ਜਲ ਸ਼ਕਤੀ ਮੰਤਰਾਲਾ

ਸਟਾਕਹੋਮ ਵਰਲਡ ਵਾਟਰ ਵੀਕ 2022 ਦੇ ਪਹਿਲੇ ਦਿਨ ਐੱਨਐੱਸਸੀਜੀ ਨੇ ਵਰਚੁਅਲ ਸੈਸ਼ਨ ਦੀ ਮੇਜਬਾਨੀ ਕੀਤੀ


ਅਰਥ ਗੰਗਾ ਪ੍ਰੋਜੈਕਟਾਂ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਜ਼ੀਰੋ ਬਜਟ ਨੈਚੁਰਲ ਫਾਰਮਿੰਗ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ

Posted On: 24 AUG 2022 8:41PM by PIB Chandigarh

ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਸਸੀਜੀ) ਨੇ ਸਟਾਕਹੋਮ ਵਰਲਡ ਵਾਟਰ ਵੀਕ 2022 (24 ਅਗਸਤ 01 ਸਤੰਬਰ) ਦੇ ਪਹਿਲੇ ਦਿਨ ਇੱਕ ਵਰਚੁਅਲ ਸੈਸ਼ਨ ਦਾ ਆਯੋਜਨ ਕੀਤਾ। ਐੱਨਐੱਸਸੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਅਰਥ ਗੰਗਾ: ਅਰਥਿਕ ਵਿਕਾਸ ਦੇ ਨਾਲ-ਨਾਲ ਨਦੀ ਸੁਰੱਖਿਆ ਲਈ ਨਦੀ ਅਤੇ ਲੋਕਾਂ ਨੂੰ ਜੋੜਣ ਦਾ ਮਾਡਲ’ ਤੇ ਮੁੱਖ ਭਾਸ਼ਣ ਦਿੱਤਾ।

ਸੈਸ਼ਨ ਦੇ ਹੋਰ ਪੈਨਲਿਸਟਾਂ ਵਿੱਚ ਸ਼੍ਰੀ ਜੀ. ਕਮਲ ਵਰਧਨ ਰਾਵ, ਡਾਇਰੈਕਟਰ ਜਨਰਲ ਟੂਰਿਜ਼ਮ ਮੰਤਰਾਲਾ, ਸ਼੍ਰੀ ਟੀ. ਵਿਜੇ ਕੁਮਾਰ, ਕਾਰਜਕਾਰੀ ਉਪ ਪ੍ਰਧਾਨ, ਰਾਯਥੁ ਸਾਧਿਕਾ ਸੰਸਥਾ, ਡਾ. ਆਚਾਰੀਆਂ ਬਾਲਕ੍ਰਿਸ਼ਣ, ਸੰਸਥਾਪਕ ਅਤੇ ਸਕੱਤਰ ਪਤੰਜਲੀ ਟਰੱਸਟ ਅਤੇ ਡਾ. ਰੁਚੀ ਬਡੋਲਾ, ਵਿਗਿਆਨਿਕ ਜੀ, ਭਾਰਤੀ ਵਣਜੀਵ ਸੰਸਥਾਨ ਸ਼ਾਮਲ ਹਨ।

ਦੁਨੀਆ ਭਰ ਵਿੱਚ ਪਾਣੀ ਦੇ ਮੁੱਦਿਆਂ ਅਤੇ ਅੰਤਰਰਾਸ਼ਟਰੀ ਵਿਕਾਸ ਨਾਲ ਸੰਬੰਧਿਤ ਚਿੰਤਾਵਾਂ ਨੂੰ ਦੂਰ ਕਰਨ ਲਈ ਸਟਾਕਹੋਮ ਅੰਤਰਰਾਸ਼ਟਰੀ ਜਲ ਸੰਸਥਾਨ (ਐੱਸਆਈਡਬਲਿਊਆਈ) ਵੱਲੋ ਹਰ ਸਾਲ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ।

