ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਪਿਛਲੇ ਅੱਠ ਸਾਲਾਂ ਵਿੱਚ ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਦੇਸ਼ ਦੇ ਦੂਰ ਇਲਾਕੀਆਂ ਵਿੱਚ ਵਿਕਾਸ ਹੋਇਆ ਹੈ
ਡਾ. ਜਿਤੇਂਦਰ ਸਿੰਘ ਨੇ ਉਧਮਪੁਰ ਦੇ ਸਮੀਪ ਪੰਚੇਰੀ ਵਿੱਚ ਸਾਂਕਰੀ ਮੰਦਿਰ ਵਿੱਚ ਦਰਸ਼ਨ ਕਰਨ ਦੇ ਬਾਅਦ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਿਤ ਕੀਤਾ
ਡਾ. ਜਿਤੇਂਦਰ ਸਿੰਘ ਨੇ ਪੰਚੇਰੀ ਵਿੱਚ ਸਾਂਸਦ ਨਿਧੀ ਨਾਲ ਨਿਰਮਿਤ ਸਮੁਦਾਇਕ ਭਵਨ ਜਨਤਾ ਨੂੰ ਸਮਰਪਿਤ ਕੀਤਾ
प्रविष्टि तिथि:
25 AUG 2022 6:55PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਉਧਮਪੁਰ, ਕਠੂਆ, ਡੋਡਾ ਨੂੰ ਪਿਛਲੇ ਅੱਠ ਸਾਲਾ ਵਿੱਚ ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਦੇਸ਼ ਦੇ ਸਭ ਤੋਂ ਵਿਕਸਿਤ ਲੋਕ ਸਭਾ ਚੋਣ ਖੇਤਰਾਂ ਵਿੱਚੋਂ ਇੱਕ ਦੱਸਿਆ ਅਤੇ ਕਿਹਾ ਕਿ ਇਸ ਮਿਆਦ ਦੇ ਦੌਰਾਨ ਖੇਤਰ ਦੇ ਦੂਰ-ਦਰਾਡੇ ਇਲਾਕੀਆਂ ਤੱਕ ਵਿਕਾਸ ਪਹੁੰਚਿਆ ਹੈ ਜੋ ਪਿਛਲੀ ਸਰਕਾਰਾਂ ਦੇ ਦੌਰਾਨ ਅਣਗੋਲਿਆ ਰਹਿ ਗਿਆ ਸੀ।

ਡਾ. ਜਿਤੇਂਦਰ ਸਿੰਘ ਨੇ ਪੰਚੇਰੀ ਵਿੱਚ ਸਾਂਕਰੀ ਮੰਦਿਰ ਵਿੱਚ ਦਰਸ਼ਨ ਕਰਨ ਦੇ ਬਾਅਦ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਬਿਨਾ ਕਿਸੀ ਵੋਟ ਦੀ ਚਾਹਤ ਦੇ ਵਿਕਾਸ ਕਰਨਾ ਸਾਡਾ ਆਦਰਸ਼ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਸਥਾਨ ਤੇ ਜ਼ਰੂਰੀ ਚੀਜ਼ਾਂ ਨੂੰ ਉਪਲਬਧ ਕਰਾਉਣ ਵਾਲੀ ਸੰਸਕ੍ਰਿਤੀ ਦਾ ਪਾਲਨ ਕਰਦੇ ਹਨ।
ਜਿਸ ਵਿੱਚ ਹਰੇਕ ਖੇਤਰ ਦਾ ਵਿਕਾਸ ਇੱਕ ਸਮਾਨ ਰੂਪ ਤੋਂ ਹੋ ਸਕੇ ਅਤੇ ਅਜਿਹਾ ਕਰਦੇ ਸਮੇਂ ਅਸੀਂ ਬਿਨਾ ਕਿਸੀ ਦਾ ਤੁਸ਼ਟੀਕਰਣ ਕੀਤੇ ਹੋਏ ਬਿਨਾ ਵੋਟ ਦੀ ਰਣਨੀਤੀ ਤੇ ਵਿਚਾਰ ਕਰਦੇ ਹੋਏ ਅਤੇ ਇਹ ਸੋਚੇ ਬਿਨਾ ਕਿ ਉਸ ਖੇਤਰ ਦੇ ਲੋਕ ਸਾਨੂੰ ਵੋਟ ਦਿੰਦੇ ਹਨ ਜਾ ਨਹੀਂ ਖੇਤਰ ਦੇ ਸਭ ਤੋਂ ਜ਼ਰੂਰਤਮੰਦ ਇਲਾਕੀਆਂ ਤੱਕ ਪਹੁੰਚਣ ਅਤੇ ਸਾਰੀਆਂ ਨੂੰ ਨਿਆਂ ਦਿਵਾਉਣ ਲਈ ਸਭ ਤੋਂ ਹੇਠਲੀ ਰੇਖਾ ਦਾ ਪਾਲਨ ਕਰਦੇ ਹਨ।

