ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

6 ਲੇਨ ਐਕਸੈੱਸ ਕੰਟਰੋਲਡ ਗ੍ਰੀਨਫੀਲਡ ਹਾਈਵੇ 2,030 ਕਰੋੜ ਰੁਪਏ ਦੀ ਲਾਗਤ ਨਾਲ ਰਾਜਸਥਾਨ/ਗੁਜਰਾਤ ਬਾਰਡਰ ਤੋਂ ਐੱਨਐੱਚ-754ਏ (NH-754A) ਦੇ ਸੰਤਾਲਪੁਰ ਸੈਕਸ਼ਨ ਤੱਕ ਬਣਾਇਆ ਜਾ ਰਿਹਾ ਹੈ

Posted On: 21 SEP 2022 11:34AM by PIB Chandigarh

ਟਵੀਟਾਂ ਦੀ ਇੱਕ ਲੜੀ ਵਿੱਚ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਰਾਜਸਥਾਨ/ਗੁਜਰਾਤ ਬਾਰਡਰ ਤੋਂ  ਐੱਨਐੱਚ-754ਏ (NH-754A) ਦੇ ਸੰਤਾਲਪੁਰ ਸੈਕਸ਼ਨ ਤੱਕ 6 ਲੇਨ ਐਕਸੈੱਸ ਕੰਟਰੋਲਡ ਗ੍ਰੀਨਫੀਲਡ ਹਾਈਵੇ ਦਾ ਪ੍ਰੋਜੈਕਟ ਪੂਰੀ ਪ੍ਰਗਤੀ ‘ਤੇ ਹੈ।

Image

ਮੰਤਰੀ ਨੇ ਕਿਹਾ ਕਿ ਇਹ ਸੜਕ ਭਾਰਤਮਾਲਾ ਪਰਿਯੋਜਨਾ ਫੇਜ਼-1 ਅਧੀਨ ਗੁਜਰਾਤ ਵਿੱਚ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ ਦਾ ਹਿੱਸਾ ਹੈ ਅਤੇ ਇਸ ਨੂੰ 2,030 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਪ੍ਰੋਜੈਕਟ ਪੂਰਾ ਹੋਣ 'ਤੇ, ਇਸ ਸੈਕਸ਼ਨ ਦੇ ਅੰਦਰ ਯਾਤਰਾ ਦਾ ਸਮਾਂ 2 ਘੰਟੇ ਅਤੇ ਯਾਤਰਾ ਦੀ ਦੂਰੀ 60 ਕਿਲੋਮੀਟਰ ਤੱਕ ਘਟ ਜਾਵੇਗੀ।

Image 

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣਾ, ਮੱਧ ਅਤੇ ਐਵੇਨਿਊ ਪਲਾਂਟੇਸ਼ਨ ਪੂਰੇ ਖੇਤਰ ਵਿੱਚ ਈਕੋਸਿਸਟਮ ਨੂੰ ਖੁਸ਼ਹਾਲ ਕਰੇਗਾ ਅਤੇ ਐੱਸਡੀਜੀਟ’ਸ (SDGs) ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੜਕ ਸਰਹੱਦੀ ਬਲਾਂ/ਹਥਿਆਰਬੰਦ ਬਲਾਂ/ਫੌਜੀ ਵਾਹਨਾਂ ਆਦਿ ਦੀ ਅਸਾਨੀ ਨਾਲ ਆਵਾਜਾਈ ਦੀ ਸੁਵਿਧਾ ਦੇਵੇਗੀ ਕਿਉਂਕਿ ਇਹ ਭਾਰਤ-ਪਾਕਿ (Indo-Pak) ਸਰਹੱਦ ਦੇ ਨੇੜੇ ਹੈ। 

Image

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਨਿਊ ਇੰਡੀਆ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਹੱਬ ਬਣਾਉਣ ਲਈ, ਸਰਕਾਰ ਸ਼ਾਨਦਾਰ ਸੰਪਰਕ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਰਾਹੀਂ ਭਾਰਤ ਨੂੰ ਬਦਲਣ ਲਈ ਸਰਗਰਮੀ ਨਾਲ ਵਚਨਬੱਧ ਹੈ।

********

ਐੱਮਜੇਪੀਐੱਸ


(Release ID: 1861117) ਵਿਜ਼ੀਟਰ ਕਾਊਂਟਰ : 143