ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਈਆਈਪੀਏ ਦੇ 111 ਨਵੇਂ ਮੈਂਬਰਾਂ ਨੂੰ ਮੰਜ਼ੂਰੀ ਦਿੱਤੀ, ਜਿਨ੍ਹਾਂ ਨੂੰ ਕੇਂਦਰ ਵਿੱਚ ਸਹਾਇਕ ਸਕੱਤਰਾਂ ਦੇ ਰੂਪ ਵਿੱਚ ਤੈਨਾਤ 9 ਨਵੇਂ ਆਈਏਐੱਸ ਅਧਿਕਾਰੀ ਵੀ ਸ਼ਾਮਲ ਹਨ


ਮੰਤਰੀ ਨੇ ਸਭਾਪਤੀ ਦੇ ਰੂਪ ਵਿੱਚ ਆਈਆਈਪੀਏ ਦੀ ਕਾਰਜਕਾਰੀ ਪਰਿਸ਼ਦ ਦੀ 321ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ

ਡਾ. ਸਿੰਘ ਨੇ ਕਿਹਾ ਆਈਆਈਪੀਏ ਕਾਰਜਕਾਰੀ ਪਰਿਸ਼ਦ ਦੇ ਮੈਂਬਰਾਂ ਨੂੰ ਸਮਰੱਥਾ ਨਿਰਮਾਣ ਵਿੱਚ ਨਿਜੀ ਖੇਤਰਾਂ ਦੀ ਭਾਗੀਦਾਰੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ ਅਤੇ ਨਿਕਟ ਭਵਿੱਖ ਵਿੱਚ ਆਈਆਈਪੀਏ ਦੇ ਲਈ ਵੱਡੀ ਭੂਮਿਕਾ ‘ਤੇ ਮੰਥਨ ਅਤੇ ਕਲਪਨਾ ਕਰਨੀ ਚਾਹੀਦੀ ਹੈ

Posted On: 12 OCT 2022 5:47PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ , ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਆਈਆਈਪੀਏ ਦੇ 111 ਨਵੇਂ ਮੈਂਬਰਾਂ ਨੂੰ ਮੰਜ਼ੂਰੀ ਦਿੱਤੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਸਹਾਇਤਾ ਸਕੱਤਰਾਂ ਦੇ ਰੂਪ ਵਿੱਚ ਤੈਨਾਤ 9 ਨਵੇਂ  ਆਈਏਐੱਸ ਅਧਿਕਾਰੀ ਵੀ ਸ਼ਾਮਲ ਹਨ।

ਡਾ. ਸਿੰਘ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨੀਸਟ੍ਰੇਸ਼ਨ (ਆਈਆਈਪੀਏ) ਦੇ ਰਾਸ਼ਟਰੀ ਸਭਾਪਤੀ ਵੀ ਹਨ। ਆਈਆਈਪੀਏਕੇ ਨਵੇਂ ਮੈਂਬਰਾਂ ਵਿੱਚ ਸਭ ਤੋਂ ਘੱਟ ਉਮਰ ਦੇ ਰੱਖਿਆ ਮੰਤਰਾਲੇ ਵਿੱਚ ਸਹਾਇਕ ਸਕੱਤਰ ਦੇ ਰੂਪ ਵਿੱਚ ਕੰਮ ਕਰਦੇ 26 ਸਾਲ ਕਾਰਤਿਕ ਹੈ ਜਦਕਿ ਸਭਤੋਂ ਉਮਰਦਰਾਜ 77 ਸਾਲ ਰਿਟਾਇਰਡ ਆਈਏਐੱਸ ਅਧਿਕਾਰੀ ਸੁਰੇਸ਼ ਕੁਮਾਰ ਹਨ।

https://ci4.googleusercontent.com/proxy/2HhgLAVjc2lX6X7cITVPsYeJA8SUK0WEf7pFV_nIbtU9s6yXmSz6ExFJA0KRY0ijfp0Lnnq2_3LDU3gRgXKrljEYUZXJXvG1bjAmHkj-P9Gh9V3QTETE=s0-d-e1-ft#https://static.pib.gov.in/WriteReadData/userfiles/image/js-1RBL9.jpg

