ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਭਾਰਤੀ ਪਸ਼ੂ ਕਲਿਆਣ ਬੋਰਡ ਨੇ ਆਵਾਰਾ ਕੁੱਤਿਆਂ ਅਤੇ ਪਾਲਤੂ ਕੁੱਤਿਆਂ ਨਾਲ ਸੰਬੰਧਿਤ ਐਡਵਾਈਜ਼ਰੀ ਜਾਰੀ ਕੀਤੀ
Posted On:
07 DEC 2022 5:05PM by PIB Chandigarh
ਹਾਲ ਦੇ ਦਿਨਾਂ ਵਿੱਚ ਭਾਰਤੀ ਪਸ਼ੂ ਕਲਿਆਣ ਬੋਰਡ (ਏਡਬਲਿਊਬੀਆਈ) ਦੇ ਗਿਆਨ ਵਿੱਚ ਆਇਆ ਹੈ ਕਿ ਕੁੱਤਿਆਂ ਦੇ ਖਿਲਾਫ ਅਤਿਆਚਾਰ, ਕੁੱਤਿਆਂ ਨੂੰ ਖਿਵਾਉਣਾ ਅਤੇ ਦੇਖਭਾਲ ਕਰਨ ਵਾਲਿਆਂ ਦੇ ਖਿਲਾਫ ਅਤੇ ਸ਼ਹਿਰੀ ਨਾਗਰਿਕਾਂ ਦਰਮਿਆਨ ਵਿਵਾਦ ਮਿਤੀ-ਪ੍ਰਤੀਮਿਤੀ ਵਧਦੇ ਜਾ ਰਹੇ ਹਨ। ਅਜਿਹੀਆਂ ਘਟਨਾਵਾਂ ਦਿੱਲੀ, ਗੁੜਗਾਂਵ, ਫਰੀਦਾਬਾਦ, ਨੋਇਡਾ, ਮੁੰਬਈ, ਪੁਣੇ, ਨਾਗਪੁਰ ਆਦਿ ਸ਼ਹਿਰਾਂ ਵਿੱਚ ਕੁੱਤਿਆਂ ਦੇ ਕਟਣ ਦੀ ਛਿਟਪੁਟ ਘਟਨਾਵਾਂ ਦੇ ਕਾਰਨ ਹੋ ਰਹੀ ਹੈ।
ਏਡਬਲਿਊਬੀਆਈ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਏਡਬਲਿਊਬੀਆਈ ਨੇ ਆਵਾਰਾ ਕੁੱਤਿਆਂ ਅਤੇ ਪਾਲਤੂ ਕੁੱਤਿਆਂ ਦੇ ਸੰਬੰਧ ਵਿੱਚ ਨਿਮਨਲਿਖਤ ਐਡਵਾਈਜ਼ਰੀ ਜਾਰੀ ਕੀਤੀ ਹੈ ਜੋ ਏਡਬਲਿਊਬੀਆਈ ਦੀ ਵੈਬਸਾਈਟ www.awbi.in ‘ਤੇ ਉਪਲਬਧ ਹੈ।
-
ਪਾਲਤੂ ਕੁੱਤੇ ਅਤੇ ਆਵਾਰਾ ਕੁੱਤਿਆਂ ‘ਤੇ ਮਿਤੀ 26.02.2015 ਨੂੰ ਜਾਰੀ ਸਰਕੂਲਰ।
-
ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਡੀਜੀਪੀ ਨੂੰ ਪਸ਼ੂਆਂ ਦੇ ਪ੍ਰਤੀ ਦਯਾ ਦਿਖਾਉਣ ਵਾਲੇ ਨਾਗਰਿਕਾਂ ਨੂੰ ਪਰੇਸ਼ਾਨ ਕਰਨ ਦੇ ਸੰਬੰਧ ਵਿੱਚ ਮਿਤੀ 25.08.2015 ਅਤੇ 28.10.2015 ਨੂੰ ਜਾਰੀ ਸਰਕੂਲਰ।
-
ਆਵਾਰਾ ਪਸ਼ੂਆਂ ਦੇ ਬਚਾਅ ਅਤੇ ਪੁਨਰਵਾਸ ਲਈ ਜ਼ਰੂਰ ਕਦਮ ਉਠਾਉਣ ਲਈ ਮਿਤੀ 12.07.2018 ਨੂੰ ਜਾਰੀ ਸਰਕੂਲਰ।
-
