ਸਿੱਖਿਆ ਮੰਤਰਾਲਾ
ਫੀਫਾ ਅੰਡਰ- 17 ਮਹਿਲਾ ਵਿਸ਼ਵ ਕੱਪ ਤੋਂ ਪਹਿਲਾ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਫੀਫਾ ਦੇ ਸਕੱਤਰ ਜਨਰਲ ਨਾਲ ਮੁਲਾਕਾਤ ਕੀਤੀ, ‘ਫੁੱਟਬਾਲ ਫਾਰ ਸਕੂਲ’ ਪ੍ਰੋਗਰਾਮ ਨੂੰ ਜਨ ਅੰਦੋਲਨ ਬਣਾਉਣ ਦੀ ਵਕਾਲਤ ਕੀਤੀ
ਭਾਰਤ ਦੇ ਸਾਰੇ 700 ਤੋਂ ਅਧਿਕ ਜ਼ਿਲ੍ਹਿਆਂ ਵਿੱਚ “ਫੁੱਟਬਾਲ ਫਾਰ ਸਕੂਲ” ਪ੍ਰੋਗਰਾਮ ਨੂੰ ਲੈ ਜਾਇਆ ਜਾਵੇਗਾ ਨਵੋਦਿਆ ਵਿਦਿਆਲਿਆ ਸਮਿਤੀ ਇਸ ਦੀ ਏਜੰਸੀ ਹੋਵੇਗੀ- ਸ਼੍ਰੀ ਧਰਮੇਂਦਰ ਪ੍ਰਧਾਨ
Posted On:
10 OCT 2022 6:25PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਫੀਫਾ ਅੰਡਰ-17 ਵਿਸ਼ਵ ਕੱਪ ਤੋਂ ਪਹਿਲੇ ਫੀਫਾ ਸਕੱਤਰ ਜਨਰਲ ਸੁਸ਼੍ਰੀ ਫਾਤਮਾ ਸਮੌਰਾ ਨਾਲ ਮੁਲਾਕਾਤ ਕੀਤੀ। ਕੇਂਦਰੀ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਸ਼੍ਰੀ ਕਲਿਆਣ ਚੌਬੇ, ਏਆਈਐੱਫਐੱਫ ਦੇ ਸਕੱਤਰ ਜਨਰਲ ਸ਼੍ਰੀ ਸ਼ਾਜੀ ਪ੍ਰਭਾਕਰਣ ਅਤੇ ਸਿੱਖਿਆ ਮੰਤਰਾਲੇ, ਖੇਡ ਅਤੇ ਯੁਵਾ ਮਾਮਲੇ ਮੰਤਰਾਲੇ, ਐੱਨਵੀਐੱਸ, ਸੀਬੀਐੱਸਈ ਅਤੇ ਸਾਈ ਦੇ ਅਧਿਕਾਰੀ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਫੀਫਾ ਅਤੇ ਯੂਨੇਸਕੋ ਦੇ ਫੁੱਟਬਾਲ ਫਾਰ ਸਕੂਲ ਪ੍ਰੋਗਰਾਮ ਨੂੰ ਦੇਸ਼ ਭਰ ਦੇ ਸਕੂਲਾਂ ਵਿੱਚ ਲੈ ਜਾਣ ਅਤੇ ਇਸ ਵਿੱਚ ਸਹਿਯੋਗ ਅਤੇ ਸਦਭਾਵਨਾ ਕਰਨ ਤੇ ਚਰਚਾਵਾਂ ਹੋਈਆਂ।
ਇਸ ਮੀਟਿੰਗ ਦੇ ਬਾਅਦ ਇੱਕ ਸੰਯੁਕਤ ਸੰਵਾਦਦਾਤਾ ਸੰਮੇਲਨ ਵਿੱਚ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਫੁੱਟਬਾਲ ਫਾਰ ਸਕੂਲ ਪ੍ਰੋਗਰਾਮ ਐੱਨਈਪੀ 2020 ਦੀ ਭਾਵਨਾ ਨੂੰ ਹੁਲਾਰਾ ਦਿੱਤਾ ਹੈ ਅਤੇ ਖੇਡ –ਏਕੀਕ੍ਰਿਤ ਸਿਖਣ ਦੀ ਅਵਧਾਰਣਾ ਨੂੰ ਵੀ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਭਾਰਤ ਵਿੱਚ ਖੇਡ ਦੀ ਸੱਭਿਆਚਾਰ ਨੂੰ ਹੁਲਾਰਾ ਦੇਵੇਗਾ ਅਤੇ ਸਾਡੇ ਵਿਦਿਆਰਥੀਆਂ ਦੇ ਕੌਸ਼ਲ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਭਾਰਤ ਨੂੰ ਇੱਕ ਖੇਡ ਮਹਾਸ਼ਕਤੀ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਨਾਲ –ਨਾਲ ਇੱਕ ਫਿਟ ਇੰਡੀਆ ਸੁਨਿਸ਼ਚਿਤ ਕਰਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ ਖੇਡ ਨੂੰ ਹੁਲਾਰਾ ਦੇਣ ਅਤੇ ਵਿਸ਼ੇਸ਼ ਰੂਪ ਤੋਂ ਸਕੂਲੀ ਬੱਚਿਆਂ ਦਰਮਿਆਨ ਫੁੱਟਬਾਲ ਨੂੰ ਇੱਕ ਜਨ ਅੰਦੋਲਨ ਬਣਾਉਣ ਲਈ ਪ੍ਰਤੀਬੱਧ ਹੈ।
ਸਕੂਲਾਂ ਦੇ ਵੱਡੇ ਨੈਟਵਰਕ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਸ਼੍ਰੀ ਸਮੌਰਾ ਅਤੇ ਮਾਣਯੋਗ ਮੰਤਰੀ ਨੇ ਫੁੱਟਬਾਲ ਫਾਰ ਸਕੂਲ ਪ੍ਰੋਗਰਾਮ ਨੂੰ ਬਾਰਤ ਦੇ ਸਾਰੇ 700 ਤੋਂ ਅਧਿਕ ਜ਼ਿਲ੍ਹਿਆਂ ਵਿੱਚ ਲੈ ਜਾਣ ਤੇ ਸਹਿਮਤੀ ਵਿਅਕਤ ਕੀਤੀ। ਸ਼੍ਰੀ ਪ੍ਰਧਾਨ ਨੇ ਦੱਸਿਆ ਕਿ ਇਸ ਪਹਿਲ ਨੂੰ ਅੱਗੇ ਵਧਾਉਣ ਲਈ ਸਿੱਖਿਆ ਮੰਤਰਾਲੇ ਵੱਲ ਨਵੋਦਿਆ ਵਿਦਿਆਲਿਆ ਸਮਿਤੀ ਨੋਡਲ ਏਜੰਸੀ ਹੋਵੇਗੀ।
ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਕਿਹਾ ਕਿ ਇਹ ਪਹਿਲ ਫੁੱਟਬਾਲ ਖੇਡ ਦੇ ਭਵਿੱਖ ਲਈ ਇੱਕ ਪਰਿਵਤਰਨਕਾਰੀ ਕਦਮ ਸਾਬਿਤ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਖੇਡ ਅਥਾਰਿਟੀ ਇਸ ਪਹਿਲ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।
*****
ਐੱਮਜੇਪੀਐੱਸ/ਏਕੇ
(Release ID: 1867244)
Visitor Counter : 132