ਉਪ ਰਾਸ਼ਟਰਪਤੀ ਸਕੱਤਰੇਤ

ਜਵਾਬਦੇਹੀ ਅਤੇ ਪਾਰਦਰਸ਼ਤਾ ਜੁੜਵਾਂ ਹਨ ਜੋ ਸਾਡੀ ਜਮਹੂਰੀ ਪ੍ਰਗਤੀ ਨੂੰ ਖਿੜਨ ਅਤੇ ਕਾਇਮ ਰੱਖਣ ਵਿੱਚ ਮਦਦ ਕਰਦੇ ਹਨ - ਉਪ ਰਾਸ਼ਟਰਪਤੀ


ਆਡਿਟ ਦੀ ਅਣਹੋਂਦ ਜਾਂ ਅਕੁਸ਼ਲ ਆਡਿਟ ਨਿਸ਼ਚਿਤ ਤੌਰ 'ਤੇ ਸਿਸਟਮ ਦੇ ਪਤਨ ਦਾ ਮਾਰਗ ਹੈ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਵਿਸ਼ਵ ਪੱਧਰੀ ਪ੍ਰਤਿਸ਼ਠਾ ਵਾਲੀ ਆਡਿਟਿੰਗ ਸੰਸਥਾ ਵਜੋਂ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਸ਼ਲਾਘਾ ਕੀਤੀ

ਉਪ ਰਾਸ਼ਟਰਪਤੀ ਨੇ ਅੱਜ ਕੈਗ ਦਫ਼ਤਰ ਵਿਖੇ ਦੂਜੇ ਆਡਿਟ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ

Posted On: 16 NOV 2022 3:14PM by PIB Chandigarh

 

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਜੋੜਵਾਂ (twins) ਦੱਸਿਆ ਜੋ ਸਾਡੀ ਲੋਕਤੰਤਰੀ ਤਰੱਕੀ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਜਵਾਬਦੇਹੀ ਚੰਗੇ ਸ਼ਾਸਨ ਲਈ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਭ ਆਖਰੀ ਕਤਾਰਾਂ ਤੱਕ ਪਹੁੰਚ ਸਕਣ।

 

ਅੱਜ ਨਵੀਂ ਦਿੱਲੀ ਵਿੱਚ ਕੈਗ ਦਫ਼ਤਰ ਵਿੱਚ ਦੂਜੇ ਆਡਿਟ ਦਿਵਸ ਸਮਾਗਮ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕਦਰਾਂ ਕੀਮਤਾਂ ਨੂੰ ਯਕੀਨੀ ਬਣਾਉਣ ਵਿੱਚ ਕੈਗ ਦੀ ਅਹਿਮ ਭੂਮਿਕਾ ਹੈ;  ਨਹੀਂ ਤਾਂ ਸਿਸਟਮ ਵਿੱਚ ਭ੍ਰਿਸ਼ਟਾਚਾਰ ਅਤੇ ਅਯੋਗਤਾ ਫੈਲ ਜਾਵੇਗੀ।

 

ਆਡਿਟ ਨੂੰ ਸੁਸ਼ਾਸਨ ਦਾ ਇੱਕ ਸ਼ਕਤੀਸ਼ਾਲੀ ਅਤੇ ਅਟੱਲ ਸਾਧਨ ਦੱਸਦੇ ਹੋਏ, ਸ਼੍ਰੀ ਧਨਖੜ ਨੇ ਸਾਵਧਾਨ ਕੀਤਾ ਕਿ ਆਡਿਟ ਦੀ ਅਣਹੋਂਦ ਜਾਂ ਅਕੁਸ਼ਲ ਆਡਿਟ ਸਿਸਟਮ ਵਿੱਚ ਗਿਰਾਵਟ ਵੱਲ ਲੈ ਜਾਵੇਗਾ। ਉਨ੍ਹਾਂ ਲੰਬੇ ਸਮੇਂ ਤੋਂ ਸਰਕਾਰੀ ਸੰਸਥਾਵਾਂ ਦੁਆਰਾ ਵੱਡੇ ਜਨਤਕ ਫੰਡਾਂ ਸਬੰਧੀ ਉਪਯੋਗਤਾ ਸਰਟੀਫਿਕੇਟ ਪ੍ਰਦਾਨ ਨਾ ਕੀਤੇ ਜਾਣ ਦੇ ਮਾਮਲਿਆਂ 'ਤੇ ਕੈਗ ਦੁਆਰਾ ਵਧੇਰੇ ਧਿਆਨ ਦੇਣ ਦੀ ਮੰਗ ਕੀਤੀ।

 