ਪਸ਼ੂ ਜਨਮ ਕੰਟਰੋਲ ਪ੍ਰੋਗਰਾਮਾਂ ਦਾ ਲਾਗੂਕਰਨ ਪ੍ਰਭਾਵੀ ਰੂਪ ਤੋਂ ਕਰਨ ਲਈ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਤੀ 18.08.2020 ਨੂੰ ਜਾਰੀ ਸਰਕੂਲਰ।
-
ਏਡਬਲਿਊਬੀਆਈ ਦੁਆਰਾ ਮਾਨਤਾ ਪ੍ਰਾਪਤ ਏਡਬਲਿਊਓ/ਐੱਨਜੀਓ ਨੂੰ ਪਸ਼ੂ ਜਨਮ ਕੰਟਰੋਲ/ਰੇਬੀਜ ਰੋਧੀ ਟੀਕਾਕਰਨ (ਏਬੀਸੀ/ਏਆਰ) ਪ੍ਰੋਗਰਾਮ ਲਈ ਮਿਤੀ 25.02.2021 ਨੂੰ ਦਿੱਤੀ ਗਈ ਅਨੁਮਤੀ।
-
ਹਰੇਕ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਲਈ ਕਾਫੀ ਸੰਖਿਆ ਵਿੱਚ ਖਿਵਾਉਣ ਵਾਲੇ ਜਗ੍ਹਾਂ ਦੀ ਪਹਿਚਾਣ ਕਰਨ ਅਤੇ ਪਾਲਤੂ ਕੱਤਿਆਂ ਅਤੇ ਆਵਾਰਾ ਕੁੱਤਿਆਂ ‘ਤੇ ਏਡਬਲਿਊਬੀਆਈ ਦੁਆਰਾ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਨੂੰ ਸਹੀ ਰੂਪ ਤੋਂ ਲਾਗੂ ਕਰਨ ਲਈ ਮਿਤੀ 03.03.2021 ਨੂੰ ਐਡਵਾਈਜ਼ਰੀ ਜਾਰੀ।
-
ਮਾਨਵ ਅਤੇ ਪਸ਼ੂ ਦਰਮਿਆਨ ਸੰਘਰਸ਼ ਵਿੱਚ ਕਮੀ ਲਿਆਉਣ ਅਤੇ ਸਮਾਜ ਜਾਂ ਖੇਤਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਸਥਾਪਿਤ ਕਰਨ ਸੰਬੰਧਿਤ ਪਸ਼ੂ ਕਲਿਆਣ ਦੇ ਮੁੱਦਿਆਂ ‘ਤੇ ਕਦਮ ਉਠਾਏ ਲਈ ਮਿਤੀ 28.06.2021 ਨੂੰ ਮੰਜ਼ੂਰੀ।
-
ਪਸ਼ੂ ਕਲਿਆਣ ਵਾਲੇ ਵਿਸ਼ਿਆਂ ‘ਤੇ ਨਿਮਨਲਿਖਤ ਬਿੰਦੂਆਂ ਤੇ ਜ਼ਰੂਰੀ ਕਾਰਵਾਈ ਕਰਨ ਦੀ ਮਿਤੀ 28.06.2021 ਨੂੰ ਜਾਰੀ ਬੇਨਤੀ, ਜਿਸ ਵਿੱਚ ਵੱਖ-ਵੱਖ ਸਲਾਹਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਪਾਲਨ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਗਿਆ ਹੈ।
-
ਆਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਣ ਲਈ ਪਸ਼ੂ ਜਨਮ ਕੰਟਰੋਲ (ਕੁੱਤੇ) ਨਿਯਮ, 2001 ਦੇ ਪ੍ਰਾਵਧਾਨਾਂ ਦੀ ਮਿਤੀ 01.07.2021 ਨਾਲ ਪ੍ਰਭਾਵੀ ਲਾਗੂਕਰਨ।
-
ਪਸ਼ੂ ਜਨਮ ਕੰਟਰੋਲ ਪ੍ਰੋਗਰਾਮ ਦੇ ਲਾਗੂਕਰਨ ਲਈ ਮਿਤੀ 17.12.2021 ਨੂੰ ਐਡਵਾਈਜ਼ਰੀ ਜਾਰੀ
