ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਰਾਂਚੀ ਵਿੱਚ ‘ਗ੍ਰਾਮੀਣ ਉੱਧਮੀ ਕਨਵੋਕੇਸ਼ਨ’ ਨੂੰ ਸੰਬੋਧਿਤ ਕਰਨਗੇ
ਇਸ ਪ੍ਰੋਗਰਾਮ ਦੇ ਤਹਿਤ ਟ੍ਰੇਂਡ 165 ਉਮੀਦਵਾਰ ਨੂੰ ਕੱਲ੍ਹ ਇੱਕ ਸਮਾਰੋਹ ਵਿੱਚ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਜਾਣਗੇ
Posted On:
12 OCT 2022 5:15PM by PIB Chandigarh
ਕੇਂਦਰੀ ਉੱਦਮਤਾ, ਕੌਸ਼ਲ ਵਿਕਾਸ, ਇਲੈਕਟ੍ਰੌਨਿਕਸ ਅਤੇ ਆਈਟੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਕੱਲ੍ਹ ਰਾਂਚੀ ਵਿੱਚ ਗ੍ਰਾਮੀਣ ਉੱਦਮੀ ਕੌਸ਼ਲ ਟ੍ਰੇਨਿੰਗ ਪ੍ਰੋਗਰਾਮ (ਵਿਲੇਜ ਇੰਜੀਨੀਅਰਜ਼ ਪ੍ਰੋਗਰਾਮ) ਦੇ ਕਨਵੋਕੇਸ਼ਨ’ ਸਮਾਰੋਹ ਨੂੰ ਸੰਬੋਧਿਤ ਕਰਨਗੇ।
ਇਸ ਕਨਵੋਕੇਸ਼ਨ ਸਮਾਰੋਹ ਵਿੱਚ ਕੁਲ 165 ਟ੍ਰੇਨਰ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ। ਝਾਰਖੰਡ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਉਨ੍ਹਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕਰਨਗੇ।
ਗ੍ਰਾਮੀਣ ਉੱਦਮੀ ਕੌਸ਼ਲ ਟ੍ਰੇਨਿੰਗ ਪ੍ਰੋਗਰਾਮ, ਜੋ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਤਮਨਿਰਭਰ ਭਾਰਤ’ ਵਿਜ਼ਨ ‘ਤੇ ਅਧਾਰਿਤ ਹੈ ਦਾ ਟੀਚਾ ਗ੍ਰਾਮੀਣ ਨੌਜਵਾਨਾਂ ਨੂੰ ਵਿਸ਼ੇਸ਼ ਕੌਸ਼ਲ ਪ੍ਰਾਪਤ ਕਰਨ ਦੇ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਸੰਬੰਧਿਤ ਪਾਈਲਟ ਪ੍ਰੋਜੈਕਟ ਇਸ ਸਾਲ ਮਈ ਵਿੱਚ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਸ਼ੁਰੂ ਕੀਤਾ ਗਿਆ ਸੀ।
ਅਤੇ ਇਸ ਦੇ ਤਹਿਤ ਪੰਜ ਰਾਜਾਂ (ਮੱਧ ਪ੍ਰਦੇਸ਼ ਦੇ ਇਲਾਵਾ ਛੱਤੀਸਗੜ੍ਹ, ਗੁਜਰਾਤ, ਰਾਜਸਥਾਨ, ਮਹਾਰਸ਼ਟਰ) ਨੂੰ ਕਵਰ ਕੀਤਾ ਗਿਆ ਸੀ ਪਹਿਲੇ ਚਰਣ ਦੇ ਦੌਰਾਨ 152 ਉਮੀਦਵਾਰਾਂ ਨੇ ਨਾਮਾਂਕਣ ਕਰਵਾਇਆ ਜਿਨ੍ਹਾਂ ਵਿੱਚੋਂ 132 ਉਮੀਦਵਾਰਾਂ ਨੇ ਸਫਲਤਾਪੂਰਵਕ ਸੰਬੰਧਿਤ ਕੋਰਸ ਪੂਰਾ ਕੀਤਾ ਅਤੇ ਉਨ੍ਹਾਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ।
