ਵਿੱਤ ਮੰਤਰਾਲਾ
azadi ka amrit mahotsav

‘(i) 6.69 ਫੀਸਦੀ ਜੀਐੱਸ 2024’ ਦੀ, (ii) ‘7.10 ਫੀਸਦੀ ਜੀਐੱਸ 2029’ ਦੀ, (iii) ‘7.26 ਫੀਸਦੀ ਜੀਐੱਸ 2032’ ਦੀ, (iv) ‘7.40 ਫੀਸਦੀ ਜੀਐੱਸ 2062’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ

Posted On: 26 SEP 2022 6:20PM by PIB Chandigarh

ਭਾਰਤ ਸਰਕਾਰ ਨੇ (i) ‘6.69 ਫੀਸਦੀ ਸਰਕਾਰੀ ਸਟਾਕ, 2024’ ਦੀ ਇੱਕ ਸਮਾਨ ਕੀਮਤ ਵਿਧੀ ਦੀ ਵਰਤੋਂ ਕਰਕੇ ਕੀਮਤ ਅਧਾਰਤ ਨਿਲਾਮੀ ਦੇ ਜ਼ਰੀਏ 4,000 ਕਰੋੜ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ (ii) ‘7.10 ਫੀਸਦੀ ਸਰਕਾਰੀ ਸਟਾਕ 2029’ ਦੀ ਇੱਕ ਸਮਾਨ ਕੀਮਤ ਵਿਧੀ ਦੀ ਵਰਤੋਂ ਕਰਕੇ ਕੀਮਤ ਅਧਾਰਤ ਨਿਲਾਮੀ ਦੇ ਜ਼ਰੀਏ 7,000 ਕਰੋੜ ਰੁਪਏ (ਨਾਂਮਾਤਰ) ਦੀ ਨੋਟੀਫਾਈਡ ਰਕਮ ਲਈ, (iii) ‘7.26 ਫੀਸਦੀ ਸਰਕਾਰੀ ਸਕਿਊਰੀਟੀ, 2032’ ਦੀ ਇੱਕ ਸਮਾਨ ਕੀਮਤ ਵਿਧੀ ਦੀ ਵਰਤੋਂ ਕਰਕੇ ਕੀਮਤ ਅਧਾਰਤ ਨਿਲਾਮੀ ਦੇ ਜ਼ਰੀਏ 13,000 ਕਰੋੜ ਰੁਪਏ (ਨਾਂਮਾਤਰ) ਦੀ ਨੋਟੀਫਾਈਡ ਰਕਮ ਲਈ ਅਤੇ (iv) ‘7.40 ਫੀਸਦੀ ਸਰਕਾਰੀ ਸਕਿਊਰੀਟੀ, 2062’ ਦੀ ਬਹੁ ਕੀਮਤ ਵਿਧੀ ਦੀ ਵਰਤੋਂ ਕਰਕੇ ਕੀਮਤ ਅਧਾਰਤ ਨਿਲਾਮੀ ਦੇ ਜ਼ਰੀਏ 9,000 ਕਰੋੜ ਰੁਪਏ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ ਵਿਕਰੀ ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਕੋਲ ਉਪਰੋਕਤ ਸਕਿਊਰੀਟੀਆਂ ਵਿੱਚੋਂ ਕਿਸੇ ਇੱਕ ਜਾਂ ਵਧੇਰੇ ਪ੍ਰਤੀ 2,000 ਕਰੋੜ ਰੁਪਏ ਤੱਕ ਦੀ ਵਾਧੂ ਸਬਸਕ੍ਰਿਪਸ਼ਨ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ। ਇਹ ਨਿਲਾਮੀ 30 ਸਤੰਬਰ, 2022 (ਸ਼ੁੱਕਰਵਾਰ) ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ, ਮੁੰਬਈ ਦਫ਼ਤਰ, ਕਿਲ੍ਹਾ, ਮੁੰਬਈ ਦੁਆਰਾ ਕੀਤੀ ਜਾਵੇਗੀ|

