ਖੇਤੀਬਾੜੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਸੈਂਟ੍ਰਲ ਐਰੀਡ ਜੋਨ ਰਿਸਰਚ ਇੰਸਟੀਟਿਊਟ (ਕਾਜਰੀ), ਜੋਧਪੁਰ ਵਿੱਚ 4 ਨਵੀਆਂ ਸੁਵਿਧਾਵਾਂ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਵਿਸ਼ਵ ਵਿੱਚ ਹਰ ਖੇਤੀਬਾੜੀ ਉਤਪਾਦ ਵਿੱਚ ਨੰਬਰ ਵੰਨ ਹੋਵੇਗਾ ਭਾਰਤ-ਸ਼੍ਰੀ ਤੋਮਰ

ਉਨੱਤ ਤਕਨੀਕਾਂ ਅਤੇ ਕ੍ਰਿਸ਼ੀ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੈ ਕਿਸਾਨ-ਨਰੇਂਦਰ ਸਿੰਘ ਤੋਮਰ

ਅੱਜ ਦੁਨੀਆ ਦਾ ਕੋਈ ਵੀ ਪਲੈਟਫਾਰਮ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ - ਸ਼੍ਰੀ ਸ਼ੇਖਾਵਤ

Posted On: 28 AUG 2022 8:48PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੇ ਤਹਿਤ, 60 ਸਾਲਾ ਤੋਂ ਜਿਆਦਾ ਸਮੇਂ ਤੋਂ ਉਤਕ੍ਰਿਸ਼ਟ ਸੇਵਾਵਾਂ ਦੇ ਰਹੇ ਸੈਂਟ੍ਰਲ ਐਰੀਡ ਜੋਨ ਰਿਸਰਚ ਇੰਸਟੀਟਿਊਟ (ਕਾਜਰੀ) ਵਿੱਚ ਇਸ ਨਾਲ 4 ਨਵੀਆਂ ਸੁਵਿਧਾਵਾਂ ਦਾ ਉਦਘਾਟਨ ਕੀਤਾ। ਇਸ ਅਵਸਰ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਵਿਸ਼ੇਸ਼ ਮਹਿਮਾਣ ਸਨ।

https://static.pib.gov.in/WriteReadData/userfiles/image/image0015VCA.jpg

ਮੁੱਖ ਮਹਿਮਾਣ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਬਹੁਤ ਸੁਭਾਗ ਦੀ ਗੱਲ ਹੈ ਕਿ ਜੋਧਪੁਰ ਵਿੱਚ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦਾ ਇੱਕ ਉਤਕ੍ਰਿਸ਼ਟ ਸੰਸਥਾਨ ਕਾਜਰੀ ਪਿਛਲੇ 60 ਤੋਂ ਅਧਿਕ ਸਾਲਾਂ ਤੋਂ ਜ਼ੀਰੋ ਖੇਤਰ ਦੇ ਕਿਸਾਨਾਂ ਲਈ ਖੇਤੀ ਵਿੱਚ ਨਵੇਂ-ਨਵੇਂ ਇਨੋਵੇਸ਼ਨ ਅਤੇ ਸ਼ੋਧ ਦਾ ਕਾਰਜ ਕਰ ਰਹੇ ਹਨ।

ਜੋ ਸਾਡੇ ਰੇਗਿਸਤਾਨੀ ਖੇਤਰਾਂ ਦੇ ਨਾਲ-ਨਾਲ ਪੂਰੇ ਵਿਸ਼ਵ ਲਈ ਇੱਕ ਉਦਾਹਰਣ ਹੈ। ਉਨ੍ਹਾਂ ਨੇ ਕਾਜਰੀ ਦੁਆਰਾ ਕੀਤੇ ਗਏ ਖੋਜ ਕਾਰਜਾ ਦੀ ਵਜ੍ਹਾ ਨਾਲ ਟਿੱਬਾ ਸਥਿਰੀਕਰਣ, ਸਿਪ੍ਰੰਕਰ ਅਤੇ ਡ੍ਰੀਪ ਸਿੰਚਾਈ, ਪ੍ਰਣਾਲੀ ਨਾਲ ਅਤੇ ਫਸਲਾਂ ਘਾਹ ਅਤੇ ਫਲਾ ਦੀਆਂ ਨਵੀਆਂ ਕਿਸਮਾਂ ਨਾਲ ਖੇਤੀਬਾੜੀ ਵਿੱਚ ਲਾਗਤ ਘੱਟ ਹੋਣ ਨਾਲ ਕਿਸਾਨਾਂ ਦੀ ਆਮਦਨੀ ਵਧ ਰਹੀਆਂ ਹਨ।

