ਬਿਜਲੀ ਮੰਤਰਾਲਾ

ਐੱਸਈਸੀਆਈ ਨੇ 11ਵਾਂ ਸਥਾਪਨਾ ਦਿਵਸ ਮਨਾਇਆ

Posted On: 20 SEP 2022 4:50PM by PIB Chandigarh


https://ci5.googleusercontent.com/proxy/F91ScRjMfNCn6s9wRV5T1Fkb-IzeCgwUg8jJgdXi2fYzZgvHlAcBtEEyNYML5tMnofcIrQEPhvQb6tB2Ia8KY9ezATWTiGdnXq2DQk7VporEfFCFR9TzCC3dmA=s0-d-e1-ft#https://static.pib.gov.in/WriteReadData/userfiles/image/image0012OAJ.jpg

ਸੋਲਰ ਐਨਰਜੀ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਸਈਸੀਆਈ) ਦਾ 11ਵਾਂ ਸਥਾਪਨਾ ਦਿਵਸ ਸਮਾਰੋਹ ਅੱਜ ਆਯੋਜਿਤ ਕੀਤਾ ਗਿਆ। ਇਸ ਅਵਸਰ ‘ਤੇ ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਸਨ ਅਤੇ ਨਵੀ ਅਤੇ ਨਵਿਆਉਣਯੋਗ ਊਰਜਾ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਗੈਸਟ ਆਵ੍ ਅਨੌਰ ਮਹਿਮਾਨ ਸਨ।

ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਆਰ ਕੇ ਸਿੰਘ ਨੇ ਘੱਟ ਸਮੇਂ ਵਿੱਚ ਭਾਰਤੀ ਨਵਿਆਉਣਯੋਗ ਊਰਜਾ ਖੇਤਰ ਦੇ ਵਿਸਤਾਰ ਵਿੱਚ ਐੱਸਈਸੀਆਈ ਦੁਆਰਾ ਨਿਭਾਈ ਗਈ ਭੂਮਿਕਾ ਦੀ ਸਰਾਹਨਾ ਕੀਤੀ।  ਸ਼੍ਰੀ ਭਗਵੰਤ ਖੁਬਾ ਨੇ ਰਾਸ਼ਟਰੀ ਨਵਿਆਉਣਯੋਗ ਊਰਜਾ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਐੱਸਈਸੀਆਈ ਦੁਆਰਾ ਕੀਤੇ ਗਏ ਮੋਹਰੀ ਕਾਰਜਾ ਦੀ ਸਰਾਹਨਾ ਕੀਤੀ।

ਇਸ 11ਵੇਂ ਸਥਾਪਨਾ ਦਿਵਸ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, 1100 ਪੌਦੇ ਲਗਾਉਣ, ਖੂਨਦਾਨ ਕੈਂਪ, ਜਿਸ ਵਿੱਚ 88 ਯੂਨਿਟ ਖੂਨ ਦਾਨ ਕੀਤੇ ਗਏ 2100 ਭੋਜਨ ਪੈਕੇਟਾਂ ਦੀ ਵੰਡ, ਲਗਭਗ 2200 ਸਕੂਲੀ ਬੱਚਿਆਂ ਲਈ ਗੈਸਟ ਲੈਕਚਰ, ਟੇਬਲ-ਟੈਨਿਸ , ਸ਼ਤਰੰਜ, ਕੈਰਮ, ਫੌਸਬਾਲ ਅਤੇ ਟੀਮ-ਨਿਰਮਾਣ ਦੀਆਂ ਵੱਖ-ਵੱਖ ਗਤੀਵਿਧੀਆਂ ਵਾਲੇ ਇਨਡੌਰ ਖੇਡ ਟੂਰਨਾਮੈਂਟ ਸਮੇਤ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ।

***

ਐੱਨਜੀ/ਆਈਜੀ



(Release ID: 1861147) Visitor Counter : 95


Read this release in: Urdu , Telugu , English , Hindi