ਸਿੱਖਿਆ ਮੰਤਰਾਲਾ
azadi ka amrit mahotsav

ਕੈਬਨਿਟ ਨੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਆਵ੍ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਵਿਚਕਾਰ ਅਕਾਦਮਿਕ ਯੋਗਤਾਵਾਂ ਦੀ ਆਪਸੀ ਮਾਨਤਾ 'ਤੇ ਕੀਤੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 07 SEP 2022 4:09PM by PIB Chandigarh

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ 07.09.2022 ਨੂੰ ਹੋਈ ਆਪਣੀ ਮੀਟਿੰਗ ਵਿੱਚ ਭਾਰਤ ਗਣਰਾਜ ਦੀ ਸਰਕਾਰ ਅਤੇ ਯੂਨਾਈਟਿਡ ਕਿੰਗਡਮ ਆਵ੍ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸਰਕਾਰ ਦਰਮਿਆਨ 25.04.2022 ਨੂੰ ਹਸਤਾਖਰ ਕੀਤੇ ਅਕਾਦਮਿਕ ਯੋਗਤਾਵਾਂ ਦੀ ਆਪਸੀ ਮਾਨਤਾ 'ਤੇ ਸਮਝੌਤਾ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ। 

ਭਾਰਤ ਅਤੇ ਯੂਕੇ ਦਰਮਿਆਨ ਯੋਗਤਾਵਾਂ ਦੀ ਆਪਸੀ ਮਾਨਤਾ ਦਾ ਉਦੇਸ਼ ਅਕਾਦਮਿਕ ਸਹਿਯੋਗ ਅਤੇ ਵਿਦਿਆਰਥੀਆਂ ਦੀ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਹੈ। ਯੂ.ਕੇ. ਵੱਲੋਂ ਉਨ੍ਹਾਂ ਦੇ ਇੱਕ ਸਾਲ ਦੇ ਮਾਸਟਰਜ਼ ਪ੍ਰੋਗਰਾਮ ਨੂੰ ਮਾਨਤਾ ਦੇਣ ਦੀ ਬੇਨਤੀ 'ਤੇ ਵਿਚਾਰ ਕੀਤਾ ਗਿਆਅਤੇ ਇਸ ਮਕਸਦ ਲਈ ਨਵੀਂ ਦਿੱਲੀ ਵਿੱਚ 16 ਦਸੰਬਰ 2020 ਨੂੰ ਹੋਈ ਦੋਵਾਂ ਦੇਸ਼ਾਂ ਦੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਇੱਕ ਸਾਂਝੀ ਟਾਸਕ ਫੋਰਸ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਪਹਿਲੀ ਮੀਟਿੰਗ 04 ਫਰਵਰੀ2021 ਨੂੰ ਹੋਈ ਸੀ ਅਤੇ ਇਸ ਤੋਂ ਬਾਅਦ ਵਿਸਤ੍ਰਿਤ ਵਿਚਾਰ-ਵਟਾਂਦਰੇ ਅਤੇ ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਸਮਝੌਤਾ ਪੱਤਰ ਦੇ ਖਰੜੇ 'ਤੇ ਸਹਿਮਤ ਹੋ ਗਈਆਂ। 

ਐੱਮਓਯੂ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਅੰਦਰ ਵਿਦਿਅਕ ਯੋਗਤਾਵਾਂਕੀਤੇ ਗਏ ਅਧਿਐਨ ਦੀ ਮਿਆਦਅਕਾਦਮਿਕ ਡਿਗਰੀਆਂ/ਯੋਗਤਾਵਾਂ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਵਿਦਿਅਕ ਅਦਾਰਿਆਂ ਦੁਆਰਾ ਮਾਨਤਾ ਦੀ ਪਰਸਪਰ ਮਾਨਤਾ ਦੀ ਸਹੂਲਤ ਪ੍ਰਦਾਨ ਕਰਨਾ ਹੈ। ਇੰਜਨੀਅਰਿੰਗਮੈਡੀਸਨਨਰਸਿੰਗ ਅਤੇ ਪੈਰਾ-ਮੈਡੀਕਲ ਐਜੂਕੇਸ਼ਨਫਾਰਮੇਸੀਕਾਨੂੰਨ ਅਤੇ ਆਰਕੀਟੈਕਚਰ ਵਰਗੀਆਂ ਪੇਸ਼ੇਵਰ ਡਿਗਰੀਆਂ ਇਸ ਸਮਝੌਤੇ ਦੇ ਦਾਇਰੇ ਤੋਂ ਬਾਹਰ ਹਨ। ਇਹ ਉੱਚ ਸਿੱਖਿਆ ਸੰਸਥਾਵਾਂ ਵਿਚਕਾਰ ਸਾਂਝੇ/ਦੋਹਰੇ ਡਿਗਰੀ ਕੋਰਸਾਂ ਦੀ ਸਥਾਪਨਾ ਦੀ ਸਹੂਲਤ ਵੀ ਪ੍ਰਦਾਨ ਕਰੇਗਾਜੋ ਕਿ ਸਿੱਖਿਆ ਦੇ ਇੰਟੈੱਲ-ਰਾਸ਼ਟਰੀਕਰਨ ਲਈ ਐੱਨਈਪੀ 2020 ਤਹਿਤ ਸਾਡੇ ਉਦੇਸ਼ਾਂ ਵਿੱਚੋਂ ਇੱਕ ਹੈ। 

ਇਹ ਸਮਝੌਤਾ ਵਿਦਿਅਕ ਢਾਂਚੇਪ੍ਰੋਗਰਾਮਾਂ ਅਤੇ ਮਿਆਰਾਂ ਬਾਰੇ ਜਾਣਕਾਰੀ ਦੇ ਦੁਵੱਲੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਗਤੀਸ਼ੀਲਤਾ ਨੂੰ ਵਧਾਏਗਾ। ਇਹ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ ਹੋਰ ਖੇਤਰਾਂਪਾਰਟੀਆਂ ਦੁਆਰਾ ਆਪਸੀ ਸਹਿਮਤੀ ਅਨੁਸਾਰ ਅਧਿਐਨ ਪ੍ਰੋਗਰਾਮਾਂ ਦੇ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗਾ। 

ਇਹ ਸਮਝੌਤਾ ਦੋਵਾਂ ਦੇਸ਼ਾਂ ਦੀ ਰਾਸ਼ਟਰੀ ਨੀਤੀਕਾਨੂੰਨਨਿਯਮਾਂ ਅਤੇ ਰੈਗੂਲੇਸ਼ਨ’ਜ਼ ਦੇ ਅਧੀਨ ਪ੍ਰਵਾਨਿਤ ਯੋਗਤਾਵਾਂ ਦੀ ਸਵੀਕਾਰਤਾ ਦੇ ਸਬੰਧ ਵਿੱਚ ਸਮਾਨਤਾ ਦੇ ਅਨੁਸਾਰ ਬਰਾਬਰੀ ਨੂੰ ਮਾਨਤਾ ਦੇਵੇਗਾ। 

***** 

ਡੀਐੱਸ


(Release ID: 1857529) Visitor Counter : 113