ਇਹ ਨੋਟ ਕਰਦੇ ਹੋਏ ਕਿ ਭਾਰਤ ਦਾ ਕੈਗ ਕਈ ਸਾਲਾਂ ਤੋਂ ਸੰਯੁਕਤ ਰਾਸ਼ਟਰ (ਯੂਐੱਨ) ਦੀਆਂ ਵੱਖ-ਵੱਖ ਸੰਸਥਾਵਾਂ ਦਾ ਬਾਹਰੀ ਆਡੀਟਰ ਰਿਹਾ ਹੈ, ਸ਼੍ਰੀ ਧਨਖੜ ਨੇ ਗਲੋਬਲ ਸਰਵੋਤਮ ਵਿਵਹਾਰਾਂ ਦੇ ਨਾਲ ਇੱਕ ਮਜ਼ਬੂਤ ​​ਆਡਿਟਿੰਗ ਸੰਸਥਾ ਵਜੋਂ ਆਪਣੇ ਲਈ ਇੱਕ ਵੱਕਾਰ ਸਥਾਪਿਤ ਕਰਨ ਲਈ ਕੈਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੈਗ ਦੇ ਵਧੇ ਹੋਏ ਪ੍ਰੋ-ਐਕਟਿਵ ਰੁਖ ਨਾਲ, ਸਰਕਾਰੀ ਯੋਜਨਾਵਾਂ ਦੀ ਦਕਸ਼ਤਾ ਅਤੇ ਨਿਗਰਾਨੀ ਅਤੇ ਪਹੁੰਚ ਵਿੱਚ ਸੁਧਾਰ ਹੋਣਾ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ "ਵਿੱਤੀ ਕੁਕਰਮਾਂ ਦਾ ਸਮੇਂ ਸਿਰ ਪਤਾ ਲਗਾਉਣਾ ਅਤੇ ਪ੍ਰਭਾਵੀ ਸਿੱਟੇ ਵਜੋਂ ਸੁਧਾਰ ਕਰਨ ਦੀ ਵਿਧੀ ਕੈਗ ਦੀਆਂ ਲਾਜ਼ਮੀ ਜ਼ਿੰਮੇਵਾਰੀਆਂ ਹਨ।” 

 

ਸਾਡੇ ਸਾਹਮਣੇ ਚੁਣੌਤੀਆਂ ਨਾਲ ਨਜਿੱਠਣ ਲਈ ਭਰੋਸੇਯੋਗ ਪ੍ਰਣਾਲੀਆਂ ਨੂੰ ਲਗਾਤਾਰ ਵਧਾਉਣ ਦਾ ਸੱਦਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਵੈ-ਆਡਿਟ ਵਿੱਚ ਸ਼ਾਮਲ ਹੋਣਾ ਲਾਭਦਾਇਕ ਹੋਵੇਗਾ।

 

ਇਸ ਮੌਕੇ 'ਤੇ, ਉਪ ਰਾਸ਼ਟਰਪਤੀ ਨੇ ਕੈਗ ਦੁਆਰਾ ਦੂਜੇ ਆਡਿਟ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਆਯੋਜਿਤ ਰਾਸ਼ਟਰੀ ਔਨਲਾਈਨ ਲੇਖ ਲਿਖਣ ਮੁਕਾਬਲੇ - 2022 ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ। ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਉਮੀਦ ਜਤਾਈ ਕਿ ਇਹ ਸ਼ਾਨਦਾਰ ਸੰਸਥਾ ਆਪਣੀ ਪ੍ਰਭਾਵ ਮੁਲਾਂਕਣ ਪ੍ਰਕਿਰਿਆ ਵਿੱਚ ਜ਼ਮੀਨੀ ਪੱਧਰ 'ਤੇ ਜਨਤਾ ਨੂੰ ਸ਼ਾਮਲ ਕਰਨ ਦੇ ਤਰੀਕੇ ਲੱਭਦੀ ਰਹੇਗੀ ਅਤੇ ਭ੍ਰਿਸ਼ਟਾਚਾਰ ਅਤੇ ਵਿੱਤੀ ਅਕੁਸ਼ਲਤਾ ਦੇ ਖਿਲਾਫ ਯੋਧੇ ਵਜੋਂ ਕੰਮ ਕਰੇਗੀ।

 

ਇਸ ਮੋਕੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਸ਼੍ਰੀ ਗਿਰੀਸ਼ ਚੰਦਰ ਮੁਰਮੂ, ਡਿਪਟੀ ਕੰਪਟਰੋਲਰ ਅਤੇ ਆਡੀਟਰ ਜਨਰਲ ਸੁਸ਼੍ਰੀ ਪਰਵੀਨ ਮਹਿਤਾ, ਭਾਰਤੀ ਆਡਿਟ ਅਤੇ ਅਕਾਊਂਟਸ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 ********


 ਐੱਮਐੱਸ/ਆਰਕੇ/ਏਐੱਮ/ਡੀਪੀ



(Release ID: 1876653) Visitor Counter : 138


Read this release in: English , Urdu , Hindi