ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮੁੱਖ ਮੰਤਰੀ ਵੱਲੋਂ ਸੱਦਾ - ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰ ਜਨ-ਜਨ ਤੱਕ ਪਹੁੰਚਾਈਆਂ ਜਾਣ ਆਜ਼ਾਦੀ ਦੀਆਂ ਕਹਾਣੀਆਂ


ਮੁੱਖ ਮੰਤਰੀ ਨੇ ਸਾਰੀਆਂ ਸੰਸਥਾਵਾਂ, ਕਾਲਜਾਂ, ਸਕੂਲਾਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ 'ਤੇ ਪ੍ਰੋਗਰਾਮ ਆਯੋਜਿਤ ਕਰਨ ਦਾ ਸੱਦਾ ਦਿੱਤਾ



ਮੁੱਖ ਮੰਤਰੀ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ 'ਤੇ ਦੂਰਦਰਸ਼ਨ ਵੱਲੋਂ ਆਯੋਜਿਤ 'ਸਵਰਾਜ' ਸੀਰੀਅਲ ਦੀ ਵਿਸ਼ੇਸ਼ ਸਕ੍ਰੀਨਿੰਗ 'ਤੇ ਪਹੁੰਚੇ ਸਨ

Posted On: 27 SEP 2022 6:25PM by PIB Chandigarh

ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਰਾਜ ਦੀਆਂ ਸਾਰੀਆਂ ਸੰਸਥਾਵਾਂ, ਸਕੂਲਾਂ, ਕਾਲਜਾਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਆਜ਼ਾਦੀ ਦੇ ਅੰਮ੍ਰਿਤ ਕਾਲ ਇਹ ਆਜ਼ਾਦੀ ਦੇ ਕਿੱਸਿਆਂ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਨਾਲ ਜੁੜੇ ਕਿੱਸੇ, ਕਹਾਣੀਆਂ, ਚਰਚਾਵਾਂ ਅਤੇ ਗੱਲਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ, ਤਾਂ ਜੋ ਅਸੀਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਦੱਸ ਸਕੀਏ ਕਿ ਦੇਸ਼ ਨੂੰ ਆਜ਼ਾਦੀ ਕਿਵੇਂ ਮਿਲੀ। ਮੁੱਖ ਮੰਤਰੀ ਮੰਗਲਵਾਰ ਨੂੰ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ 'ਚ 'ਆਜ਼ਾਦੀ ਕੇ ਅੰਮ੍ਰਿਤ ਮਹੋਤਸਵ' ਦੇ ਤਹਿਤ ਦੂਰਦਰਸ਼ਨ ਵੱਲੋਂ ਆਯੋਜਿਤ ਲੜੀਵਾਰ 'ਸਵਰਾਜ' ਦੀ ਵਿਸ਼ੇਸ਼ ਸਕ੍ਰੀਨਿੰਗ ਦੇ ਮੌਕੇ 'ਤੇ ਬੋਲ ਰਹੇ ਸਨ।

ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਆਜ਼ਾਦੀ ਦੇ ਇਤਿਹਾਸ ਵਿੱਚ ਕੀ ਛੁਪਿਆ ਹੋਇਆ ਹੈ ਅਤੇ ਕੀ ਅਸੀਂ ਜਾਣਦੇ ਹਾਂ ਅਤੇ ਕਿਸ ਤੋਂ ਅਜੇ ਤੱਕ ਅਣਜਾਣ ਹਾਂ, ਉਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਦੂਰਦਰਸ਼ਨ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਸਾਡਾ ਸੁਤੰਤਰਤਾ ਸੰਗ੍ਰਾਮ 1857 ਵਿੱਚ ਸ਼ੁਰੂ ਹੋਇਆ ਸੀ, ਪਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਕ੍ਰਾਂਤੀਕਾਰੀ ਅਤੇ ਸ਼ਹੀਦ ਹੋਏ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਬਹੁਤ ਯਤਨ ਕੀਤੇ। ਉਨ੍ਹਾਂ ਨੇ ਪਹਿਲਾਂ ਮੁਗ਼ਲਾਂ ਨਾਲ ਲੜਾਈ ਕੀਤੀ ਅਤੇ ਫਿਰ ਅੰਗਰੇਜ਼ਾਂ ਨਾਲ ਲੋਹਾ ਲਿਆ, ਇਸ ਸੰਗ੍ਰਾਮ ਵਿੱਚ ਕਈ ਮਹਾਨ ਸ਼ਖ਼ਸੀਅਤਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਜੋ ਇਤਿਹਾਸ ਵਿੱਚ ਦਰਜ ਨਹੀਂ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਵਿੱਚ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਬਹਾਦਰ ਸ਼ਹੀਦਾਂ ਬਾਰੇ ਉਪਲਬਧ ਜਾਣਕਾਰੀ ਨੂੰ ਦੂਰਦਰਸ਼ਨ ਨੇ ਇਕੱਠੀ ਕਰਨ ਦੀ ਜਿੰਮੇਵਾਰੀ ਚੁੱਕੀ ਅਤੇ ਸਵਰਾਜ ਨਾਂ ਨਾਲ ਲੜੀਵਾਰ ਤਿਆਰ ਕੀਤਾ। ਦੂਰਦਰਸ਼ਨ ਨੇ ਸਵਰਾਜ ਦੇ 75 ਐਪੀਸੋਡ ਬਣਾਏ, ਜਿਨ੍ਹਾਂ ਵਿੱਚੋਂ ਪਹਿਲੇ ਅਤੇ ਤੀਸਰੇ ਐਪੀਸੋਡ ਦੀ ਅੱਜ ਵਿਸ਼ੇਸ਼ ਸਕ੍ਰੀਨਿੰਗ ਹੋਈ।

