ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਵਿੱਚ ਡੀਟੀਐੱਚ ਸੇਵਾਵਾਂ ਦੇ ਲਈ ‘ਲਾਇਸੈਂਸ ਫੀਸ’, ‘ਪਲੈਟਫੋਮ ਸਰਵਿਸਿਜ਼’ ਅਤੇ ‘ਇਨਫ੍ਰਾਸਟਰਕਚਰ ਦੀ ਸਾਂਝੇਦਾਰੀ’ ਨੂੰ ਲੈ ਕੇ ਸੰਚਾਲਨ ਸੰਬੰਧੀ ਦਿਸ਼ਾ-ਨਿਰਦੇਸ਼

Posted On: 16 SEP 2022 7:45PM by PIB Chandigarh

30 ਦਸੰਬਰ, 2020 ਨੂੰ ਜਾਰੀ ਸੰਸ਼ੋਧਿਤ ਡੀਟੀਐੱਚ ਦਿਸ਼ਾ-ਨਿਰਦੇਸ਼ਾਂ ਦੀ ਅਗਲੀ ਕੜੀ ਵਿੱਚ, ਮੰਤਰਾਲੇ ਨੇ ਭਾਰਤ ਵਿੱਚ ਡਾਇਰੈਕਟ ਟੂ ਹੋਮ (ਡੀਟੀਐੱਚ) ਸੇਵਾਵਾਂ ਦੇ ਲਈ ਸੰਚਾਲਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ ਲਾਇਸੈਂਸ ਫੀਸ ਦੇ ਭੁਗਤਾਨ, ਪਲੈਟਫੋਮ ਸਰਵਿਸਿਜ਼ (ਪੀਐੱਸ) ਚੈਨਲਾਂ ਅਤੇ ਡੀਟੀਐੱਚ ਔਪਰੇਟਰਾਂ ਦੁਆਰਾ ਇਨਫ੍ਰਸਟਰਕਚਰ ਨੂੰ ਸਾਂਝਾ ਕਰਨ ਦੇ ਸੰਬੰਧ ਵਿੱਚ ਸੰਚਾਲਨਾਤਮਕ ਪ੍ਰਣਾਲੀ ਪ੍ਰਦਾਨ ਕਰਦੇ ਹਨ।

ਡੀਟੀਐੱਚ ਔਪਰੇਟਰਾਂ ਦੁਆਰਾ ਲਾਇਸੈਂਸ ਫੀਸ ਦੇ ਭੁਗਤਾਨ ਦੇ ਸੰਬੰਧ ਵਿੱਚ, ਦਿਸ਼ਾ-ਨਿਰਦੇਸ਼ ਇਸ ਦੇ ਕੁਆਟਰਲੀ ਭੁਗਤਾਨ ਦੇ ਲਈ ਪ੍ਰੋਗਰਾਮ ਨਿਰਧਾਰਿਤ ਕਰਦੇ ਹਨ।

 

ਪਲੈਟਫੋਮ ਸਰਵਿਸ (ਪੀਐੱਸ) ਚੈਨਲਾਂ ਦੇ ਸੰਬੰਧ ਵਿੱਚ, ਦਿਸ਼ਾ-ਨਿਰਦੇਸ਼ ‘ਪਲੈਟਫੋਮ ਸੇਵਾਵਾਂ’ ਦੀ ਪਰਿਭਾਸ਼ਾ ਪ੍ਰਦਾਨ ਕਰਦੇ ਹਨ ਅਤੇ ਪਲੈਟਫੋਮ ਸੇਵਾਵਾਂ ਨੂੰ ਚਲਾਉਣ ਵਿੱਚ ਡੀਟੀਐੱਚ ਔਪਰੇਟਰਾਂ ਦੇ ਲਈ ਮਾਪਦੰਡ ਨਿਰਧਾਰਿਤ ਕਰਦੇ ਹਨ, ਜਿਸ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਨਿਮਨਲਿਖਿਤ ਸ਼ਾਮਲ ਹਨ:

  • ਪ੍ਰਤੀ ਔਪਰੇਟਰ ਅਨੁਮਤ ਪੀਐੱਸ ਚੈਨਲਾਂ ਦੀ ਕੁੱਲ ਸੰਖਿਆ ਨੂੰ ਕੁੱਲ ਚੈਨਲ ਕੈਰੇਜ ਸਮਰੱਥਾ ਦੇ 5 ਪ੍ਰਤੀਸ਼ਤ ਤੱਕ ਸੀਮਿਤ ਕੀਤਾ ਜਾਣਾ ਹੈ।