https://static.pib.gov.in/WriteReadData/userfiles/image/image0029BCV.jpg

ਕਾਜਰੀ ਦੁਆਰਾ ਸੌਰ ਊਰਜਾ, ਖੇਤੀ ਦੀ ਲਾਗਤ ਵਿੱਚ ਕਮੀ ਕਰਨ ਪਸ਼ੂਧਨ ਪ੍ਰਬੰਧਨ ਜਿਵੇਂ ਕਾਰਜ ਵੀ ਜ਼ੀਰੋ ਖੇਤਰ ਦੇ ਕਿਸਾਨਾਂ ਲਈ ਲਾਭਦਾਇਕ ਹੋਣਗੇ। ਕਾਜਰੀ ਦੇ ਦੁਆਰਾ ਸਮੇਂ-ਸਮੇਂ ਤੇ ਵਿਕਸਿਤ ਕੀਤੀਆਂ ਜਾ ਰਹੀਆਂ ਨਵੀਆਂ ਟੈਕਨੋਲੋਜੀਆਂ ਅਤੇ ਸੋਧ ਉਪਲਬਧੀਆਂ ਦਾ ਕਾਰਨ ਹੀ ਪਿਛਲੇ ਕੇਵਲ ਛੇ ਸਾਲਾਂ ਵਿੱਚ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ 10 ਰਾਸ਼ਟਰੀ ਪੁਰਸਕਾਰਾਂ ਵਿੱਚੋਂ 8 ਪੁਰਸਕਾਰ ਕਾਜਰੀ ਨੂੰ ਮਿਲੇ।

ਸ਼੍ਰੀ ਤੋਮਰ ਨੇ ਕਾਜਰੀ ਵਿੱਚ ਬਣੇ ਨਵੇਂ ਸਭਾਗਾਰ, ਖੇਤੀਬਾੜੀ ਕਾਰੋਬਾਰ ਪੋਸ਼ਣ ਕੇਂਦਰ, ਵਾਤਾਵਰਣ ਅਨੁਕੂਲ ਰਹਿੰਦ ਖੂਹੰਦ ਜਲ ਉਪਚਾਰ ਪਾਂਲਟ ਅਤੇ ਇਨਡੋਰ ਖੇਡ ਹਾਲ ਦਾ ਉਦਘਾਟਨ ਵੀ ਕੀਤਾ।

https://static.pib.gov.in/WriteReadData/userfiles/image/image003H670.jpg

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਵਿੱਚ ਭਾਰਤ ਹਰ ਖੇਤੀਬਾੜੀ ਉਤਪਾਦ ਵਿੱਚ ਨੰਬਰ ਵਨ ਤੇ ਹੋਵੇਗਾ। ਹੁਣ ਜਿਆਦਾਤਰ ਖੇਤੀਬਾੜੀ ਉਤਪਾਦਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਜਾ ਦੂਜੇ ਸਥਾਨ ਤੇ ਹੈ।