ਇਸ ਅਵਸਰ ’ਤੇ ਡਾ. ਜਿਤੇਂਦਰ ਸਿੰਘ ਨੇ ਸਾਂਸਦ ਨਿਧੀ ਤੋਂ ਤਿਆਰ ਕੀਤਾ ਗਿਆ ਸਮੁਦਾਇਕ ਭਵਨ ਜਨਤਾ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਚੇਰੀ ਵਿੱਚ ਉਨ੍ਹਾਂ ਦੀ ਪਿਛਲੀ ਯਾਤਰਾ ਦੇ ਦੌਰਾਨ ਲੋਕਾਂ ਦੀ ਤਿੰਨ ਜਾ ਚਾਰ ਪ੍ਰਮੁੱਖ ਮੰਗਾ ਸਨ ਜਿਨ੍ਹਾਂ ਵਿੱਚੋਂ ਅਧਿਕਾਂਸ਼ ਨੂੰ ਪੂਰਾ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਸਮੁਦਾਇਕ ਭਵਨ ਦੀ ਮੰਗ ਵੀ ਸੀ।
ਉਨ੍ਹਾਂ ਨੇ ਕਿਹਾ ਕਿ ਦੂਜੀ ਮੰਗ ਪੰਚੇਰੀ ਨੂੰ ਇੱਕ ਸੈਲਾਨੀ ਸਥਾਨ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਸੀ ਅਤੇ ਇਹ ਮੰਗ ਵੀ ਪੂਰੀ ਕੀਤੀ ਜਾ ਚੁੱਕੀ ਹੈ ਕਿਉਂਕਿ ਪੰਚੇਰੀ ਨੂੰ ਜੰਮੂ-ਕਸ਼ਮੀਰ ਦੇ ਉਨ੍ਹਾਂ ਸਥਾਨਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਜੋ ਸੈਲਾਨੀ ਯਾਤਰਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੈਲਾਨੀ ਕੇਂਦਰਾਂ ਦਾ ਨਿਰਮਾਣ ਕਰਨ ਲਈ ਇੱਕ ਸੈਲਾਨੀ ਹਬ ਦੀ ਹੋਰ ਮੰਗ ਵੀ ਪੂਰੀ ਕੀਤੀ ਜਾ ਚੁੱਕੀ ਹੈ ਜਦਕਿ ਨਵੀਂ ਬਿਜਲੀ ਪ੍ਰੋਜੈਕਟ ਦੀ ਸਥਾਪਨਾ ਕਰਨ ਨਾਲ ਘੰਟੇ ਬਿਜਲੀ ਕਟੌਤੀ ਦੀਆਂ ਪੁਰਾਣੀਆਂ ਸ਼ਿਕਾਇਤਾਂ ਵੀ ਦੂਰ ਹੋ ਜਾਣਗੀਆਂ, ਜਿਸ ਦਾ ਸਾਮਨਾ ਸਥਾਨਕ ਲੋਕਾਂ ਨੂੰ ਪਹਿਲੇ ਕਰਨਾ ਪੈਦਾ ਸੀ।
ਪਿਛਲੇ ਅੱਠ ਸਾਲਾਂ ਵਿੱਚ ਉਧਮਪੁਰ, ਕਠੁਆ ਅਤੇ ਡੋਡਾ ਲੋਕਸਭਾ ਖੇਤਰ ਵਿੱਚ ਕੀਤੇ ਗਏ 75 ਮਹੱਤਵਪੂਰਨ ਵਿਕਾਸ ਕਾਰਜਾ ਤੇ ਅਧਾਰਿਤ ਪੈਂਫਲੇਟ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿਘ ਨੇ ਕਿਹਾ ਕਿ ਇਸ ਦੀ ਵਿਸ਼ਿਸ਼ਟਤਾ ਇਹ ਰਹੀ ਹੈ ਕਿ ਨ ਕੇਵਲ ਅਨੇਕ ਰਾਸ਼ਟਰੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ
