ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਮਾਲਦੀਵ ਦੇ ਪ੍ਰਵਾਲ ਦ੍ਵੀਪ ਪਰਿਸ਼ਦਾਂ ਦੇ ਸਕੱਤਰ ਜਨਰਲ ਦੇ ਸਮਰੱਥ ਨਿਰਮਾਣ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ


ਐੱਨਸੀਜੀਜੀ, ਮਾਲਦੀਵ ਦੇ ਲੋਕ ਸੇਵਕਾਂ ਨੂੰ ਕੁਸ਼ਲਤਾ ਦੇ ਨਾਲ ਜਨਤਾ ਦੀ ਸੇਵਾ ਕਰਨ ਦੀ ਟ੍ਰੇਨਿੰਗ ਪ੍ਰਦਾਨ ਕਰਦਾ ਹੈ

Posted On: 06 DEC 2022 5:34PM by PIB Chandigarh

ਭਾਰਤ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਗੁਆਢੀ ਪ੍ਰਥਮ’ ਨੀਤੀ ਦੇ  ਦ੍ਰਿਸ਼ਟੀਕੋਣ ਦੇ ਇੱਕ ਹਿੱਸੇ ਦੇ ਤਹਿਤ ਸ਼ਾਸਨ ਵਿੱਚ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਈ ਜਨਤਕ ਸੇਵਾ ਪ੍ਰਦਾਨ ਕਰਨ ਦੇ ਭਰੋਸੇ ਲਈ ਗੁਆਢੀ ਦੇਸ਼ਾਂ ਦੇ ਲੋਕ ਸੇਵਕਾਂ ਦੀ ਸਮਰੱਥਾ ਦਾ ਨਿਰਮਾਣ ਕਰ ਰਿਹਾ ਹੈ।

ਸੁਸ਼ਾਸਨ ਲਈ ਰਾਸ਼ਟਰੀ ਕੇਂਦਰ (ਐੱਨਸੀਜੀਜੀ) ਨੇ 2024 ਤੱਕ ਮਾਲਦੀਵ ਦੇ 1,000 ਲੋਕ ਸੇਵਕਾਂ ਦੀ ਸਮਰੱਥਾ ਨਿਰਮਾਣ ਲਈ ਮਾਲਦੀਵ ਦੇ ਲੋਕ ਸੇਵਾ ਕਮਿਸ਼ਨ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਕੰਮ ਸ਼ੁਰੂ ਕੀਤਾ ਹੈ। ਇਸ ਸਮਝੌਤੇ ‘ਤੇ 8 ਜੂਨ 2019 ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਾਲੇ ਦੀ ਸਰਕਾਰੀ ਯਾਤਰਾ ਦੇ ਦੌਰਾਨ ਦਸਤਾਖਤ ਕੀਤੇ ਗਏ ਹਨ।

ਇਸ ਸਮਝੌਤੇ ਦੇ ਤਹਿਤ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੇ ਲਾਗੂਕਰਨ ‘ਤੇ ਵਿਚਾਰ ਕਰਨ ਦੇ ਬਾਅਦ ਅਨੁਕੂਲਿਤ ਟ੍ਰੇਨਿੰਗ ਮੌਡਿਊਲ ਤਿਆਰ ਕਰਨ ਲਈ ਐੱਨਸੀਜੀਜੀ ਇੱਕ ਨੋਡਲ ਸੰਸਥਾ ਹੈ। ਹੁਣ ਤੱਕ ਭਾਰਤ ਵਿੱਚ ਮਾਲਦੀਵ ਸਰਕਾਰ ਦੇ ਸਥਾਈ ਸਕੱਤਰ ਜਨਰਲ ਸਹਿਤ ਮਾਲਦੀਵ ਲੋਕ ਸੇਵਾ ਦੇ 550 ਤੋਂ ਅਧਿਕ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਦਿੱਲੀ ਵਿੱਚ 5 ਦਸੰਬਰ ਤੋਂ ਮਾਲਦੀਵ ਦੇ ਵੱਖ-ਵੱਖ ਪ੍ਰਵਾਲ ਦ੍ਵੀਪਾਂ ਦੀ ਪਰਿਸ਼ਦਾਂ ਦੇ ਸਕੱਤਰ ਜਨਰਲ ਲਈ 18ਵਾਂ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਹੋਇਆ ਹੈ।

ਐੱਨਸੀਜੀਜੀ ਦੇ ਡਾਇਰੈਕਟਰ ਜਨਰਲ, ਲਾਲ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਲੋਕ ਸੇਵਾਕਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਇਸ ਦੇ ਇਲਾਵਾ ਉਨ੍ਹਾਂ ਨੇ ਫੈਸਲਾ ਲੈਣ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।  ਸ਼੍ਰੀ ਲਾਲ ਨੇ ਭਾਰਤ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦਾ ਉਦਾਹਰਣ ਦਿੱਤਾ।

