ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨਰਾਂ ਦੀ "ਈਜ਼ ਆਵ੍ ਲਿਵਿੰਗ" ਦੇ ਵਾਧੇ ਲਈ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਲਈ ਚਿਹਰਾ ਪ੍ਰਮਾਣਿਕਤਾ ਟੈਕਨੋਲੋਜੀ ਦੀ ਵਰਤੋਂ ਨਾਲ ਇੱਕ ਮੀਲ ਪੱਥਰ ਪਾਰ
Posted On:
20 OCT 2022 2:54PM by PIB Chandigarh

ਪੈਨਸ਼ਨਰਾਂ ਦੀ "ਈਜ਼ ਆਵ੍ ਲਿਵਿੰਗ" ਵਧਾਉਣ ਦੇ ਉਦੇਸ਼ ਨਾਲ, ਪੈਨਸ਼ਨ ਵਿਭਾਗ ਅਤੇ ਪੈਨਸ਼ਨਰਜ਼ ਪੋਰਟਲ (ਡੀਓਪੀਪੀਡਬਲਿਊ), ਐੱਨਆਈਸੀ, ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਅਤੇ ਯੂਆਈਡੀਏਆਈ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਵਲੋਂ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਨ ਲਈ ਯੂਆਈਡੀਏਆਈ ਆਧਾਰ ਸੌਫਟਵੇਅਰ 'ਤੇ ਅਧਾਰਿਤ ਇੱਕ ਚਿਹਰਾ ਪ੍ਰਮਾਣਿਕਤਾ ਟੈਕਨੋਲੋਜੀ-ਅਧਾਰਿਤ ਪ੍ਰਣਾਲੀ ਵਿਕਸਤ ਕੀਤੀ ਗਈ ਹੈ। ਇਸ ਸਹੂਲਤ ਦੇ ਤਹਿਤ, ਚਿਹਰੇ ਦੀ ਪ੍ਰਮਾਣਿਕਤਾ ਤਕਨੀਕ ਰਾਹੀਂ ਵਿਅਕਤੀ ਦੀ ਪਛਾਣ ਸਥਾਪਿਤ ਕੀਤੀ ਜਾਵੇਗੀ ਅਤੇ ਕਿਸੇ ਵੀ ਐਂਡਰੌਇਡ ਅਧਾਰਿਤ ਸਮਾਰਟ ਫੋਨ ਤੋਂ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣਾ ਸੰਭਵ ਹੈ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਆਈਸੀ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਆਈਸੀ); ਪ੍ਰਧਾਨ ਮੰਤਰੀ ਦਫ਼ਤਰ ਅਤੇ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 29.11.2021 ਨੂੰ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਸੀ।

