ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ 10ਵੀਂ ਬ੍ਰਿਕਸ ਬੈਠਕ ਨੂੰ ਸੰਬੋਧਨ ਕੀਤਾ ਅਤੇ ਆਮ ਚੁਣੌਤੀਆਂ ਦੇ ਖ਼ਿਲਾਫ਼ ਸੰਯੁਕਤ ਲੜਾਈ ਦਾ ਸੱਦਾ ਦਿੱਤਾ
ਭਾਰਤ ਨਵੀਂਆਂ ਅਤੇ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਆਪਣੇ ਖੋਜਕਰਤਾਵਾਂ ਨੂੰ ਇੱਕ ਨਾਲ ਲਿਆਉਣ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਦੇ ਮਹੱਤਵ ਨੂੰ ਪਹਿਚਾਣਦਾ ਹੈ
ਬ੍ਰਿਕਸ ਦੇਸ਼ਾਂ ਨੂੰ ਸਿਹਤ, ਖੇਤੀ, ਜਲ, ਨਵਿਆਉਣਯੋਗ ਊਰਜਾ, ਬਾਇਓ-ਟੈਕਨੋਲੋਜੀ, ਬਿਜਲੀ ਗਤੀਸ਼ੀਲਤਾ, ਆਈਸੀਟੀ, ਏਆਈ, ਰੋਬੋਟਿਕਸ ਅਤੇ ਵਾਤਾਵਰਣ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਚਾਹੀਦਾ ਹੈ: ਡਾ. ਜਿਤੇਂਦਰ ਸਿੰਘ
ਬ੍ਰਿਕਸ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਦੀ ਇਸ 10ਵੀਂ ਬੈਠਕ ਵਿੱਚ “ਬ੍ਰਿਕਸ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਐਲਾਨ 2022” ਅਤੇ “ਬ੍ਰਿਕਸ ਇਨੋਵੇਸ਼ਨ ਐਕਸ਼ਨ ਪਲਾਨ 2022-23” ਨੂੰ ਅਪਣਾਇਆ ਗਿਆ
Posted On:
27 SEP 2022 5:57PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਧਰਤੀ ਬੇਜਾਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਬ੍ਰਿਕਸ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਦੀ 10ਵੀਂ ਬੈਠਕ ਨੂੰ ਅੱਜ ਵਰਚੁਅਲ ਮਾਧਿਅਮ ਨਾਲ ਸੰਬੋਧਿਤ ਕਰਦੇ ਹੋਏ ਆਮ ਚੁਣੌਤੀਆਂ ਦੇ ਖ਼ਿਲਾਫ਼ ਸੰਯੁਕਤ ਲੜਾਈ ਦਾ ਸੱਦਾ ਦਿੱਤਾ ਹੈ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ (ਬ੍ਰਿਕਸ) ਦੇਸ਼ਾਂ ਨੂੰ ਭੋਜਨ, ਸਸਤੀ ਸਿਹਤ ਦੇਖਭਾਲ ਅਤੇ ਆਪਣੇ ਲੋਕਾਂ ਦੇ ਲਈ ਊਰਜਾ ਪਹੁੰਚ ਸੁਨਿਸ਼ਚਿਤ ਕਰਨ ਅਤੇ ਜਲਵਾਯੂ ਪਰਿਵਰਤਨ, ਜੀਵ ਵਿਭਿੰਨਤਾ ਦੇ ਘਾਟੇ ਸਮੇਤ ਵਾਤਾਵਰਣ ਸਮੱਸਿਆਵਾਂ ਦਾ ਹੱਲ ਕਰਨ ਜਿਹੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਾਣਯੋਗ ਮੰਤਰੀ ਨੇ ਨਵੀਆਂ ਅਤੇ ਉੱਭਰਦੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਸਾਰੇ ਖੋਜਕਰਤਾਵਾਂ ਨੂੰ ਇੱਕ ਨਾਲ ਲਿਆਉਣ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਦੇ ਮਹੱਤਵ ਦਾ ਵੀ ਜ਼ਿਕਰ ਕੀਤਾ।
ਸ਼੍ਰੀ ਵਾਂਗ ਝਿਗਾਂਗ, ਮੰਤਰੀ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਚੀਨ, ਡਾ. ਬੌਂਗੀਕੋਸੀ ਇਮੈਨੁਅਲ ਨਜ਼ਮਾਂਡੇ, ਮੰਤਰੀ, ਉੱਚ ਸਿੱਖਿਆ, ਵਿਗਿਆਨ ਅਤੇ ਇਨੋਵੇਸ਼ਨ ਵਿਭਾਗ, ਦੱਖਣੀ ਅਫ਼ਰੀਕਾ, ਸ਼੍ਰੀ ਪਾਓਲੋ ਐਲਵਿਮ, ਮੰਤਰੀ, ਵਿਗਿਆਨ ਅਤੇ ਟੈਕਨੋਲੋਜੀ ਅਤੇ ਇਨੋਵੇਸ਼ਨ ਮੰਤਰਾਲਾ, ਬ੍ਰਾਜ਼ੀਲ ਅਤੇ ਸ਼੍ਰੀ ਵਾਲੇਰੀ ਫਾਲਕੋਵ, ਮੰਤਰੀ, ਵਿਗਿਆਨ ਅਤੇ ਉੱਚ ਸਿੱਖਿਆ ਮੰਤਰਾਲਾ, ਰੂਸ ਨੇ ਇਸ 10ਵੀਂ ਬ੍ਰਿਕਸ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਮੰਤਰੀ ਪੱਧਰੀ ਬੈਠਕ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਵਿਗਿਆਨਿਕਾਂ ਦੇ ਨਾਲ ਹਿੱਸਾ ਲਿਆ।
ਇਸ ਮੌਕੇ ’ਤੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਦੇ ਲਈ, ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਕੁਝ ਇੰਨੋਵੇਟਿਵ ਕਫਾਇਤੀ ਵਿਗਿਆਨਕ ਹੱਲਾਂ ਨੂੰ ਲੱਭਣ ਦੇ ਲਈ ਆਪਸ ਵਿੱਚ ਹੱਥ ਮਿਲਾਈਏ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਖੋਜ ਅਤੇ ਵਿਕਾਸ ਕੇਂਦਰ ਦੀ ਸਥਾਪਨਾ, ਬ੍ਰਿਕਸ ਨੈੱਟਵਰਕ ਯੂਨੀਵਰਸਿਟੀ, ਸਾਂਝੇ ਉਪਗ੍ਰਹਿ ਸਮੂਹ ਦੀ ਸਥਾਪਨਾ, ਫਾਰਮ ਉਤਪਾਦਾਂ ਦੀ ਪਰਸਪਰਿਕ ਮਾਨਤਾ ਆਦਿ ਅਜਿਹੇ ਕਈ ਖੇਤਰ ਹਨ, ਜਿੱਥੇ ਸਾਡੇ ਲੋਕਾਂ ਦਾ ਜੀਵਨ ਸਾਡੇ ਆਪਸੀ ਸਹਿਯੋਗ ਨਾਲ ਸਿੱਧੇ ਤੌਰ ’ਤੇ ਫ਼ਾਇਦੇਮੰਦ ਹੁੰਦਾ ਹੈ।

ਮਾਣਯੋਗ ਮੰਤਰੀ ਨੇ ਕਿਹਾ ਕਿ ਬ੍ਰਿਕਸ ਨੌਜਵਾਨ ਵਿਗਿਆਨਿਕ ਸੰਮੇਲਨ, ਬ੍ਰਿਕਸ ਨੌਜਵਾਨ ਸ਼ਿਖਰ ਸੰਮੇਲਨ, ਬ੍ਰਿਕਸ ਖੇਡ ਅਤੇ ਸਾਡੇ ਵਿਗਿਆਨਿਕ ਸੰਗਠਨਾਂ, ਖੋਜਕਰਤਾਵਾਂ ਅਤੇ ਨਾਗਰਿਕ ਸਮਾਜ ਦੇ ਵਿੱਚ ਆਦਾਨ-ਪ੍ਰਦਾਨ ਵਿੱਚ ਹੋਏ ਵਾਧੇ ਨੇ ਵੀ ਸਾਡੇ ਨਾਗਰਿਕਾਂ ਦੇ ਵਿੱਚ ਆਪਸੀ ਸੰਪਰਕ ਨੂੰ ਮਜ਼ਬੂਤ ਕੀਤਾ ਹੈ।
“ਬ੍ਰਿਕਸ ਵਿਗਿਆਨ ਅਤੇ ਟੈਕਨੋਲੋਜੀ ਇਨੋਵੇਸ਼ਨ ਸਹਿਯੋਗ ਨੂੰ ਮਜ਼ਬੂਤ ਕਰਨਾ” ਵਿਸ਼ੇ ’ਤੇ ਮੁੱਖ ਸੈਸ਼ਨ ਦੇ ਵਿਸ਼ੇ ’ਤੇ ਬੋਲਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਨੂੰ ਸਿਹਤ, ਖੇਤੀ, ਜਲ, ਨਵਿਆਉਣਯੋਗ ਊਰਜਾ, ਬਾਇਓ-ਟੈਕਨੋਲੋਜੀ, ਬਿਜਲੀ ਗਤੀਸ਼ੀਲਤਾ, ਆਈਸੀਟੀ, ਏਆਈ, ਰੋਬੋਟਿਕਸ ਅਤੇ ਵਾਤਾਵਰਨ ਜਿਹੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬ੍ਰਿਕਸ ਦੇਸ਼ਾਂ ਦਾ ਨੈੱਟਵਰਕ ਅਜਿਹੇ ਸੰਯੁਕਤ ਵਿਗਿਆਨ ਅਤੇ ਟੈਕਨੋਲੋਜੀ ਹੱਲ ਵਿਕਸਿਤ ਕਰਨ ਦੇ ਲਈ ਸਹਿਯੋਗ ਕਰ ਸਕਦਾ ਹੈ ਜਿਸਦਾ ਉਨ੍ਹਾਂ ਦੀ ਸਥਾਨਕ ਅਰਥਵਿਵਸਥਾਵਾਂ ਦੇ ਅਨੁਕੂਲ ਹੋਣ ਦੇ ਲਈ ਵਪਾਰੀਕਰਨ ਕੀਤਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਅੱਗੇ ਕਿਹਾ, ਭਾਰਤ ਸਥਾਈ ਵਿਕਾਸ ਨੂੰ ਹੁਲਾਰਾ ਦੇਣ ਅਤੇ ਸਾਰਿਆਂ ਦੇ ਲਈ ਗਲੋਬਲ ਜਨਤਕ ਵਸਤਾਂ ਤੱਕ ਸਸਤੀ ਅਤੇ ਸਮਾਨ ਪਹੁੰਚ ਦੀ ਸੁਵਿਧਾ ਦੇ ਲਈ ਡਿਜੀਟਲ ਅਤੇ ਤਕਨੀਕੀ ਉਪਕਰਨਾਂ ਸਮੇਤ ਇਨੋਵੇਟਿਵ ਅਤੇ ਸਮਾਵੇਸ਼ੀ ਹੱਲ ਵਿਕਸਤ ਕਰਨ ਵਿੱਚ ਬ੍ਰਿਕਸ ਦੇ ਯਤਨਾਂ ਦਾ ਸਮਰਥਨ ਕਰੇਗਾ। ਮਾਣਯੋਗ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬ੍ਰਿਕਸ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਅਜਿਹਾ ਬਾਜ਼ਾਰ ਹੋਣ ਦੇ ਲਈ ਗਲੋਬਲ ਮਹੱਤਵ ਰੱਖਦਾ ਹੈ, ਜੋ ਗਿਆਨ ਅਰਥਵਿਵਸਥਾ ਦੁਆਰਾ ਸੰਚਾਲਤ ਹੈ ਨਾਲ ਹੀ ਉਨ੍ਹਾਂ ਨੇ ਇਹ ਇਸ ਦਾ ਵੀ ਜ਼ਿਕਰ ਕੀਤਾ ਕਿ ਬ੍ਰਿਕਸ ਦੇਸ਼ ਸਥਾਨਕ ਅਰਥਵਿਵਸਥਾਵਾਂ ਦੇ ਅਨੁਕੂਲ ਸੰਯੁਕਤ ਵਿਗਿਆਨ ਅਤੇ ਟੈਕਨੋਲੋਜੀ ਹੱਲ ਵਿਕਸਿਤ ਕਰਨ ਦੇ ਲਈ ਪਰਸਪਰ ਸਹਿਯੋਗ ਕਰ ਸਕਦੇ ਹਨ।
ਐੱਸਟੀਆਈ ਖੇਤਰ ਵਿੱਚ ਭਾਰਤ ਦੇ ਯਤਨਾਂ ਅਤੇ ਇਸ ਵੱਲ ਅੱਗੇ ਵਧਣ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਸਾਰੇ ਵਿਗਿਆਨਕ ਯਤਨਾਂ ਦਾ ਅੰਤਿਮ ਉਦੇਸ਼ ਆਮ ਆਦਮੀ ਦੇ ਲਈ “ਜੀਵਨ ਵਿੱਚ ਅਸਾਨੀ” ਅਤੇ “ਇੱਕ ਵਿਗਿਆਨ ਅਧਾਰਿਤ ਵਿਕਾਸ” ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਜੈ ਜਵਾਨ’, ‘ਜੈ ਕਿਸਾਨ’, ‘ਜੈ ਵਿਗਿਆਨ’ ਅਤੇ ‘ਜੈ ਅਨੁਸੰਧਾਨ’ ਦੇ ਉਸ ਮੰਤਰ ਦੇ ਨਾਲ ਅੱਗੇ ਵਧ ਰਿਹਾ ਹੈ ਜੋ ਲਾਜ਼ਮੀ ਰੂਪ ਨਾਲ ਭਾਰਤ ਨੂੰ ਖੋਜ ਅਤੇ ਇਨੋਵੇਸ਼ਨ ਦਾ ਗਲੋਬਲ ਕੇਂਦਰ ਬਣਾਉਣ ਦੇ ਲਈ ਵਿਭਿੰਨ ਖੇਤਰਾਂ ਦੇ ਤਾਲਮੇਲ ਵਿੱਚ ਵਿਸ਼ਵਾਸ ਕਰਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਸਰਕਾਰੀ ਖੋਜ ਅਤੇ ਵਿਕਾਸ ਖ਼ਰਚ ਲਗਭਗ ਦੁੱਗਣਾ ਹੋ ਗਿਆ ਹੈ। ਇਸ ਸਾਲ ਦੇ ਬਜਟ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਲਈ 14,800 