ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੋਸ਼ਣ ਸੂਚਕਾਂ ਵਿੱਚ ਸੁਧਾਰ ਹੋਇਆ

Posted On: 07 DEC 2022 6:11PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ (i) ਪੋਸ਼ਣ ਦੇ ਨਤੀਜਿਆਂ,  (ii) ਸਰਵਿਸ ਕਵਰੇਜ ਅਤੇ (iii) ਸੰਸਾਧਨ ਅਤੇ ਇਨਪੁਟਸ ਦੇ ਡੋਮੇਨ ਵਿੱਚ ਸ਼੍ਰੇਣੀਬੱਧ ਸੰਬੰਧਿਤ ਸੂਚਕਾਂ ਦੇ ਇੱਕ ਚੋਣਵੇਂ ਸਮੂਹ 'ਤੇ ਸਾਲਾਨਾ ਰਾਸ਼ਟਰੀ ਪ੍ਰਦਰਸ਼ਨ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ’ਸ) ਦੇ ਪ੍ਰਦਰਸ਼ਨ ਨੂੰ ਮਾਪਣ ਲਈ ਇੱਕ ਰਾਸ਼ਟਰੀ ਪੋਸ਼ਣ ਸੂਚਕਾਂਕ ਵਿਕਸਿਤ ਕਰ ਰਿਹਾ ਹੈ। ਰਾਸ਼ਟਰੀ ਪੋਸ਼ਣ ਸੂਚਕਾਂਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੈਂਕ ਦੇਵੇਗਾ ਅਤੇ ਸੁਧਾਰ ਦੇ ਖਾਸ ਖੇਤਰਾਂ ਦੀ ਪਛਾਣ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੇਗਾ।

 

5 ਸਾਲ ਤੋਂ ਘੱਟ ਉਮਰ ਦੇ ਘੱਟ ਭਾਰ ਵਾਲੇ, ਕੁਪੋਸ਼ਿਤ ਅਤੇ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਅਨੁਮਾਨਿਤ ਸੰਖਿਆ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕਰਵਾਏ ਗਏ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ) ਦੇ ਤਹਿਤ ਪ੍ਰਾਪਤ ਕੀਤੀ ਗਈ ਹੈ।  ਐੱਨਐੱਫਐੱਚਐੱਸ-5 (2019-21) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਐੱਨਐੱਫਐੱਚਐੱਸ-4 (2015-16) ਦੇ ਮੁਕਾਬਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੋਸ਼ਣ ਸੂਚਕਾਂ ਵਿੱਚ ਸੁਧਾਰ ਹੋਇਆ ਹੈ।  ਸਟੰਟਿੰਗ 38.4% ਤੋਂ ਘਟ ਕੇ 35.5% ਹੋ ਗਈ ਹੈ, ਵੇਸਟਿੰਗ 21.0% ਤੋਂ ਘਟ ਕੇ 19.3% ਹੋ ਗਈ ਹੈ ਅਤੇ ਘੱਟ ਭਾਰ (Underweight) ਦਾ ਪ੍ਰਸਾਰ 35.8% ਤੋਂ ਘਟ ਕੇ 32.1% ਹੋ ਗਿਆ ਹੈ।

 

ਆਂਗਣਵਾੜੀ ਸੇਵਾਵਾਂ ਅਤੇ ਪੋਸ਼ਣ ਅਭਿਆਨ ਦੇ ਤਹਿਤ ਪੂਰਕ ਪੋਸ਼ਣ ਪ੍ਰੋਗਰਾਮ ਦੇ ਤਹਿਤ ਪ੍ਰਯਤਨਾਂ ਨੂੰ 'ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0' (ਮਿਸ਼ਨ ਪੋਸ਼ਣ 2.0) ਦੇ ਤਹਿਤ ਜੋੜਿਆ ਗਿਆ ਹੈ ਜੋ ਕਿ ਬੱਚਿਆਂ, ਕਿਸ਼ੋਰ ਲੜਕੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਵਿੱਚ ਪੋਸ਼ਣ ਸਮੱਗਰੀ ਅਤੇ ਡਿਲੀਵਰੀ ਵਿੱਚ ਇੱਕ ਰਣਨੀਤਕ ਤਬਦੀਲੀ ਦੁਆਰਾ ਅਤੇ ਸਿਹਤ, ਤੰਦਰੁਸਤੀ ਅਤੇ ਪ੍ਰਤੀਰੋਧਕਤਾ ਦਾ ਪਾਲਣ ਪੋਸ਼ਣ ਕਰਨ ਵਾਲੇ ਵਿਵਹਾਰਾਂ ਨੂੰ ਵਿਕਸਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਇੱਕ ਕਨਵਰਜੈਂਟ ਈਕੋ-ਸਿਸਟਮ ਦੀ ਸਿਰਜਣਾ ਦੁਆਰਾ ਕੁਪੋਸ਼ਣ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। 'ਪੋਸ਼ਣ ਟਰੈਕਰ' ਦੇ ਤਹਿਤ ਟੈਕਨੋਲੋਜੀ ਦਾ ਲਾਭ ਉਠਾਇਆ ਗਿਆ ਹੈ, ਜੋ ਕਿ ਸੇਵਾਵਾਂ ਦੀ ਤੁਰੰਤ ਨਿਗਰਾਨੀ ਅਤੇ ਪ੍ਰਬੰਧਨ ਲਈ ਪੂਰਕ ਪੋਸ਼ਣ ਦੇ ਪ੍ਰਬੰਧ ਦੀ ਅਸਲ ਸਮੇਂ ਦੀ ਨਿਗਰਾਨੀ ਦੇ ਸਬੰਧ ਵਿੱਚ ਸ਼ਾਸਨ ਵਿੱਚ ਸੁਧਾਰ ਕਰਨ ਲਈ ਇੱਕ ਮਜ਼ਬੂਤ ​​ਆਈਸੀਟੀ ਸਮਰਥਿਤ ਪਲੈਟਫਾਰਮ ਹੈ।

