ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਨੈਸ਼ਨਲ ਜ਼ੂਲੋਜੀਕਲ ਪਾਰਕ ਵਿੱਚ ਅੰਤਰਰਾਸ਼ਟਰੀ ਜਗੁਆਰ ਦਿਵਸ ਮਨਾਇਆ ਗਿਆ
Posted On:
29 NOV 2022 7:32PM by PIB Chandigarh
ਨੈਸ਼ਨਲ ਜ਼ੂਲੋਜੀਕਲ ਪਾਰਕ, ਨਵੀਂ ਦਿੱਲੀ (ਦਿੱਲੀ ਚਿੜ੍ਹੀਆ ਘਰ) ਨੇ ਅੱਜ ਅੰਤਰਰਾਸ਼ਟਰੀ ਜਗੁਆਰ ਦਿਵਸ ਮਨਾਇਆ। ਇਸ ਮੌਕੇ ‘ਤੇ ਨੈਸ਼ਨਲ ਜ਼ੂਲੋਜੀਕਲ ਪਾਰਕ ਨੇ ਜੂ ਵੌਕ ਅਤੇ ਬਿਗ ਕੈਟਸ ਤੇ ਜਗੁਆਰ ‘ਤੇ ਐਕਸਪਰਟ ਨਾਲ ਗੱਲਬਾਤ ਜਿਹੀਆਂ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ। ਇਸ ਵਿੱਚ ਲਿਟਿਲ ਸਟਾਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕੁਦਰਤ ਤੇ ਵਣਜੀਵ ਸੰਭਾਲ ਦੇ ਮਹੱਤਵ ਨੂੰ ਸਮਝਣ ਦੇ ਲਈ ਉਤਸੁਕਤਾ ਜਗਾਉਣ ਤੇ ਪ੍ਰੋਤਸਾਹਿਤ ਕਰਨ ਨੂੰ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ, ਵਣਜੀਵ ਸੰਭਾਲ ‘ਤੇ ਪੁਸਤਕਾਂ ਅਤੇ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਗਏ।
(ਅੰਤਰਰਾਸ਼ਟਰੀ ਜਗੁਆਰ ਦਿਵਸ ਦੇ ਅਵਸਰ ‘ਤੇ ਦਿੱਲੀ ਚਿੜ੍ਹੀਆ ਘਰ ਵਿੱਚ ਲਿਟਿਲ ਸਟਾਰ ਪਬਲਿਕ ਸਕੂਲ ਦੇ ਵਿਦਿਆਰਥੀ)
ਅੰਤਰਰਾਸ਼ਟਰੀ ਜਗੁਆਰ ਦਿਵਸ ਬਾਰੇ:
ਜਗੁਆਰ ਦੇ ਲਈ ਵਧਦੇ ਖਤਰਿਆਂ ਅਤੇ ਉਸ ਦੇ ਅਸਤਿਤਵ ਨੂੰ ਸੁਨਿਸ਼ਚਿਤ ਕਰਨ ਵਾਲੀ ਸੰਭਾਲ ਦੇ ਮਹੱਤਵਪੂਰਨ ਪ੍ਰਯਤਨਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਅੰਤਰਰਾਸ਼ਟਰੀ ਜਗੁਆਰ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ। ਹਰ ਸਾਲ ਇਹ 29 ਨਵੰਬਰ ਨੂੰ ਮਨਾਇਆ ਜਾਂਦਾ ਹੈ। ਜੈਵ ਵਿਵਿਧਤਾ ਸੰਭਾਲ ਦੇ ਲਈ ਇੱਕ ਮਹੱਤਵਪੂਰਨ ਪ੍ਰਜਾਤੀ, ਸਮੁੱਚੇ ਵਿਕਾਸ ਅਤੇ ਮੱਧ ਤੇ ਦੱਖਣ ਅਮਰੀਕਾ ਦੀ ਸਦੀਆਂ ਪੁਰਾਣੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਦੇ ਰੂਪ ਵਿੱਚ ਅੰਤਰਰਾਸ਼ਟਰੀ ਜਗੁਆਰ ਦਿਵਸ ਮਨਾਇਆ ਜਾਂਦਾ ਹੈ। ਇਹ ਅਮਰੀਕਾ ਦਾ ਸਭ ਤੋਂ ਵੱਡਾ ਵਾਈਲਡ ਕੈਟ ਹੈ।
(ਜੰਗਲ ਵਿੱਚ ਜਗੁਆਰ)
ਸੰਯੁਕਤ ਰਾਸ਼ਟਰ ਦੇ ਸਮੁੱਚੇ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਵਿਆਪਕ ਪ੍ਰਯਤਨਾਂ ਦੇ ਤਹਿਤ ਜਗੁਆਰ ਕੌਰੀਡੋਰ ਅਤੇ ਉਨ੍ਹਾਂ ਦੇ ਆਵਾਸਾਂ ਦੀ ਸੰਭਾਲ ਦੀ ਜ਼ਰੂਰਤ ‘ਤੇ ਧਿਆਨ ਆਕਰਸ਼ਿਤ ਕਰਨ ਦੇ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਾਂਝੇਦਾਰਾਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਜਗੁਆਰ ਦਿਵਸ ਸਬੰਧਿਤ ਦੇਸ਼ਾਂ ਦੀ ਸਮੂਹਿਕ ਆਵਾਜ਼ ਦਾ ਪ੍ਰਤੀਨਿਧੀਤਵ ਕਰਦਾ ਹੈ। ਜਗੁਆਰ (ਪੈਂਥੇਰਾ ਓਂਕਾ) ਨੂੰ ਅਕਸਰ ਤੇਂਦੁਆ ਸਮਝ ਲਿਆ ਜਾਂਦਾ ਹੈ ਲੇਕਿਨ ਉਨ੍ਹਾਂ ਦੇ ਸ਼ਰੀਰ ‘ਤੇ ਬਣੇ ਧੱਬਿਆਂ ਦੇ ਕਾਰਨ ਅਸਾਨੀ ਨਾਲ ਫਰਕ ਕੀਤਾ ਜਾ ਸਕਦਾ ਹੈ। ਉਂਝ, ਕਈ ਕੈਟਸ ਪਾਣੀ ਤੋਂ ਦੂਰ ਰਹਿੰਦੇ ਹਨ ਲੇਕਿਨ ਜਗੁਆਰ ਚੰਗੇ ਤਰੀਕੇ ਨਾਲ ਤੈਰ ਸਕਦੇ ਹਨ। ਇਹ ਪਨਾਮਾ ਨਹਿਰ ਵਿੱਚ ਵੀ ਤੈਰਣ ਦੇ ਲਈ ਜਾਣੇ ਜਾਂਦੇ ਹਨ।
****
ਐੱਚਐੱਸ/ਐੱਸਐੱਸਵੀ
(Release ID: 1880021)
Visitor Counter : 154