ਚਿਹਰਾ ਪ੍ਰਮਾਣਿਕਤਾ ਤਕਨੀਕ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਲਈ ਇੱਕ ਉੱਨਤੀ ਤਕਨੀਕ ਹੈ, ਜਿਸ ਨੇ ਬਾਹਰੀ ਬਾਇਓ-ਮੀਟ੍ਰਿਕ ਉਪਕਰਨਾਂ 'ਤੇ ਪੈਨਸ਼ਨਰਾਂ ਦੀ ਨਿਰਭਰਤਾ ਨੂੰ ਘਟਾ ਦਿੱਤਾ ਹੈ ਅਤੇ ਪ੍ਰਕਿਰਿਆ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਇਆ ਹੈ। ਇਸ ਤਰ੍ਹਾਂ ਸਾਰੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਲਈ "ਈਜ਼ ਆਫ ਲਿਵਿੰਗ" ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ ਇਸ ਡਿਜੀਟਲ ਮੋਡ ਦੀ ਵਰਤੋਂ ਕਰਕੇ ਪੈਨਸ਼ਨਰ ਹੁਣ ਆਪਣੇ ਘਰ ਤੋਂ ਆਪਣੇ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰ ਸਕਦੇ ਹਨ।
ਵਿਭਾਗ ਨੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ (ਐੱਸਸੀਡੀਪੀਐੱਮ 2.0) ਦੇ ਤਹਿਤ ਇੱਕ ਵੱਡੀ ਮੁਹਿੰਮ ਵੀ ਸ਼ੁਰੂ ਕੀਤੀ ਹੈ, ਜਿਸ ਵਿੱਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਨਸ਼ਨਰ ਬੈਂਕਾਂ ਵਿੱਚ ਭੀੜ ਤੋਂ ਬਚਣ ਲਈ ਹਰ ਸਾਲ 1 ਅਕਤੂਬਰ ਤੋਂ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਦੇਸ਼ ਭਰ ਦੀਆਂ ਸਾਰੀਆਂ ਪੈਨਸ਼ਨਰਜ਼ ਐਸੋਸੀਏਸ਼ਨਾਂ ਨੂੰ ਫੇਸ ਅਥੈਂਟੀਕੇਸ਼ਨ ਟੈਕਨੋਲੋਜੀ ਦੀ ਵਰਤੋਂ ਲਈ ਔਨਲਾਈਨ ਦੇ ਨਾਲ-ਨਾਲ ਵਿਭਾਗ ਵਲੋਂ ਸਮੇਂ-ਸਮੇਂ 'ਤੇ ਦਿੱਤੀਆਂ ਜਾਣ ਵਾਲੀਆਂ ਭੌਤਿਕ ਸਿਖਲਾਈਆਂ ਦੇ ਨਾਲ-ਨਾਲ ਪੜਾਅਵਾਰ ਢੰਗ ਨਾਲ ਸਿੱਖਿਅਤ ਕੀਤਾ ਗਿਆ ਹੈ, ਤਾਂ ਜੋ ਸਾਰੀਆਂ ਐਸੋਸੀਏਸ਼ਨਾਂ ਤੱਕ ਪਹੁੰਚ ਕੀਤੀ ਜਾ ਸਕੇ। ਪੈਨਸ਼ਨਰਜ਼ ਐਸੋਸੀਏਸ਼ਨਾਂ ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੇ ਯੋਗ ਬਣਾਉਣ ਲਈ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਅਤੇ ਕੈਂਪ ਲਗਾ ਕੇ ਸਹਾਇਤਾ ਕਰਦੀਆਂ ਹਨ। ਹਾਲ ਹੀ ਵਿੱਚ ਡੀਓਪੀਪੀਡਬਲਿਊ ਸਕੱਤਰ ਸ਼੍ਰੀ ਵੀ ਸ਼੍ਰੀਨਿਵਾਸ ਨੇ ਐੱਸਸੀਡੀਪੀਐੱਮ 2.0 ਦੇ ਹਿੱਸੇ ਵਜੋਂ 14 ਅਕਤੂਬਰ, 2022 ਨੂੰ ਗੁਵਾਹਾਟੀ ਵਿਖੇ ਐੱਨਐੱਫ ਰੇਲਵੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਪੈਨਸ਼ਨਰਾਂ ਨਾਲ ਗੱਲਬਾਤ ਕੀਤੀ ਅਤੇ ਚਿਹਰਾ ਪ੍ਰਮਾਣਿਕਤਾ ਟੈਕਨੋਲੋਜੀ ਦੀ ਵਰਤੋਂ ਕਰਕੇ ਵੱਡੀ ਗਿਣਤੀ ਵਿੱਚ ਡਿਜੀਟਲ ਜੀਵਨ ਪ੍ਰਮਾਣ ਪੱਤਰ ਤਿਆਰ ਕੀਤੇ ਗਏ।

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਐੱਸਸੀਡੀਪੀਐੱਮ 2.0 ਦੇ ਤਹਿਤ ਡਿਜੀਟਲ ਨਵਾਚਾਰ ਵਿੱਚ ਸਭ ਤੋਂ ਵਧੀਆ ਅਭਿਆਸਾਂ ਵਜੋਂ ਚਿਹਰਾ ਪ੍ਰਮਾਣਿਕਤਾ ਅਪਣਾਏ ਜਾਣ ਨੂੰ ਵਧਾਉਣ ਲਈ ਯਤਨ ਕਰ ਰਿਹਾ ਹੈ ਤਾਂ ਜੋ ਪੈਨਸ਼ਨਰਾਂ ਨੂੰ ਇਸ ਟੈਕਨੋਲੋਜੀ ਨੂੰ ਵੱਡੇ ਪੱਧਰ 'ਤੇ ਵਰਤਣ ਦੇ ਯੋਗ ਬਣਾਇਆ ਜਾ ਸਕੇ।
*****
ਐੱਸਐੱਨਸੀ/ਆਰਆਰ
(Release ID: 1869609)
ਵਿਜ਼ੀਟਰ ਕਾਊਂਟਰ : 140