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ। ਰਾਸ਼ਟਰੀ ਖੋਜ ਫਾਊਂਡੇਸ਼ਨ ਦੇ ਨਿਰਮਾਣ ਦੇ ਲਈ 5,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਧੇ ਹੋਏ ਨਿਵੇਸ਼ ਦੇ ਨਤੀਜੇ ਵਜੋਂ ਭਾਰਤ ਰਾਸ਼ਟਰੀ ਵਿਗਿਆਨ ਫਾਊਂਡੇਸ਼ਨ ਡੇਟਾਬੇਸ ਦੇ ਅਨੁਸਾਰ ਵਿਗਿਆਨਕ ਪ੍ਰਕਾਸ਼ਨ ਵਿੱਚ ਤੀਸਰੇ ਸਥਾਨ ’ਤੇ ਪਹੁੰਚ ਗਿਆ ਹੈ ਅਤੇ ਗਲੋਬਲ ਇਨੋਵੇਸ਼ਨ ਸੂਚਕਾਂਕ ਦੇ ਅਨੁਸਾਰ ਦੇਸ਼ ਗਲੋਬਲ ਪੱਧਰ ’ਤੇ ਚੋਟੀ ਦੀਆਂ 50 ਇੰਨੋਵੇਟਿਵ ਅਰਥਵਿਵਸਥਾਵਾਂ ਵਿੱਚ (46ਵੇਂ ਸਥਾਨ ’ਤੇ) ਸ਼ਾਮਲ ਹੋ ਗਿਆ ਹੈ। ਮਾਣਯੋਗ ਮੰਤਰੀ ਨੇ ਅੱਗੇ ਜੋੜਿਆ ਕਿ ਇਹ ਉੱਚ ਸਿੱਖਿਆ ਪ੍ਰਣਾਲੀ ਦੇ ਆਕਾਰ ਵਿੱਚ ਪੀਐੱਚਡੀ ਦੀ ਸੰਖਿਆ ਦੇ ਮਾਮਲਿਆਂ ਦੇ ਨਾਲ ਹੀ ਸਟਾਰਟ-ਅੱਪ ਦੀ ਸੰਖਿਆ ਦੇ ਸੰਦਰਭ ਵਿੱਚ ਵੀ ਤੀਸਰੇ ਸਥਾਨ ’ਤੇ ਪਹੁੰਚ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਾਡੀ ਦੁਨੀਆਂ ਅਤੇ ਭਾਰਤ ਵਿੱਚ ਹਲਚਲ ਮਚਾਉਣ ਦੇ ਲਈ ਤਿਆਰ ਹੈ ਅਤੇ ਦੁਨੀਆਂ ਵਿੱਚ ਦੂਸਰੀ ਸਭ ਤੋਂ ਵੱਡੀ ਆਬਾਦੀ ਦੇ ਨਾਲ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੋਣ ਦੇ ਨਾਤੇ ਸਾਡੇ ਦੇਸ਼ ਦੀ ਇਸ ਏਆਈ ਕ੍ਰਾਂਤੀ ਵਿੱਚ ਮਹੱਤਵਪੂਰਣ ਹਿੱਸੇਦਾਰੀ ਹੈ। ਇਸ ਨੂੰ ਸਵੀਕਾਰ ਕਰਦੇ ਹੋਏ, ਅਸੀਂ ਦੇਸ਼ ਵਿੱਚ 25 ਟੈਕਨੋਲੋਜੀ ਇਨੋਵੇਸ਼ਨ ਹੱਬ (ਟੀਆਈਐੱਚ) ਸਥਾਪਤ ਕੀਤੇ ਹਨ। ਮਾਣਯੋਗ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿੱਚ ਅੰਤਰਰਾਸ਼ਟਰੀ ਸਹਿਯੋਗ ਸਮੋਇਆ ਹੈ ਅਤੇ ਅਸੀਂ ਸਹਿਯੋਗ ਖੋਜ ਅਤੇ ਜਾਣਕਾਰੀ ਸਾਂਝਾ ਕਰਨ ਦੇ ਲਈ ਵਿਦੇਸ਼ਾਂ ਦੇ ਖੋਜਕਰਤਾਵਾਂ ਦਾ ਸਵਾਗਤ ਕਰਦੇ ਹਾਂ।
