ਪੇਂਡੂ ਵਿਕਾਸ ਮੰਤਰਾਲਾ

ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਨੇ ਸਵਾਮਿਤਵ ਯੋਜਨਾ ਬਾਰੇ ਮਾਹਿਰ ਕਮੇਟੀ ਦੀ ਰਿਪੋਰਟ ਜਾਰੀ ਕੀਤੀ

Posted On: 09 NOV 2022 7:15PM by PIB Chandigarh

ਸ਼੍ਰੀ ਸੁਨੀਲ ਕੁਮਾਰ, ਸਕੱਤਰ, ਪੰਚਾਇਤੀ ਰਾਜ ਮੰਤਰਾਲੇ ਨੇ 3 ਨਵੰਬਰ 2022 ਨੂੰ ਭੋਪਾਲ, ਮੱਧ ਪ੍ਰਦੇਸ਼ ਵਿਖੇ ਆਯੋਜਿਤ ਸਵਾਮਿਤਵ ਯੋਜਨਾ ਅਤੇ ਗ੍ਰਾਮੀਣ ਨਿਯੋਜਨ 'ਤੇ ਰਾਸ਼ਟਰੀ ਕਾਨਫਰੰਸ ਦੌਰਾਨ ਸਵਾਮਿਤਵ ਯੋਜਨਾ ਬਾਰੇ ਮਾਹਿਰ ਕਮੇਟੀ ਦੀ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿੱਚ ਉਹ ਮਾਰਗਦਰਸ਼ਕ ਸਿਧਾਂਤ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਰਾਜ ਸਵਾਮਿਤਵ ਯੋਜਨਾ ਦੇ ਉਦੇਸ਼ਾਂ ਨੂੰ ਪ੍ਰਾਪਤ ਕਰ ਸਕਦੇ ਹਨ।

 

 

ਇਸ ਮਾਹਿਰ ਕਮੇਟੀ ਦਾ ਗਠਨ ਸ਼੍ਰੀ ਬੀ. ਕੇ. ਅਗਰਵਾਲ, ਸਾਬਕਾ ਸਕੱਤਰ, ਭਾਰਤ ਸਰਕਾਰ ਅਤੇ ਸਾਬਕਾ ਮੁੱਖ ਸਕੱਤਰ, ਹਿਮਾਚਲ ਪ੍ਰਦੇਸ਼ ਸਰਕਾਰ ਦੀ ਚੇਅਰਮੈਨਸ਼ਿਪ ਵਿੱਚ ਫਰਵਰੀ 2022 ਵਿੱਚ ਕੀਤਾ ਗਿਆ ਸੀ ਅਤੇ ਇਸ ਵਿੱਚ  ਲ਼ੈਂਡ ਗਵਰਨੈਂਸ, ਬੈਂਕਿੰਗ, ਸਰਵੇ ਆਵ੍ ਇੰਡੀਆ ਵਿਭਾਗ, ਐੱਨਆਈਸੀ-ਜੀਆਈਐੱਸ, ਸਟੇਟ ਰੈਵੇਨਿਊ ਅਤੇ ਪੰਚਾਇਤੀ ਰਾਜ ਵਿਭਾਗ, ਪ੍ਰਮੁੱਖ ਉਦਯੋਗ ਅਤੇ ਯੋਜਨਾ ਅਤੇ ਆਰਕੀਟੈਕਚਰ ਸੰਸਥਾਵਾਂ ਦੇ ਡੋਮੇਨ ਮਾਹਿਰ ਸ਼ਾਮਲ ਸਨ। 

 

ਇਨ੍ਹਾਂ ਸਿਫ਼ਾਰਸ਼ਾਂ ਰਾਹੀਂ ਯੋਜਨਾ ਨੂੰ ਲਾਗੂ ਕਰਨ ਵਿੱਚ ਪਾਰਦਰਸ਼ਿਤਾ ਨੂੰ ਉਤਸ਼ਾਹਿਤ ਕਰਨ ਵਾਲੇ ਸਿਸਟਮ ਨੂੰ ਬਣਾਉਣ, ਬੈਂਕ ਕਰਜ਼ੇ ਪ੍ਰਾਪਤ ਕਰਨ ਵਿੱਚ ਅਧਿਕਾਰਾਂ ਦੇ ਰਿਕਾਰਡ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ, ਪ੍ਰੋਪਰਟੀ ਟੈਕਸ ਦੇ ਮੁਲਾਂਕਣ ਨਾਲ ਸਬੰਧਤ ਵਿਭਾਗਾਂ ਵਿੱਚ ਤਾਲਮੇਲ ਬਿਠਾਉਣ, ਜਿਸ ਨਾਲ ਪ੍ਰੋਪਰਟੀ ਟੈਕਸ ਦੇ ਮੁਲਾਂਕਣ ਅਤੇ ਸੰਗ੍ਰਹਿ, ਨਵੇਂ ਭੂ-ਸਥਾਨਕ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਰਕਾਰੀ ਅਤੇ ਨਿੱਜੀ ਏਜੰਸੀਆਂ ਦੁਆਰਾ ਮਲਕੀਅਤ ਡੇਟਾ-ਸੈਟਾਂ ਨੂੰ ਵਿਆਪਕ ਰੂਪ ਵਿੱਚ ਅਪਣਾਉਣਾ, ਆਰਏਡੀਪੀਐੱਫਆਈ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣਾ ਅਤੇ ਸਟੀਕ ਗ੍ਰਾਮ ਪੱਧਰ-ਯੋਜਨਾ ਦੇ ਲਈ ਆਰਏਡੀਪੀਐੱਫਆਈ  ਡੇਟਾ ਨੂੰ  ਅਪਣਾਉਣਾ ਅਤੇ ਜੀਆਈਐੱਸ ਕੌਂਸਲ  ਲਈ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ  ਸਮਰੱਥਾ ਵਧਾਉਣ ਆਦਿ ਦੀ ਕਲਪਨਾ ਕੀਤੀ ਗਈ ਹੈ।

 *******

ਐੱਸਐੱਨਸੀ/ਐੱਨਆਰ/ਪੀਕੇ/ਐੱਮਐੱਸ



(Release ID: 1874963) Visitor Counter : 142


Read this release in: English , Urdu , Hindi