ਰਸਾਇਣ ਤੇ ਖਾਦ ਮੰਤਰਾਲਾ
ਕੈਬਨਿਟ ਨੇ ਹਾੜੀ ਦੇ ਸੀਜ਼ਨ 2022-23 ਲਈ 1 ਅਕਤੂਬਰ, 2022 ਤੋਂ 31 ਮਾਰਚ, 2023 ਤੱਕ ਫਾਸਫੇਟਿਕ ਅਤੇ ਪੋਟਾਸ਼ਿਕ ਖਾਦਾਂ ਲਈ ਪੌਸ਼ਟਿਕ ਤੱਤ ਅਧਾਰਿਤ ਸਬਸਿਡੀ ਦਰਾਂ ਨੂੰ ਪ੍ਰਵਾਨਗੀ ਦਿੱਤੀ
51,875 ਕਰੋੜ ਰੁਪਏ ਦੀ ਸਬਸਿਡੀ ਨੂੰ ਪ੍ਰਵਾਨਗੀ
Posted On:
02 NOV 2022 3:10PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਹਾੜੀ ਸੀਜ਼ਨ - 2022-23 (01.10.2022 ਤੋਂ 31.03.2023 ਤੱਕ) ਲਈ ਫਾਸਫੇਟਿਕ ਅਤੇ ਪੋਟਾਸ਼ਿਕ ਖਾਦਾਂ ਲਈ ਵੱਖ-ਵੱਖ ਪੌਸ਼ਟਿਕ ਤੱਤਾਂ ਜਿਵੇਂ ਕਿ ਨਾਈਟ੍ਰੋਜਨ (ਐੱਨ), ਫਾਸਫੋਰਸ (ਪੀ), ਪੋਟਾਸ਼ (ਕੇ) ਅਤੇ ਸਲਫਰ (ਐੱਸ) ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਅਤੇ ਕੇ) ਲਈ ਪੌਸ਼ਟਿਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦੀਆਂ ਪ੍ਰਤੀ ਕਿਲੋਗ੍ਰਾਮ ਦਰਾਂ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ, ਜੋ ਹੇਠਾਂ ਦਿੱਤੇ ਅਨੁਸਾਰ ਹੈ:
ਸਾਲ
|
ਰੁਪਏ ਪ੍ਰਤੀ ਕਿਲੋਗ੍ਰਾਮ
|
|
ਐੱਨ
|
ਪੀ
|
ਕੇ
|
ਐੱਸ
|
ਹਾੜੀ, 2022-23
(01.10.2022 ਤੋਂ 31.03.2023 ਤੱਕ)
|
98.02
|
66.93
|
23.65
|
6.12
|
|
|
|
|
|
|
ਵਿੱਤੀ ਖਰਚ:
ਕੈਬਨਿਟ ਦੁਆਰਾ ਮਨਜ਼ੂਰ ਸਬਸਿਡੀ ਐੱਨਬੀਐੱਸ ਹਾੜੀ -2022 (01.10.2022 ਤੋਂ 31.03.2023 ਤੱਕ) ਲਈ ਭਾੜੇ ਦੀ ਸਬਸਿਡੀ ਰਾਹੀਂ ਸਵਦੇਸ਼ੀ ਖਾਦ ਲਈ ਸਹਾਇਤਾ (ਐੱਸਐੱਸਪੀ) ਸਮੇਤ 51,875 ਕਰੋੜ ਰੁਪਏ ਹੋਵੇਗੀ।
ਲਾਭ:
ਇਹ ਹਾੜੀ ਸੀਜ਼ਨ 2022-23 ਦੌਰਾਨ ਕਿਸਾਨਾਂ ਨੂੰ ਖਾਦਾਂ ਦੀਆਂ ਸਬਸਿਡੀ ਵਾਲੀਆਂ/ਸਸਤੀਆਂ ਕੀਮਤਾਂ 'ਤੇ ਸਾਰੀਆਂ ਪੀ ਅਤੇ ਕੇ ਖਾਦਾਂ ਦੀ ਸੁਚਾਰੂ ਉਪਲਬਧਤਾ ਦੇ ਯੋਗ ਬਣਾਏਗਾ ਅਤੇ ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਵੇਗਾ। ਖਾਦਾਂ ਅਤੇ ਕੱਚੇ ਮਾਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਅਸਥਿਰਤਾ ਮੁੱਖ ਤੌਰ 'ਤੇ ਕੇਂਦਰ ਸਰਕਾਰ ਦੁਆਰਾ ਸਹਿਣ ਕੀਤੀ ਗਈ ਹੈ।
ਪਿਛੋਕੜ:
ਸਰਕਾਰ ਖਾਦ ਨਿਰਮਾਤਾਵਾਂ/ਦਰਾਮਦਕਾਰਾਂ ਰਾਹੀਂ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ 'ਤੇ ਯੂਰੀਆ ਅਤੇ ਪੀ ਅਤੇ ਕੇ ਖਾਦਾਂ ਲਈ 25 ਗ੍ਰੇਡ ਖਾਦਾਂ ਉਪਲਬਧ ਕਰਵਾ ਰਹੀ ਹੈ। ਪੀ ਅਤੇ ਕੇ ਖਾਦਾਂ 'ਤੇ ਸਬਸਿਡੀ ਐੱਨਬੀਐੱਸ ਸਕੀਮ ਰਾਹੀਂ ਨਿਯੰਤ੍ਰਿਤ ਕੀਤੀ ਜਾ ਰਹੀ ਹੈ, ਜੋ 01.04.2010 ਤੋਂ ਲਾਗੂ ਹੈ।" ਕਿਸਾਨ ਹਿਤੈਸ਼ੀ ਪਹੁੰਚ ਦੇ ਅਨੁਸਾਰ ਸਰਕਾਰ ਕਿਸਾਨਾਂ ਨੂੰ ਕਿਫਾਇਤੀ ਕੀਮਤਾਂ 'ਤੇ ਪੀ ਅਤੇ ਕੇ ਖਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ। ਯੂਰੀਆ, ਡੀਏਪੀ, ਐੱਮਓਪੀ ਅਤੇ ਸਲਫਰ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਭਾਰੀ ਵਾਧੇ ਦੇ ਮੱਦੇਨਜ਼ਰ, ਸਰਕਾਰ ਨੇ ਡੀਏਪੀ ਸਮੇਤ ਪੀ ਅਤੇ ਕੇ ਖਾਦਾਂ 'ਤੇ ਸਬਸਿਡੀ ਵਧਾ ਕੇ ਵਧੀਆਂ ਕੀਮਤਾਂ ਨੂੰ ਜਜ਼ਬ ਕਰਨ ਦਾ ਫੈਸਲਾ ਕੀਤਾ ਹੈ। ਖਾਦ ਕੰਪਨੀਆਂ ਨੂੰ ਪ੍ਰਵਾਨਿਤ ਦਰਾਂ ਅਨੁਸਾਰ ਸਬਸਿਡੀ ਜਾਰੀ ਕੀਤੀ ਜਾਵੇਗੀ, ਤਾਕਿ ਉਹ ਕਿਸਾਨਾਂ ਨੂੰ ਸਸਤੇ ਭਾਅ 'ਤੇ ਖਾਦ ਮੁਹੱਈਆ ਕਰਵਾ ਸਕਣ।
*********
ਡੀਐੱਸ
(Release ID: 1873253)
Visitor Counter : 147