ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐੱਫਓ ਨੇ ਸੂਰਜਕੁੰਡ ਵਿਖੇ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ


‘ਈਪੀਐੱਫਓ@ਅੰਮ੍ਰਿਤ ਕਾਲ – ਬਿਹਤਰ ਕਾਲ’ ਈਪੀਐੱਫਓ ​​ਦੇ ਇਤਿਹਾਸ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਾਗਮ ਹੈ

ਈਪੀਐੱਫਓ ਦੀ ਸੇਵਾ ਪ੍ਰਦਾਨ ਕਰਨ ਦੀ ਵਿਧੀ ਵਿੱਚ ਵਿਸਤਾਰ ਅਤੇ ਸੁਧਾਰ ਦੇ ਨਤੀਜਿਆਂ ਬਾਰੇ ਚਰਚਾ ਕੀਤੀ ਗਈ

Posted On: 08 SEP 2022 10:45PM by PIB Chandigarh

ਕੇਂਦਰੀ ਕਿਰਤ ਅਤੇ ਰੁਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਸੂਰਜਕੁੰਡ, ਹਰਿਆਣਾ ਵਿਖੇ ਈਪੀਐੱਫਓ ਵਲੋਂ ਆਯੋਜਿਤ 'ਚਿੰਤਨ ਸ਼ਿਵਿਰ' ਦੀ ਪ੍ਰਧਾਨਗੀ ਕੀਤੀ।

 

 ‘ਈਪੀਐੱਫਓ@ਅੰਮ੍ਰਿਤ ਕਾਲ – ਬਿਹਤਰ ਕਾਲ’, ਦੇ ਵਿਸ਼ੇ ‘ਤੇ ਈਪੀਐੱਫਓ ​​ਦੇ ਇਤਿਹਾਸ ਵਿੱਚ ਆਯੋਜਿਤ ਆਪਣੀ ਕਿਸਮ ਦਾ ਪਹਿਲਾ ਈਪੀਐੱਫਓ ਦਾ ਚਿੰਤਨ ਸ਼ਿਵਿਰ, ਇਸ ਦੇ ਗਾਹਕਾਂ ਨੂੰ ਸੇਵਾਵਾਂ ਅਤੇ ਸੇਵਾ ਡਿਲੀਵਰੀ ਵਿਧੀ ਵਿੱਚ ਵਿਸਤਾਰ ਅਤੇ ਸੁਧਾਰ ਲਈ ਮਹੱਤਵਪੂਰਨ ਚਰਚਾਵਾਂ ਅਤੇ ਦੂਰਗਾਮੀ ਸਿਫ਼ਾਰਸ਼ਾਂ ਨਾਲ ਸਮਾਪਤ ਹੋਇਆ। ਇਸ ਵਿੱਚ ਵਿਸ਼ਾ ਮਾਹਿਰ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਤੇ ਈਪੀਐੱਫਓ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

 

 ਈਪੀਐੱਫਓ ਦੇ ਗਾਹਕਾਂ ਨੂੰ ਬਿਹਤਰ ਪਹੁੰਚ ਅਤੇ ਪਾਰਦਰਸ਼ੀ ਸੇਵਾ ਪ੍ਰਦਾਨ ਕਰਨ ਲਈ ਐਡੀਸ਼ਨਲ ਸੀਪੀਐੱਫਸੀ ਵਲੋਂ ਚਿੰਤਨ ਸ਼ਿਵਿਰ ਦੇ ਹੇਠ ਲਿਖੇ ਪੰਜ ਵਿਸ਼ਿਆਂ 'ਤੇ ਚਰਚਾ ਕੀਤੀ ਗਈ:-

 

 ਮਿਸ਼ਨ 10 ਕਰੋੜ - ਈਪੀਐੱਫਓ ​​ਦਾ ਦਾਇਰਾ ਵਧਾਉਣਾ

 ਅਨੁਪਾਲਣਾ ਦੀ ਅਸਾਨੀ - ਸੇਵਾ ਦਾ ਵਿਸਥਾਰ

 ਈਪੀਐੱਫਓ ਕਰਮਯੋਗੀ - ਸਮਰੱਥ ਸੰਸਥਾ

 ਸੰਤੁਸ਼ਟ ਮੈਂਬਰ - ਨਿਰਵਿਘਨ ਸੇਵਾਵਾਂ

 ਭਵਿੱਖ ਲਈ ਤਿਆਰੀ - ਪੈਨਸ਼ਨਰ ਸਾਡੀ ਤਰਜੀਹ 

 

