ਰੱਖਿਆ ਮੰਤਰਾਲਾ
azadi ka amrit mahotsav g20-india-2023

ਸਿੰਗਾਪੁਰ ਹਥਿਆਰਬੰਦ ਬਲਾਂ ਦੇ ਨਾਲ ਸੰਯੁਕਤ ਅਭਿਯਾਸ ਅਗਨੀ ਜੋਧੇ ਦੇਵਲਾਲੀ (ਮਹਾਰਾਸ਼ਟਰ) ਵਿੱਚ ਸੰਪੰਨ

Posted On: 01 DEC 2022 5:27PM by PIB Chandigarh

ਸਿੰਗਾਪੁਰ ਸੈਨਾ ਅਤੇ ਭਾਰਤੀ ਸੈਨਾ ਦੇ ਦਰਮਿਆਨ ਇੱਕ ਦੁਵੱਲੇ ਅਭਿਆਸ ਅਗਨੀ ਜੋਧਿਆਂ ਦਾ 12ਵਾਂ ਸੰਸਕਰਣ, ਜੋ ਮਿਤੀ 13 ਨਵੰਬਰ, 2022 ਨੂੰ ਫੀਲਡ ਫਾਇਰਿੰਗ ਰੇਂਜ, ਦੇਵਲਾਲੀ (ਮਹਾਰਾਸ਼ਟਰ) ਵਿੱਚ ਸ਼ੁਰੂ ਹੋਇਆ ਸੀ, ਮਿਤੀ 30 ਨਵੰਬਰ, 2022 ਨੂੰ ਸੰਪੰਨ ਹੋਇਆ। ਅਭਿਯਾਸ ਅਗਨੀ ਜੋਧਿਆਂ ਦੇ ਤਹਿਤ ਦੋਹਾਂ ਦੇਸ਼ਾਂ ਦੇ ਸੈਨਾ ਬਲਾਂ ਨੇ ਸੰਯੁਕਤ ਰੂਪ ਨਾਲ ਫਾਇਰਪਾਵਰ ਦਾ ਪ੍ਰਦਰਸ਼ਨ ਅਤੇ ਨਿਸ਼ਪਾਦਨ ਕੀਤਾ ਅਤੇ ਇਸ ਅਭਿਯਾਸ ਵਿੱਚ ਦੋਹਾਂ ਸੈਨਾਵਾਂ ਦੀ ਆਰਟੀਲਰੀ ਸ਼ਾਖਾ ਦੁਆਰਾ ਨਵੀਂ ਪੀੜ੍ਹੀ ਦੇ ਉਪਕਰਨਾਂ ਦਾ ਉਪਯੋਗ ਕੀਤਾ ਗਿਆ।

ਇਸ ਅਭਿਯਾਸ ਵਿੱਚ ਸੰਯੁਕਤ ਯੋਜਨਾ ਬਣਾਉਣ ਦੇ ਤਹਿਤ ਸੰਯੁਕਤ ਰੂਪ ਨਾਲ ਕੰਪਿਊਟਰ ਵਾਰਗੇਮ ਵਿੱਚ ਦੋਹਾਂ ਪੱਖਾਂ ਨੇ ਭਾਗੀਦਾਰੀ ਕੀਤੀ। ਦੋਹਾਂ ਪੱਖਾਂ ਨੇ ਸੰਯੁਕਤ ਟ੍ਰੇਨਿੰਗ ਪੜਾਅ ਦੇ ਤਹਿਤ ਆਲਾ ਟੈਕਨੋਲੋਜੀ ਅਤੇ ਆਰਟੀਲਰੀ ਆਬਜਰਵੇਸ਼ਨ ਸਿਮੁਲੇਟਰ ਦਾ ਉਪਯੋਗ ਕੀਤਾ। ਆਰਟੀਲਰੀ ਵਿੱਚ ਆਧੁਨਿਕ ਰੁਝਾਂਨਾਂ ਅਤੇ ਬਿਹਤਰ ਆਰਟੀਲਰੀ ਯੋਜਨਾ ਪ੍ਰਕਿਰਿਆ ਦੇ ਵਿਸ਼ੇ ’ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਮਾਹਰ ਅਕੈਡਮੀ ਚਰਚਾ ਆਯੋਜਿਤ ਕੀਤੀ ਗਈ। ਅਭਿਯਾਸ ਦੇ ਅੰਤਿਮ ਚਰਣ ਦੇ ਦੌਰਾਨ ਸਵਦੇਸ਼ੀ ਰੂਪ ਨਾਲ ਨਿਰਮਿਤ ਆਰਟੀਲਰੀ ਗਨ ਅਤੇ ਹਾਵਿਟਜ਼ਰ ਤੋਪਾਂ ਨੇ ਵੀ ਹਿੱਸਾ ਲਿਆ।

ਇਸ ਅਭਿਯਾਸ ਨੇ ਡ੍ਰਿਲਸ ਅਤੇ ਪ੍ਰਕਿਰਿਆਵਾਂ ਦੀ ਆਪਸੀ ਸਮਝ ਨੂੰ ਵਧਾਉਣ ਅਤੇ ਦੋਵਾਂ ਸੈਨਾ ਦੇ ਦਰਮਿਆਨ ਪਰਸਪਰ ਬਿਹਤਰ ਕਰਨ ਵਿੱਚ ਯੋਗਦਾਨ ਪਾਇਆ। ਸਮਾਪਤੀ ਸਮਾਰੋਹ ਵਿੱਚ ਭਾਰਤ ਵਿੱਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸ਼੍ਰੀ ਵੋਂਗ ਵਾਈ ਕੁਏਨ ਅਤੇ ਲੈਫਟੀਨੈਂਟ ਜਨਰਲ ਐੱਸ ਹਰੀਮੋਹਨ ਅਈਅਰ, ਕਮਾਂਡੈਂਟ ਸਕੂਲ ਆਵ੍ ਆਰਟੀਲਰੀ, ਸਿੰਗਾਪੁਰ ਦੇ ਹੋਰ ਪਤਵੰਤੇ ਅਤੇ ਦੋਹਾਂ ਸੇਵਾਵਾਂ ਦੇ ਸੇਵਾ ਕਰ ਰਹੇ ਅਧਿਕਾਰੀਆਂ ਨੇ ਹਿੱਸਿਆ ਲਿਆ।

************

 

ਐੱਸਸੀ/ਆਰਐੱਸਆਰ/ਵੀਕੇਟੀ



(Release ID: 1880484) Visitor Counter : 107


Read this release in: English , Urdu , Marathi , Hindi