ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਨੇ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਅਧਾਰਿਤ ਟੋਲ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ

Posted On: 25 AUG 2022 5:32PM by PIB Chandigarh

ਐੱਨਐੱਚਏਆਈ ਨੇ ਭਾਰਤ ਵਿੱਚ ਟੋਲ ਅਧਾਰਿਤ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (ਜੀਐੱਨਐੱਸਐੱਸ) 'ਤੇ ਇੱਕ ਦਿਨਾ ਹਿੱਤਧਾਰਕ ਸਲਾਹ-ਮਸ਼ਵਰੇ ਦੀ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦਾ ਆਯੋਜਨ ਜੀਐੱਨਐੱਸਐੱਸ ਅਧਾਰਿਤ ਟੋਲ ਪ੍ਰਣਾਲੀ ਦੇ ਵੱਖ-ਵੱਖ ਪਹਿਲੂਆਂ 'ਤੇ ਵੱਖ-ਵੱਖ ਉਦਯੋਗ ਮਾਹਿਰਾਂ ਅਤੇ ਹਿੱਤਧਾਰਕਾਂ  ਤੋਂ ਇਨਪੁਟਸ ਅਤੇ ਸੁਝਾਅ ਲੈਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਇਹ ਵਰਕਸ਼ਾਪ ਜੀਐੱਨਐੱਸਐੱਸ ਤਕਨੀਕ 'ਤੇ ਅਧਾਰਿਤ ਹੈ ਜੋ ਭਾਰਤ ਵਿੱਚ ਫ੍ਰੀ-ਫਲੋ ਟੋਲ ਪ੍ਰਣਾਲੀ ਲਈ ਭਵਿੱਖ ਦੇ  ਰੋਡਮੈਪ ਦੀ ਰਣਨੀਤੀ ਬਣਾਉਣ ਅਤੇ ਤਿਆਰ ਕਰਨ ਵਿੱਚ ਮਦਦ ਕਰੇਗੀ।

 

ਮਹੱਤਵਪੂਰਨ ਸਰਕਾਰੀ ਵਿਭਾਗਾਂ ਇਸਰੋ,ਐੱਨਆਈਸੀ ਅਤੇ ਉਦਯੋਗਪਤੀਆਂ ਜਿਵੇਂ ਵਾਹਨ ਨਿਰਮਾਤਾ, ਏਆਈਐੱਸ-140 ਔਨ-ਬੋਰਡ ਯੂਨਿਟ (ਓਬੀਯੂ) ਨਿਰਮਾਤਾ, ਗਲੋਬਲ ਜੀਐੱਨਐੱਸਐੱਸ ਸੇਵਾ ਪ੍ਰਦਾਤਾ, ਬੈਂਕਾਂ, ਭੁਗਤਾਨ ਸਮੂਹਾਂ/ਗੇਟਵੇ ਸੇਵਾ ਪ੍ਰਦਾਤਾਵਾਂ ਸਮੇਤ ਵੱਖ-ਵੱਖ ਹਿੱਤਧਾਰਕਾਂ ਨੂੰ ਜੀਐੱਨਐੱਸਐੱਸ ਅਧਾਰਿਤ ਟੋਲ ਪ੍ਰਣਾਲੀ 'ਤੇ ਵਿਚਾਰ ਕਰਨ ਲਈ ਚਰਚਾ ਲਈ ਸੱਦਾ ਦਿੱਤਾ ਸੀ। । ਸਲਾਹਕਾਰਾਂ ਅਤੇ ਉਦਯੋਗ ਮਾਹਿਰਾਂ ਨਾਲ ਜੀਐੱਨਐੱਸਐੱਸ ਅਧਾਰਿਤ ਟੋਲ ਪ੍ਰਣਾਲੀ ਲਈ ਵਿਸ਼ਵ ਪੱਧਰੀ ਸਰਬੋਤਮ ਅਭਿਆਸਾਂ ਬਾਰੇ ਸੈਸ਼ਨ ਅਤੇ ਪੇਸ਼ਕਾਰੀਆਂ ਕੀਤੀਆਂ ਗਈਆਂ, ਦਿੱਲੀ-ਮੁੰਬਈ ਕੋਰੀਡੋਰ 'ਤੇ ਐੱਨਐੱਚਏਆਈ ਦੁਆਰਾ ਕੱਢੇ ਗਏ ਸ਼ੁਰੂਆਤੀ ਖੋਜਾਂ ਅਤੇ ਜੀਐੱਨਐੱਸਐੱਸ ਆਰਕੀਟੈਕਚਰ ਦੇ ਵੱਖ-ਵੱਖ ਪਹਿਲੂਆਂ, ਨਿਪਟਾਰਾ ਭੁਗਤਾਨ ਪ੍ਰਕਿਰਿਆ, ਪ੍ਰਸਤਾਵਿਤ ਲਾਗੂ ਕਰਨ ਦੇ ਉਪਾਵਾਂ ਅਤੇ ਕਾਨੂੰਨੀ ਢਾਂਚੇ ਦੀਆਂ ਜ਼ਰੂਰਤਾਂ 'ਤੇ ਵੀ ਚਰਚਾ ਕੀਤੀ ਗਈ।

 