-
ਸਮੁਦਾਇਕ ਜਾਨਵਰਾਂ ਨੂੰ ਗੋਦ ਲੈਣ ਲਈ ਆਦਰਸ਼ ਪ੍ਰੋਟੋਕਾਲ ਨੂੰ ਠੀਕ ਪ੍ਰਕਾਰ ਨਾਲ ਲਾਗੂ ਕਰਨ ਅਤੇ ਪ੍ਰਸਾਰਿਤ ਕਰਨ ਲਈ ਮਿਤੀ 17.05.2022 ਨੂੰ ਜਾਰੀ ਬੇਨਤੀ।
-
ਕੁੱਤਿਆਂ ਦਾ ਮੂੰਹ ਬੰਧਣ ਅਤੇ ਸਮੁਦਾਇਕ ਕੁੱਤਿਆਂ ਦੀ ਦੇਖਭਾਲ ਕਰਨ ਲਈ ਮਿਤੀ 17.08.2022 ਨੂੰ ਜਾਰੀ ਦਿਸ਼ਾ-ਨਿਰਦੇਸ਼।
-
ਕੁੱਤਿਆਂ ਦੀ ਸਮੂਹਿਕ ਹੱਤਿਆ ਅਤੇ ਆਵਾਰਾ ਕੁੱਤਿਆਂ ਨਾਲ ਉਤਪੰਨ ਖਤਰਿਆਂ ‘ਤੇ ਮਿਤੀ 10.01.2022 ਨੂੰ ਐਡਵਾਈਜ਼ਰੀ ਜਾਰੀ।
ਕੇਂਦਰ ਸਰਕਾਰ ਦੁਆਰਾ ਪਸ਼ੂ ਜਨਮ ਕੰਟਰੋਲ (ਕੁੱਤੇ) ਨਿਯਮ, 2001 ਤਿਆਰ ਕੀਤਾ ਗਿਆ ਹੈ, ਜਿਸ ਨੂੰ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਸਥਾਨਿਕ ਅਥਾਰਿਟੀ ਦੁਆਰਾ ਲਾਗੂ ਕੀਤਾ ਜਾਂਦਾ ਹੈ। ਨਿਯਮਾਂ ਦਾ ਮੁੱਖ ਕੇਂਦਰ ਬਿੰਦੂ ਆਵਾਰਾ ਕੁੱਤਿਆਂ ਵਿੱਚ ਰੇਬੀਜ ਰੋਧੀ ਟੀਕਾਕਰਣ ਅਤੇ ਉਨ੍ਹਾਂ ਦੀ ਜਨਸੰਖਿਆ ਸਥਿਰ ਕਰਨ ਦੇ ਸਾਧਨ ਦੇ ਰੂਪ ਵਿੱਚ ਆਵਾਰਾ ਕੁੱਤਿਆਂ ਨੂੰ ਨਪੁੰਸਕ ਬਣਾਉਣਾ ਹੈ।
ਹਾਲਾਂਕਿ ਇਹ ਦੇਖਿਆ ਗਿਆ ਹੈ ਕਿ ਨਗਰ ਨਿਗਮ/ਸਥਾਨਿਕ ਸੰਸਥਾਨਾਂ ਦੁਆਰਾ ਪਸ਼ੂ ਜਨਮ ਕੰਟਰੋਲ (ਕੁੱਤੇ) ਨਿਯਮ, 2001 ਦਾ ਲਾਗੂਕਰਨ ਸਮੁਚਿਤ ਰੂਪ ਤੋਂ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਸਥਾਨ ‘ਤੇ ਸ਼ਹਿਰੀ ਖੇਤਰਾਂ ਨਾਲ ਕੁੱਤਿਆਂ ਨੂੰ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸੁਪਰੀਮ ਕੋਰਟ ਨੇ ਆਪਣੇ ਵੱਖ-ਵੱਖ ਆਦੇਸ਼ਾਂ ਵਿੱਚ ਵਿਸ਼ੇਸ਼ ਰੂਪ ਤੋਂ ਜ਼ਿਕਰ ਕੀਤਾ ਹੈ ਕਿ ਕੁੱਤਿਆਂ ਨੂੰ ਟ੍ਰਾਂਸਫਰ ਕਰਨ ਦੀ ਅਨੁਮਤੀ ਨਹੀਂ ਦਿੱਤੀ ਜਾ ਸਕਦੀ ਹੈ ਅਤੇ ਨਗਰ ਨਿਗਮਾਂ ਨੂੰ ਏਬੀਸੀ ਅਤੇ ਰੇਬੀਜ ਰੋਧੀ ਪ੍ਰੋਗਰਾਮ ਨੂੰ ਸੰਯੁਕਤ ਰੂਪ ਤੋਂ ਲਾਗੂ ਕਰਨ ਦੀ ਜ਼ਰੂਰਤ ਹੈ।