 

ਸਰਕਾਰ ਨੇ ਪੋਸ਼ਣ ਸਹਾਇਤਾ ਪ੍ਰੋਗਰਾਮ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਵਧੇਰੇ ਪਾਰਦਰਸ਼ਤਾ, ਜਵਾਬਦੇਹੀ ਅਤੇ ਗੁਣਵੱਤਾ ਲਈ ਮਿਤੀ 13.1.2021 ਨੂੰ ਸੁਚਾਰੂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

 

ਸੁਚਾਰੂ ਦਿਸ਼ਾ-ਨਿਰਦੇਸ਼ਾਂ ਵਿੱਚ ਸਥਾਨਕ ਆਂਗਣਵਾੜੀ ਪ੍ਰੋਗਰਾਮ ਵਿੱਚ ਭਾਈਚਾਰਕ ਮਾਲਕੀ ਲਿਆਉਣ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਲਈ ਏਡਬਲਿਊਸੀ ਪੱਧਰੀ ਪ੍ਰਬੰਧਨ ਕਮੇਟੀਆਂ, ਪਿੰਡਾਂ ਦੇ ਭਾਈਚਾਰਿਆਂ (village communities), ਮਦਰਜ਼ ਗਰੁੱਪਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ (ਗ੍ਰਾਮ ਪੰਚਾਇਤਾਂ) ਦੀ ਸ਼ਮੂਲੀਅਤ ਪ੍ਰਦਾਨ ਕੀਤੀ ਗਈ ਹੈ। 

 