  • ਸਾਰੇ ਪੀਐੱਸ ਨੂੰ ਲੀਨੀਅਰ ਚੈਨਲਾਂ ਤੋਂ ਅਲੱਗ ਕਰਨ ਦੇ ਲਈ ‘ਪਲੈਟਫੋਮ ਸਰਵਿਸਿਜ਼’ ਦੇ ਰੂਪ ਵਿੱਚ ਇੱਕ ਕੈਪਸ਼ਨ ਰੱਖਣਾ ਹੋਵੇਗਾ।

  • ਪੀਐੱਸ ਦੀ ਸਮੱਗਰੀ ਪਲੈਟਫੋਮ ਦੇ ਲਈ ਵਿਸ਼ੇਸ਼ ਹੋਣੀ ਚਾਹੀਦੀ ਹੈ ਅਤੇ ਕਿਸੇ ਹੋਰ ਡਿਸਟ੍ਰੀਬਿਊਸ਼ਨ ਪਲੈਟਫੋਮ ਔਪਰੇਟਰ ਦੇ ਨਾਲ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਸਾਂਝਾ ਨਹੀਂ ਕੀਤੀ ਜਾਣੀ ਚਾਹੀਦੀ ਹੈ।

  • ਸਾਰੇ ਪੀਐੱਸ ਚੈਨਲਾਂ ਨੂੰ ਉਨ੍ਹਾਂ ਦੇ ਜ਼ਿਆਦਾਤਰ ਰਿਟੇਲ ਮੁੱਲ ਦੇ ਨਾਲ ਇਲੈਕਟ੍ਰੌਨਿਕ ਪ੍ਰੋਗਰਾਮ ਗਾਈਡ (ਈਪੀਜੀ) ਵਿੱਚ ‘ਪਲੈਟਫੋਮ ਸਰਵਿਸਿਜ਼’ ਦੀ ਸੰਰਚਨਾ ਦੇ ਤਹਿਤ ਇਕੱਠੇ ਰੱਖਿਆ ਜਾਵੇਗਾ ਅਤੇ ਟ੍ਰਾਈ ਦੇ ਸਾਰੇ ਆਦੇਸ਼ਾਂ/ਨਿਰਦੇਸ਼ਾਂ/ਨਿਯਮਾਂ ਦੇ ਅਨੁਸਾਰ ਪੀਐੱਸ ਦੇ ਐਕਟੀਵੇਸ਼ਨ/ਡੀ-ਐਕਟੀਵੇਸ਼ਨ ਦੇ ਵਿਕਲਪ ਦੇ ਨਾਲ ਰੱਖਿਆ ਜਾਵੇਗਾ।

 

ਡੀਟੀਐੱਚ ਔਪਰੇਟਰ ਦੁਆਰਾ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਦੇ ਸੰਬੰਧ ਵਿੱਚ, ਸੰਚਾਲਨ ਸੰਬੰਧੀ ਦਿਸ਼ਾ-ਨਿਰਦੇਸ਼ ਉਹ ਢਾਂਚਾ ਪ੍ਰਦਾਨ ਕਰਦੇ ਹਨ, ਜਿਸ ਵਿੱਚ ਸਾਂਝਾਕਰਣ ਨੂੰ ਨਿਯਮਿਤ ਕੀਤਾ ਜਾ ਸਕਦਾ ਹੈ, ਜਵਾਬਦੇਹੀ ਅਤੇ ਅਨੁਪਾਲਨ ਦੇ ਲਈ ਪ੍ਰਕਿਰਿਆਵਾਂ ਨੂੰ ਨਿਰਧਾਰਿਤ ਕੀਤਾ ਜਾ ਸਕਦਾ ਹੈ ਅਤੇ ਸਾਂਝਾ ਕਰਨ ਵਾਲੇ ਪੱਖਾਂ ਦੀ ਵਿਅਕਤੀਗਤ ਜ਼ਿੰਮੇਦਾਰੀਆਂ ਨੂੰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।

ਸੰਚਾਲਨ ਸੰਬੰਧੀ ਇਹ ਦਿਸ਼ਾ-ਨਿਰਦੇਸ਼ ਆਦੇਸ਼ ਜਾਰੀ ਹੋਣ ਦੀ ਮਿਤੀ ਯਾਨੀ 16 ਸਤੰਬਰ, 2022 ਤੋਂ ਲਾਗੂ ਹੋ ਗਏ ਹਨ।

 

****

ਸੌਰਭ ਸਿੰਘ


(Release ID: 1860280) Visitor Counter : 99


Read this release in: English , Urdu , Hindi