ਆਰਡਬਲਿਊ ਉਨ੍ਹਾਂ ਖੇਤਰਾਂ ਵਿੱਚ ਕੁੱਤਿਆਂ ਨੂੰ ਖਿਵਾਉਣ ਜਾਂ ਖਿਵਾਉਣ ਦਾ ਸਥਲ ਪ੍ਰਦਾਨ ਕਰਨ ਤੋਂ ਵੀ ਮਨਾ ਨਹੀਂ ਕਰ ਸਕਦਾ ਹੈ ਜਿੱਥੇ ਇਹ ਕੁੱਤੇ ਨਿਵਾਸ ਕਰ ਰਹੇ ਹਨ। ਪਸ਼ੂਆਂ ਦੀ ਦੇਖਭਾਲ ਕਰਨ ਜਾਂ ਖਿਵਾਉਣ ਵਾਲੇ ਇਨ੍ਹਾਂ ਜਾਨਵਰਾਂ ਨੂੰ ਆਪਣੀ ਵੱਲੋ ਕਰੂਣਾ ਦੇ ਨਾਲ ਖਿਵਾਇਆ ਜਾਂ ਦੇਖਭਾਲ ਕਰ ਰਹੇ ਹਨ। ਭਾਰਤ ਦੇ ਸੰਵਿਧਾਨ ਨੇ ਦੇਸ਼ ਦੇ ਨਾਗਰਿਕ ਨੂੰ 51 ਏ ਦੇ ਤਹਿਤ ਅਜਿਹੇ ਕਰਨ ਦੀ ਅਨੁਮਤੀ ਪ੍ਰਦਾਨ ਕੀਤੀ ਹੈ।
ਇਸ ਲਈ ਏਡਬਲਿਊਬੀਆਈ ਦੇ ਐਡਵਾਈਜ਼ਰੀ ਦਾ ਪਾਲਨ ਕਰਦੇ ਹੋਏ ਜਾਨਵਰਾਂ ਨੂੰ ਖਿਵਾਉਣਾ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਕਾਰਜਾਂ ਨੂੰ ਨਹੀਂ ਰੋਕਿਆ ਜਾ ਸਕਦਾ ਹੈ। ਇਸ ਲਈ ਸਾਰੇ ਆਰਡਬਲਿਊਏ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਕੁੱਤਿਆਂ ਨੂੰ ਖਿਵਾਉਣ ਜਾਂ ਦੇਖਭਾਲ ਕਰਨ ਵਾਲਿਆਂ ਦੇ ਖਿਲਾਫ ਕਿਸੇ ਵੀ ਪ੍ਰਕਾਰ ਦੀ ਪ੍ਰਤੀਕੂਲ ਕਾਰਵਾਈ ਨ ਕਰੇ ਅਤੇ ਕੁੱਤਿਆਂ ਨੂੰ ਜਹਿਰ ਦੇਣ ਜਾ ਹੋਰ ਅਤਿਆਚਾਰ ਦਾ ਸਹਾਰਾ ਨਹੀਂ ਲੈਣਾ ਕਿਉਂਕਿ ਇਹ ਦੇਸ਼ ਦੇ ਕਾਨੂੰਨ ਦੇ ਖਿਲਾਫ ਹੈ।
ਪਿਛੋਕੜ
ਭਾਰਤੀ ਪਸ਼ੂ ਕਲਿਆਣ ਬੋਰਡ (ਏਡਬਲਿਊਆਈ) ਪਸ਼ੂ ਕ੍ਰਰਤਾ ਰੋਕਥਾਮ ਐਕਟ, 1960 (ਪੀਸੀਏ ਐਕਟ) ਦੇ ਤਹਿਤ ਸਥਾਪਿਤ ਕੀਤੀ ਗਈ ਇੱਕ ਕਾਨੂੰਨੀ ਸੰਸਥਾ ਹੈ। ਏਡਬਲਿਊਬੀਆਈ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਪਸ਼ੂਆਂ ਦੇ ਮਾਮਲਿਆਂ ਵਿੱਚ ਸਲਾਹ ਦੇਣ ਵਾਲੀ ਇੱਕ ਸੰਸਥਾ ਹੈ ਅਤੇ ਇਹ ਪੀਸੀਏ ਐਕਟ, 1960 ਅਤੇ ਇਸ ਐਕਟ ਦੇ ਤਹਿਤ ਬਣਾਏ ਗਏ ਨਿਯਮਾਂ ਦੇ ਲਾਗੂਕਰਨ ਸੰਬੰਧਿਤ ਮਾਮਲਿਆਂ ਨੂੰ ਵੀ ਦੇਖਦਾ ਹੈ।
***
ਐੱਸਐੱਸ/ਆਈਜੀ
(Release ID: 1882150)
Visitor Counter : 208