ਆਈਆਈਪੀਏ ਦੇ ਕਾਰਜਕਾਰੀ ਪਰਿਸ਼ਦ ਦੀ 321ਵੀਂ ਮੀਟਿੰਗ ਦਾ ਪ੍ਰਧਾਨਗੀ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਨਵੰਬਰ, 2021 ਤੋਂ ਹੁਣ ਤੱਕ 500 ਤੋਂ ਜ਼ਿਆਦਾ ਮੈਂਬਰਾਂ ਨੂੰ ਨਾਮਾਂਕਿਤ ਕੀਤਾ ਗਿਆ ਹੈ ਜਦ ਉਨ੍ਹਾਂ ਨੇ ਆਈਆਈਪੀਏ ਦੀ ਮੈਂਬਰ ਸੇਵਾ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਦੇਣ ਦਾ ਫੈਸਲਾ ਕੀਤਾ ਸੀ ਉਸ ਤੋਂ ਪਹਿਲੇ ਇਹ ਕੇਵਲ ਰਿਟਾਇਰਡ ਅਧਿਕਾਰੀਆਂ ਲਈ ਰਿਜ਼ਰਵ ਸੀ।

ਮੰਤਰੀ ਨੇ ਪ੍ਰਸੰਨਤਾ ਵਿਅਕਤ ਕੀਤਾ ਕਿ ਨਵੇਂ ਮੈਂਬਰਾਂ ਦਰਮਿਆਨ ਉਮਰ ਦਾ ਵਿਆਪਕ ਵਿਸਤਾਰ ਹੋਣ ਦੇ ਨਾਲ-ਨਾਲ ਇਹ ਸੰਬੰਧਿਤ ਸੇਵਾਵਾਂ ਅਤੇ ਰੱਖਿਆ ਸੇਵਾਵਾਂ ਅਤੇ ਅਕਾਦਮਿਕ ਅਤੇ ਵਿਵਸਾਇਕ ਖੇਤਰਾਂ ਦੇ ਵੀ ਲੋਕ ਹਨ। ਉਨ੍ਹਾਂ ਨੇ ਆਈਆਈਪੀਏ ਦੀ ਖੇਤਰੀ ਸ਼ਾਖਾਵਾਂ ਨੂੰ ਬੇਨਤੀ ਕੀਤੀ ਕਿ ਉਹ ਆਈਆਈਪੀਏ ਵਿੱਚ ਗੁਣਵੱਤਾਪੂਰਣ ਜਨਸ਼ਕਤੀ ਨੂੰ ਸ਼ਾਮਲ ਕਰਨ ਲਈ ਮੈਂਬਰ ਬਣਾਉਣ ਅਭਿਯਾਨ ਵਿੱਚ ਤੇਜ਼ੀ ਲਿਆਏ।

ਡਾ. ਜਿਤੇਂਦਰ ਸਿੰਘ ਨੇ ਕਾਰਜਕਾਰੀ ਪਰਿਸ਼ਦ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਨਿਕਟ ਭਵਿੱਖ ਵਿੱਚ ਆਈਆਈਪੀਏ ਦੀ ਵੱਡੀ ਭੂਮਿਕਾ ਦੀ ਕਲਪਨਾ ਕਰੇ ਅਤੇ ਸਮਰੱਥਾ ਨਿਰਮਾਣ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਦਾ ਪਤਾ ਲਗਾਉਣ ਲਈ ਮੰਥਨ ਕਰੇ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨਿਰਧਾਰਿਤ ਕੀਤੇ ਗਏ ਟੀਚਿਆਂ ਦੀ ਪ੍ਰਾਪਤੀ ਲਈ

