ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਬਾਲੀ ਵਿੱਚ ਬ੍ਰਾਜੀਲ ਦੇ ਸਿੱਖਿਆ ਮੰਤਰੀ ਦੇ ਨਾਲ ਦੁਵੱਲੀ ਮੀਟਿੰਗ ਕੀਤੀ
Posted On:
30 AUG 2022 8:06PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਬਾਲੀ ਵਿੱਚ ਬ੍ਰਾਜੀਲ ਦੇ ਸਿੱਖਿਆ ਮੰਤਰੀ ਸ਼੍ਰੀ ਵਿਕਟਰ ਗੋਡੋਏ ਦੇ ਨਾਲ ਦੁਵੱਲੀ ਮੀਟਿੰਗ ਕੀਤੀ
ਸਿੱਖਿਆ, ਉੱਦਮਤਾ, ਖੋਜ ਅਤੇ ਇਨੋਵੇਸ਼ਨ ਵਿੱਚ ਦੁਵੱਲੇ ਸੰਬੰਧਾਂ ਨੂੰ ਹੋਰ ਮਜਬੂਤ ਬਣਾਉਣ ਤੇ ਮੰਤਰੀਆਂ ਦਰਮਿਆਨ ਸਾਰਥਕ ਚਰਚਾ ਹੋਈ। ਦੋਨਾਂ ਨੇਤਾਵਾਂ ਨੇ ਦੋਨਾਂ ਦੇਸ਼ਾਂ ਦਰਮਿਆਨ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿੱਚ ਸੰਯੁਕਤ ਕਾਰਜ ਸਮੂਹ ਦੀ ਭਾਗੀਦਾਰੀ ਨੂੰ ਫਿਰ ਤੋਂ ਪੁਸ਼ਟ ਬਣਾਉਣ ‘ਤੇ ਸਹਿਮਤੀ ਜਤਾਈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪ੍ਰਾਥਮਿਕ ਖੇਤਰਾਂ ਵਿੱਚ ਖੋਜ ਸਹਿਯੋਗ ਜਿਵੇਂ ਊਰਜਾ ਸੁਰੱਖਿਆ, ਪਾਰੰਪਰਿਕ ਮੈਡੀਕਲ ਵਿੱਚ ਸਹਿਯੋਗ, ਰੋਕਥਾਮ ਸਿਹਤ ਦੇਖਭਾਲ, ਯੋਗ, ਆਯੁਰਵੈਦ ਅਤੇ ਡਿਜੀਟਲ ਟੈਕਨੋਲੋਜੀ ਅਤੇ ਡਿਜੀਟਲ ਟੈਕਨੋਲੋਜੀ, ਉੱਚ ਸਿੱਖਿਆ ਸੰਸਥਾਨਾਂ ਅਤੇ ਕੌਸ਼ਲ ਸੰਸਥਾਨਾਂ ਦਰਮਿਆਨ ਸੰਬੰਧ ਅਜਿਹੇ ਪ੍ਰਮੁੱਖ ਖੇਤਰ ਹਨ ਜੋ ਭਾਰਤ ਅਤੇ ਬ੍ਰਾਜੀਲ ਦੋਨਾਂ ਨੂੰ ਅਤਿਅਧਿਕ ਲਾਭਵੰਤ ਕਰ ਸਕਦੇ ਹਨ।
ਸ਼੍ਰੀ ਵਿਕਟਰ ਗੋਡੋਏ ਨੇ ਵਿਦਿਅਕ ਅਤੇ ਖੋਜ ਕਾਰਜਾਂ ਨਾਲ ਸੰਬੰਧਾਂ ਨੂੰ ਮਜਬੂਤ ਬਣਾਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਅਧਿਕ ਜੀਵੰਤ ਬਣਾਉਣ ਦੀ ਇੱਛਾ ਵਿਅਕਤ ਕੀਤੀ। ਜੀ20 ਟ੍ਰਾਇਕਾ ਦੇ ਕੋ-ਚੇਅਰ ਦੇ ਰੂਪ ਵਿੱਚ, ਉਨ੍ਹਾਂ ਨੇ ਆਪਣੀ ਮੋਹਰੀ ਪ੍ਰਧਾਨਗੀ ਦੇ ਦੌਰਾਨ ਈਡੀਡਬਲਿਊਜੀ ਏਜੰਡਾ ਨੰ ਅੱਗੇ ਵਧਾਉਣ ਵਿੱਚ ਭਾਰਤ ਲਈ ਬ੍ਰਾਜੀਲ ਦੇ ਸਮਰਥਨ ਨੂੰ ਵੀ ਵਿਅਕਤ ਕੀਤੀ।
ਬਾਅਦ ਵਿੱਚ, ਸ਼੍ਰੀ ਪ੍ਰਧਾਨ ਨੇ ਬਾਲੀ ਵਿੱਚ ਸੇਮਿਨਯਕ ਵਿੱਚ ਭਾਰਤੀ ਸਮੁਦਾਏ ਵਿੱਚ ਵੀ ਗੱਲਬਾਤ ਕੀਤੀ।
****
ਐੱਮਜੀਪੀਐੱਸ/ਏਕੇ
(Release ID: 1855744)
Visitor Counter : 121