ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਨਾਗਪੁਰ ਤੋਂ ਪੁਣੇ ਦੀ ਯਾਤਰਾ ਅੱਠ ਘੰਟਿਆਂ ਵਿੱਚ ਸੰਭਵ ਹੋਵੇਗੀ
Posted On:
30 OCT 2022 7:33PM by PIB Chandigarh
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਨਾਗਪੁਰ ਤੋਂ ਪੁਣੇ ਦੀ ਯਾਤਰਾ ਅੱਠ ਘੰਟਿਆਂ ਵਿੱਚ ਸੰਭਵ ਹੋਵੇਗੀ। ਟਵੀਟਾਂ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਨਾਗਪੁਰ ਤੋਂ ਪੁਣੇ ਜਾਣ ਵਾਲੇ ਯਾਤਰੀਆਂ ਦੀ ਅਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ, ਨਾਗਪੁਰ-ਮੁੰਬਈ ਸਮ੍ਰਿਧੀ ਮਹਾਮਾਰਗ ਨੂੰ ਨਵੇਂ ਪ੍ਰਸਤਾਵਿਤ ਪੁਣੇ-ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਐਕਸੈੱਸ ਕੰਟਰੋਲ ਗ੍ਰੀਨ ਐਕਸਪ੍ਰੈੱਸਵੇਅ ਦੇ ਨੇੜੇ ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਨਿਰਮਾਣ ਐੱਨਐੱਚਏਆਈ ਵੱਲੋਂ ਪੂਰੀ ਨਵੀਂ ਅਲਾਈਨਮੈਂਟ ਨਾਲ ਕੀਤਾ ਜਾਵੇਗਾ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਨਾਲ ਪੁਣੇ ਤੋਂ ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਦਾ ਸਫ਼ਰ ਢਾਈ ਘੰਟੇ ਵਿੱਚ ਅਤੇ ਨਾਗਪੁਰ ਤੋਂ ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਤੱਕ ਸਮਰੁੱਧੀ ਮਹਾਮਾਰਗ ਰਾਹੀਂ ਸਾਢੇ ਪੰਜ ਘੰਟੇ ਵਿੱਚ ਸਫ਼ਰ ਕਰਨਾ ਸੰਭਵ ਹੋ ਜਾਵੇਗਾ।
*******
ਐੱਮਜੇਪੀਐੱਸ
(Release ID: 1872260)
Visitor Counter : 109