 ਕੇਂਦਰੀ ਕਿਰਤ ਅਤੇ ਰੁਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਸੂਰਜਕੁੰਡ, ਹਰਿਆਣਾ ਵਿਖੇ ਆਯੋਜਿਤ ਈਪੀਐੱਫਓ ‘ਚਿੰਤਨ ਸ਼ਿਵਿਰ’ ਵਿੱਚ ਆਪਣੇ ਸਮਾਪਤੀ ਭਾਸ਼ਣ ਵਿੱਚ ਈਪੀਐੱਫਓ ਦੇ ਸੇਵਾ ਪ੍ਰਦਾਨ ਤੰਤਰ ਵਿੱਚ ਵਿਸਥਾਰ ਅਤੇ ਸੁਧਾਰ ਲਈ ਮਹੱਤਵਪੂਰਨ ਨਤੀਜਿਆਂ ਦੀ ਜਾਣਕਾਰੀ ਦਿੱਤੀ।

 

 ਕੇਂਦਰੀ ਮੰਤਰੀ ਨੇ ਕਿਹਾ ਕਿ ਈਪੀਐੱਫਓ ‘ਚਿੰਤਨ ਸ਼ਿਵਿਰ’ ਦੇ ਨਤੀਜੇ ਨੀਤੀ ਅਤੇ ਅਮਲ ਵਿਚਕਾਰ ਅੰਤਰ ਨੂੰ ਪੁਰ ਕਰਕੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।  ਇਹ ਇੱਕ ਗੇਮ ਚੇਂਜਰ ਸਾਬਤ ਹੋਵੇਗਾ ਅਤੇ ਸਾਰੇ ਹਿਤਧਾਰਕਾਂ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਏਗਾ।

 

 ਮਾਣਯੋਗ ਮੰਤਰੀ ਨੇ ਪ੍ਰਮੁੱਖ ਖੇਤਰਾਂ ਦੀ ਪਹਿਚਾਣ ਕੀਤੀ, ਜਿਨ੍ਹਾਂ ਨੂੰ ਈਪੀਐੱਫਓ ​​ਨੂੰ ਟਾਸਕ ਫੋਰਸ ਬਣਾ ਕੇ ਆਪਣੇ ਪ੍ਰਯਤਨਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ: -

 

 1. ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੇਵਾ ਪ੍ਰਦਾਨ ਕਰਨ ਵਾਲੀਆਂ ਸਰਵਸ੍ਰੇਸ਼ਠ ਪ੍ਰਣਾਲੀਆਂ ਅਤੇ ਵਿਧੀਆਂ ਤਿਆਰ ਕਰਕੇ ਸੂਚਨਾ ਟੈਕਨੋਲੋਜੀ ਸਮਰੱਥਾ ਨੂੰ ਵਧਾਉਣਾ।

 2. ਸਰਵਸ੍ਰੇਸ਼ਠ ਅਤੇ ਸਮਰੱਥ ਬੁਨਿਆਦੀ ਢਾਂਚੇ ਦੀ ਸਿਰਜਣਾ

  3. ‘ਮਿਸ਼ਨ ਕਰਮਯੋਗੀ’ ਨੂੰ ਟ੍ਰੇਨਿੰਗ ਅਤੇ ਪ੍ਰੇਰਣਾ ਰਾਹੀਂ ਲਾਗੂ ਕਰਨਾ

  4. ਅਗਲੇ ਛੇ ਮਹੀਨਿਆਂ ਵਿੱਚ ਸਟਾਫ਼ ਅਤੇ ਅਫ਼ਸਰਾਂ ਦੀ ਭਰਤੀ ਲਈ ਵਿਸ਼ੇਸ਼ ਮੁਹਿੰਮ ਚਲਾਉਣਾ

 5. ਅਸਾਨ ਅਤੇ ਨਿਰਵਿਘਨ ਪੈਨਸ਼ਨ ਭੁਗਤਾਨ ਡਿਲੀਵਰੀ ਸਿਸਟਮ

 6. ਕਾਨੂੰਨ ਲਾਗੂ ਕਰਨ ਦੀ ਬਜਾਏ ਸਮਰੱਥ ਕਰਨ ਲਈ ਪਾਲਣਾ ਪ੍ਰਣਾਲੀ ਨੂੰ ਮਜ਼ਬੂਤ ​​ਕਰਨਾ।

 7. ਮੁਕੱਦਮੇਬਾਜ਼ੀ ਨੂੰ ਘੱਟ ਕਰਨਾ।

 

 ਮਾਣਯੋਗ ਮੰਤਰੀ ਨੇ ਅੱਗੇ ਜ਼ੋਰ ਦਿੱਤਾ ਕਿ ਈਪੀਐੱਫਓ ਕੋਲ ਪ੍ਰਬੰਧਨ ਅਧੀਨ 18 ਲੱਖ ਕਰੋੜ ਤੋਂ ਵੱਧ ਦੇ ਅਸਾਸੇ ਹਨ, ਜੋ ਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਭਰੋਸੇ ਨਾਲ ਨਿਭਾਇਆ ਜਾਣਾ ਚਾਹੀਦਾ ਹੈ। ਮਾਣਯੋਗ ਮੰਤਰੀ ਨੇ ਈਪੀਐੱਫਓ ​​ਅਧਿਕਾਰੀਆਂ ਨੂੰ ਹਿਤਧਾਰਕਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸਰਲ ਪ੍ਰਸ਼ਾਸਨ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ।

