ਰੇਲ ਮੰਤਰਾਲਾ

ਭਾਰਤੀ ਰੇਲਵੇ ਦੇ ਮਾਨਵ ਸੰਸਾਧਨ ਕਾਰਜਖੇਤਰ ਪ੍ਰਦਰਸ਼ਨ ਸੂਚਕਾਂਕ ਵਿੱਚ ਸਪਸ਼ਟ ਪਰਿਵਰਤਨ ਨੂੰ ਦੇਖਿਆ ਜਾ ਸਕਦਾ ਹੈ


ਭਾਰਤੀ ਰੇਲਵੇ ਨੇ ਚੋਣ ਪ੍ਰਕਿਰਿਆ, ਉਪਯੁਕਤ ਟੈਸਟਿੰਗ ਅਤੇ ਅਨੁਕੰਪਾ (compassionate) ਨਿਯੁਕਤੀ ਨੂੰ ਤੇਜ਼ ਕੀਤਾ

Posted On: 07 OCT 2022 5:29PM by PIB Chandigarh

ਭਾਰਤੀ ਰੇਲਵੇ, ਕਰਮਚਾਰੀਆਂ ਦੇ ਲਈ ਪ੍ਰਤੀਬੱਧਤਾ ਅਤੇ ਉਨ੍ਹਾਂ ਦੇ ਕਲਿਆਣ ਦੇ ਮਾਮਲਿਆਂ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ। ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ (ਐੱਚਆਰਏਐੱਮਐੱਸ) ਭਾਰਤੀ ਰੇਲਵੇ ਦੇ ਲਗਭਗ 12 ਲੱਖ ਮਜ਼ਬੂਤ ਕਾਰਜਬਲ ਨੂੰ ਪੂਰਾ ਕਰਨ ਵਾਲੀ ਸਭ ਤੋਂ ਮਹੱਤਵਆਕਾਂਖੀ ਪਹਿਲਾਂ ਵਿੱਚੋਂ ਇੱਕ ਹੈ। ਡਿਜੀਟਲੀਕਰਨ ਦੇ ਨਾਲ ਪਾਸ ਸੁਵਿਧਾ, ਰਿਟਾਇਰਮੈਂਟ ‘ਤੇ ਆਖਰੀ ਨਿਪਟਾਨ ਅਤੇ ਟਰਾਂਸਫਰ ਮਾਮਲਿਆਂ ਨੂੰ ਐੱਚਆਰਏਐੱਮਐੱਸ ਦੇ ਜ਼ਰੀਏ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਪਹਿਲ ਦੇ ਚਲਦੇ ਮਾਨਵ ਸੰਸਾਧਨ ਕਾਰਜਖੇਤਰ ਦੇ ਪ੍ਰਦਰਸ਼ਨ ਸੂਚਕਾਂਕਾਂ ਵਿੱਚੋਂ ਇੱਕ ਸਪਸ਼ਟ ਪਰਿਵਰਤਨ ਹੋਇਆ ਹੈ।

 

ਹਾਲ ਦੇ ਮਹੀਨਿਆਂ ਵਿੱਚ ਭਾਰਤੀ ਰੇਲਵੇ ਨੇ ਚਾਲੂ ਵਿੱਤ ਵਰ੍ਹੇ ਵਿੱਚ ਹੁਣ ਤੱਕ ਵੱਡੀ ਸੰਖਿਆ ਵਿੱਚ ਪ੍ਰੋਮੋਸ਼ਨ ਦਿੱਤੀ ਹੈ। ਭਾਰਤੀ ਰੇਲਵੇ ਨੇ ਇਸ ਵਿੱਤੀ ਵਰ੍ਹੇ ਦੇ ਆਖਰੀ 5 ਮਹੀਨਿਆਂ ਦੇ ਦੌਰਾਨ ਹੁਣ ਤੱਕ 72,825 ਕਰਮਚਾਰੀਆਂ ਨੂੰ ਪ੍ਰੋਮੋਟ ਕੀਤਾ ਹੈ। ਵਿਸ਼ਾਲ ਆਕਾਰ, ਹਿਤਧਾਰਕਾਂ ਦੀ ਸੰਖਿਆ ਤੇ ਸ਼ਾਮਲ ਜਟਿਲਤਾਵਾਂ ਦੇ ਕਾਰਨ ਮਾਨਵ ਸੰਸਾਧਨ ਨਾਲ ਸਬੰਧਿਤ ਕਿਸੀ ਵੀ ਪਹਿਲ ਦਾ ਲਾਗੂਕਰਨ ਇੱਕ ਵੱਡਾ ਕੰਮ ਹੈ। ਹਾਲਾਕਿ, ਸਾਰੇ ਖੇਤਰ ਇਕਾਈਆਂ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅੱਗੇ ਵਧੀਆਂ ਹਨ ਅਤੇ ਵਿੱਤੀ ਵਰ੍ਹੇ 2022-23 ਦੇ ਪਹਿਲੇ 5 ਮਹੀਨਿਆਂ ਵਿੱਚ ਲਗਭਗ 6 ਫੀਸਦੀ ਕਰਮਚਾਰੀ ਪਹਿਲਾਂ ਤੋਂ ਹੀ ਲਾਭਵੰਦ ਹੋ ਚੁੱਕੇ ਹਨ। ਉਮੀਦ ਹੈ ਕਿ ਇਸ ਵਿੱਤ ਵਰ੍ਹੇ ਵਿੱਚ 10-11 ਫੀਸਦੀ ਕਰਮਚਾਰੀਆਂ ਨੂੰ ਪ੍ਰੋਮੋਸ਼ਨ ਦਾ ਲਾਭ ਮਿਲੇਗਾ। ਅਨੁਕੰਪਾ (compassionate) ਦੇ ਅਧਾਰ ‘ਤੇ ਨਿਯੁਕਤੀਆਂ ਭਾਰਤੀ ਰੇਲਵੇ ਦੀ ਇੱਕ ਹੋਰ ਵੱਡੀ ਕਲਿਆਣਕਾਰੀ ਪਹਿਲ ਹੈ, ਜਿਸ ਦੇ ਤਹਿਤ ਹਰ ਸਾਲ ਲਗਭਗ 6,000 ਨਿਯੁਕਤੀਆਂ ਹੁੰਦੀਆਂ ਹਨ। ਇਹ ਰੇਲਵੇ ਕਰਮਚਾਰੀਆਂ ਦੇ ਲਈ ਉਪਲਬਧ ਪ੍ਰਮੁੱਖ ਸੁਰੱਖਿਆ ਪਹਿਲਾਂ ਵਿੱਚੋਂ ਇੱਕ ਹੈ।