ਅਗਲਾ ਪੜਾਅ (ਪੜਾਅ 1.2) ਚਾਰ ਰਾਜਾਂ ਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਓਡੀਸ਼ਾ ਵਿੱਚ ਆਯੋਜਿਤ ਕੀਤਾ ਗਿਆ ਕੁਲ਼ 165 ਉਮੀਦਵਾਰਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ।
ਇਸ ਦੌਰਾਨ ਟ੍ਰੇਨਿਗ ਪੰਜ ਵਿਸ਼ਿਆਂ ਜਾ ਬਿਜਲੀ ਅਤੇ ਸੌਰ ਊਰਜਾ, ਕ੍ਰਿਸ਼ੀ ਯੰਤ੍ਰੀਕਰਣ, ਈ ਗਵਰਨਸ, ਨਲਸਾਜੀ (ਪਲੰਬਿੰਗ) ਅਤੇ ਚਿਨਾਈ, ਦੋਪਹੀਆ ਵਾਹਨਾਂ ਦੀ ਮੁਰੰਮਤ ਅਤੇ ਰੱਖ-ਰਖਾਅ ਵਿੱਚ ਪ੍ਰਦਾਨ ਕੀਤਾ ਗਿਆ।
ਅਗਲਾ ਪੜਾਅ (ਪੜਾਅ 1.3) ਜੋ ਕਿ ਪੂਰੀ ਤਰ੍ਹਾਂ ਨਾਲ ਮਹਿਲਾ ਸਮੂਹਾਂ ਲਈ ਹੋਵੇਗਾ, ਜਲਦ ਹੀ ਅਕਤੂਬਰ/ਨਵੰਬਰ ਤੱਕ ਗੁਮਲਾ (ਝਾਰਖੰਡ) ਵਿੱਚ ਸ਼ੁਰੂ ਹੋਵਗਾ, ਜਿਸ ਦੇ ਲਈ 153 ਮਹਿਲਾਵਾਂ ਨੇ ਪਹਿਲੇ ਹੀ ਨਾਮਾਂਕਣ ਕਰਾ ਲਿਆ ਹੈ।
ਵਿਲੇਜ ਇੰਜੀਨੀਅਰਜ਼ ਪ੍ਰੋਗਰਾਮ ਦਾ ਜਿਕਰ ਕਰਦੇ ਹੋਏ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਥਾਨਕ ਗ੍ਰਾਮੀਣ ਅਰਥਵਿਵਸਥਾਵਾਂ ਨੂੰ ਮਜ਼ਬੂਤ ਕਰਨਾ ਅਤੇ ਆਜੀਵਿਕਾ ਦੇ ਅਵਸਰਾਂ ਲਈ ਪ੍ਰਵਾਸ (ਮਾਈਗ੍ਰੇਸ਼ਨ) ਅਤੇ ਇਸ ਦੇ ਨਾਲ ਹੀ ਸ਼ਹਿਰਾਂ ‘ਤੇ ਨਿਰਭਰਤਾ ਨੂੰ ਸੀਮਿਤ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਸਥਾਨਿਕ ਪੱਧਰ ‘ਤੇ ਰੋਜ਼ਗਾਰ/ਸਵੈ-ਰੋਜ਼ਗਾਰ ਅਤੇ ਉੱਦਮਤਾ ਲਈ ਨਵੇਂ ਅਵਸਰ ਸਿਰਜਤ ਕਰਨ ਹੈ ਤਾਂਕਿ ਆਦਿਵਾਸੀ ਯੁਵਾ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਸਕੇ ਆਪਣੇ ਲਈ ਅਤੇ ਦੂਜਿਆਂ ਲਈ ਆਜੀਵਿਕਾ ਦੇ ਅਧਿਕ-ਤੋਂ ਅਧਿਕ ਅਵਸਰ ਸਿਰਜਤ ਕਰ ਸਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਵਿਜ਼ਨ ਨੂੰ ਦੁਹਰਾਇਆ ਕਿ ‘ਆਤਮਨਿਰਭਰ ਭਾਰਤ’ ਦੀ ਰਾਹ ‘ਆਤਮਨਿਰਭਰ ਪਿੰਡਾਂ’ ਤੋਂ ਹੋ ਕੇ ਗੁਜਰਦੀ ਹੈ।
ਮੰਤਰੀ ਮਹੋਦਯ ਨੇ ਦੱਸਿਆ ਕਿ ਇਸ ਉਦੇਸ਼ ਲਈ ਹਰੇਕ ਜ਼ਿਲ੍ਹਾ ਮਜਿਸਟੇਟ ਅਤੇ ਕਲਕਟਰ ਤੋਂ ਉਪਲਬਧ ਸੰਸਾਧਨਾਂ ਅਤੇ ਸਥਾਨਿਕ ਆਕਾਂਖਿਆਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਆਪਣੇ-ਆਪਣੇ ਜ਼ਿਲ੍ਹੇ ਲਈ ਇੱਕ ‘ਕੌਸ਼ਲ ਵਿਕਾਸ ਯੋਜਨਾ’ ਤਿਆਰ ਕਰਨ ਨੂੰ ਕਿਹਾ ਗਿਆ ਹੈ।
****
ਐੱਮਜੇਪੀਐੱਸ/ਏਕੇ
(Release ID: 1867427)
Visitor Counter : 95