ਸਟਾਕਾਂ ਦੀ ਵਿਕਰੀ ਦੀ ਅਧਿਕਤਮ ਰਕਮ ਦਾ 5 ਫੀਸਦੀ ਅਧਿਕਾਰਤ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਰਕਾਰੀ ਸਕਿਊਰੀਟੀਆਂ ਦੀ ਨਿਲਾਮੀ ਵਿੱਚ ਗੈਰ-ਪ੍ਰਤੀਯੋਗੀ ਬੋਲੀ ਸਹੂਲਤ ਦੀ ਸਕੀਮ ਅਨੁਸਾਰ ਅਲਾਟ ਕੀਤਾ ਜਾਵੇਗਾ।

ਨਿਲਾਮੀ ਲਈ ਬੋਲੀਆਂ ਪ੍ਰਤੀਯੋਗੀ ਅਤੇ ਗੈਰ-ਪ੍ਰਤੀਯੋਗੀ ਦੋਵੇਂ ਬੋਲੀਆਂ 30 ਸਤੰਬਰ, 2022 ਨੂੰ ਰਿਜ਼ਰਵ ਬੈਂਕ ਆਵ੍ ਇੰਡੀਆ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬਰ) ਪ੍ਰਣਾਲੀ ’ਤੇ ਇਲੈਕਟ੍ਰਾਨਿਕ ਫਾਰਮੈਟ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਗੈਰ-ਪ੍ਰਤੀਯੋਗੀ ਬੋਲੀ ਸਵੇਰੇ 12.30 ਵਜੇ ਤੋਂ ਸਵੇਰੇ 01.00 ਦੇ ਵਿਚਕਾਰ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਪ੍ਰਤੀਯੋਗੀ ਬੋਲੀ ਸਵੇਰੇ 12.30 ਵਜੇ ਤੋਂ ਸਵੇਰੇ 01.30 ਵਜੇ ਦੇ ਵਿਚਕਾਰ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ।

ਨਿਲਾਮੀ ਦਾ ਨਤੀਜਾ 30 ਸਤੰਬਰ, 2022 (ਸ਼ੁੱਕਰਵਾਰ) ਨੂੰ ਐਲਾਨਿਆ ਜਾਵੇਗਾ ਅਤੇ ਸਫ਼ਲ ਬੋਲੀ ਲਗਾਉਣ ਵਾਲਿਆਂ ਨੂੰ 03 ਅਕਤੂਬਰ, 2022 (ਸੋਮਵਾਰ) ਨੂੰ ਭੁਗਤਾਨ ਕਰਨਾ ਹੋਵੇਗਾ।

ਸਟਾਕ 24 ਜੁਲਾਈ, 2018 ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਦੁਆਰਾ ਜਾਰੀ ਕੀਤੇ ਸਰਕੂਲਰ ਨੰਬਰ ਆਰਬੀਆਈ/ 2018-19/ 25 ਦੁਆਰਾ ਜਾਰੀ ‘ਕੇਂਦਰ ਸਰਕਾਰ ਦੀਆਂ ਸਕਿਊਰੀਟੀਆਂ ’ਚ ਜਾਰੀ ਕੀਤੇ ਗਏ ਟ੍ਰਾਂਜੈਕਸ਼ਨ’ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ “ਜਦੋਂ ਜਾਰੀ ਕੀਤੇ ਜਾਣਗੇ” ਵਪਾਰ ਲਈ ਯੋਗ ਹੋਣਗੇ। ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਸੋਧਿਆ ਜਾਂਦਾ ਹੈ।

****

ਆਰਐੱਮ / ਪੀਪੀਜੀ/ ਕੇਐੱਮਐੱਨ


(Release ID: 1862696) Visitor Counter : 152


Read this release in: Urdu , English , Hindi