ਸੰਸਥਾਨ ਦੇ ਕੋਲ ਅਗਲੇ 25 ਸਾਲਾਂ ਦਾ ਇੱਕ ਵਿਆਪਕ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ ਅਤੇ ਇਸ ਦੀ ਪ੍ਰਾਪਤ ਲਈ ਸੰਸਥਾਨ ਨੂੰ ਸਮਾਨ ਵਿਭਾਗਾਂ/ਸੰਗਠਨਾਂ/ਵਿਵਸਥਾਵਾਂ ਅਤੇ ਸਮਾਨ ਕਾਰਜਖੇਤਰ ਅਤੇ ਕੇਂਦਰ-ਬਿੰਦੂ ਵਾਲੀਆਂ ਸੰਸਥਾਵਾਂ ਦੇ ਨਾਲ ਮਿਲਕੇ ਕੰਮ ਕਰਨ ਲਈ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਹੈ ਜੋ ਟ੍ਰੇਨਿੰਗ ਅਤੇ ਪ੍ਰਸ਼ਾਸਨਿਕ ਵਿਸ਼ੇਸ਼ਤਾ ਨਾਲ ਸੰਬੰਧਿਤ ਹੈ।

ਇਸ ਤੋਂ ਪਹਿਲੇ ਡਾ. ਸਿੰਘ ਨੇ ਆਈਆਈਪੀਏ ਦੇ ਨਵੇਂ ਸੰਮੇਲਨ ਹਾਲ ਸੰਭਵ ਦਾ ਉਦਾਘਟਨ ਕੀਤਾ ਇਸੇ ਹਾਲ ਵਿੱਚ ਆਈਆਈਪੀਏ ਦੇ ਕਾਰਜਕਾਰੀ ਪਰਿਸ਼ਦ ਦੀ 321 ਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ 2022 ਅਤੇ 2021 ਵਿੱਚ ਕੋਵਿਡ ਮਹਾਮਾਰੀ ਦੇ ਦੌਰਾਨ ਆਈਆਈਪੀਏ  ਦੇ ਡਾਇਰੈਕਟਰ ਜਨਰਲ ਅਤੇ ਇਸਦੇ ਪ੍ਰਬੰਧਨ ਟੀਮ ਦੀ ਸਰਾਹਨਾ ਕੀਤੀ।

https://ci4.googleusercontent.com/proxy/vhG361dHC8OpVs_EYieeQY94zJUGFYX0CYNLuVOhv6qu9a3x_ltal_1AKuESpfONQU_X5N5Nx1OFoooAm1pCJ4_zUIkNFe0kwwXbmjlpdusA5TyrBs1z=s0-d-e1-ft#https://static.pib.gov.in/WriteReadData/userfiles/image/js-25OHS.jpg

 

ਡਾ.ਜਿਤੇਂਦਰ ਸਿੰਘ ਨੇ ਆਈਆਈਪੀਏ ਅਤੇ ਲੋਕ ਪ੍ਰਸ਼ਾਸਨ ਦੇ ਖੇਤਰ ਵਿੱਚ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਲਈ ਸਾਬਕਾ ਆਈਏਐੱਸ ਅਧਿਕਾਰੀਆਂ ਸ਼੍ਰੀ ਵੀ. ਬਾਲਾਸੁਬ੍ਰਮਣਯਮ ਡਾ. ਅਰੁਣ ਕੁਮਾਰ ਰਥ ਅਤੇ ਪ੍ਰੋਫੈਸਰ ਡੀ ਰਵੀਂਦਰ ਪ੍ਰਸਾਦ ਨੂੰ ਪ੍ਰਤਿਸ਼ਠਿਤ ਪਾਲ ਐੱਚ ਐਪਲਬੀਏ  ਪੁਰਸਕਾਰ ਦੇਣ ਦੇ ਪ੍ਰਸਤਾਵ ਨੂੰ ਵੀ ਸਵੀਕ੍ਰਿਤ ਪ੍ਰਦਾਨ ਕੀਤਾ।

