ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਿੱਖਿਆ ਦੀ ਨੀਂਹ ਪੜਾਅ ਦੇ ਲਈ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਅਤੇ ਦੇਸ਼ ਭਰ ਵਿੱਚ 'ਬਾਲਵਾਟਿਕਾ 49 ਕੇਂਦਰੀ ਵਿਦਿਆਲਿਆ' ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
ਅੱਜ ਕੀਤੀਆਂ ਗਈਆਂ ਪਹਿਲਕਦਮੀਆਂ ਨਾਲ ਸਾਡੇ ਨੌਜਵਾਨਾਂ ਨੂੰ 21ਵੀਂ ਸਦੀ ਦੀਆਂ ਬੋਧਾਤਮਕ ਅਤੇ ਭਾਸ਼ਾਈ ਯੋਗਤਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ: ਸ਼੍ਰੀ ਧਰਮੇਂਦਰ ਪ੍ਰਧਾਨ
Posted On:
20 OCT 2022 5:26PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸਲ ਵਿਕਾਸ ਅਤੇ ਉਦਮਿਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਸਿੱਖਿਆ ਦੇ ਨੀਂਹ ਪੜਾਅ (ਫਾਊਂਡੇਸ਼ਨ ਸਟੇਜ) ਲਈ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਅਤੇ ਦੇਸ਼ ਭਰ ਵਿੱਚ 'ਬਾਲਵਾਟਿਕਾ 49 ਕੇਂਦਰੀ ਵਿਦਿਆਲਿਆ' ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਸ਼੍ਰੀਮਤੀ ਅੰਨਪੂਰਨਾ ਦੇਵੀ, ਸਿੱਖਿਆ ਰਾਜ ਮੰਤਰੀ; ਡਾ. ਸੁਭਾਸ਼ ਸਰਕਾਰ, ਸਿੱਖਿਆ ਰਾਜ ਮੰਤਰੀ ਦੇ ਨਾਲ-ਨਾਲ ਸਕੂਲ ਸਿੱਖਿਆ ਸਕੱਤਰ ਸ੍ਰੀਮਤੀ ਅਨੀਤਾ ਕਰਵਲ; ਯੁਵਾ ਪ੍ਰੋਗਰਾਮ ਅਤੇ ਖੇਡ ਸਕੱਤਰ ਸ਼੍ਰੀ ਸੰਜੇ ਕੁਮਾਰ; ਡਾਇਰੈਕਟਰ, ਐਂਸੀਈਆਰਟi ਸ਼੍ਰੀ ਦਿਨੇਸ਼ ਸਕਲਾਨੀ; ਐਨਸੀਐਫ ਦੀ ਸਟੀਅਰਿੰਗ ਅਤੇ ਮੈਂਡੇਟ ਕਮੇਟੀ ਦੇ ਮੈਂਬਰ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਮੌਕੇ 'ਤੇ ਮੌਜੂਦ ਸਨ। ਐਨਸੀਐਫ ਦੀ ਸਟੀਅਰਿੰਗ ਅਤੇ ਮੈਂਡੇਟ ਕਮੇਟੀ ਦੇ ਚੇਅਰਮੈਨ, ਸ਼੍ਰੀ ਕੇ. ਕਸਤੂਰੀਰੰਗਨ ਨੇ ਵੀ ਇਸ ਸਮਾਗਮ ਵਿੱਚ ਵਰਚੂਅਲ ਢੰਗ ਨਾਲ ਹਾਜ਼ਰ ਹੋਏ।
ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅੱਜ ਦਾ ਦਿਨ ਐੱਨਈਪੀ ਦੇ ਉਦੇਸ਼ਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਦਿਨ ਹੈ। ਭਾਰਤ ਨੇ ਪਿਛਲੇ 8 ਸਾਲਾਂ ਵਿੱਚ ਜੋ ‘ਯੱਗ’ ਅਤੇ ਮੰਥਨ ਦੇਖਿਆ ਹੈ, ਉਹ ਹੁਣ ‘ਅੰਮ੍ਰਿਤ’ ਉਤਪੰਨ ਕਰਨ ਲੱਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲੀ ਸਿੱਖਿਆ ਲਈ ਐੱਨਸੀਐੱਫ ਦੇ ਚਾਰ ਪੜਾਅ ਹਨ: ਨੀਂਹ (ਫਾਊਡੇਸ਼ਨ), ਐਲੀਮੈਂਟਰੀ, ਮਿਡਲ ਅਤੇ ਸੈਕੰਡਰੀ ਪੜਾਅ। ਉਨ੍ਹਾਂ ਕਿਹਾ ਕਿ ਐਨਈਪੀ 2020 ਦੇ ਤਹਿਤ ਸਿੱਖਿਆ ਦੇ ਨੀਂਹ ਪੜਾਅ ਦੇ ਢਾਂਚੇ ਨੂੰ ਵਿਕਸਤ ਕਰਨਾ ਸਭ ਤੋਂ ਮਹੱਤਵਪੂਰਨ ਅਤੇ ਚੁਣੌਤੀਪੂਰਨ ਪਹਿਲੂਆਂ ਵਿੱਚੋਂ ਇੱਕ ਹੈ ਕਿਉਂਕਿ ਇਹ ਸਾਡੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ।
ਉਨ੍ਹਾਂ ਨੇ ਸਿੱਖਿਆ ਦੇ ਨੀਂਹ ਪੜਾਅ ਲਈ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਨੂੰ ਵਿਕਸਤ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਨਵੀਂ ਰੂਪਰੇਖਾ ਸਾਡੇ ਨੌਜਵਾਨ ਬੱਚਿਆਂ ਨੂੰ 21ਵੀਂ ਸਦੀ ਦੀਆਂ ਬੋਧਾਤਮਕ ਅਤੇ ਭਾਸ਼ਾਈ ਯੋਗਤਾਵਾਂ ਨਾਲ ਲੈਸ ਕਰਨ ਵਿੱਚ ਮਦਦ ਕਰੇਗਾ। ਮੰਤਰੀ ਨੇ ਐੱਨਸੀਈਆਰਟੀ ਨੂੰ ਇਸ ਐੱਨਸੀਐੱਫ ਨੂੰ ਐੱਸਸੀਈਆਰਟੀ ਅਤੇ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਵਿਕਾਸ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਨੂੰ ਜਨਤਕ ਤੌਰ 'ਤੇ ਉਪਲਬਧ ਕਰਵਾਉਣ ਦੀ ਅਪੀਲ ਕੀਤੀ।
ਐੱਨਸੀਐੱਫ ਨੂੰ ਤਿਆਰ ਕਰਨ ਲਈ ਗਠਿਤ ਰਾਸ਼ਟਰੀ ਸੰਚਾਲਨ ਕਮੇਟੀ ਦੇ ਚੇਅਰਮੈਨ ਡਾ. ਕਸਤੂਰੀਰੰਗਨ ਨੇ ਇਸ ਮੌਕੇ ਕਿਹਾ ਕਿ ਐੱਨਸੀਐੱਫ ਦਾ ਨੀਂਹ ਪੜਾਅ 3 ਤੋਂ 8 ਸਾਲ ਦੀ ਉਮਰ ਦੇ ਛੋਟੇ ਬੱਚਿਆਂ ਲਈ ਦੇਸ਼ ਦਾ ਪਹਿਲਾ ਏਕੀਕ੍ਰਿਤ ਐੱਨਸੀਐੱਫ ਹੈ ਅਤੇ ਇਸ ਦੇ ਸੰਪੂਰਨ ਦ੍ਰਿਸ਼ਟੀਕੋਣ ਦੇ ਜ਼ਰੀਏ ਸਿੱਖਿਆ ਗੁਣਵੱਤਾ ਬਹੁਤ ਜ਼ਿਆਦਾ ਬਿਹਤਰ ਹੋ ਜਾਵੇਗੀ।
