ਵਿੱਤ ਮੰਤਰਾਲਾ
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
Posted On:
15 SEP 2022 5:21PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਮੁੰਬਈ ਵਿੱਚ ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ (ਐੱਫਐੱਸਡੀਸੀ) ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਕੌਂਸਲ ਨੇ ਹੋਰ ਗੱਲਾਂ ਦੇ ਨਾਲ, ਆਰਥਿਕਤਾ ਲਈ ਸ਼ੁਰੂਆਤੀ ਚੇਤਾਵਨੀ ਸੂਚਕਾਂ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਸਾਡੀ ਤਿਆਰੀ, ਮੌਜੂਦਾ ਵਿੱਤੀ/ਕ੍ਰੈਡਿਟ ਸੂਚਨਾ ਪ੍ਰਣਾਲੀਆਂ ਦੀ ਕੁਸ਼ਲਤਾ ਵਿੱਚ ਸੁਧਾਰ, ਵਿੱਤੀ ਬਾਜ਼ਾਰ ਦੇ ਬੁਨਿਆਦੀ ਢਾਂਚੇ ਸਮੇਤ ਪ੍ਰਣਾਲੀਗਤ ਤੌਰ 'ਤੇ ਮਹੱਤਵਪੂਰਨ ਵਿੱਤੀ ਸੰਸਥਾਵਾਂ ਵਿੱਚ ਸ਼ਾਸਨ ਅਤੇ ਪ੍ਰਬੰਧਨ ਦੇ ਮੁੱਦਿਆਂ, ਵਿੱਤੀ ਖੇਤਰ ਵਿੱਚ ਸਾਈਬਰ ਸੁਰੱਖਿਆ ਫਰੇਮਵਰਕ ਨੂੰ ਮਜ਼ਬੂਤ ਕਰਨ, ਸਾਰੀਆਂ ਵਿੱਤੀ ਸੇਵਾਵਾਂ ਅਤੇ ਸੰਬੰਧਿਤ ਕਾਰਜਾਂ ਲਈ ਸਾਂਝਾ ਕੇਵਾਈਸੀ, ਅਕਾਉਂਟ ਐਗਰੀਗੇਟਰਾਂ 'ਤੇ ਅਪਡੇਟਸ ਅਤੇ ਅਗਲੇ ਕਦਮਾਂ, ਪਾਵਰ ਸੈਕਟਰ ਦੇ ਵਿੱਤ ਨਾਲ ਸਬੰਧਤ ਮੁੱਦਿਆਂ, ਨਵੇਂ ਆਤਮ-ਨਿਰਭਰ ਭਾਰਤ ਵਿੱਚ ਜੀਆਈਐੱਫਟੀ-ਆਈਐੱਫਐੱਸਸੀ ਦੀ ਰਣਨੀਤਕ ਭੂਮਿਕਾ, ਜੀਆਈਐੱਫਟੀ-ਆਈਐੱਫਐੱਸਸੀ ਦੇ ਅੰਤਰ-ਨਿਯੰਤ੍ਰਕ ਮੁੱਦਿਆਂ ਅਤੇ ਸਾਰੇ ਸਰਕਾਰੀ ਵਿਭਾਗਾਂ ਦੁਆਰਾ ਰਜਿਸਟਰਡ ਵੈਲਯੂਅਰਜ਼ ਦੀਆਂ ਸੇਵਾਵਾਂ ਦੀ ਵਰਤੋਂ ਦੀ ਜ਼ਰੂਰਤ ਆਦਿ ਬਾਰੇ ਚਰਚਾ ਕੀਤੀ ਗਈ।
ਇਸ ਗੱਲ ਨੂੰ ਰੇਖਾਂਕਿਤ ਕੀਤਾ ਗਿਆ ਕਿ ਸਰਕਾਰ ਅਤੇ ਰੈਗੂਲੇਟਰਾਂ ਦੁਆਰਾ ਵਿੱਤੀ ਖੇਤਰ ਦੇ ਜੋਖਮਾਂ, ਵਿੱਤੀ ਸਥਿਤੀਆਂ ਅਤੇ ਮਾਰਕੀਟ ਦੇ ਵਿਕਾਸ ਦੀ ਨਿਰੰਤਰ ਨਿਗਰਾਨੀ ਦੀ ਲੋੜ ਹੈ, ਤਾਂ ਜੋ ਕਿਸੇ ਵੀ ਸਮੱਸਿਆ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਅਤੇ ਵਿੱਤੀ ਸਥਿਰਤਾ ਨੂੰ ਸਹੀ ਅਤੇ ਸਮੇਂ ਸਿਰ ਮਜ਼ਬੂਤ ਕੀਤਾ ਜਾ ਸਕੇ।
