ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਗੁਜਰਾਤ ਵਿੱਚ ਨੈਸ਼ਨਲ ਗੇਮਜ਼ ਦੀ ਮੇਜ਼ਬਾਨੀ ਓਲੰਪਿਕ ਉਮੰਗਾਂ-ਇਛਾਵਾਂ ਵੱਲ ਪਹਿਲਾ ਕਦਮ ਹੈ: ਗੀਤ ਸੇਠੀ
Posted On:
15 SEP 2022 9:01PM by PIB Chandigarh
ਕਿਊ ਸਪੋਰਟਸ ਲੀਜੈਂਡ ਅਤੇ ਗੁਜਰਾਤ, ਦਰਅਸਲ ਭਾਰਤ ਦੀਆਂ, ਚੋਟੀ ਦੀਆਂ ਖੇਡ ਸ਼ਖਸੀਅਤਾਂ ਵਿੱਚੋਂ ਇੱਕ, ਗੀਤ ਸੇਠੀ ਦਾ ਮੰਨਣਾ ਹੈ ਕਿ ਨੈਸ਼ਨਲ ਗੇਮਜ਼ ਦੀ ਮੇਜ਼ਬਾਨੀ ਨੇੜਲੇ ਭਵਿੱਖ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਰਾਜ ਦੀ ਵਿਸ਼ਾਲ ਯੋਜਨਾ ਦਾ ਪਹਿਲਾ ਕਦਮ ਹੈ।
ਸਾਬਕਾ ਵਰਲਡ ਬਿਲੀਅਰਡਸ ਚੈਂਪੀਅਨ ਨੇ ਦੇਸ਼ ਵਿੱਚ ਖੇਡ ਸੱਭਿਆਚਾਰ ਦੇ ਪੋਸ਼ਣ ਪ੍ਰਤੀ ਸਰਗਰਮ ਪਹੁੰਚ ਅਤੇ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਸਮਰਥਨ ਲਈ ਗੁਜਰਾਤ ਰਾਜ ਅਤੇ ਕੇਂਦਰ ਸਰਕਾਰ ਦੀ ਪ੍ਰਸ਼ੰਸਾ ਕੀਤੀ।
ਸੇਠੀ ਨੇ ਕਿਹਾ “ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਇਹ ਯਕੀਨੀ ਬਣਾਏਗੀ ਕਿ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ ਅਤੇ ਇਹ ਰਾਜ ਲਈ ਬਹੁਤ ਚੰਗੀ ਗੱਲ ਹੈ। ਇਹ ਓਲੰਪਿਕਸ ਲਈ ਬੋਲੀ ਲਗਾਉਣ ਦੀ ਤਿਆਰੀ ਕਰਨ ਦਾ ਇੱਕ ਵਧੀਆ ਤਰੀਕਾ ਹੋਵੇਗਾ।” ਸੇਠੀ ਨੇ ਅੱਗੇ ਕਿਹਾ, ਰਾਜ ਵਿੱਚ ਉੱਭਰਦੇ ਖਿਡਾਰੀਆਂ ਨੂੰ ਮਿਆਰੀ ਬੁਨਿਆਦੀ ਢਾਂਚੇ ਤੋਂ ਲਾਭ ਹੋਵੇਗਾ।
ਉਨ੍ਹਾਂ ਅੱਗੇ ਕਿਹਾ “ਰਾਸ਼ਟਰੀ ਖੇਡਾਂ ਤੋਂ ਬਾਅਦ ਸਾਨੂੰ ਵਿਸ਼ਵ ਪੱਧਰ 'ਤੇ ਅੱਗੇ ਦੇਖਣਾ ਹੋਵੇਗਾ ਅਤੇ ਓਲੰਪਿਕਸ ਲਈ ਬੋਲੀ ਲਗਾਉਣ ਦਾ ਟੀਚਾ ਰੱਖਣਾ ਹੋਵੇਗਾ। ਸਾਰਾ ਮਕਸਦ ਇਹੀ ਹੈ।”
ਓਲੰਪਿਕ ਗੋਲਡ ਕੁਐਸਟ ਰਾਹੀਂ ਭਾਰਤ ਦੇ ਕੁਝ ਉੱਚ ਦਰਜੇ ਦੇ ਅਥਲੀਟਾਂ ਦੇ ਕਰੀਅਰ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ 61 ਸਾਲਾ ਖਿਡਾਰੀ ਨੇ ਕਿਹਾ ਕਿ ਭਾਰਤੀ ਖੇਡ ਅਥਾਰਟੀ ਅਤੇ ਪਬਲਿਕ ਸੈਕਟਰ ਦੀਆਂ ਇਕਾਈਆਂ ਭਾਰਤ ਦੇ ਇਲੀਟ ਐਥਲੀਟਾਂ ਦੀਆਂ ਲਗਭਗ ਸਾਰੀਆਂ ਲੋੜਾਂ ਪੂਰੀਆਂ ਕਰ ਰਹੀਆਂ ਹਨ।
ਸੇਠੀ ਨੇ ਕਿਹਾ “ਅਸੀਂ ਇਸ ਸੋਚ ਵਿੱਚ ਬਹੁਤ ਸਕਾਰਾਤਮਕ ਤਬਦੀਲੀ ਦੇਖ ਰਹੇ ਹਾਂ ਕਿ ਅਸੀਂ ਵਿਸ਼ਵ ਪੱਧਰੀ ਅਥਲੀਟ ਬਣਨਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਹਾਲ ਹੀ ਵਿੱਚ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ।”
ਸੇਠੀ ਨੇ ਕਿਹਾ, “ਮੈਂ ਸੱਚਮੁੱਚ ਉਸ ਤਰੀਕੇ ਅਤੇ ਇਰਾਦੇ ਤੋਂ ਪ੍ਰਭਾਵਿਤ ਹਾਂ ਜਿਸ ਨਾਲ ਰਾਜ ਅਤੇ ਕੇਂਦਰ ਸਰਕਾਰ ਖੇਡਾਂ ਦੇ ਏਜੰਡੇ ਨੂੰ ਅੱਗੇ ਵਧਾ ਰਹੀਆਂ ਹਨ।”
ਇਹ ਪੁੱਛੇ ਜਾਣ 'ਤੇ ਕਿ ਉਹ ਗੇਮਜ਼ ਲਈ ਗੁਜਰਾਤ ਦੇ ਦਲ ਨੂੰ ਕੀ ਸੰਦੇਸ਼ ਦੇਣਗੇ, ਸੇਠੀ ਨੇ ਕਿਹਾ, "ਇਹ ਤੁਹਾਡਾ ਘਰੇਲੂ ਮੈਦਾਨ ਹੈ। ਤੁਹਾਨੂੰ ਘਰੇਲੂ ਮਾਹੌਲ ਦਾ ਸਮਰਥਨ ਮਿਲੇਗਾ। ਇਸ ਲਈ, ਚੰਗੀ ਤਰ੍ਹਾਂ ਧਿਆਨ ਕੇਂਦਰਿਤ ਕਰੋ, ਸਖ਼ਤ ਮਿਹਨਤ ਕਰੋ ਅਤੇ ਗੋਲਡ ਜਿੱਤਣ ਦਾ ਟੀਚਾ ਰੱਖੋ।
***********
ਐੱਨਬੀ/ਓਏ
(Release ID: 1859747)
Visitor Counter : 112