ਰਾਸ਼ਟਰੀ ਸਿੱਖਿਆ ਨੀਤੀ 2020 ਯਾਨੀ ਐੱਨਈਪੀ 2020 ਭਾਰਤ ਵਿੱਚ ਸਿੱਖਿਆ ਵਿੱਚ ਵੱਡੇ ਬਦਲਾਅ ਲਿਆ ਰਹੀ ਹੈ। ਇਸ ਨੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਰਾਬਰਤਾ ਅਤੇ ਸ਼ਮੂਲੀਅਤ ਨਾਲ ਸਭ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਰਾਹ 'ਤੇ ਪਾ ਦਿੱਤਾ ਹੈ। ਐੱਨਈਪੀ 2020 ਦੇ ਸਭ ਤੋਂ ਪਰਿਵਰਤਨਸ਼ੀਲ ਪਹਿਲੂਆਂ ਵਿੱਚ ਨਵਾਂ 5+3+3+4 ਪਾਠਕ੍ਰਮ ਢਾਂਚਾ ਵੀ ਸ਼ਾਮਲ ਹੈ ਜੋ 3 ਤੋਂ 8 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਨੂੰ ਏਕੀਕ੍ਰਿਤ ਕਰਦਾ ਹੈ। ਸ਼ੁਰੂਆਤੀ ਬਚਪਨ ਜੀਵਨ ਭਰ ਸਿੱਖਣ ਅਤੇ ਵਿਕਾਸ ਦੀ ਨੀਂਹ ਰੱਖਦਾ ਹੈ।ਇਹ ਜੀਵਨ ਦੀ ਸਮੁੱਚੀ ਗੁਣਵੱਤਾ ਦਾ ਇੱਕ ਪ੍ਰਮੁੱਖ ਨਿਰਧਾਰਕ ਹੈ। ਇਸ ਰੂਪਰੇਖਾ ਨਾਲ ਦੇਸ਼ ਭਰ ਦੀਆਂ ਸਾਰੀਆਂ ਕਿਸਮਾਂ ਦੀਆਂ ਸੰਸਥਾਵਾਂ ਵਿੱਚ ਉੱਚ ਗੁਣਵੱਤਾ ਵਾਲੀ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਦੀ ਉਮੀਦ ਹੈ।
ਜਿਵੇਂ ਕਿ ਐੱਨਈਪੀ 2020 ਵਿੱਚ ਸਮਝਾਇਆ ਗਿਆ ਹੈ, ਨੀਂਹ ਪੜਾਅ ਲਈ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਵਿੱਚ ਪਾਠਕ੍ਰਮ ਵਿਵਸਥਾ, ਸਿੱਖਿਆ ਸ਼ਾਸਤਰ, ਸਮਾਂ ਅਤੇ ਸਮੱਗਰੀ ਵਿਵਸਥਾ ਲਈ ਸੰਕਲਪਿਕ, ਸੰਚਾਲਨ ਅਤੇ ਪਰਸਪਰ ਪ੍ਰਭਾਵੀ ਪਹੁੰਚ ਸ਼ਾਮਲ ਹਨ, ਅਤੇ ਬੱਚੇ ਦੇ ਸਮੁੱਚੇ ਅਨੁਭਵ ਦੇ ਮੂਲ 'ਖੇਡ' ਦਾ ਉਪਯੋਗ ਕੀਤਾ ਗਿਆ ਹੈ।
ਬੱਚੇ ਖੇਡ ਰਾਹੀਂ ਸਭ ਤੋਂ ਵਧੀਆ ਸਿੱਖਦੇ ਹਨ, ਇਸ ਲਈ, ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਵਿੱਚ ਕਲਪਨਾ ਕੀਤੀ ਗਈ ਹੈ, ਉਹਨਾਂ ਨੂੰ ਸਾਰੇ ਪਹਿਲੂਆਂ, ਬੋਧਾਤਮਕ, ਸਮਾਜਿਕ-ਭਾਵਨਾਤਮਕ, ਸਰੀਰਕ, ਵਿੱਚ ਬੱਚੇ ਦੇ ਵਿਕਾਸ ਲਈ ਦਿਲਚਸਪ ਅਨੁਭਵ ਪ੍ਰਦਾਨ ਕੀਤੇ ਜਾਣਗੇ, ਅਤੇ ਅਤੇ ਇਸ ਨਾਲ ਸਾਡੇ ਸਾਰੇ ਬੱਚਿਆਂ ਨੂੰ ਬੁਨਿਆਦੀ ਸਿੱਖਿਆ ਅਤੇ ਸੰਖਿਆਤਮਕ ਗਿਆਨ ਪ੍ਰਦਾਨ ਕੀਤਾ ਜਾਵੇਗਾ।