ਜਿਸ ਵਿੱਚ ਪਰਿਵਤਰਨ ਲਿਆਉਣ ਲਈ ਮਹਿਲਾਵਾਂ ਦੀ ਅਦਭੁਤ ਸ਼ਕਤੀ ਦਾ ਉਪਯੋਗ ਕੀਤਾ ਗਿਆ। ਉਨ੍ਹਾਂ ਨੇ ਇਸ ਦੀਆਂ ਕਈ ਉਦਾਹਰਣਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਅਵਸਰਾਂ ਅਤੇ ਇੱਕ ਸਮਰੱਥ ਵਾਤਾਵਰਣ ਦੇ ਨਾਲ ਮਹਿਲਾਵਾਂ ਨੇ ਲੋਕ ਸੇਵਾ ਵੰਡ ਅਤੇ ਸ਼ਾਸ਼ਨ ਵਿੱਚ  ਬੜਾ ਪਰਿਵਰਤਨ ਲਿਆਏ ਹਨ ਕਾਰਜਾ ਵਿੱਚ ਗੁਣਵੱਤਾ ਅਤੇ ਪਾਰਦਰਸ਼ਿਤਾਂ ਸੁਨਿਸ਼ਚਿਤ ਕੀਤੀ ਹੈ ਪਿੰਡਾਂ ਵਿੱਚ  ਜਲ ਸਵੱਛਤਾ, ਜਨਤਕ ਸਿਹਤ ਅਤੇ ਰਹਿੰਦ ਖੂਹੰਦ ਪ੍ਰਬੰਧਨ  ਕੀਤੇ ਹਨ।

https://ci5.googleusercontent.com/proxy/hcEZh95OPE2sO6MxI83G4vzw5LhaZ1RVCNAvtDzE9tN2TlQ2FlnoIhPX4f6cjOuzQKtNygBpfAWgtuHoWL1RjsQWzmb9Q8A6HLz2QnWgBcVc09Jy6HzgR-LDiA=s0-d-e1-ft#https://static.pib.gov.in/WriteReadData/userfiles/image/image001DJFV.jpg https://ci4.googleusercontent.com/proxy/s-sObSlZWYGjpuJfxaKWoeE6Q4EJaZSwF444hNvDgG989MA3gw8bf_4ygz2NwhPuRZq-cGxwoThEOAOpqloKhVs7U6UoKMs6cnuXRZCTYtMciyPAOuTFyytWCw=s0-d-e1-ft#https://static.pib.gov.in/WriteReadData/userfiles/image/image002UMBB.jpg 

ਉਨ੍ਹਾਂ ਨੇ ਵੱਖ-ਵੱਖ ਪਰਿਸ਼ਦਾਂ ਦੇ ਸਕੱਤਰ ਜਨਰਲ ਨੂੰ ਬੇਨਤੀ ਕੀਤੀ ਕਿ ਉਹ ਵਾਤਾਵਰਣ ਦੀ ਰੱਖਿਆ, ਸਵੱਛਤਾ ਵਿੱਚ ਸੁਧਾਰ ਅਤੇ ਬੜੇ ਪੈਮਾਨੇ ‘ਤੇ ਰਹਿੰਦ ਖੂਹੰਦ ਪ੍ਰਬੰਧਨ, ਊਰਜਾ ਦੀ ਬਚਤ ਅਤੇ ਸਰਕੂਲਰ ਅਰਥਵਿਵਸਥਾ ਨੂੰ ਹੁਲਾਰਾ ਦੇਣ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਜਾਰੀ ਰੱਖੇ। ਡਾਇਰੈਕਟਰ ਜਨਰਲ ਨੇ ਅੱਗੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ‘ਲਾਈਫ-ਲਾਈਫਸਟਾਈਲ ਫੋਰ ਐਨਵਾਈਰਨਮੈਂਟ (ਵਾਤਾਵਰਣ ਲਈ ਜੀਵਨਸ਼ੈਲੀ)  ਦਾ ਮੰਤਰ ਅੱਗੇ ਵਧਣ ਦਾ ਰਸਤਾ ਹੈ।

ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਸਹੀ ਅਰਥਾਂ ਵਿੱਚ ਇਹ ਇੱਕ ਪੁਨਰ -ਸਥਾਨ ਅਤੇ ਜਾਗਰੂਕ ਕਰਨ ਵਾਲਾ ਪ੍ਰੋਗਰਾਮ ਹੈ। ਇਸ ਦੇ ਇਲਾਵਾ (ਐੱਨਸੀਜੀਜੀ) ਦੇ ਡਾਇਰੈਕਟਰ ਜਨਰਲ ਨੇ ਪ੍ਰਤੀਭਾਗੀਆਂ ਨੂੰ ਇਸ ਦੀ ਵੀ ਮੰਗ ਕੀਤੀ ਕਿ ਅਗਲੇ ਇੱਕ ਹਫਤੇ ਦੇ ਦੌਰਾਨ ਭਾਰਤ ਵਿੱਚ ਨਵੀਂ ਸਿੱਖ ਅਤੇ ਅਨੁਭਵ ਦੇ ਸੰਦਰਭ ਵਿੱਚ ਉਨ੍ਹਾਂ ਨੂੰ ਇਸ ਬਾਰੇ ਵਿੱਚ ਸੋਚਣਾ ਚਾਹੀਦਾ ਹੈ ਕਿ ਉਭਰਦੀਆਂ ਚੁਣੌਤੀਆਂ ਨਾਲ ਨਿਪਟਨ ਲਈ ਪ੍ਰਵਾਲ ਦ੍ਵੀਪਾਂ ਦੇ ਪ੍ਰਸ਼ਾਸਨ ਵਿੱਚ ਹੋਰ ਅਧਿਕ ਸੁਧਾਰ ਕਿਵੇ ਲਿਆਇਆ ਜਾਵੇ।

