ਇਸਪਾਤ ਮੰਤਰਾਲਾ
ਐੱਨਐੱਮਡੀਸੀ ਨੇ ਲੈਂਡਸਕੇਪ ਗਾਰਡਨ ਵਿੱਚ ਪੌਦੇ ਲਗਾਉਣ ਦਾ ਆਯੋਜਨ ਕੀਤਾ ਅਤੇ ਸਵੱਛਤਾ 2.0 ਦੇ ਹਿੱਸੇ ਦੇ ਰੂਪ ਵਿੱਚ ਦੋ ਬਾਘਾਂ (Tigers) ਨੂੰ ਗੋਦ ਲਿਆ
प्रविष्टि तिथि:
27 OCT 2022 7:59PM by PIB Chandigarh
ਐੱਨਐੱਮਡੀਸੀ ਭਾਰਤ ਦਾ ਵਾਤਾਵਰਣ ਦੇ ਅਨੁਕੂਲ ਇੱਕ ਖਣਿਜ ਅਤੇ ਦੇਸ਼ ਦੇ ਆਇਰਨ ਔਰ ਦਾ ਸਭ ਤੋਂ ਵੱਡਾ ਉਤਪਾਦਕ ਹੈ। ਐੱਨਐੱਮਡੀਸੀ ਨੇ 27 ਅਕਤੂਬਰ, 2022 ਨੂੰ ਨੇਹਿਰੂ ਜੂਲੌਜਿਕਲ ਪਾਰਕ, ਹੈਦਰਾਬਾਦ ਵਿੱਚ ਲੈਂਡਸਕੇਪ ਗਾਰਡਨ ਵਿੱਚ ਪੌਦੇ ਲਗਾਉਣ ਦਾ ਆਯੋਜਨ ਕੀਤਾ ਅਤੇ ਦੋ ਬਾਘਾਂ (Tigers) – ਇੱਕ ਰੌਇਲ ਬੰਗਾਲ ਟਾਈਗਰ ਅਤੇ ਇੱਕ ਵ੍ਹਾਈਟ ਟਾਈਗਰ ਨੂੰ ਗੋਦ ਲਿਆ।

ਐੱਨਐੱਮਡੀਸੀ ਵਾਤਾਵਰਣ ਸੰਭਾਲ਼ ਅਤੇ ਸਮੁੱਚੇ ਵਿਕਾਸ ਵਿੱਚ ਲਗਾਤਾਰ ਮੋਹਰੀ ਰਿਹਾ ਹੈ। ਸਵੱਛਤਾ 2.0 ਦੇ ਹਿੱਸੇ ਦੇ ਰੂਪ ਵਿੱਚ ਕੰਪਨੀ ਨੇ ਦੇਸ਼ ਦੇ ਵਨਸਪਤੀਆਂ ਅਤੇ ਜੀਵਾਂ ਦੀ ਸੰਭਾਲ਼ ਕਰਨ ਵਿੱਚ ਮਦਦ ਕਰਨ ਦੇ ਲਈ ਸੰਭਾਲ਼ ਨਾਲ ਜੁੜੇ ਅਨੇਕ ਪ੍ਰਯਤਨ ਸ਼ੁਰੂ ਕੀਤੇ ਹਨ। 2 ਅਕਤੂਬਰ, 2022 ਨੂੰ ਸਵੱਛਤਾ ਅਭਿਯਾਨ ਦੀ ਸ਼ੁਰੂਆਤ ਦੇ ਬਾਅਦ ਤੋਂ ਐੱਨਐੱਮਡੀਸੀ ਨੇ ਸਵੱਛ ਭਾਰਤ ਅਭਿਯਾਨ ਦੇ ਮਹੱਤਵ ‘ਤੇ ਕਈ ਸਵੱਛਤਾ ਅਭਿਯਾਨ, ਪੌਦੇ ਲਗਾਉਣ ਦਾ ਅਭਿਯਾਨ, ਪ੍ਰਭਾਤ ਫੇਰੀ, ਸਵੱਛਤਾ ਰਨ ਅਤੇ ਜਾਗਰੂਕਤਾ ਅਭਿਯਾਨ ਚਲਾਏ ਹਨ। ਚਿੜ੍ਹੀਆਘਰ ਵਿੱਚ ਪੌਦੇ ਲਗਾਉਣ ਦਾ ਅਭਿਯਾਨ ਐੱਨਐੱਮਡੀਸੀ ਦੇ ਸੰਸਾਧਨ ਯੋਜਨਾ ਵਿਭਾਗ ਦੇ ਵਾਤਾਵਰਣ ਡਿਵੀਜ਼ਨ ਦੇ ਦਿਮਾਗ ਦੀ ਉਪਜ ਹੈ ਅਤੇ ਜੀਵ-ਵਿਵਿਧਤਾ ਦੀ ਸੰਭਾਲ਼ ਨਾਲ ਜੁੜੇ ਪ੍ਰਯਤਨਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

ਐੱਨਐੱਮਡੀਸੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਸੁਮਿਤ ਦੇਬ, ਡਾਇਰੈਕਟਰ (ਵਿੱਤ) ਸ਼੍ਰੀ ਅਮਿਤਾਭ ਮੁਖਰਜੀ, ਨੇਹਿਰੂ ਜੂਲੌਜਿਕਲ ਪਾਰਕ ਦੇ ਕਿਊਰੇਟਰ (ਡੀਸੀਐੱਫ) ਸ਼੍ਰੀ ਐੱਸ. ਰਾਜਸ਼ੇਖਰ ਅਤੇ ਐੱਨਐੱਮਡੀਸੀ, ਨੇਹਿਰੂ ਜੂਲੌਜਿਕਲ ਪਾਰਕ ਅਤੇ ਤੇਲੰਗਾਨਾ ਸਰਕਾਰ ਦੇ ਵਣ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੌਦੇ ਲਗਾਉਣ ਅਤੇ ਬਾਘ (Tiger) ਨੂੰ ਗੋਦ ਲੈਣ ਦਾ ਅਭਿਯਾਨ ਚਲਾਇਆ ਗਿਆ।
ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਐੱਨਐੱਮਡੀਸੀ ਹਮੇਸ਼ਾ ਇੱਕ ਜ਼ਿੰਮੇਦਾਰ ਖਣਿਜ ਰਿਹਾ ਹੈ ਅਤੇ ਲੁਪਤ ਹੋ ਰਹੇ ਬਨਸਪਤੀਆਂ ਅਤੇ ਜੀਵ-ਜੰਤੂਆਂ ਦੀ ਸੰਭਾਲ਼ ਦੇ ਲਈ ਪ੍ਰਤੀਬੱਧ ਹੈ। ਰਾਸ਼ਟਰ ਦੇ ਖਣਿਜ ਦੇ ਰੂਪ ਵਿੱਚ, ਐੱਨਐੱਮਡੀਸੀ ਲੋਕਾਂ ਦੇ ਹਿਤਾਂ ਦੀ ਰੱਖਿਆ ਕਰਨ ਅਤੇ ਧਰਤੀ ਨੂੰ ਬਿਹਤਰ ਅਤੇ ਟਿਕਾਊ ਬਣਾਉਣ ਵਿੱਚ ਮਹੱਤਵਪੂਰਨ ਜ਼ਿੰਮੇਵਾਰੀ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਨਦਾਰ ਰੌਇਲ ਬੰਗਾਲ ਟਾਈਗਰ ਸਾਡੇ ਦੇਸ਼ ਦਾ ਰਾਸ਼ਟਰੀ ਪਸ਼ੂ ਹੈ ਅਤੇ ਵ੍ਹਾਈਟ ਟਾਈਗਰ ਇੱਕ ਦੁਰਲਭ ਪ੍ਰਜਾਤੀ ਹੈ। ਇਹ ਨੋਟ ਕਰਨਾ ਲਾਜ਼ਮੀ ਹੈ ਕਿ ਜੀਵ-ਵਿਵਿਧਤਾ ਲੋਕਾਂ ਅਤੇ ਧਰਤੀ ਦੇ ਲਈ ਸਥਿਰਤਾ ਵਿੱਚ ਕਿਤਨੀ ਮਹੱਤਵਪੂਰਨ ਹੈ। ਸਵੱਛ 2.0 ਦੇ ਮਾਧਿਅਮ ਨਾਲ ਧਰਤੀ ਦੀ ਸੰਭਾਲ਼ ਕਰਨ ਦੇ ਸਾਡੇ ਪ੍ਰਯਤਨਾਂ ਦੇ ਹਿੱਸੇ ਦੇ ਰੂਪ ਵਿੱਚ, ਅਸੀਂ ਇਨ੍ਹਾਂ ਦੋ ਬਾਘਾਂ ਨੂੰ ਗੋਦ ਲੈ ਕੇ ਜੀਵ-ਵਿਵਿਧਤਾ ਦੀ ਸੰਭਾਲ਼ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਦੇਖਦੇ ਹਾਂ।
ਸ਼੍ਰੀ ਅਮਿਤਾਭ ਮੁਖਰਜੀ ਨੇ ਕਿਹਾ ਕਿ ਇੱਕ ਸਮੁੱਚੇ ਭਵਿੱਖ ਦੇ ਲਈ ਜੀਵ-ਵਿਵਿਧਤਾ ਦੇ ਨੁਕਸਾਨ ਨੂੰ ਰੋਕਣ ਦੇ ਨਾਲ-ਨਾਲ ਮਰੂਭੁਮੀ ਬਣਨ ਦੀ ਸਥਿਤੀ ਨਾਲ ਨਿਪਟਣ ਅਤੇ ਵਣਾਂ ਦੇ ਪ੍ਰਬੰਧਨ ਦੀ ਦਿਸ਼ਾ ਵਿੱਚ ਸਮੁੱਚੇ ਪ੍ਰਯਤਨਾਂ ਦੀ ਜ਼ਰੂਰਤ ਹੈ। ਐੱਨਐੱਮਡੀਸੀ ਦਾ ਮੰਨਣਾ ਹੈ ਕਿ ਸਾਡੇ ਅੱਜ ਦੇ ਕਾਰਜ ਰਾਸ਼ਟਰ ਦੇ ਭਵਿੱਖ ਦੇ ਨਿਰਧਾਰਣ ਕਰਨਗੇ ਅਤੇ ਅਸੀਂ ਨੇਹਿਰੂ ਜੂਲੌਜਿਕਲ ਪਾਰਕ ਵਿੱਚ ਪੌਦੇ ਲਗਾਉਣ ਤੇ ਬਾਘਾਂ (Tigers) ਨੂੰ ਗੋਦ ਲੈਣ ਦੀ ਪਹਿਲ ਦਾ ਹਿੱਸਾ ਬਣ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ।
ਬਾਘਾਂ (Tigers) ਨੂੰ ਗੋਦ ਲੈਣ ਅਤੇ ਪੌਦੇ ਲਗਾਉਣ ਦੇ ਅਭਿਯਾਨ ਦੇ ਬਾਅਦ ਚਿੜ੍ਹੀਆਘਰ ਦਾ ਦੌਰਾ ਕੀਤਾ ਗਿਆ।
*****
ਏਕੇਐੱਨ
(रिलीज़ आईडी: 1871584)
आगंतुक पटल : 154