ਸ਼੍ਰੋ ਤੋਮਰ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਦੀ ਅਰਥਵਿਵਸਥਾ ਮਜਬੂਤ ਹੈ ਜੋ ਇਸੇ ਤਰ੍ਹਾ ਬਣੀ ਰਹੀ ਤਾਂ ਭਾਰਤ ਵੱਡੇ ਤੋਂ ਵੱਡੇ ਸੰਕਟ ਨਾਲ ਨਿਪਟਾਰੇ ਵਿੱਚ ਪੂਰੀ ਤਰ੍ਹਾਂ ਸਮਰੱਥ ਹੋਵੇਗੀ। ਸ਼੍ਰੀ ਤੋਮਰ ਨੇ ਕਿਹਾ ਕਿ ਸਾਲ 2014 ਵਿੱਚ ਪਹਿਲੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚੋਂ ਇਸ ਦੇ ਬਾਅਦ ਪ੍ਰਧਾਨ ਮੰਤਰੀ ਦੇ ਤੌਰ ਤੇ ਸ਼੍ਰੀ ਮੋਦੀ ਲਗਾਤਾਰ ਪਿੰਡ-ਗਰੀਬ-ਕਿਸਾਨਾਂ ਨੂੰ ਪ੍ਰਾਥਮਿਕਤਾ ਤੇ ਰੱਖਕੇ ਵਿਚਾਰ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਹੇਠ 8 ਸਾਲਾਂ ਵਿੱਚ ਖੇਤੀਬਾੜੀ ਦੇ ਖੇਤਰ ਨੂੰ ਸੁਧਾਰਣ ਤੇ ਕਿਸਾਨਾਂ ਨੂੰ ਆਮਦਨ ਸਹਾਇਤਾ ਅਤੇ ਤਕਨੀਕ ਦਾ ਸਮਰਥਨ ਦੇਣ ਲਈ ਅਨੇਕ ਯੋਜਨਾਵਾਂ ਦਾ ਸਿਰਜਨ ਹੋਇਆ ਹੈ। ਦੇਸ਼ ਦੇ 86% ਛੋਟੇ ਕਿਸਾਨਾਂ ਨੂੰ ਐੱਫਪੀਓ ਦੇ ਰਾਹੀਂ ਸਵੈ ਨੂੰ ਸੰਗਠਿਤ ਕਰਕੇ ਆਪਣੇ ਉਤਪਾਦਾਂ ਦੀ ਪ੍ਰੋਸੈੱਸਿੰਗ ਕਰਨ ਦੇ ਨਾਲ ਹੀ ਵਾਜਿਬ ਦਾਮ ਪ੍ਰਾਪਤ ਕਰ ਰਹੇ ਹਨ। ਖੇਤੀਬਾੜੀ ਖੇਤਰ ਵਿੱਚ ਇੰਫ੍ਰਾਸਟ੍ਰਕਟਰ ਲਈ ਇੱਕ ਲੱਖ ਕਰੋੜ ਰੁਪਏ ਦੇ ਫੰਡ ਨੂੰ ਮੋਦੀ ਜੀ ਨੇ ਸਥਾਪਿਤ ਕੀਤਾ ਹੈ ਜਿਸ ਵਿੱਚੋਂ 14 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਸਵੀਕ੍ਰਿਤੀ ਵੀ ਹੋ ਗਏ ਹਨ।

ਸ਼੍ਰੀ ਤੋਮਰ ਨੇ ਖੇਤੀਬਾੜੀ ਖੇਤਰ ਦੀ ਪ੍ਰਗਤੀ ਵਿੱਚ ਵਿਗਿਆਨਿਕਾਂ ਦੇ ਯੋਗਦਾਨ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਉਹ ਵੱਡੇ ਟੀਚੇ ਨੂੰ ਲੈ ਕੇ ਉਤਪਾਦਕਤਾ ਵਧਾਉਣ ਤੇ ਧਿਆਨ ਦੇਣ। ਉਨ੍ਹਾਂ ਨੇ ਰੋਪਣ ਸਮੱਗਰੀ ਦੀ ਉਪਲਬਧਤਾ ਵਧਾਉਣ ਤੇ ਜੋਰ ਦਿੰਦੇ ਹੋਏ ਕਿਹਾ ਕਿ ਕਾਜਰੀ ਇਸ ਮਾਮਲੇ ਵਿੱਚ ਅੱਗੇ ਵਧੇ, ਕੇਂਦਰ ਸਰਕਾਰ ਇਸ ਵਿੱਚ ਆਪਣੇ ਪੱਧਰ ਤੇ ਪੂਰਾ ਸਹਿਯੋਗ ਕਰੇਗੀ।

