ਰੱਖਿਆ ਮੰਤਰਾਲਾ
ਜਲ ਸੈਨਾ ਪ੍ਰਮੁਖ ਐਡਮਿਰਲ ਆਰ ਹਰੀ ਕੁਮਾਰ ਦੀ ਸ਼੍ਰੀ ਲੰਕਾ ਯਾਤਰਾ
Posted On:
12 DEC 2022 5:20PM by PIB Chandigarh
ਜਲ ਸੈਨਾ ਪ੍ਰਮੁਖ ਐਡਮਿਰਲ ਆਰ ਹਰੀ ਕੁਮਾਰ ਮਿਤੀ 13 ਤੋਂ 16 ਦਸੰਬਰ, 2022 ਤੱਕ ਸ਼੍ਰੀ ਲੰਕਾ ਦਾ ਦੌਰਾ ਕਰਨਗੇ। ਜਲ ਸੈਨਾ ਪ੍ਰਮੁਖ ਨੂੰ ਨੇਵਲ ਐਂਡ ਮੈਰੀਟਾਈਮ ਅਕੈਡਮੀ, ਤ੍ਰਿੰਕੋਮਾਲੀ ਵਿੱਚ ਕਮਿਸ਼ਨਿੰਗ ਪਰੇਡ ਦੇ ਲਈ ਮੁੱਖ ਮਹਿਮਾਨ ਅਤੇ ਸਮੀਖਿਆ ਅਧਿਕਾਰੀ ਦੇ ਰੂਪ ਵਿੱਚ ਮਿਤੀ 15 ਦਸੰਬਰ, 2022 ਨੂੰ ਸੱਦਾ ਦਿੱਤਾ ਗਿਆ ਹੈ।
ਇਸ ਯਾਤਰਾ ਦੇ ਦੌਰਾਨ ਜਲ ਸੈਨਾ ਪ੍ਰਮੁਖ ਸ਼੍ਰੀਲੰਕਾ ਦੇ ਸੀਨੀਅਰ ਰਾਜਨੀਤਕ ਅਤੇ ਰੱਖਿਆ ਲੀਡਰਸ਼ਿਪ ਦੇ ਨਾਲ ਗੱਲਬਾਤ ਕਰਨਗੇ। ਉਹ ਸ਼੍ਰੀ ਲੰਕਾ ਹਥਿਆਰਬੰਦ ਬਲਾਂ ਦੇ ਹੋਰ ਰੱਖਿਆ ਪ੍ਰਤੀਸ਼ਠਾਨਾਂ ਦਾ ਵੀ ਦੌਰਾ ਕਰਨਗੇ ਅਤੇ ਵੱਖ-ਵੱਖ ਦੁੱਵਲੀਆਂ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ।
ਭਾਰਤੀ ਜਲ ਸੈਨਾ ਸਾਲਾਨਾ ਸਟਾਫ ਵਾਰਤਾ ਦੇ ਮਾਧਿਅਮ ਰਾਹੀਂ ਨਿਯਮਿਤ ਰੂਪ ਨਾਲ ਸ਼੍ਰੀ ਲੰਕਾ ਜਲ ਸੈਨਾ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਨਿਯਮਿਤ ਰੂਪ ਨਾਲ ਅਨੇਕ ਸੈਨਾ ਅਭਿਯਾਨਗਤ ਗਤੀਵਿਧੀਆਂ ਦਾ ਸੰਚਾਲਨ ਕਰਦੀ ਹੈ। ਭਾਰਤੀ ਜਲ ਸੈਨਾ ਸ਼੍ਰੀ ਲੰਕਾਈ ਜਲ ਸੈਨਾ ਦੀ ਸਮਰੱਥਾ ਵਿੱਚ ਵਾਧੇ ਸਬੰਧੀ ਕਦਮਾਂ ਵਿੱਚ ਵੀ ਸਾਥ ਦਿੰਦੀ ਹੈ ਜਿਵੇਂ ਕਿ ਸਵਦੇਸ਼ੀ ਰੂਪ ਨਾਲ ਨਿਰਮਿਤ ਸੰਮੁਦਰੀ ਗਸ਼ਤੀ ਜਹਾਜ਼ (ਓਪੀਵੀ) ਅਤੇ ਅਗਸਤ 2022 ਤੋਂ ਸ਼੍ਰੀ ਲੰਕਾ ਵਿੱਚ ਤੈਨਾਤ ਭਾਰਤੀ ਜਲ ਸੈਨਾ ਦੇ ਡੋਰਨੀਅਰ ਜਹਾਜ਼ ਜਿਵੇਂ ਜਲ ਸੈਨਾ ਪਲੈਟਫਾਰਮਾਂ ਦੀ ਤੈਨਾਤੀ ਵੀ ਸ਼ਾਮਲ ਹਨ। ਇਸ ਦੇ ਇਲਾਵਾ ਭਾਰਤੀ ਜਲ ਸੈਨਾ ਭਾਰਤ ਵਿੱਚ ਸ਼੍ਰੀ ਲੰਕਾ ਜਲ ਸੈਨਾ ਕਰਮੀਆਂ ਦੀ ਟ੍ਰੇਨਿੰਗ ਸਹਿਤ ਵਿਭਿੰਨ ਸਮਰੱਥਾ ਵਾਧੇ ਪ੍ਰੋਜੈਕਟਾਂ ਵਿੱਚ ਸਰਗਰਮ ਰੂਪ ਨਾਲ ਲੱਗੀ ਹੋਈ ਹੈ। ਸ਼੍ਰੀ ਲੰਕਾਈ ਜਲ ਸੈਨਾ ਭਾਰਤੀ ਜਲ ਸੈਨਾ ਦੁਆਰਾ ਆਯੋਜਿਤ ਵਿਭਿੰਨ ਬਹੁਪੱਖੀ ਪ੍ਰੋਗਰਾਮਾਂ ਵਿੱਚ ਇੱਕ ਨਿਯਮਿਤ ਭਾਗੀਦਾਰ ਹੈ, ਜਿਵੇਂ ਕਿ ਮਿਲਨ, ਗੋਆ ਮੈਰੀਟਾਈਮ ਕਾਨਕਲੇਅ, ਐਡਮਿਰਲ ਕਪ ਸੈਲਿੰਗ ਰੋਗਾਟਾ ਆਦਿ।
ਆਗਾਮੀ ਯਾਤਰਾ ਸ਼੍ਰੀ ਲੰਕਾ ਦੇ ਨਾਲ ਵਿਸ਼ੇਸ਼ ਰੂਪ ਨਾਲ ਸਮੁੰਦਰੀ ਖੇਤਰ ਵਿੱਚ ਲੰਬੇ ਸਮੇਂ ਤੋਂ ਚਲੇ ਆ ਰਹੇ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਅੱਗੇ ਵਧਾਏਗੀ।
**********
ਵੀਐੱਮ/ਜੇਐੱਸਐੱਨ
(Release ID: 1883082)
Visitor Counter : 164