ਰਾਸ਼ਟਰਪਤੀ ਸਕੱਤਰੇਤ
ਜ਼ਿੰਬਾਬਵੇ ਦੇ ਸੰਸਦੀ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
प्रविष्टि तिथि:
07 DEC 2022 7:01PM by PIB Chandigarh
ਜ਼ਿੰਬਾਬਵੇ ਦੀ ਸੰਸਦ ਦੇ ਸਪੀਕਰ, ਐਡਵੋਕੇਟ ਜੈਕਬ ਫ੍ਰਾਂਸਿਸ ਨਜ਼ਵਿਦਾਮਿਲੀਮੋ ਮੁਡੇਂਡਾ ਦੀ ਅਗਵਾਈ ਵਿੱਚ ਜ਼ਿੰਬਾਬਵੇ ਦੇ ਇੱਕ ਸੰਸਦੀ ਵਫ਼ਦ ਨੇ ਅੱਜ (7 ਦਸੰਬਰ, 2022) ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਭਵਨ ਵਿੱਚ ਵਫ਼ਦ ਦਾ ਸੁਆਗਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਸਬੰਧ ਸਦੀਆਂ ਪੁਰਾਣੇ ਹਨ। ਜ਼ਿੰਬਾਬਵੇ ਵਿੱਚ ਲਗਭਗ ਭਾਰਤੀ ਮੂਲ ਦੇ 9000 ਲੋਕਾਂ ਦੀ ਮੌਜੂਦਗੀ ਸਾਡੇ ਲੋਕਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਹੈ।
ਰਾਸ਼ਟਰਪਤੀ ਨੂੰ ਇਹ ਨੋਟ ਕਰਕੇ ਖੁਸ਼ੀ ਹੋਈ ਕਿ ਜ਼ਿੰਬਾਬਵੇ ਨਾਲ ਭਾਰਤ ਦੇ ਆਰਥਿਕ ਸਬੰਧ ਚੰਗੀ ਤਰ੍ਹਾਂ ਅੱਗੇ ਵਧ ਰਹੇ ਹਨ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਵਪਾਰ ਲਗਭਗ 20 ਕਰੋੜ ਡਾਲਰ ਹੈ। ਭਾਰਤੀ ਕੰਪਨੀਆਂ ਨੇ ਜ਼ਿੰਬਾਬਵੇ ਵਿੱਚ ਲਗਭਗ 50 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ। ਭਾਰਤ ਨੇ ਜ਼ਿੰਬਾਬਵੇ ਨੂੰ ਪੰਜ ਲਾਈਨਾਂ ਦਾ ਕ੍ਰੈਡਿਟ ਪ੍ਰਦਾਨ ਕੀਤਾ ਹੈ, ਅਤੇ ਇੱਕ ਵੋਕੇਸ਼ਨਲ ਸਿਖਲਾਈ ਕੇਂਦਰ ਵੀ ਸਥਾਪਿਤ ਕੀਤਾ ਹੈ। ਉਹ ਇਹ ਨੋਟ ਕਰਕੇ ਵੀ ਖੁਸ਼ ਹੋਏ ਕਿ ਭਾਰਤ ਤੋਂ ਆਈਟੀਈਸੀ ਅਤੇ ਆਈਸੀਸੀਆਰ ਸਕਾਲਰਸ਼ਿਪ ਜ਼ਿੰਬਾਬਵੇ ਦੇ ਲੋਕਾਂ ਵਿੱਚ ਪ੍ਰਸਿੱਧ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਹੋਰ ਯਤਨ ਕਰਨੇ ਚਾਹੀਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸੰਸਦ ਲੋਕਾਂ ਦੀ ਆਵਾਜ਼ ਦੀ ਪ੍ਰਤੀਨਿਧਤਾ ਕਰਦੀ ਹੈ। ਸਾਡੀਆਂ ਦੋਵੇਂ ਸੰਸਦਾਂ ਵਿਚਕਾਰ ਵਧੇਰੇ ਆਪਸੀ ਤਾਲਮੇਲ ਅਤੇ ਅਦਾਨ-ਪ੍ਰਦਾਨ ਹੋਣਾ ਚਾਹੀਦਾ ਹੈ। ਸਾਨੂੰ ਇੱਕ ਦੂਜੇ ਤੋਂ ਸਿੱਖਣ ਲਈ ਬਹੁਤ ਕੁਝ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਸਾਡਾ ਮਜ਼ਬੂਤ ਅਤੇ ਜੀਵੰਤ ਲੋਕਤੰਤਰ ਜ਼ਮੀਨੀ ਪੱਧਰ ਤੋਂ ਸ਼ੁਰੂ ਹੁੰਦਾ ਹੈ। ਇਹ ਸੱਚਮੁੱਚ ਇਸ ਦੇਸ਼ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਵਫ਼ਦ ਇਸ ਦੌਰੇ ਦੌਰਾਨ ਭਾਰਤ ਦੀਆਂ ਲੋਕਤੰਤਰੀ ਪ੍ਰਣਾਲੀਆਂ ਬਾਰੇ ਹੋਰ ਜਾਣੇਗਾ।
*****
ਡੀਐੱਸ/ਬੀਐੱਮ
(रिलीज़ आईडी: 1882000)
आगंतुक पटल : 165