ਸ਼੍ਰੀ ਤੋਮਰ ਨੇ ਅਨੇਕ ਉਪਲਬਧੀਆਂ ਨੂੰ ਲੈ ਕੇ ਕਾਜਰੀ ਦੀ ਸਰਾਹਨਾ ਕੀਤੀ। ਕਾਜਰੀ ਨੇ ਜ਼ੀਰੋ ਖੇਤਰ ਵਿੱਚ ਖੇਤੀਬਾੜੀ ਵਿਕਾਸ ਲਈ ਅਣਗਣਿਤ ਖੋਜ ਕਰਕੇ ਟੈਕਨੋਲੋਜੀਆਂ ਵਿਕਸਿਤ ਕੀਤੀਆਂ ਹਨ ਜੋ ਸਾਡੇ ਰੇਗਿਸਤਾਨੀ ਖੇਤਰਾਂ ਦੇ ਨਾਲ-ਨਾਲ ਪੂਰੇ ਵਿਸ਼ਵ ਲਈ ਵੀ ਉਦਾਹਰਣ ਹਨ। ਕਾਜਰੀ ਨੇ ਜ਼ੀਰੋ-ਖੇਤੀਬਾੜੀ ਦੇ ਵਿਕਾਸ ਲਈ ਇੱਕ ਸਮੁੱਚੇ ਦ੍ਰਿਸ਼ਟੀਕੋਣ ਅਪਨਾਇਆ ਹੈ।

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸ਼ੇਖਾਵਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਮਾਣ-ਸਨਮਾਨ ਸਾਰੀਆ ਦੁਨੀਆ ਵਿੱਚ ਵਧਿਆ ਹੈ ਅੱਜ ਕਈ ਵੀ ਪਲੈਟਫਾਰਮ ਕਿਸੇ ਵੀ ਮੁੱਦੇ ਤੇ ਭਾਰਤ ਨੂੰ ਨਜ਼ਰਅੰਦਾਜ ਨਹੀਂ ਕਰ ਸਕਦਾ ਹੈ। ਸ਼੍ਰੀ ਸੇਖਾਵਤ ਨੇ ਕਿਹਾ ਕਿ ਕਿਸਾਨਾਂ ਦੇ ਸਖਤ ਮਿਹਨਤ, ਖੇਤੀਬਾੜੀ ਵਿਗਿਆਨਿਕਾਂ ਦੇ ਯੋਗਦਾਨ ਅਤੇ ਸਰਕਾਰ ਦੀਆਂ ਨੀਤੀਆਂ ਨਾਲ ਅੱਜ ਅਨਾਜ ਦੀ ਪ੍ਰਚੂਰਤਾ ਦੇ ਨਾਲ-ਨਾਲ ਨਿਰਯਾਤਕ ਦੇਸ਼ ਦੇ ਰੂਪ ਵਿੱਚ ਪਹਿਚਾਣ ਬਣਾ ਚੁੱਕੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਖੇਤੀਬਾੜੀ ਖੇਤਰ ਦੀ ਤਰ੍ਹਾਂ ਦੇਖਣ ਦੇ ਨਜ਼ੀਰਏ ਨੂੰ ਬਦਲਿਆ ਅਤੇ ਇਸ ਨੂੰ ਲਾਭਕਾਰੀ ਬਣਾਉਣ ਲਈ ਕਦਮ ਉਠਾਏ ਹਨ। ਖੇਤੀਬਾੜੀ ਖੇਤਰ ਵਿੱਚ, ਕਿਸਾਨਾਂ ਦੀ ਖੁਸ਼ਹਾਲੀ ਦੇ ਲਈ ਅਨੇਕ ਯਤਨ ਕੀਤਾ ਗਏ ਹਨ ਜਿਨ੍ਹਾਂ ਦਾ ਨਤੀਜਾ ਨਜਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਭਰ ਦੀਆਂ ਜ਼ਰੂਰਤਾ ਲਈ ਸਾਡੇ ਕਿਸਾਨ ਕਿਸ ਤਰ੍ਹਾਂ ਕੰਮ ਕਰਨ ਅਸੀਂ ਕਿਸ ਤਰ੍ਹਾਂ ਨਾਲ ਇਸ ਲਈ 

