ਵਿੱਤ ਮੰਤਰਾਲਾ
azadi ka amrit mahotsav

ਇਨਕਮ ਟੈਕਸ ਵਿਭਾਗ ਨੇ ਬੇਕਾਰ ਪਈਆਂ ਪਲਾਸਟਿਕ ਦੀਆਂ ਬੋਤਲਾਂ ਦਾ ਇਸਤੇਮਾਲ ਕਰਕੇ ਵਰਟੀਕਲ ਗਾਰਡਨ ਦਾ ਨਿਰਮਾਣ ਕੀਤਾ

Posted On: 31 OCT 2022 5:58PM by PIB Chandigarh

ਇਨਕਮ ਟੈਕਸ ਵਿਭਾਗ ਸ਼ਹਿਰੀ ਖੇਤਰਾਂ ਵਿੱਚ ਪਲਾਸਟਿਕ ਕਚਰੇ ਦੇ ਨਿਪਟਾਰੇ ਅਤੇ ਹਰੀਆਂ ਜਗਾਵਾਂ ਦੇ ਨਿਰਮਾਣ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਇੱਕ ਬੇਮਿਸਾਲ ਵਿਚਾਰ ਨੂੰ ਲੈ ਕੇ ਅੱਗੇ ਆਇਆ ਹੈ। ਦਰਅਸਲ, ਇਹ ਅਦਭੁੱਤ ਕਲਪਨਾ ਪਲਾਸਟਿਕ ਦੀਆਂ ਬੇਕਾਰ ਪਈਆਂ ਬੋਤਲਾਂ ਦਾ ਇਸਤੇਮਾਲ ਕਰਕੇ ਵਰਟੀਕਲ ਗਾਰਡਨ ਜਾਂ ਹਰਿਆਲੀ ਵਾਲੀਆਂ ਦੀਵਾਰਾਂ ਬਣਾਉਣ ਦੀ ਧਾਰਨਾ ’ਤੇ ਕੇਂਦਰਤ ਹੈ, ਜਿਸ ਦੀ ਅਗਵਾਈ ਆਈਆਰਐੱਸ ਅਧਿਕਾਰੀ ਸ਼੍ਰੀ ਰੋਹਿਤ ਮੇਹਰਾ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰੀ ਭਵਨਾਂ ਦੀਆਂ ਦੀਵਾਰਾਂ ’ਤੇ ਵਰਟੀਕਲ ਗਾਰਡਨ ਬਣਾਉਣ ਦੇ ਲਈ ਬੇਕਾਰ ਪਲਾਸਟਿਕ ਦੀਆਂ ਬੋਤਲਾਂ ਨੂੰ ਕੰਟੇਨਰ ਦੇ ਰੂਪ ਵਿੱਚ ਵਰਤੋਂ ਕਰਕੇ ਇਸ ਸ਼ਾਨਦਾਰ ਸੁਝਾਅ ਨੂੰ ਲਾਗੂ ਕੀਤਾ ਹੈ। ਇਸ ਪਹਿਲ ਦੇ ਤਹਿਤ ਬੇਕਾਰ ਪਲਾਸਟਿਕ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਵਾਤਾਵਰਣ ਦੇ ਪ੍ਰਤੀ ਸਕਾਰਾਤਮਕ ਕਾਰਜ ਦੇ ਲਈ ਇਨ੍ਹਾਂ ਦੀ ਮੁੜ ਵਰਤੋਂ ਵੀ ਹੋ ਰਹੀ ਹੈ, ਜੋ ਇੱਕ ਤਰ੍ਹਾਂ ਨਾਲ ਦੋ ਚਿੰਤਾਵਾਂ ਨੂੰ ਇੱਕੋ ਸਮੇਂ ਦੂਰ ਕਰਨ ਦਾ ਯਤਨ ਕਰਦਾ ਹੈ।

