ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਬੰਗਲਾਦੇਸ਼ ਦੇ ਯੁਵਾ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 14 OCT 2022 8:01PM by PIB Chandigarh

ਬੰਗਲਾਦੇਸ਼ ਦੇ ਇੱਕ ਯੁਵਾ ਵਫ਼ਦ ਨੇ ਅੱਜ (14 ਅਕਤੂਬਰ, 2022) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

1.JPG

ਵਫ਼ਦ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਾਰੇ ਬੰਗਲਾਦੇਸ਼ ਦੇ ਭਵਿੱਖ ਦੇ ਆਗੂ ਹਨ। ਉਹ ਨਾ ਸਿਰਫ਼ ਬੰਗਲਾਦੇਸ਼ ਦੇ ਭਵਿੱਖ ਦੇ ਸਰਪ੍ਰਸਤ ਹਨ, ਸਗੋਂ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਵਿਲੱਖਣ ਸਬੰਧਾਂ ਦੇ ਸਰਪ੍ਰਸਤ ਵੀ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਦੌਰਾ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਹ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ, ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਅਤੇ ਪਿਛਲੇ ਸਾਲ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਦੇ ਜਸ਼ਨਾਂ ਤੋਂ ਮਿਲੀ ਗਤੀ ਨੂੰ ਜਾਰੀ ਰੱਖਦਾ ਹੈ। ਸ਼ੇਖ ਮੁਜੀਬੁਰ ਰਹਿਮਾਨ ਦਾ ਭਾਰਤ ਵਿੱਚ ਵੀ ਓਨਾ ਹੀ ਸਨਮਾਨ ਕੀਤਾ ਜਾਂਦਾ ਅਤੇ ਯਾਦ ਕੀਤਾ ਜਾਂਦਾ ਹੈ ਜਿੰਨਾ ਬੰਗਲਾਦੇਸ਼ ਵਿੱਚ।

https://static.pib.gov.in/WriteReadData/userfiles/image/YouthdelegationofBangladesh3XB9.jpg

