ਗ੍ਰਹਿ ਮੰਤਰਾਲਾ

ਕੈਬਨਿਟ ਨੇ ਭਾਰਤੀ ਗਣਰਾਜ ਦੀ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਅਤੇ ਮਾਲਦੀਵ ਗਣਰਾਜ ਦੀ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਦਰਮਿਆਨ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ 'ਤੇ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ

Posted On: 07 SEP 2022 4:05PM by PIB Chandigarh

 ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 02 ਅਗਸਤ, 2022 ਨੂੰ ਭਾਰਤੀ ਗਣਰਾਜ ਦੀ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਅਤੇ ਮਾਲਦੀਵ ਗਣਰਾਜ ਦੀ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਦਰਮਿਆਨ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ 'ਤੇ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ (ਐੱਮਓਯੂ) ਨੂੰ ਕਾਰਜ ਹੋਣ ਦੇ ਬਾਅਦ (ex-post facto) ਪ੍ਰਵਾਨਗੀ ਦੇ ਦਿੱਤੀ ਹੈ।

 

 ਲਾਭ:

 ਐੱਮਓਯੂ ਇੱਕ ਪ੍ਰਣਾਲੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਭਾਰਤ ਅਤੇ ਮਾਲਦੀਵ ਦੋਵਾਂ ਨੂੰ ਇੱਕ ਦੂਸਰੇ ਦੇ ਆਪਦਾ ਪ੍ਰਬੰਧਨ ਤੰਤਰ ਤੋਂ ਲਾਭ ਹੋਵੇਗਾ ਅਤੇ ਇਹ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਤਿਆਰੀ, ਪ੍ਰਤੀਕਿਰਿਆ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰੇਗਾ।

 

 ਐੱਮਓਯੂ ਦੀਆਂ ਮੁੱਖ ਵਿਸ਼ੇਸ਼ਤਾਵਾਂ:

 i. ਦੋਵੇਂ ਧਿਰਾਂ ਆਪਣੇ ਖੇਤਰ ਦੇ ਅੰਦਰ ਵੱਡੇ ਪੱਧਰ 'ਤੇ ਹੋਣ ਵਾਲੀ ਕਿਸੇ ਵੀ ਤਬਾਹੀ ਦੀ ਸਥਿਤੀ ਵਿੱਚ ਐਮਰਜੈਂਸੀ ਰਾਹਤ, ਪ੍ਰਤੀਕਿਰਿਆ, ਮਾਨਵਤਾਵਾਦੀ ਸਹਾਇਤਾ ਦੇ ਸਬੰਧ ਵਿੱਚ ਇੱਕ ਧਿਰ ਦੀ ਬੇਨਤੀ 'ਤੇ ਦੂਸਰੀ ਧਿਰ ਨੂੰ ਆਪਸੀ ਸਹਿਯੋਗ ਦੇਣਗੀਆਂ।

 ii. ਦੋਵੇਂ ਧਿਰਾਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨਗੀਆਂ ਅਤੇ ਆਪਦਾ ਪ੍ਰਤੀਕਿਰਿਆ, ਰੋਕਥਾਮ, ਯੋਜਨਾਬੰਦੀ ਅਤੇ ਤਿਆਰੀ ਵਿੱਚ ਤਜ਼ਰਬਿਆਂ ਅਤੇ ਬਿਹਤਰੀਨ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨਗੀਆਂ।

 iii. ਦੋਵੇਂ ਧਿਰਾਂ ਸੈਟੇਲਾਈਟ ਰਿਮੋਟ ਸੈਂਸਿੰਗ ਡੇਟਾ ਅਤੇ ਪ੍ਰਭਾਵੀ ਆਪਦਾ ਰੋਕਥਾਮ ਲਈ ਸਪੇਸ ਟੈਕਨੋਲੋਜੀ ਅਧਾਰਿਤ ਐਪਲੀਕੇਸ਼ਨਾਂ ਦੀ ਮੁਹਾਰਤ ਸਾਂਝੀ ਕਰਨਗੀਆਂ, ਜਿਸ ਵਿੱਚ ਰੋਕਥਾਮ ਅਤੇ ਜੋਖਮ ਮੁਲਾਂਕਣ ਬਾਰੇ ਆਪਦਾ ਸਬੰਧੀ ਜਾਣਕਾਰੀ ਦਾ ਆਦਾਨ-ਪ੍ਰਦਾਨ ਸ਼ਾਮਲ ਹੈ।

 iv. ਦੋਵੇਂ ਧਿਰਾਂ ਉੱਨਤ ਸੂਚਨਾ ਟੈਕਨੋਲੋਜੀ, ਸ਼ੁਰੂਆਤੀ ਚੇਤਾਵਨੀ ਪ੍ਰਣਾਲੀ, ਰਿਮੋਟ ਸੈਂਸਿੰਗ, ਸੈਟੇਲਾਈਟ ਸੰਚਾਰ ਅਤੇ ਨੈਵੀਗੇਸ਼ਨ ਸੇਵਾਵਾਂ ਦੇ ਖੇਤਰ ਵਿੱਚ ਸਹਿਯੋਗ ਵਧਾਉਣਗੀਆਂ।

 v. ਆਪਦਾ ਜੋਖਮ ਘਟਾਉਣ ਦੀ ਪ੍ਰਕਿਰਿਆ ਵਿੱਚ ਵੱਖ-ਵੱਖ ਸੈਕਟਰਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ, ਦੋਵੇਂ ਧਿਰਾਂ ਐਮਰਜੈਂਸੀ ਪ੍ਰਬੰਧਨ ਸੇਵਾ ਦੇ ਸੀਨੀਅਰ ਅਧਿਕਾਰੀਆਂ ਅਤੇ ਬਚਾਅ ਕਰਮਚਾਰੀਆਂ ਨੂੰ ਛੋਟੀ ਅਤੇ ਲੰਬੀ ਅਵਧੀ ਦੀ ਟ੍ਰੇਨਿੰਗ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨਗੀਆਂ।