ਨਵੀਂ ਪੀੜ੍ਹੀ ਨੂੰ ਦੱਸਣਾ ਹੋਵੇਗਾ ਸਵਰਾਜ ਦਾ ਅਰਥ 

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਵਰਾਜ ਸ਼ਬਦ ਦੇ ਕਈ ਮਾਇਨੇ ਲਏ ਗਏ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਾਸਨ ਸਾਡਾ ਹੈ ਤਾਂ ਅਸੀਂ ਆਜ਼ਾਦ ਹਾਂ ਪਰ ਸਵਰਾਜ ਦੀ ਗਾਥਾ ਸਾਡੇ ਦੇਸ਼ ਦੇ ਇਤਿਹਾਸ ਤੋਂ, ਸਾਡੇ ਦੇਸ਼ ਦੇ ਸੱਭਿਆਚਾਰ ਤੋਂ, ਭਾਸ਼ਾ ਤੋਂ, ਧਰਮ ਤੋਂ ਸ਼ੁਰੂ ਹੁੰਦੀ ਹੈ। ਇਹ ਗੱਲਾਂ ਨਵੀਂ ਪੀੜ੍ਹੀ ਨੂੰ ਦੱਸਣੀਆਂ ਪੈਣਗੀਆਂ। ਇਹ ਸਮੇਂ ਦੀ ਲੋੜ ਹੈ ਕਿ ਅਸੀਂ ਆਜ਼ਾਦੀ ਦੇ 100 ਸਾਲ ਬਾਅਦ ਵੀ ਨੌਜਵਾਨ ਪੀੜ੍ਹੀ ਨੂੰ ਸਵਰਾਜ ਦਾ ਸਹੀ ਅਰਥ ਦੱਸੀਏ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਹੈ, ਜੋ ਉਨ੍ਹਾਂ ਨੇ ਸਾਲ 2020 ਵਿੱਚ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੀ ਯੋਜਨਾ ਬਣਾਈ। ਅੰਮ੍ਰਿਤਕਾਲ ਵਿੱਚ ਦੋ ਸਾਲ ਤੱਕ ਪ੍ਰੋਗਰਾਮ ਬਣਾਉਣ ਦੀ ਗੱਲ ਕਹੀ ਗਈ ਹੈ। ਇਸੇ ਤਹਿਤ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਸ ਲੜੀਵਾਰ ਨੂੰ ਬਣਾਉਣ ਲਈ ਦੂਰਦਰਸ਼ਨ ਦੀ ਟੀਮ ਨੂੰ ਤਹਿ ਦਿਲੋਂ ਵਧਾਈ ਦਿੱਤੀ। 

ਇਸ ਮੌਕੇ ਮੁੱਖ ਮੰਤਰੀ ਤੋਂ ਇਲਾਵਾ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਅਤੇ ਡਾਇਰੈਕਟਰ ਜਨਰਲ ਡਾ. ਅਮਿਤ ਅਗਰਵਾਲ ਨੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਡਾ. ਅਗਰਵਾਲ ਨੇ ਕਿਹਾ ਕਿ ਪੂਰਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਇਸ ਅੰਮ੍ਰਿਤ ਕਾਲ ਵਿੱਚ ਲਗਾਤਾਰ ਰਾਜ ਭਰ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਦੂਰਦਰਸ਼ਨ ਨੇ ਵੀ ਅੰਮ੍ਰਿਤ ਮਹੋਤਸਵ ਦੇ ਤਹਿਤ 75 ਐਪੀਸੋਡਾਂ ਦਾ ਲੜੀਵਾਰ ਬਣਾਇਆ ਹੈ। ਉਨ੍ਹਾਂ ਦੂਰਦਰਸ਼ਨ ਦੀ ਟੀਮ ਨੂੰ ਵੀ ਵਧਾਈ ਦਿੱਤੀ।

ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਗਿਆਨਚੰਦ ਗੁਪਤਾ, ਗ੍ਰਹਿ ਅਤੇ ਸਿਹਤ ਮੰਤਰੀ ਸ਼੍ਰੀ ਅਨਿਲ ਵਿਜ, ਸਿੱਖਿਆ ਮੰਤਰੀ ਸ਼੍ਰੀ ਕੰਵਰਪਾਲ, ਟ੍ਰਾਂਸਪੋਰਟ ਮੰਤਰੀ ਸ਼੍ਰੀ ਮੂਲਚੰਦ ਸ਼ਰਮਾ, ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਡਾ. ਕਮਲ ਗੁਪਤਾ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਕਮਲੇਸ਼ ਢਾਂਡਾ, ਸੋਨੀਪਤ ਤੋਂ ਸੰਸਦ ਮੈਂਬਰ ਸ਼੍ਰੀ ਰਮੇਸ਼ ਕੌਸ਼ਕ, ਰਾਜ ਸਭਾ ਮੈਂਬਰ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ, ਵਿਧਾਇਕ ਮੋਹਨ ਬਡੌਲੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

 

 

 


 

****** 

 

ਪੀਆਈਬੀ ਚੰਡੀਗੜ੍ਹ


(Release ID: 1862689) Visitor Counter : 127


Read this release in: English , Urdu , Hindi