ਇਸ ਮੌਕੇ 'ਤੇ ਸਕੱਤਰ, ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ, ਸ਼੍ਰੀ ਗਿਰਿਧਰ ਅਰਮਾਨੇ,  ਨੇ ਕਿਹਾ ਕਿ "ਜੀਐੱਨਐੱਸਐੱਸ ਅਧਾਰਿਤ ਟੋਲ ਪ੍ਰਣਾਲੀ ਵਿੱਚ ਸ਼ਾਮਲ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਅਤੇ ਸੁਝਾਅ ਮੰਗਣ ਲਈ ਹਿੱਤਧਾਰਕਾਂ ਦਾ ਸਲਾਹ-ਮਸ਼ਵਰਾ ਮਹੱਤਵਪੂਰਨ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਟੋਲ ਵਸੂਲੀ ਦੀ ਪ੍ਰਕਿਰਿਆ ਨਿਰਵਿਘਨ ਹੋਵੇ । ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਸਾਡੇ ਕੋਲ ਇੱਕ ਟੈਕਨੋਲੋਜੀ ਬੁਨਿਆਦੀ ਢਾਂਚਾ ਹੋਣਾ ਚਾਹੀਦਾ ਹੈ ਜੋ ਸਾਨੂੰ ਇੱਕ ਕੁਸ਼ਲ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਏ, ਜੋ ਵੱਖ-ਵੱਖ ਹਿੱਤਧਾਰਕਾਂ ਲਈ ਦਾ ਕਿਫਾਇਤੀ ਅਤੇ ਉਨ੍ਹਾਂ ਨੂੰ ਸਵੀਕਾਰਯੋਗ ਹੋਵੇ ।

 

ਆਪਣੇ ਸੰਬੋਧਨ ਵਿੱਚ ਐੱਨਐੱਚਏਆਈ ਦੀ ਚੇਅਰਪਰਸਨ,ਸ਼੍ਰੀਮਤੀ ਅਲਕਾ ਉਪਾਧਿਆਏ ਨੇ ਕਿਹਾ, “ਸਾਨੂੰ ਇਸ ਸੈਸ਼ਨ ਦਾ ਆਯੋਜਨ ਕਰਨ ਅਤੇ ਹਿੱਤਧਾਰਕਾਂ ਨਾਲ ਵਿਚਾਰ-ਚਰਚਾ ਕਰਕੇ ਖੁਸ਼ੀ ਹੋ ਰਹੀ ਹੈ ਕਿ ਭਾਰਤ ਵਿੱਚ ਜੀਐੱਨਐੱਸਐੱਸ ਅਧਾਰਿਤ ਟੋਲ 'ਤੇ ਅੱਗੇ ਕੀ ਹੋ ਸਕਦਾ ਹੈ। ਇਹ ਸੈਸ਼ਨ ਸਾਨੂੰ ਦੁਨੀਆ ਦੇ ਹੋਰ ਹਿੱਸਿਆਂ ਦੇ ਮਾਹਿਰਾਂ ਤੋਂ ਸੂਝ ਹਾਸਲ ਕਰਨ ਅਤੇ ਦੇਸ਼ ਭਰ ਵਿੱਚ ਜੀਐੱਨਐੱਸਐੱਸ ਅਧਾਰਿਤ ਟੋਲ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ਵਿੱਚ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ।”  

 

ਪ੍ਰਸਤਾਵਿਤ ਜੀਐੱਨਐੱਸਐੱਸ ਟੈਕਨੋਲੋਜੀ-ਅਧਾਰਿਤ ਟੋਲ ਪ੍ਰਣਾਲੀ ਵਿੱਚ, ਐੱਨਐੱਚ ਖੇਤਰ ਵਿੱਚ ਜਿਓ-ਫੈਂਸਡ ਲੱਗੀ ਹੋਵੇਗੀ ਅਤੇ ਇਸ ਵਿੱਚ ਵਰਚੁਅਲ ਟੋਲ ਪੁਆਇੰਟ ਸ਼ਾਮਲ ਹੋਣਗੇ। ਜਦੋਂ ਵੀ ਜੀਐੱਨਐੱਸਐੱਸ ਓਬੀਯੂ ਨਾਲ ਫਿੱਟ ਕੋਈ ਵਾਹਨ ਇਸ ਵਰਚੁਅਲ ਟੋਲ ਪੁਆਇੰਟ ਤੋਂ ਲੰਘਦਾ ਹੈ, ਯਾਤਰਾ ਕੀਤੀ ਦੂਰੀ ਦੀ ਜਾਣਕਾਰੀ ਐੱਨਏਵੀਆਈਸੀ ਜੀਪੀਐੱਸ ਆਦਿ ਵਰਗੇ ਅਨੇਕ ਸਮੂਹਾਂ ਤੋਂ ਸੈਟੇਲਾਈਟ ਸਿਗਨਲ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਲਾਗੂ ਫੀਸ ਦੀ ਗਣਨਾ ਕੇਂਦਰੀ ਜੀਐੱਨਐੱਸਐੱਸ ਸਾਫਟਵੇਅਰ ਸਿਸਟਮ ਦੁਆਰਾ ਕੀਤੀ ਜਾਵੇਗੀ ਅਤੇ ਓਬੀਯੂ ਦੁਆਰਾ ਨਾਲ ਜੁੜੇ ਉਪਭੋਗਤਾਵਾਂ ਦੇ ਬੈਂਕ ਖਾਤੇ ਤੋਂ ਕਟੌਤੀ ਕੀਤੀ ਜਾਵੇਗੀ।

****

ਐੱਮਜੇਪੀਐੱਸ 



(Release ID: 1854662) Visitor Counter : 134


Read this release in: English , Urdu , Hindi