 

 ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਈਪੀਐੱਫਓ ​​'ਚਿੰਤਨ ਸ਼ਿਵਿਰ' ਦੇ ਨਤੀਜਿਆਂ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਈਪੀਐੱਫਓ ​​ਦਾ ਵਿਜ਼ਨ@2047 ਦਸਤਾਵੇਜ਼ ਦੇਸ਼ ਵਿੱਚ ਸਮਾਜਿਕ ਸੁਰੱਖਿਆ ਨੂੰ ਸਰਵ ਵਿਆਪਕ ਬਣਾਉਂਦਾ ਹੈ। ਮਾਣਯੋਗ ਰਾਜ ਮੰਤਰੀ ਨੇ "ਪ੍ਰਯਾਸ" ਪਹਿਲ ਦੇ ਜ਼ਰੀਏ 31 ਹਜ਼ਾਰ ਤੋਂ ਵੱਧ ਪੀਪੀਓ ਪ੍ਰਦਾਨ ਕਰਨ ਲਈ ਈਪੀਐੱਫਓ ​​ਦੀ ਸ਼ਲਾਘਾ ਕੀਤੀ। ਉਨ੍ਹਾਂ ਏਬੀਆਰਵਾਈ ਸਕੀਮ ਦੇ ਤਹਿਤ ਮਾਲਕਾਂ ਅਤੇ ਕਰਮਚਾਰੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਈਪੀਐੱਫਓ ​​ਦੀ ਸ਼ਲਾਘਾ ਕੀਤੀ। 'ਚਿੰਤਨ ਸ਼ਿਵਿਰ' ਪਹਿਲ, ਵਿਜ਼ਨ@2047 ਦਸਤਾਵੇਜ਼ ਵਿੱਚ ਦੱਸੇ ਗਏ ਲਕਸ਼ਾਂ ਨੂੰ ਹਾਸਿਲ ਕਰਨ ਵੱਲ ਇੱਕ ਕਦਮ ਹੈ ਅਤੇ ਇਸ “ਚਿੰਤਨ ਸ਼ਿਵਿਰ” ਵਿੱਚ ਆਏ ਨਵੇਂ ਵਿਚਾਰ ਈਪੀਐੱਫਓ ​​ਮੈਂਬਰਾਂ ਲਈ ਮੁਸਕਰਾਹਟ ਲਿਆਉਣਗੇ। 

 

 ਸ਼੍ਰੀ ਸੁਨੀਲ ਬਰਥਵਾਲ, ਸਕੱਤਰ, ਕਿਰਤ ਅਤੇ ਰੁਜ਼ਗਾਰ, ਭਾਰਤ ਸਰਕਾਰ ਨੇ ਕਿਹਾ ਕਿ ਈਪੀਐੱਫਓ ਦੇ ਸਾਰੇ ਦਫ਼ਤਰਾਂ ਵਿੱਚ ਫੀਲਡ ਅਫਸਰਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਮਿਆਰੀ ਬਣਾਇਆ ਜਾਵੇਗਾ। ਈ-ਸ਼ਰਮ, ਉਦਯਮ, ਅਸੀਮ ਅਤੇ ਐੱਨਸੀਐੱਸ ਪੋਰਟਲ ਦੇ ਏਕੀਕਰਣ ਦੁਆਰਾ ਨਾਗਰਿਕਾਂ ਤੱਕ ਸਮਾਜਿਕ ਸੁਰੱਖਿਆ ਪਹੁੰਚ ਨੂੰ ਵਧਾਇਆ ਜਾਵੇਗਾ। ਉਨ੍ਹਾਂ ਦਾਅਵਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਈਪੀਐੱਫਓ ​​ਦੇ ਪ੍ਰਯਤਨਾਂ ਦੀ ਵੀ ਸ਼ਲਾਘਾ ਕੀਤੀ। 

 

ਸ਼੍ਰੀਮਤੀ ਨੀਲਮ ਸ਼ਮੀ ਰਾਓ, ਕੇਂਦਰੀ ਪੀਐੱਫ ਕਮਿਸ਼ਨਰ, ਈਪੀਐੱਫਓ ਨੇ ਚਿੰਤਨ ਸ਼ਿਵਿਰ ਵਿੱਚ ਸ਼ਾਮਲ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। 

 

 ************

 

 ਐੱਚਐੱਸ



(Release ID: 1858693) Visitor Counter : 102


Read this release in: English , Urdu , Hindi