https://ci6.googleusercontent.com/proxy/aHUG-o2V5uAQ47Tp70ITNZUIKhatmXyOn5c2q_7NYn4X0BPnu4latqFBNZPzKIDilzE7QwmEQhl-SNedq9omIMFYGbTyTkCAbw8SWgZwFpPpXJrpmLB0_0SZyg=s0-d-e1-ft#https://static.pib.gov.in/WriteReadData/userfiles/image/image003N68X.jpg https://ci6.googleusercontent.com/proxy/q0UEXdcm4-d08sKxQCMLISuqXLJDwYrdjz5Tz2h-gp4CJdlVGTy7it9IXzKH2lkhPqdj03XQY10sADOVPF4AHrC8KOkEN4maLB86RUonaCuLYRo4NI2dZfbutQ=s0-d-e1-ft#https://static.pib.gov.in/WriteReadData/userfiles/image/image004DKY4.jpg

ਇਸ ਟ੍ਰੇਨਿੰਗ ਮੌਡਿਊਲ ਦੇ ਤਹਿਤ ਭਾਰਤ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਜਿਵੇਂ ਕਿ ਈ-ਸ਼ਾਸਨ, ਡਿਜੀਟਲ ਇੰਡੀਆ, ਸੀਪੀਗ੍ਰਾਮਸ, ਟਿਕਾਊ ਵਿਕਾਸ ਟੀਚਿਆਂ ਲਈ ਦ੍ਰਿਸ਼ਟੀਕੋਣ ਲੋਕ ਸਿਹਤ ਪਹਿਲ ਅਤੇ ਦ੍ਵੀਪਾਂ ਤੇ ਜਲ ਸੁਰੱਖਿਆ ਸਹਿਤ ਹੋਰ ਮਹੱਤਵਪੂਰਨ ਪਹਿਲਾਂ ਤੋਂ ਪ੍ਰਾਪਤ ਸਿੱਖ ਸ਼ਾਮਲ ਹਨ। ਇਸ ਦੇ ਇਲਾਵਾ ਇਸ ਵਿੱਚ ਪ੍ਰਧਾਨ ਮੰਤਰੀ ਮਿਊਜ਼ੀਅਮ, ਯੂਆਈਡੀਏਆਈ ਦਫਤਰ ਅਤੇ ਸੰਸਦ ਆਦਿ ਜਿਹੇ ਪ੍ਰਮੁੱਖ ਸਥਾਨਾਂ ਦਾ ਦੌਰਾ ਵੀ ਸ਼ਾਮਲ ਹੈ ਜਿੱਥੇ ਪ੍ਰਤੀਭਾਗੀ ਈ-ਸ਼ਾਸਨ ਨਾਲ ਸੰਬੰਧਿਤ ਸਰਵਸ਼੍ਰੇਸ਼ਠ ਅਭਿਯਾਸਾਂ ਨੂੰ ਦੇਖਣਗੇ।

https://ci5.googleusercontent.com/proxy/Iq-hNyPLjZIDmGsk2qGbNI5In0aagf8qyKH2-fiiUWPCXWuHt9c4sRGecbwpQ7TQ30OeBZx_TwQ_GMn67h5HE96LkIFEtWj2kFWi1ti89qFeE-kZGpNrF2z3Hg=s0-d-e1-ft#https://static.pib.gov.in/WriteReadData/userfiles/image/image005EP4X.jpg

ਇਸ ਦੇ ਇਲਾਵਾ ਸੈਸ਼ਨ ਦੀ ਸ਼ੁਰੂਆਤ ਨੋਡਲ ਅਧਿਕਾਰੀ (ਟ੍ਰੇਨਿੰਗ) ਪ੍ਰੋਫੈਸਰ ਪੁਨਮ ਸਿੰਘ ਦੇ ਵੱਲੋਂ ਸਮਰੱਥ ਨਿਰਮਾਣ ਪ੍ਰੋਗਰਾਮ ਦੀ ਸੰਰਚਨਾ ਅਤੇ ਸਿੱਖਿਆ ਦਾ ਅਨੁਕਰਣ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਦੇਣ ਦੇ ਨਾਲ ਹੋਏ। ਇਸ ਪ੍ਰੋਗਰਾਮ ਵਿੱਚ ਮਾਲਦੀਵ ਦੇ ਲੋਕ ਸੇਵਕਾਂ ਦੇ ਇਲਾਵਾ ਐੱਨਸੀਜੀਜੀ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

***

ਐੱਸਐੱਨਸੀ/ਆਰਆਰ


(Release ID: 1882140) Visitor Counter : 151


Read this release in: English , Urdu , Hindi