ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲਿਆਂ ਦੇ ਵਿਭਾਗ ਨੇ ਪਿਛਲੇ ਮਹੀਨੇ ਸ਼ੁਰੂ ਕੀਤੀ ਸਾਲ ਭਰ ਚੱਲਣ ਵਾਲੀ ਯੁਵਾ ਸੰਵਾਦ ਲੜੀ ਦੇ ਹਿੱਸੇ ਵਜੋਂ 'ਯੁਵਾ ਸੰਵਾਦ: ਇੰਡੀਆ@2047' ਨਾਮਕ ਇੱਕ ਇੰਟਰਐਕਸ਼ਨ ਸੈਸ਼ਨ ਦਾ ਆਯੋਜਨ ਕੀਤਾ


ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮਾਂ ਦੇ ਤਹਿਤ 2014 ਤੋਂ ਹੁਣ ਤੱਕ ਭਾਰਤ ਤੋਂ 2000 ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਗਿਆ ਹੈ ਅਤੇ ਇੰਨੇ ਹੀ ਵਿਦੇਸ਼ੀ ਨੌਜਵਾਨ ਭਾਰਤ ਆਏ ਹਨ: ਸ਼੍ਰੀ ਸੰਜੇ ਕੁਮਾਰ

Posted On: 14 SEP 2022 7:09PM by PIB Chandigarh

 ਯੁਵਕ ਮਾਮਲਿਆਂ ਦੇ ਵਿਭਾਗ ਦੁਆਰਾ ਆਯੋਜਿਤ ਕੀਤੇ ਗਏ ਵਿਭਿੰਨ ਅੰਤਰਰਾਸ਼ਟਰੀ ਯੂਥ ਐਕਸਚੇਂਜ ਪ੍ਰੋਗਰਾਮਾਂ ਵਿੱਚ ਭਾਰਤੀ ਯੂਥ ਡੈਲੀਗੇਸ਼ਨ ਦੇ ਹਿੱਸੇ ਵਜੋਂ ਹਿੱਸਾ ਲੈਣ ਲਈ ਵਿਭਿੰਨ ਦੇਸ਼ਾਂ ਵਿੱਚ ਭੇਜੇ ਗਏ ਨੌਜਵਾਨ ਡੈਲੀਗੇਟਾਂ ਨਾਲ ਸਕੱਤਰ (ਯੁਵਾ ਮਾਮਲੇ) ਦੀ ਪ੍ਰਧਾਨਗੀ ਹੇਠ ਯੁਵਕ ਮਾਮਲਿਆਂ ਦੇ ਵਿਭਾਗ ਦੁਆਰਾ ‘ਯੁਵਾ ਸੰਵਾਦ: ਇੰਡੀਆ@2047’ ਨਾਮਕ ਇੱਕ ਇੰਟਰਐਕਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ।

 

 ਇੰਟਰਐਕਸ਼ਨ ਸੈਸ਼ਨ ਦਾ ਆਯੋਜਨ 13 ਸਤੰਬਰ 2022 ਨੂੰ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ ਕੀਤਾ ਗਿਆ, ਜਿਸ ਵਿੱਚ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਯੂਨੀਸੈੱਫ, ਯੂਐੱਨਡੀਪੀ ਅਤੇ ਯੂਐੱਨਵੀ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। 

 

 ਇਹ ਸਮਾਗਮ 12 ਅਗਸਤ, 2022 ਨੂੰ ਸ਼ੁਰੂ ਕੀਤੀ ਗਈ ਯੁਵਾ ਸੰਵਾਦ ਦੀ ਲੜੀ ਦਾ ਇੱਕ ਹਿੱਸਾ ਸੀ ਜਿਸਦਾ ਉਦਘਾਟਨ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਆਕਾਸ਼ਵਾਣੀ ਭਵਨ, ਨਵੀਂ ਦਿੱਲੀ ਵਿਖੇ ਕੀਤਾ ਸੀ।

 

 ਸਕੱਤਰ, ਯੁਵਕ ਮਾਮਲੇ, ਸ਼੍ਰੀ ਸੰਜੇ ਕੁਮਾਰ ਨੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਡੈਲੀਗੇਟਾਂ ਨੂੰ ਦੱਸਿਆ ਕਿ 2014 ਤੋਂ ਲੈ ਕੇ ਹੁਣ ਤੱਕ ਭਾਰਤ ਤੋਂ 2000 ਦੇ ਕਰੀਬ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਜਾ ਚੁੱਕਾ ਹੈ ਅਤੇ ਇੰਨੀ ਹੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਨੌਜਵਾਨ ਭਾਰਤ ਵਿੱਚ ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮਾਂ (ਆਈਵਾਈਈਪੀਜ਼) ਅਤੇ ਕਈ ਹੋਰ ਵੱਕਾਰੀ ਦੁਵੱਲੇ ਸੰਮੇਲਨਾਂ ਜਿਵੇਂ ਕਿ ਬ੍ਰਿਕਸ (BRICS), ਵਾਈ20, ਆਈਬੀਐੱਸਏ, ਵਰਲਡ ਯੂਥ ਫੋਰਮ ਆਦਿ ਦੇ ਤਹਿਤ ਆਏ ਹਨ।  