ਸਮਾਪਤੀ ਸੈਸ਼ਨ ਵਿੱਚ ਜਿੱਥੇ ਬ੍ਰਿਕਸ ਐੱਸਟੀਆਈ ਐਲਾਨ 2022 ਨੂੰ ਅਪਣਾਇਆ ਗਿਆ ਸੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬ੍ਰਿਕਸ ਇਨੋਵੇਸ਼ਨ ਉੱਦਮਾਂ ਨੂੰ ਅੱਗੇ ਵਧਾਉਣਾ, ਅਗਲੀ ਪੀੜ੍ਹੀ ਦੇ ਬ੍ਰਿਕਸ ਵਿਗਿਆਨਿਕ ਅਗਵਾਈ ਨੂੰ ਵਿਕਸਿਤ ਕਰਨਾ ਅਤੇ ਖੋਜਾਂ ਨੂੰ ਸਾਂਝਾ ਕਰਨ ਦੇ ਯਤਨਾਂ ਨੂੰ ਸਮਰੱਥ ਕਰਨਾ ਹੀ ਬ੍ਰਿਕਸ ਐੱਸਟੀਆਈ ਸਾਂਝੇਦਾਰੀ ਦੀ ਸਾਡੀ ਮਾਰਗਦਰਸ਼ਕ ਰਣਨੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਕਸ ਦੇਸ਼ ਆਪਣੇ ਮੈਂਬਰ ਦੇਸ਼ਾਂ ਦੇ ਵਿੱਚ ਟੈਕਨੋਲੋਜੀ ਟ੍ਰਾਂਸਫਰ ਅਤੇ ਤੰਤਰ ਅਤੇ ਅੰਤਰ-ਬ੍ਰਿਕਸ ਟੈਕਨੋਲੋਜੀਆਂ ਦੇ ਅਨੁਕੂਲਨ ਦੇ ਮੌਕਿਆਂ ਦਾ ਪਤਾ ਲਗਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ “ਬ੍ਰਿਕਸ ਇਨੋਵੇਟਿਵ ਐਕਸ਼ਨ ਪਲੈਨ 2022-23” ਨੂੰ ਅਪਣਾਇਆ ਗਿਆ ਹੈ ਜੋ ਬ੍ਰਿਕਸ ਇਨੋਵੇਸ਼ਨ ਈਕੋਸਿਸਟਮ ਅਤੇ ਇਨੋਵੇਸ਼ਨ ਐਕਟਰਸ ਦੇ ਵਿੱਚ ਅਭਿਆਸਾਂ ਅਤੇ ਨੈੱਟਵਰਕਿੰਗ ਨੂੰ ਸਾਂਝਾ ਕਰਨ ਵਿੱਚ ਸਹਾਇਕ ਬਣੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਬ੍ਰਿਕਸ ਸਹਿਯੋਗ ਨੂੰ ਡੂੰਘਾ ਕਰਨ ਦੇ ਲਈ ਵਚਨਬੱਧ ਹੈ।
ਡਾ. ਜਿਤੇਂਦਰ ਸਿੰਘ ਨੇ 2022 ਬ੍ਰਿਕਸ ਸ਼ਿਖਰ ਸੰਮੇਲਨ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰਨ ਅਤੇ ਬ੍ਰਿਕਸ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਦੀ 10ਵੀਂ ਬੈਠਕ ਦੇ ਨਾਲ ਹੀ ਸੀਨੀਅਰ ਅਧਿਕਾਰੀਆਂ ਦੀ 12ਵੀਂ ਬੈਠਕ ਸਮੇਤ ਉੱਚ ਪੱਧਰੀ ਖੇਤਰੀ ਬੈਠਕਾਂ ਦੀ ਇੱਕ ਲੜੀ ਆਯੋਜਿਤ ਕਰਨ ਦੇ ਲਈ ਚੀਨ ਦਾ ਧੰਨਵਾਦ ਕੀਤਾ।
<><><><>
ਐੱਸਐੱਨਸੀ/ ਆਰਆਰ
(Release ID: 1863171)