ਇਸ ਪਹਿਲ ਨੂੰ ਦੇਸ਼ ਭਰ ਦੇ ਵਿਭਿੰਨ ਸਥਾਨਾਂ ’ਤੇ ਇਨਕਮ ਟੈਕਸ ਵਿਭਾਗ ਦੇ ਦਫ਼ਤਰਾਂ ਅਤੇ ਗੈਸਟ ਘਰਾਂ ਸਮੇਤ ਕਈ ਸਰਕਾਰੀ ਭਵਨਾਂ ’ਤੇ ਦੁਹਰਾਇਆ ਗਿਆ ਹੈ। ਇਸ ਵਿਚਾਰ ਦੇ ਦੁਆਰਾ ਨਾ ਸਿਰਫ ਪਲਾਸਟਿਕ ਦੀ ਮੁੜ ਵਰਤੋਂ ਕੀਤੀ ਜਾਂਦੀ ਹੈ ਬਲਕਿ ਇਸ ਨਾਲ ਇਮਾਰਤਾਂ ਦਾ ਸੁੰਦਰੀਕਰਨ ਵੀ ਹੁੰਦਾ ਹੈ। ਇੰਨਾ ਹੀ ਨਹੀਂ, ਇਸ ਬੇਮਿਸਾਲ ਪਹਿਲ ਦੇ ਨੇੜੇ-ਤੇੜੇ ਦੇ ਖੇਤਰ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ। ਹੁਣ ਤੱਕ ਇਸ ਧਾਰਨਾ ਦੇ ਅਨੁਸਾਰ 7 ਲੱਖ ਤੋਂ ਜ਼ਿਆਦਾ ਬੇਕਾਰ ਪਈਆਂ ਪਲਾਸਟਿਕ ਦੀਆਂ ਬੋਤਲਾਂ ਦੀ ਮੁੜ ਵਰਤੋਂ ਹੋਈ ਹੈ ਅਤੇ 7 ਲੱਖ ਤੋਂ ਜ਼ਿਆਦਾ ਪੌਦੇ ਲਗਾਏ ਗਏ ਹਨ।ਭਾਰਤ ਦੇ 17 ਰਾਜਾਂ ਅਤੇ ਦੇਸ਼ ਭਰ ਦੇ 50 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਅਜਿਹੇ 900 ਵਰਟੀਕਲ ਗਾਰਡਨ ਬਣਾਏ ਜਾ ਚੁੱਕੇ ਹਨ। ਇਸ ਦੇ ਕਾਰਨ 70 ਟਨ (ਲਗਭਗ) ਸਿੰਗਲ ਯੂਜ਼ ਵਾਲੇ ਬੇਕਾਰ ਪਲਾਸਟਿਕ ਦੀ ਮੁੜ ਵਰਤੋਂ ਕੀਤੀ ਗਈ ਹੈ, ਨਹੀਂ ਤਾਂ ਇਸ ਨੂੰ ਲੈਂਡਫਿਲ ਵਿੱਚ ਪਹੁੰਚਾ ਦਿੱਤਾ ਜਾਂਦਾ।

ਇਸ ਤੋਂ ਇਲਾਵਾ, ਕਿਸੇ ਇਨਕਮ ਟੈਕਸ ਦਫ਼ਤਰ ਵਿੱਚ ਬੇਕਾਰ ਦੀਆਂ ਬੋਤਲਾਂ ਨਾਲ ਬਣਿਆ ਦੇਸ਼ ਦਾ ਸਭ ਤੋਂ ਵੱਡਾ ਵਰਟੀਕਲ ਗਾਰਡਨ ਲੁਧਿਆਣਾ ਵਿੱਚ ਸਥਿਤ ਹੈ। ਇਹ 10,135 ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੈ ਅਤੇ ਜਿਸ ਨੂੰ ਲਿਮਕਾ ਬੁੱਕ ਆਵ੍ ਰਿਕਾਰਡ ਵਿੱਚ ਵੀ ਜਗ੍ਹਾ ਦਿੱਤੀ ਗਈ ਹੈ ਵਿਭਾਗ ਦੁਆਰਾ ਵਰਟੀਕਲ ਗਾਰਡਨ ਬਣਾਉਣ ਦੇ ਲਈ ਹੋਰ ਸੰਗਠਨਾ ਅਤੇ ਸੰਸਥਾਨਾਂ ਦੇ ਨਾਲ ਸਹਿਯੋਗ ਕਰਕੇ ਵੀ ਇਸ ਪਹਿਲ ਨੂੰ ਅੱਗੇ ਵਧਾਇਆ ਗਿਆ ਹੈ  ਸਕੂਲ, ਕਾਲਜ, ਗੁਰਦੁਆਰਿਆਂ, ਸਰਕਾਰੀ ਭਾਵਨਾ ਆਈਆਈਟੀ ਅਦਾਲਤਾਂ  ਪੁਲੀਸ ਥਾਣਿਆਂ ਜੇਲ੍ਹਾਂ ਕਾਰਪੋਰੇਟ ਹਾਊਸ ਉਦਯੋਗਿਕ ਘਰਾਣਿਆਂ ਹੋਟਲਾਂ ਪੁਲ਼ਾਂ ਅਤੇ ਫਲਾਈਓਵਰਾਂ ਦੀ ਵਿੱਚ ਦੀਵਾਰਾਂ ਤੇ ਅਜਿਹੇ  ਗਾਰਡਨ ਬਣਾਏ ਗਏ ਹਨ ਇਸ ਪਹਿਲ ਦੇ ਅੰਤਰਗਤ ਵਰਤਮਾਨ ਵਿੱਚ ਅੰਮ੍ਰਿਤਸਰ ਲੁਧਿਆਣਾ ਜਲੰਧਰ ਰੁੜਕੀ ਬਠਿੰਡਾ ਸੰਗਰੂਰ ਪਟਿਆਲਾ ਚੰਡੀਗੜ੍ਹ ਜੰਮੂ ਵਡੋਦਰਾ ਦਿੱਲੀ ਸੂਰਤ ਅਤੇ ਮੁੰਬਈ ਜਿਹੇ ਸ਼ਹਿਰ ਸ਼ਾਮਲ ਕੀਤੇ ਗਏ ਹਨ।

****

ਆਰਐੱਮ/ ਪੀਪੀਜੀ/ ਕੇਐੱਮਐੱਨ


(Release ID: 1872751)
Read this release in: English , Urdu , Hindi