ਕਿਸਾਨਾਂ ਨੂੰ ਸਮਰੱਥ ਬਣਾਏ, ਇਸ ਦ੍ਰਿਸ਼ਟੀਕੋਣ ਨਾਲ ਕੰਮ ਕਰਨ ਦਾ ਸਮਾਂ ਆ ਗਿਆ ਹੈ। ਅੱਜ ਫੂਡ ਪਦਾਰਥਾਂ ਦਾ ਮੁਲਾਂਕਣ ਬਜਟ ਦੀ ਬਜਾਏ ਪੋਸ਼ਣ ਦੇ ਅਧਾਰ ਤੇ ਹੋ ਰਿਹਾ ਹੈ ਅਸੀਂ ਅਸੀਮ ਸੰਭਾਵਨਾਵਾਂ ਦੇ ਦੁਆਰਾ ਤੇ ਖੜੇ। ਉਨ੍ਹਾਂ ਨੇ ਜੋਧਪੁਰ ਵਿੱਚ ਰੋਪਣ ਸਮੱਗਰੀ ਨੂੰ ਲੈ ਕੇ ਕੰਮ ਕਰਨ ਦੀ ਗੱਲ ਕਹੀ।

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਚੋਧਰੀ ਨੇ ਕਿਹਾ ਕਿ ਕਿਸਾਨਾਂ ਲਈ ਕਾਜਰੀ ਦਾ ਬਹੁਤ ਯੋਗਦਾਨ ਰਿਹਾ ਹੈ। ਇੱਕ ਸਮਾਂ ਇਹ ਪੂਰਾ ਖੇਤਰ ਰੇਗਿਸਤਾਨ ਸੀ। ਪਾਣੀ ਦੀ ਸਮੱਸਿਆ ਸੀ, ਕਿਸਾਨ ਬੇਹਾਲ ਸਨ, ਅਜਿਹੇ ਵਿੱਚ ਕਾਜਰੀ ਨੇ ਨਵੀਂ ਤਕਨੀਕ ਕਿਸਾਨਾਂ ਤੱਕ ਪਹੁੰਚਾਈ, 

ਅੱਜ ਇੱਥੇ ਖਜੂਰ, ਅਨਾਰ, ਅੰਜੀਰ ਦੀ ਖੇਤੀ ਹੋ ਰਹੀ ਹੈ ਅਤੇ ਡ੍ਰੈਗਰ ਫਰੂਟ ਦੀ ਖੇਤੀ ਸ਼ੁਰੂ ਹੋਣ ਵਾਲੀ ਹੈ। ਆਉਣ ਵਾਲੇ ਦਿਨਾਂ ਵਿੱਚ ਇੱਥੇ ਦਾ ਬਾਜਰਾ ਦੁਨੀਆ ਭਰ ਵਿੱਚ ਸਥਾਨ ਪਾਏਗਾ। ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਰਾਜਸਥਾਨ ਵਿੱਚ ਬਾਜਰੇ ਦਾ ਖੋਜ ਹੋਵੇ ਹੁਣ ਬਾਡਮੇਰ ਵਿੱਚ ਕੇਂਦਰ ਦੁਆਰਾ ਬਾਜਰਾ ਖੋਜ ਕੇਂਦਰ ਖੁੱਲ੍ਹਣ ਜਾ ਰਿਹਾ ਹੈ।  

ਡੇਅਰ ਦੇ  ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ.ਹਿਮਾਸ਼ੂ ਪਾਠਕ ਅਤੇ ਕਾਜਰੀ ਦੇ ਡਾਇਰੈਕਟਰ ਡਾ. ਓ.ਪੀ.ਯਾਦਵ ਨੇ ਵੀ ਸੰਬੋਧਿਤ ਕੀਤਾ। ਪ੍ਰੋਗਰਾਮ ਵਿੱਚ ਸ਼੍ਰੀ ਤੋਮਰ ਦੁਆਰਾ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਅਵਸਰ ਤੇ ਕਾਜਰੀ ਦੇ ਅਧਿਕਾਰੀ-ਵਿਗਿਆਨਿਕ ਸਹਿਤ ਹੋਰ ਮੰਨੇ-ਪ੍ਰਮੰਨੇ ਵਿਅਕਤੀ ਮੌਜੂਦ ਸਨ।

 

****



(Release ID: 1855344) Visitor Counter : 125


Read this release in: English , Urdu , Hindi