ਐੱਨਸੀਐੱਫ ਦੇ ਅਧੀਨ ਸੰਸਥਾਗਤ ਫੋਕਸ ਕੀਤਾ ਜਾਂਦਾ ਹੈ, ਇਸ ਲਈ, ਘਰ ਵਰਗਾ ਮਾਹੌਲ , ਜਿਸ ਵਿੱਚ ਪਰਿਵਾਰ, ਵਿਸਤ੍ਰਿਤ ਪਰਿਵਾਰ, ਗੁਆਂਢੀਆਂ ਅਤੇ ਨਜ਼ਦੀਕੀ ਭਾਈਚਾਰੇ ਵਿੱਚ ਹੋਰਾਂ ਦੀ ਸਹਾਇਤਾ ਸ਼ਾਮਲ ਹੈ, ਜਿਨ੍ਹਾਂ ਦੇ ਸਾਰੇ ਬੱਚੇ ਹਨ, ਖਾਸ ਤੌਰ 'ਤੇ 3-8 ਸਾਲ ਦੀ ਉਮਰ ਵਰਗ ਦੇ ਬੱਚਿਆਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ, ਦੀ ਮਹੱਤਤਾ ਨੂੰ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾ ਸਕਦਾ ਹੈ। ਇਸ ਲਈ, ਇਹ ਐੱਨਸੀਐੱਫ ਇਸ ਪੜਾਅ ਦੌਰਾਨ ਲੋੜੀਂਦੇ ਵਿਕਾਸ ਦੇ ਨਤੀਜਿਆਂ ਨੂੰ ਯਕੀਨੀ ਬਣਾਉਣ ਅਤੇ ਵਧਾਉਣ ਵਿੱਚ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਅਤੇ ਭਾਈਚਾਰਿਆਂ ਦੀ ਭੂਮਿਕਾ ਨੂੰ ਸਪੱਸ਼ਟ ਕਰੇਗਾ।
49 ਕੇਂਦਰੀ ਵਿਦਿਆਲਿਆ ਦੇ ਕਲੱਸਟਰ ਵਿੱਚ 3+, 4+ ਅਤੇ 5+ ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਬਾਲਵਾਟਿਕਾ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਬੱਚੇ ਦੇ ਦਿਮਾਗ ਦਾ 85% ਤੋਂ ਵੱਧ ਵਿਕਾਸ 6 ਸਾਲ ਦੀ ਉਮਰ ਤੋਂ ਪਹਿਲਾਂ ਹੁੰਦਾ ਹੈ, ਇਸ ਲਈ ਹਰੇਕ ਬੱਚੇ ਲਈ ਆਪਣੇ ਦਿਮਾਗ ਨੂੰ ਸਰਗਰਮ ਕਰਨ ਲਈ ਸਹੀ ਦੇਖਭਾਲ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਸਰੀਰਕ ਅਤੇ ਭਾਵਨਾਤਮਕ ਵਿਕਾਸ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਲਾਜ਼ਮੀ ਹੈ। ਇਹਨਾਂ ਸਾਰੇ ਉਪਾਵਾਂ ਦਾ ਉਦੇਸ਼ ਹੇਠਾਂ ਦਿੱਤੇ ਤਿੰਨ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ:
· ਚੰਗੀ ਸਿਹਤ ਅਤੇ ਖੁਸ਼ਹਾਲੀ ਬਣਾਈ ਰੱਖਣਾ,
· ਇੱਕ ਪ੍ਰਭਾਵਸ਼ਾਲੀ ਸੰਚਾਰਕ ਜਾਂ ਸੰਵਾਦਾਤਮਕ ਬਨਾਉਣਾ, ਅਤੇ
· ਇੱਕ ਸਰਗਰਮ ਸਿਖਿਆਰਥੀ ਬਨਾਉਣਾ.
ਸਿੱਖਿਆ ਦੇ ਨੀਂਹ ਪੜਾਅ ਲਈ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਤੋਂ ਜਾਣੂ ਹੋਣ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:Stage:https://ncert.nic.in/pdf/NCF_for_Foundational_Stage_20_October_2022.pdf
**********
ਐੱਮਜੇਪੀਐੱਸ/ਏਕੇ
(Release ID: 1869975)
Visitor Counter : 148