 

 ਯੁਵਕ ਮਾਮਲਿਆਂ ਦੇ ਸਕੱਤਰ ਨੇ ਵਿਦੇਸ਼ਾਂ ਵਿੱਚ ਭੇਜੇ ਗਏ ਭਾਰਤੀ ਯੂਥ ਡੈਲੀਗੇਟਾਂ ਅਤੇ ਵੱਖ-ਵੱਖ ਆਈਵਾਈਈਪੀਜ਼ ਤਹਿਤ ਭਾਰਤ ਦਾ ਦੌਰਾ ਕਰਨ ਵਾਲੇ ਵਿਦੇਸ਼ੀ ਨੌਜਵਾਨ ਡੈਲੀਗੇਟਾਂ ਨਾਲ ਲੰਬੇ ਸਮੇਂ ਤੱਕ ਸਬੰਧ ਬਣਾਉਣ ਬਾਰੇ ਨੌਜਵਾਨ ਭਾਗੀਦਾਰਾਂ ਤੋਂ ਵਿਚਾਰ ਵੀ ਮੰਗੇ। 

 

 ਡਾਇਰੈਕਟਰ (ਆਈਸੀ) ਨੇ ਇੱਕ ਪੇਸ਼ਕਾਰੀ ਦਿੱਤੀ, ਜਿਸ ਵਿੱਚ ਯੁਵਾ ਭਾਗੀਦਾਰਾਂ ਨੂੰ ਜੀ20, 2023 ਵਿੱਚ ਭਾਰਤ ਦੁਆਰਾ ਜੀ20 ਪ੍ਰੈਜ਼ੀਡੈਂਸੀ ਅਤੇ ਯੁਵਾ ਮਾਮਲਿਆਂ ਦੇ ਵਿਭਾਗ ਦੁਆਰਾ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੌਰਾਨ ਆਯੋਜਿਤ ਕੀਤੀ ਜਾਣ ਵਾਲੀ ਯੂਥ 20 ਸਮਿਟ ਬਾਰੇ ਜਾਣਕਾਰੀ ਦਿੱਤੀ ਗਈ। ਯੂਨੀਸੈੱਫ ਅਤੇ ਯੂਐੱਨਡੀਪੀ ਨੇ ਵੀ ਕ੍ਰਮਵਾਰ ਭਾਰਤ ਵਿੱਚ ਡਰਾਫਟ ਯੁਵਾ ਨੀਤੀ ਅਤੇ ਯੁਵਾ ਵਲੰਟੀਅਰਵਾਦ 'ਤੇ ਪੇਸ਼ਕਾਰੀਆਂ ਦਿੱਤੀਆਂ। 

 

 ਇੰਟਰਐਕਸ਼ਨ ਸੈਸ਼ਨ ਦੌਰਾਨ ਯੂਥ 20 (ਜੀ-20 ਦੇ ਦਾਇਰੇ ਅਧੀਨ ਸ਼ਮੂਲੀਅਤ ਸਮੂਹ) ਦੇ ਵਿਸ਼ੇਸ਼ ਸੰਦਰਭ ਨਾਲ ਭਾਰਤ ਦੀ ਆਗਾਮੀ ਜੀ20 ਪ੍ਰੈਜ਼ੀਡੈਂਸੀ 'ਤੇ ਚਰਚਾ ਕੀਤੀ ਗਈ। ਯੁਵਾ ਮਾਮਲਿਆਂ ਦੇ ਵਿਭਾਗ ਨੂੰ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੌਰਾਨ ਵਾਈ20 ਸੰਮੇਲਨ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

 

 "ਯੁਵਾਸੰਵਾਦ: ਇੰਡੀਆ@2047" ਨਾਮਕ ਇੰਟਰਐਕਟਿਵ ਸੈਸ਼ਨ ਦੌਰਾਨ ਉਤਸ਼ਾਹੀ ਨੌਜਵਾਨ ਭਾਗੀਦਾਰਾਂ ਤੋਂ ਬਹੁਤ ਸਾਰੇ ਢੁਕਵੇਂ ਅਤੇ ਉਪਯੋਗੀ ਸੁਝਾਅ ਪ੍ਰਾਪਤ ਹੋਏ। ਡੈਲੀਗੇਟਾਂ ਨੇ ਇਸ ਵਿਭਾਗ ਵੱਲੋਂ ਅਗਲੇ ਸਾਲ ਕਰਵਾਏ ਜਾਣ ਵਾਲੇ ਯੂਥ 20 ਸੰਮੇਲਨ ਦੇ ਵਿਭਿੰਨ ਪਹਿਲੂਆਂ 'ਤੇ ਵਲੰਟੀਅਰ ਬਣਨ ਦੀ ਇੱਛਾ ਪ੍ਰਗਟਾਈ।

 

 *********

 

 ਐੱਨਬੀ/ਓਏ



(Release ID: 1859421) Visitor Counter : 118


Read this release in: English , Urdu , Hindi