

https://ci4.googleusercontent.com/proxy/GjfUtIJJVbcyoSrzNU0whB1E1slnd4l8dfmKL_FC_NU92qqHT1OxTC6cDi4eELeE11Avf4rHD1dDikbB-UT6bP88pUyJBVpD7_GviN5gqxCVtVyLfY_gCMbVlg=s0-d-e1-ft#https://static.pib.gov.in/WriteReadData/userfiles/image/image005LIEB.jpg https://ci4.googleusercontent.com/proxy/E6q3rxMkECzDmcnzGeimhRVH0RN0QQsGefp51kQQC9CBJoOdi2L8cKiLqDMaxD3YfrZ5WTbqnWBSdFOEjhH16EO9wUKyF_6fAywLP5HzMd0n_es2Fkm2VzoAOA=s0-d-e1-ft#https://static.pib.gov.in/WriteReadData/userfiles/image/image006RFHA.jpg 

 

******

 ਐੱਮਜੀ/ਆਰਕੇ/ਐੱਮਪੀਡਬਲਿਊ



(Release ID: 1883316) Visitor Counter : 104


Read this release in: English , Urdu , Hindi