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਬੰਗਲਾਦੇਸ਼ ਦੇ ਮੁਕਤੀ ਸੰਘਰਸ਼ ਵਿੱਚ ਇੱਕ ਦੋਸਤ ਅਤੇ ਭਾਗੀਦਾਰ ਹੋਣ 'ਤੇ ਮਾਣ ਹੈ। ਭਾਰਤ ਆਪਣੀ ਵਿਕਾਸ ਯਾਤਰਾ ਨੂੰ ਬੰਗਲਾਦੇਸ਼ ਨਾਲ ਲਗਾਤਾਰ ਸਾਂਝਾ ਕਰ ਰਿਹਾ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਭਾਵਨਾ ਨੂੰ ਕਾਇਮ ਰੱਖੀਏ ਜੋ ਸਾਡੇ ਦੋਵਾਂ ਦੇਸ਼ਾਂ ਅਤੇ ਸਾਡੇ ਲੋਕਾਂ ਵਿਚਕਾਰ ਡੂੰਘੀ ਦੋਸਤੀ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੀ ਮੁਕਤੀ ਅਤੇ ਇਸ ਦਾ ਉਭਾਰ ਅਤੇ ਖੁਸ਼ਹਾਲੀ ਵਿਸ਼ਵ ਭਾਈਚਾਰੇ ਲਈ ਪ੍ਰੇਰਣਾਦਾਇਕ ਕਹਾਣੀ ਹੈ। ਬੰਗਲਾਦੇਸ਼ ਦੇ ਨੌਜਵਾਨਾਂ ਦਾ ਅਤੀਤ ਗੌਰਵ ਅਤੇ ਭਵਿੱਖ ਦੇ ਵਾਅਦਿਆਂ ਨਾਲ ਭਰਿਆ ਹੋਇਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਹਰੇਕ ਭਾਰਤੀ ਦੇ ਦਿਲ ਅਤੇ ਦਿਮਾਗ ਵਿੱਚ ਬੰਗਲਾਦੇਸ਼ ਦਾ ਵਿਸ਼ੇਸ਼ ਸਥਾਨ ਹੈ। ਸਾਡੇ ਦੇਸ਼ਾਂ ਦਰਮਿਆਨ ਡੂੰਘੇ ਸੱਭਿਅਤਾ ਦੇ ਸਬੰਧ ਹਨ। ਅਸੀਂ ਕਲਾ, ਸੰਗੀਤ ਅਤੇ ਸਾਹਿਤ ਸਮੇਤ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਨਾਲ ਦੋਸਤੀ ਨੂੰ ਹਮੇਸ਼ਾ ਪ੍ਰਮੁੱਖ ਤਰਜੀਹ ਦਿੱਤੀ ਹੈ ਅਤੇ ਅਸੀਂ ਇਸ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ ਲਈ ਵਚਨਬੱਧ ਹਾਂ। ਸਾਡਾ ਡੂੰਘਾ ਸਹਿਯੋਗ ਦਰਸਾਉਂਦਾ ਹੈ ਕਿ ਸਾਡੇ ਦੋਵੇਂ ਦੇਸ਼ ਇਸ ਸਬੰਧ ਨੂੰ ਕਿੰਨਾ ਮਹੱਤਵ ਦਿੰਦੇ ਹਨ। ਉਨ੍ਹਾਂ ਨੇ ਦਿੱਲੀ ਅਤੇ ਲੰਦਨ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਆਪਣੀਆਂ ਹਾਲੀਆ ਮੁਲਾਕਾਤਾਂ ਨੂੰ ਯਾਦ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੋਵਾਂ ਵਿੱਚ ਨੌਜਵਾਨ ਆਬਾਦੀ ਹੈ। ਭਾਰਤ ਦੀ ਅੱਧੀ ਤੋਂ ਵੱਧ ਆਬਾਦੀ ਨੌਜਵਾਨਾਂ ਦੀ ਹੈ ਅਤੇ ਵੱਡੀ ਨੌਜਵਾਨ ਆਬਾਦੀ ਦੇ ਨਾਲ ਬੰਗਲਾਦੇਸ਼ ਦਾ ਜਨਸੰਖਿਆ ਪ੍ਰੋਫਾਈਲ ਸਾਡੇ ਵਰਗਾ ਹੈ। ਉਨ੍ਹਾਂ ਕਿਹਾ ਕਿ ਖੋਜਕਰਤਾਵਾਂ, ਸਿਰਜਣਹਾਰਾਂ, ਨਿਰਮਾਤਾਵਾਂ ਅਤੇ ਭਵਿੱਖ ਦੇ ਨੇਤਾਵਾਂ ਵਜੋਂ, ਦੋਵਾਂ ਦੇਸ਼ਾਂ ਦੇ ਨੌਜਵਾਨਾਂ ਨੂੰ ਵਿੱਤੀ, ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਗ੍ਰੀਨ ਊਰਜਾ, ਸਟਾਰਟਅੱਪ, ਟੈਕਨੋਲੋਜੀ ਸਮਰਥਿਤ ਸੇਵਾਵਾਂ ਜਿਹੇ ਅਤਿ ਆਧੁਨਿਕ ਖੇਤਰਾਂ ਵਿੱਚ ਆਪਸੀ ਤਾਲਮੇਲ ਵਧਾਉਣ ਦੀ ਲੋੜ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਵਿੱਚ ਪਹਿਲਾਂ ਹੀ ਬਹੁਤ ਚੰਗੇ ਸੰਪਰਕ ਹਨ, ਪਰ ਸਾਨੂੰ ਇਸ ਵਿੱਚ ਸੁਧਾਰ ਕਰਨ ਦੀ ਲੋੜ ਹੈ। ਦੋਵਾਂ ਦੇਸ਼ਾਂ ਦੇ ਨੌਜਵਾਨ ਇਸ ਮੋਰਚੇ 'ਤੇ ਮੋਹਰੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਵਫ਼ਦ ਦੇ ਮੈਂਬਰ ਭਾਰਤ ਦੇ ਵੱਖ-ਵੱਖ ਪਹਿਲੂਆਂ, ਸਾਡੀ ਵਿਭਿੰਨਤਾ ਅਤੇ ਵਿਗਿਆਨ, ਟੈਕਨੋਲੋਜੀ, ਕਲਾ ਆਦਿ ਨਾਲ ਸਬੰਧਿਤ ਖੇਤਰਾਂ ਵਿੱਚ ਹੋਏ ਵਿਕਾਸ ਬਾਰੇ ਸਮਝ ਅਤੇ ਅਨੁਭਵ ਹਾਸਲ ਕਰਨ ਲਈ ਇਸ ਮੌਕੇ ਦੀ ਵਰਤੋਂ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੰਗਲਾਦੇਸ਼ ਦੇ ਨੌਜਵਾਨ ਸੋਨਾਰ ਬੰਗਲਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ, ਉਨ੍ਹਾਂ ਨੂੰ ਵੀ ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਦਰਮਿਆਨ ਸ਼ਾਂਤੀ, ਖੁਸ਼ਹਾਲੀ ਅਤੇ ਦੋਸਤੀ ਦੇ ਸੁਨਹਿਰੀ ਯੁਗ ਦੀ ਸ਼ੁਰੂਆਤ ਕਰਨ ਲਈ ਉਸੇ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।

2.JPG

 

ਬੰਗਲਾਦੇਸ਼ ਯੁਵਾ ਵਫ਼ਦ ਪ੍ਰੋਗਰਾਮ 2012 ਵਿੱਚ ਵਿਦੇਸ਼ ਮੰਤਰਾਲੇ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਸਾਂਝੀ ਪਹਿਲ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਯੁਵਾ ਪ੍ਰੋਗਰਾਮ ਦਾ ਮੁੱਖ ਉਦੇਸ਼ ਇੱਕ ਦੂਸਰੇ ਦੇ ਦੇਸ਼ਾਂ ਵਿੱਚ ਸਦਭਾਵਨਾ ਅਤੇ ਸਮਝ ਨੂੰ ਉਤਸ਼ਾਹਿਤ ਕਰਨਾ, ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਵਿੱਚ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਦੀ ਸਮਝ ਨੂੰ ਉਤਸ਼ਾਹਿਤ ਕਰਨਾ ਹੈ।

 

****

 

ਡੀਐੱਸ/ਐੱਸਐੱਚ 


(Release ID: 1868404) Visitor Counter : 117


Read this release in: English , Urdu , Hindi