ਮਿਸ਼ਨ ਪੋਸ਼ਨ 2.0 ਦੀਆਂ ਸਕੀਮਾਂ ਦੇ ਦਿਸ਼ਾ-ਨਿਰਦੇਸ਼ ਪੰਚਾਇਤੀ ਰਾਜ ਸੰਸਥਾਵਾਂ/ਗ੍ਰਾਮ ਸੰਗਠਨਾਂ/ਐੱਸਐੱਚਜੀਜ਼/ਵਲੰਟੀਅਰਾਂ ਆਦਿ ਦੀ ਸ਼ਮੂਲੀਅਤ ਰਾਹੀਂ ਪੋਸ਼ਣ ਨੂੰ ਸੁਧਾਰਨ ਦੇ ਏਜੰਡੇ ਨੂੰ ਜਨ ਅੰਦੋਲਨ ਵਿੱਚ ਬਦਲਣ ਅਤੇ ਵਿਆਪਕ ਜਨ ਭਾਗੀਦਾਰੀ ਨੂੰ ਯਕੀਨੀ ਬਣਾਉਣ 'ਤੇ ਕੇਂਦਰਿਤ ਹਨ। ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਗ੍ਰਾਮ/ਪੋਸ਼ਣ ਪੰਚਾਇਤ ਅਤੇ ਵੀਐੱਚਐੱਸਐੱਨਸੀ ਆਪਣੇ ਅਧਿਕਾਰ ਖੇਤਰ ਲਈ ਖਾਸ ਕੁਪੋਸ਼ਣ ਦੇ ਖਾਸ ਕਾਰਨਾਂ 'ਤੇ ਚਰਚਾ ਕਰਨ ਅਤੇ ਜ਼ਰੂਰੀ ਕਮਿਊਨਿਟੀ/ਸਮਾਜਿਕ ਸਹਾਇਤਾ ਵਿਧੀ ਦੀ ਸੁਵਿਧਾ ਲਈ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਮੀਟਿੰਗ ਕਰਨਗੇ। ਗ੍ਰਾਮ/ਪੋਸ਼ਣ ਪੰਚਾਇਤਾਂ ਦੀਆਂ ਮੀਟਿੰਗਾਂ ਵਿੱਚ ਮਦਰਜ਼ ਗਰੁੱਪ, ਐੱਸਐੱਚਜੀਜ਼, ਏਡਬਲਿਊਡਬਲਿਊ’ਸ, ਏਡਬਲਿਊਐੱਚ’ਸ, ਲੇਡੀ ਸੁਪਰਵਾਈਜ਼ਰ ਅਤੇ ਸੀਡੀਪੀਓ ਸਮੇਤ ਸਥਾਨਕ ਹਿਤਧਾਰਕ ਸ਼ਾਮਲ ਹੋਣਗੇ। ਪੋਸ਼ਣ ਪੰਚਾਇਤਾਂ ਦੀਆਂ ਤਿਮਾਹੀ ਰਿਪੋਰਟਾਂ ਏਡਬਲਿਊਐੱਚ ਅਤੇ ਡੀਪੀਓ ਨੂੰ ਉਪਲਬਧ ਕਰਵਾਈਆਂ ਜਾਣਗੀਆਂ।  ਜੇਕਰ ਲੋੜ ਪਵੇ, ਤਾਂ ਪੋਸ਼ਣ ਪੰਚਾਇਤਾਂ ਇਹ ਰਿਪੋਰਟਾਂ ਡੀਐੱਮ/ਕਲੈਕਟਰ ਦੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਜ਼ਿਲ੍ਹਾ ਪੋਸ਼ਣ ਕਮੇਟੀ ਦੀਆਂ ਮੀਟਿੰਗਾਂ ਵਿੱਚ ਪੇਸ਼ ਕਰਨਗੀਆਂ। ਕਮਜ਼ੋਰ ਭਾਈਚਾਰਿਆਂ ਦੀ ਲਾਜ਼ਮੀ ਨੁਮਾਇੰਦਗੀ ਵਾਲੀਆਂ ਪੋਸ਼ਣ ਪੰਚਾਇਤਾਂ ਇਸ ਤਰ੍ਹਾਂ ਆਂਗਣਵਾੜੀ ਕੇਂਦਰਾਂ 'ਤੇ ਸੇਵਾ ਪ੍ਰਦਾਨ ਕਰਨ ਦੀ ਜਵਾਬਦੇਹੀ ਨੂੰ ਬਿਹਤਰ ਬਣਾਉਣ ਲਈ "ਪੀਪਲਜ਼ ਆਡਿਟ" ਲਈ ਸੁਵਿਧਾ ਪ੍ਰਦਾਤਾ ਵਜੋਂ ਕੰਮ ਕਰਨਗੀਆਂ।

 

ਪੋਸ਼ਣ ਸੰਬੰਧੀ ਵਿਵਹਾਰ ਨੂੰ ਯਕੀਨੀ ਬਣਾਉਣ ਅਤੇ ਚੰਗੀ ਸਿਹਤ ਅਤੇ ਪੋਸ਼ਣ ਸੇਵਾਵਾਂ ਤੱਕ ਪਹੁੰਚ ਬਾਰੇ ਜਾਣਕਾਰੀ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਇਹ ਕਲਪਨਾ ਕੀਤੀ ਗਈ ਹੈ ਕਿ ਪੰਚਾਇਤ ਪੱਧਰੀ ਕਮੇਟੀਆਂ ਆਂਗਣਵਾੜੀ ਕੇਂਦਰ ਵਿੱਚ ਟੀਐੱਚਆਰ ਅਤੇ ਹੋਰ ਪੋਸ਼ਣ ਸੇਵਾਵਾਂ ਦੇ ਪ੍ਰਬੰਧਾਂ ਦੀ ਜਾਂਚ ਕਰਨ ਲਈ ਮੌਕੇ ‘ਤੇ ਜਾਂਚ ਕਰਨਗੀਆਂ। ਗ੍ਰਾਮ/ਪੋਸ਼ਣ ਪੰਚਾਇਤ ਨੂੰ ਟੇਕ ਹੋਮ ਰਾਸ਼ਨ ਦੀ ਪ੍ਰਾਪਤੀ (ਕੱਚਾ ਰਾਸ਼ਨ ਨਹੀਂ), ਇਸਦੀ ਗੁਣਵੱਤਾ ਅਤੇ ਸਾਰੇ ਲਾਭਾਰਥੀਆਂ ਨੂੰ ਵੰਡਣ ਦੇ ਸਬੰਧ ਵਿੱਚ ਨਿਗਰਾਨੀ ਸੇਵਾਵਾਂ ਦਾ ਆਦੇਸ਼ ਦਿੱਤਾ ਗਿਆ ਹੈ। 

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 ********

 

ਐੱਸਐੱਸ/ਟੀਐੱਫਕੇ


(Release ID: 1882563) ਵਿਜ਼ੀਟਰ ਕਾਊਂਟਰ : 173
Read this release in: English , Urdu