ਮੰਤਰੀ ਨੂੰ 5 ਜੁਲਾਈ, 2022 ਨੂੰ ਆਯੋਜਿਤ ਕੀਤੀ ਗਈ ਕਾਰਜਕਾਰੀ ਪਰਿਸ਼ਦ ਦੀ 320ਵੀਂ ਮੀਟਿੰਗ ਦੇ ਕੰਮ ਦਾ ਵੇਰਵਾ ‘ਤੇ ਕੀਤੇ ਗਏ ਗਤੀਵਿਧੀਆਂ ਨਾਲ ਵੀ ਜਾਣੂ ਕਰਵਾਇਆ ਗਿਆ। ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਆਈਆਈਪੀਏ ਦੀ ਕਾਰਜਕਾਰੀ ਪਰਿਸ਼ਦ ਦੇ ਚੇਅਰਮੈਨ ਹਨ ਜਦਕਿ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਉਸ ਦੇ ਸਭਾਪਤੀ ਹਨ।

ਮੀਟਿੰਗ ਵਿੱਚ ਆਈਆਈਪੀਏ ਦੇ ਕਾਰਜਕਾਰੀ ਪਰਿਸ਼ਦ ਦੇ ਮੈਂਬਰ ਸ਼ਾਮਲ ਹੋਏ ਜਿਸ ਵਿੱਚ ਛੱਤੀਸਗੜ੍ਹ  ਦੇ ਸਾਬਕਾ ਰਾਜਪਾਲ ਸ਼੍ਰੀ ਸ਼ੇਖਰ ਦੱਤ, ਐੱਲਬੀਐੱਸਐੱਨਏਏ ਦੇ ਡਾਇਰੈਕਟਰ ਸ਼੍ਰੀ ਸ੍ਰੀਨਿਵਾਸ ਆਰ. ਕਟਿਕਿਤਲਾ, ਸ਼੍ਰੀ ਜੀ ਪੀ ਪ੍ਰਸੇਨ, ਸ਼੍ਰੀ ਜੀ ਆਰ ਕੁਰੂਪ, ਸ਼੍ਰੀ ਅਰੁਣ ਕੁਮਾਰ ਰਥ, ਸ਼੍ਰੀ ਐੱਸਐੱਸ ਖੱਤਰੀ, ਸ਼੍ਰੀ ਕੇਕੇ ਪਾਂਡੇ ਅਤੇ ਪ੍ਰੋਫੈਸਰ ਐੱਨ ਲੋਕੇਂਦਰ ਸਿੰਘ ਵੀ ਸ਼ਾਮਲ ਹਨ।

ਇਸ ਦੇ ਇਲਾਵਾ ਆਈਆਈਪੀਏ ਦੇ ਡੀਜੀ ਅਤੇ ਕਾਰਜਕਾਰੀ ਪਰਿਸ਼ਦ ਦੇ ਮੈਂਬਰ ਸਕੱਤਰ ਸ਼੍ਰੀ ਸੁਰੇਂਦਰ ਨਾਥ ਤ੍ਰਿਪਾਠੀ ਅਤੇ ਆਈਆਈਪੀਏ ਦੇ ਰਜਿਸਟ੍ਰਾਰ ਸ਼੍ਰੀ ਅਮਿਤਾਭ ਰੰਜਨ ਵੀ ਮੀਟਿੰਗ ਵਿੱਚ ਮੌਜੂਦ ਹੋਏ ਅਤੇ ਕਈ ਖੇਤਰੀ ਸ਼ਾਖਾਵਾਂ ਨੇ ਵੀ ਇਸ ਮੀਟਿੰਗ ਵਿੱਚ ਵਰਚੁਅਲੀ ਹਿੱਸਾ ਲਿਆ।

<><><><><>

ਐੱਨਐੱਨਸੀ/ਆਰਆਰ


(Release ID: 1867430) Visitor Counter : 98


Read this release in: English , Urdu , Hindi