 

2022 ਵਿੱਚ 1.4.2022 ਤੱਕ 928 ਸਿਲੈਕਸ਼ਨਾਂ ਵਿੱਚੋਂ 794 ਨੂੰ ਪੂਰਾ ਕਰ ਲਿਆ ਗਿਆ ਹੈ, ਜੋ ਕੁੱਲ ਦਾ 86 ਫੀਸਦੀ ਹਿੱਸਾ ਹੈ। ਇਸ ਤਰ੍ਹਾਂ ਪਿਛਲੇ ਵਰ੍ਹੇ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ 40 ਫੀਸਦੀ ਦਾ ਵਾਧਾ ਹੋਇਆ ਹੈ। 1.4.2021 ਤੱਕ ਹੋਣ ਵਾਲੇ 1063 ਸਿਲੈਕਸ਼ਨਾਂ ਵਿੱਚੋਂ 487 ਨੂੰ ਅਗਸਤ 2021 ਦੇ ਅੰਤ ਤੱਕ ਪੂਰਾ ਕਰ ਲਿਆ ਗਿਆ ਹੈ, ਜੋ ਕਿ ਕੁੱਲ ਦਾ ਲਗਭਗ 46 ਫੀਸਦੀ ਹੈ। ਇਸ ਵਿੱਚ ਪੂਰਬੀ ਰੇਲਵੇ, ਉੱਤਰੀ ਰੇਲਵੇ ਅਤੇ ਦੱਖਣ-ਪੂਰਬੀ ਰੇਲਵੇ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।

 

2022 ਵਿੱਚ 1.4.2022 ਤੱਕ 3,334 ਉਪਯੁਕਤਤਾ ਟੈਸਟਿੰਗਾਂ ਵਿੱਚੋਂ 3,124 ਪੂਰੇ ਹੋ ਚੁੱਕੇ ਹਨ, ਜੋ ਕਿ ਕੁੱਲ ਦਾ 94 ਫੀਸਦੀ ਹੈ। ਇਹ ਪਿਛਲੇ ਵਰ੍ਹੇ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ 14 ਫੀਸਦੀ ਵੱਧ ਹੈ। 1.4.2021 ਨੂੰ ਬਾਕੀ 3035 ਉਪਯਕੁਤਤਾ/ਟ੍ਰੇਡ ਟੈਸਟਿੰਗ ਵਿੱਚੋਂ 2420 ਟੈਸਟਿੰਗਾਂ ਨੂੰ ਅਗਸਤ, 2021 ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ, ਜੋ ਕਿ ਕੁੱਲ ਦਾ ਲਗਭਗ 80 ਫੀਸਦੀ ਹੈ। ਇਸ ਵਿੱਚ ਪੂਰਬੀ ਤੱਟੀ ਰੇਲਵੇ, ਉੱਤਰੀ ਰੇਲਵੇ ਅਤੇ ਦੱਖਣੀ ਪੂਰਬੀ ਰੇਲਵੇ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।

 

ਵਰ੍ਹੇ 2022 ਵਿੱਚ 1.4.2022 ਤੱਕ ਬਾਕੀ 3647 ਅਨੁਕੰਪਾ ਨਿਯੁਕਤੀ ਮਾਮਲਿਆਂ ਵਿੱਚੋਂ 2936 ਪੂਰੇ ਹੋ ਚੁੱਕੇ ਹਨ, ਜੋ ਕਿ ਕੁੱਲ ਦਾ 81 ਫੀਸਦੀ ਹੈ। ਇਹ ਪਿਛਲੇ ਵਰ੍ਹੇ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ 2 ਫੀਸਦੀ ਵੱਧ ਹੈ। 1.1.2021 ਤੱਕ ਬਾਕੀ 5783 ਅਨੁਕੰਪਾ ਨਿਯੁਕਤੀਆਂ ਵਿੱਚੋਂ 4542 ਮਾਮਲੇ ਅਗਸਤ 2021 ਦੇ ਅੰਤ ਤੱਕ ਪੂਰੇ ਕੀਤੇ ਗਏ, ਜੋ ਕਿ ਕੁੱਲ ਦਾ ਲਗਭਗ 79 ਫੀਸਦੀ ਹੈ। ਇਸ ਵਿੱਚ ਪੂਰਬੀ ਤੱਟੀ ਰੇਲਵੇ, ਉੱਤਰ ਮੱਧ ਰੇਲਵੇ ਅਤੇ ਉੱਤਰੀ ਰੇਲਵੇ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।

********
 

ਵਾਈਬੀ/ਡੀਐੱਨਐੱਸ



(Release ID: 1866126) Visitor Counter : 86


Read this release in: English , Urdu , Hindi