ਅਤੇ ਕਈ ਰੁਕੇ ਹੋਈ ਪ੍ਰੋਜੈਕਟਾਂ ਦੀ ਸ਼ੁਰੂਆਤ ਫਿਰ ਤੋਂ ਕੀਤੀ ਗਈ ਹੈ ਬਲਕਿ ਇੱਥੇ ਇਤਿਹਾਸਿਕ ਪ੍ਰੋਜੈਕਟ ਵੀ ਲਿਆਏ ਗਏ ਹਨ ਜਿਨ੍ਹਾਂ ਲਈ ਕਈ ਜਨਤਕ ਮੰਗ ਨਹੀਂ ਕੀਤੀ ਗਈ ਸੀ ਲੇਕਿਨ ਚੋਣ ਪ੍ਰਤੀਨਿਧੀ ਹੋਣ ਦੇ ਨਾਤੇ ਅਸੀਂ ਇਹ ਨਿਰਧਾਰਿਤ ਕਰਨ ਲਈ ਸਟਡੀ ਅਤ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਖੇਤਰ ਵਿੱਚ ਕਿਸ ਪ੍ਰੋਜੈਕਟ ਦੇ ਲਈ ਸਮਰੱਥਾ ਮੌਜੂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ ਭਾਰਤ ਦੀ ਪਹਿਲੀ ਨਦੀ ਸੁਰੱਖਿਆ ਪ੍ਰੋਜੈਟਕ ਉਧਮਪੁਰ ਵਿੱਚ ਦੇਵਿਕਾ ਨਦੀ ਵਿੱਚ ਸ਼ੁਰੂ ਕੀਤੀ ਗਈ ਅਤੇ ਦਿੱਲੀ ਅਤੇ ਕਟਰਾ ਦਰਮਿਆਨ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸ ਸੜਕ ਕਾਰੀਡੋਰ ਅਗਲੇ ਇੱਕ ਸਾਲ ਵਿੱਚ ਪੂਰਾ ਕਰ ਲਿਆ ਜਾਵੇਗਾ।
ਇਸੇ ਪ੍ਰਕਾਰ ਦੇਸ਼ ਦੀ ਦੂਜੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਕਟਰਾ ਅਤੇ ਦਿੱਲੀ ਦਰਮਿਆਨ ਸ਼ੁਰੂ ਕੀਤੀ ਗਈ ਅਤੇ ਰਿਆਸੀ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਲਗਭਗ ਪੂਰਾ ਹੋਣ ਵਾਲਾ ਹੈ ਜਿਸ ਦੇ ਲਈ ਉਪਯੁਕਤ ਰੇਲ ਸੰਰੇਖਣ ਦੇ ਨਾਲ ਆਉਣ ਦੀ ਦਿਸ਼ਾ ਵਿੱਚ ਬਹੁਤ ਯਤਨ ਕੀਤੇ ਗਏ ਜੋ ਕਸ਼ਮੀਰ ਨੂੰ ਬਾਕੀ ਭਾਰਤ ਜੋੜਣ ਲਈ ਪਹਾੜੀ ਇਲਾਕੇ ਤੇ ਸੰਪਰਕ ਕਰ ਸਕੇ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਧਮਪੁਰ, ਕਠੁਆ, ਡੋਡਾ ਦੇਸ਼ ਦਾ ਇੱਕ ਮਾਤਰ ਲੋਕਸਭਾ ਚੋਣ ਖੇਤਰ ਹੈ ਜਿਸ ਵਿੱਚ ਇਨ੍ਹੇ ਘੱਟ ਸਮੇਂ ਵਿੱਚ ਤਿੰਨ ਕੇਂਦਰੀ ਵਿੱਤ ਪੋਸ਼ਿਤ ਮੈਡੀਕਲ ਕਾਲਜ ਪ੍ਰਾਪਤ ਹੋਏ ਹਨ।
ਇਸ ਅਵਸਰ ਤੇ ਉਧਮਪੁਰ ਡੀਡੀਸੀ ਚੇਅਰਮੈਨ ਲਾਲ ਚੰਦ, ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਪਵਨ ਖਜੁਰੀਆ ਅਤੇ ਬੀਡੀਸੀ ਚੇਅਰਮੈਨ ਜੀਵਨ ਲਾਲ ਨੇ ਵੀ ਆਪਣੇ ਵਿਚਾਰ ਰਖੇ ਤੇ ਸਾਂਸਦ ਦੇ ਰੂਪ ਵਿੱਚ ਡਾ. ਜਿਤੇਂਦਰ ਸਿੰਘ ਨੇ ਕਾਰਜਕਾਲ ਦੇ ਦੌਰਾਨ ਇਸ ਖੇਤਰ ਵਿੱਚ ਹੋਏ ਵੱਡੇ ਪੈਮਾਨੇ ਤੇ ਵਿਕਾਸ ਦੀ ਸ਼ਲਾਘਾ ਕੀਤੀ।
<><><><>
ਐੱਸਐੱਨਸੀ/ਆਰਆਰ
(रिलीज़ आईडी: 1854769)
आगंतुक पटल : 162