ਕੌਂਸਲ ਨੇ 2023 ਵਿੱਚ ਜੀ-20 ਦੀ ਪ੍ਰਧਾਨਗੀ ਦੇ ਰੂਪ ਵਿੱਚ ਭਾਰਤ ਵੱਲੋਂ ਚੁੱਕੇ ਜਾਣ ਵਾਲੇ ਵਿੱਤੀ ਖੇਤਰ ਦੇ ਮੁੱਦਿਆਂ ਦੇ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਵੀ ਚਰਚਾ ਕੀਤੀ।
ਮੀਟਿੰਗ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਗਵਤ ਕਿਸ਼ਨ ਰਾਓ ਕਰਾੜ, ਡਾ. ਸ਼੍ਰੀ ਪੰਕਜ ਚੌਧਰੀ, ਕੇਂਦਰੀ ਵਿੱਤ ਰਾਜ ਮੰਤਰੀ; ਸ਼੍ਰੀ ਸ਼ਕਤੀਕਾਂਤ ਦਾਸ, ਗਵਰਨਰ, ਰਿਜ਼ਰਵ ਬੈਂਕ ਆਵ੍ ਇੰਡੀਆ; ਡਾ. ਟੀ.ਵੀ. ਸੋਮਨਾਥਨ, ਵਿੱਤ ਸਕੱਤਰ ਅਤੇ ਸਕੱਤਰ, ਖਰਚ ਵਿਭਾਗ, ਵਿੱਤ ਮੰਤਰਾਲੇ; ਸ਼੍ਰੀ ਅਜੈ ਸੇਠ, ਸਕੱਤਰ, ਆਰਥਿਕ ਮਾਮਲਿਆਂ ਦੇ ਵਿਭਾਗ, ਵਿੱਤ ਮੰਤਰਾਲੇ; ਸ਼੍ਰੀ ਤਰੁਣ ਬਜਾਜ, ਸਕੱਤਰ, ਮਾਲ ਵਿਭਾਗ, ਵਿੱਤ ਮੰਤਰਾਲੇ; ਸ਼੍ਰੀ ਸੰਜੇ ਮਲਹੋਤਰਾ, ਸਕੱਤਰ, ਵਿੱਤੀ ਸੇਵਾਵਾਂ ਵਿਭਾਗ, ਵਿੱਤ ਮੰਤਰਾਲੇ; ਡਾ. ਵੀ. ਅਨੰਤ ਨਾਗੇਸਵਰਣ, ਮੁੱਖ ਆਰਥਿਕ ਸਲਾਹਕਾਰ ਵਿੱਤ ਮੰਤਰਾਲੇ; ਸ਼੍ਰੀਮਤੀ ਮਾਧਬੀ ਪੁਰੀ ਬੁਚ, ਚੇਅਰਮੈਨ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ; ਸ਼੍ਰੀ ਦੇਬਾਸ਼ੀਸ਼ ਪਾਂਡਾ, ਚੇਅਰਮੈਨ, ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ; ਸ਼੍ਰੀ ਸੁਪ੍ਰਤਿਮ ਬੰਦੋਪਾਧਿਆਏ, ਚੇਅਰਮੈਨ, ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ; ਸ਼੍ਰੀ ਰਵੀ ਮਿੱਤਲ, ਚੇਅਰਮੈਨ, ਇੰਸੋਲਵੈਂਸੀ ਐਂਡ ਬੈਂਕਰਪਸੀ ਬੋਰਡ ਆਵ੍ ਇੰਡੀਆ; ਸ਼੍ਰੀ ਇੰਜੇਤੀ ਸ਼੍ਰੀਨਿਵਾਸ, ਚੇਅਰਮੈਨ, ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ ਅਤੇ ਸਕੱਤਰ, ਐੱਫਐੱਸਡੀਸੀ, ਆਰਥਿਕ ਮਾਮਲੇ ਵਿਭਾਗ, ਵਿੱਤ ਮੰਤਰਾਲੇ ਆਦਿ ਨੇ ਭਾਗ ਲਿਆ।
****
ਡੀਜੇਐੱਮ/ਸੀਪੀ/ਐਸਸੀ/ਪੀਐੱਮ
(Release ID: 1860046)
Visitor Counter : 113