 vi. ਦੋਵੇਂ ਧਿਰਾਂ ਘਰੇਲੂ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿੱਚ ਹੋਣ ਵਾਲੀਆਂ ਅਭਿਆਸਾਂ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਗੀਆਂ ਅਤੇ ਖੋਜ, ਗਿਆਨ ਦੇ ਆਦਾਨ-ਪ੍ਰਦਾਨ, ਫੈਕਲਟੀ ਸਹਾਇਤਾ ਪ੍ਰੋਗਰਾਮਾਂ, ਆਪਦਾ ਜੋਖਮ ਘਟਾਉਣ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਦਸਤਾਵੇਜ਼ੀਕਰਣ ਅਤੇ ਆਪਦਾ ਲਚੀਲਾਪਣ ਅਤੇ ਜਲਵਾਯੂ ਤਬਦੀਲੀ ਅਨੁਕੂਲਨ ਜਿਹੇ ਅਕਾਦਮਿਕ ਪ੍ਰੋਗਰਾਮਾਂ ਦੇ ਖੇਤਰਾਂ ਵਿੱਚ ਸਹਿਯੋਗ ਕਰਨਗੀਆਂ।

 vii. ਦੋਵੇਂ ਧਿਰਾਂ ਆਪਦਾ ਪ੍ਰਬੰਧਨ ਨਾਲ ਸਬੰਧਿਤ ਹੋਰ ਗਤੀਵਿਧੀਆਂ ਵਿੱਚ ਅੱਗੇ ਲਈ ਸਹਿਯੋਗ ਨਿਰਧਾਰਿਤ ਕਰਨਗੀਆਂ।

 

 viii. ਦੋਵੇਂ ਧਿਰਾਂ ਸੁਨਾਮੀ ਬਾਰੇ ਐਡਵਾਈਜ਼ਰੀਆਂ, ਤੂਫਾਨ ਦੇ ਖਤਰਿਆਂ, ਉੱਚੀਆਂ ਲਹਿਰਾਂ ਦੀਆਂ ਚੇਤਾਵਨੀਆਂ, ਵੱਖ-ਵੱਖ ਤਰ੍ਹਾਂ ਦੇ ਖਤਰਿਆਂ ਤੋਂ ਪੈਦਾ ਹੋਣ ਵਾਲੀਆਂ ਨਾਜ਼ੁਕ ਸਥਿਤੀਆਂ ਬਾਰੇ ਸੂਚਨਾਵਾਂ ਅਤੇ ਆਪਣੇ ਤੱਟਵਰਤੀ ਖੇਤਰਾਂ ਵਿੱਚ ਸਮੁੰਦਰੀ ਆਪਦਾਵਾਂ ਦੇ ਕਾਰਨ ਵਿਭਿੰਨ ਜੋਖਮਾਂ ਦੇ ਮੁਲਾਂਕਣ ਦਾ ਆਦਾਨ-ਪ੍ਰਦਾਨ ਕਰ ਸਕਣਗੀਆਂ। 

 

 ix. ਦੋਵੇਂ ਧਿਰਾਂ ਸੰਖਿਆਤਮਕ ਮੌਸਮ ਦੀ ਭਵਿੱਖਬਾਣੀ (ਐੱਨਡਬਲਿਊਪੀ) ਉਤਪਾਦਾਂ ਅਤੇ ਵਿਸਤ੍ਰਿਤ ਰੇਂਜ ਪੂਰਵ ਅਨੁਮਾਨ (ਈਆਰਐੱਫ) ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਦੀਆਂ ਹਨ।

 

 x. ਦੋਵੇਂ ਧਿਰਾਂ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੁਆਰਾ ਐੱਨਡਬਲਿਊਪੀ ਅਤੇ ਸੈਟੇਲਾਈਟ ਮੌਸਮ ਵਿਗਿਆਨ 'ਤੇ ਟ੍ਰੇਨਿੰਗ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰਤੀ ਮੌਸਮ ਵਿਗਿਆਨ ਸੈਟੇਲਾਈਟ ਡੇਟਾ ਦੀ ਵਿਜ਼ੂਅਲਾਈਜ਼ੇਸ਼ਨ ਲਈ ਰੀਅਲ ਟਾਈਮ ਐਨਾਲਿਸਿਸ ਆਵੑ ਪ੍ਰੋਡਕਟਸ ਐਂਡ ਇਨਫਰਮੇਸ਼ਨ ਡਿਸਸੀਮੀਨੇਸ਼ਨ (ਰੈਪਿਡ-RAPID) ਤੱਕ ਪਹੁੰਚ ਦੀ ਵਿਵਸਥਾ ਦੇ ਨਾਲ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਦੀਆਂ ਹਨ।

 

 xi. ਦੋਵੇਂ ਧਿਰਾਂ ਇੱਕ ਸਾਲਾਨਾ ਆਪਦਾ ਪ੍ਰਬੰਧਨ ਮਸ਼ਕ ਸ਼ੁਰੂ ਕਰਨਗੀਆਂ ਜੋ ਦੋਵਾਂ ਦੇਸ਼ਾਂ ਦੀਆਂ ਵੱਖ-ਵੱਖ ਭੂਗੋਲਿਕ ਸੈਟਿੰਗਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ।


 *********

 

 ਡੀਐੱਸ



(Release ID: 1857782) Visitor Counter : 108