ਆਪਣੇ ਸੰਬੋਧਨ ਵਿੱਚ ਐੱਨਐੱਸਸੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਅਰਥ ਗੰਗਾ ਮਾਡਲ ਅਤੇ ਹੁਣ ਤੱਕ ਕੀਤੇ ਗਏ ਕਾਰਜਾ ਬਾਰੇ ਇੱਕ ਵਿਸਤ੍ਰਿਤ ਪ੍ਰੋਜੀਟੇਸ਼ਨ ਕੀਤੀ। ਅਰਥ ਗੰਗਾ ਦੇ ਮਹੱਤਵ ਤੇ ਪ੍ਰਕਾਸ਼ ਪਾਉਂਦੇ ਹੋਏ ਸ਼੍ਰੀ ਕੁਮਾਰ ਨੇ ਕਿਹਾ ਨਦੀ ਬੇਸਿਨ ਪ੍ਰਬੰਧਨ ਵਿੱਚ ਅਰਥ ਗੰਗਾ ਪ੍ਰੋਜੈਕਟ ਨੇ ਇੱਕ ਆਦਰਸ਼ ਬਦਲਾਅ ਦੀ ਸ਼ੁਰੂਆਤ ਕੀਤੀ ਹੈ।

https://ci6.googleusercontent.com/proxy/CbmIQGL3sfjZchuJ--92P51gjwpTSIjLu-JS-eoSTVT7O17F5-x90ccipWm69Gpyk6cr7fN_qkosBHzvRP_DsSxulpcVEo4lQSmUS2TpAYneOhxNM-w5o-vo6g=s0-d-e1-ft#https://static.pib.gov.in/WriteReadData/userfiles/image/image001GH60.jpg

ਉਨ੍ਹਾਂ ਨੇ ਕਿਹਾ ਕਿ ਅਰਥ ਗੰਗਾ ਪ੍ਰੋਜੈਕਟ ਨੂੰ ਨਦੀ ਦੀ ਸੁਰੱਖਿਆ ਲਈ ਇੱਕ ਅਰਥਿਕ ਮਾਡਲ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਕਾਨਪੁਰ ਵਿੱਚ 2019 ਵਿੱਚ ਆਯੋਜਿਤ ਪਹਿਲੀ ਰਾਸ਼ਟਰੀ ਗੰਗਾ ਪਰਿਸ਼ਦ ਦੀ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਤੇ ਜੋਰ ਦਿੱਤਾ ਸੀ । ਅਰਥ ਗੰਗਾ ਦੀ ਮੁਲ ਭਾਵਨਾ ਗੰਗਾ ਕਿਨਾਰੇ ਆਰਥਿਕ ਗਤੀਵਿਧੀਆਂ ਨੂੰ ਵਧਾਉਣ ਦੇ ਨਾਲ ਲੋਕਾਂ ਨੂੰ ਗੰਗਾ ਨਾਲ ਜੋੜਣ ਤੇ ਕੇਂਦ੍ਰਿਤ ਹੈ।

ਇਹ ਗੰਗਾ ਨਾਲ ਜੁੜਿਆ ਲਗਾਤਾਰ ਵਿਕਾਸ ਦਾ ਮਾਡਲ ਹੈ। ਉਨ੍ਹਾਂ ਨੇ ਦੱਸਿਆ ਕਿ ਅਰਥ ਗੰਗਾ ਮਾਡਲ ਅਨੇਕੇ ਗੰਗਾ ਬੇਸਿਲ ਤੋਂ ਹੀ ਸਕਲ ਘਰੇਲੂ ਉਤਪਾਦ ਦਾ ਘੱਟ ਤੋਂ ਘੱਟ 3% ਯੋਗਦਾਨ ਕਰਨ ਦਾ ਟੀਚਾ ਲੈ ਕੇ ਚਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਪਹਿਲਾਂ ਦੀ ਪਰਿਕਲਪਨਾ ਕੀਤੀ ਗਈ ਹੈ ਅਤੇ ਜਿਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਉਹ ਸਾਰੇ ਸੰਯੁਕਤ ਰਾਸ਼ਟਰ ਦੇ ਲਗਾਤਾਰ ਵਿਕਾਸ ਟੀਚਿਆਂ ਦ ਪ੍ਰਤੀ ਦੇਸ਼ ਦੀ ਪ੍ਰਤਿਬੱਧਤਾਵਾਂ ਦੇ ਅਨੁਰੂਪ ਹਨ।

ਅਰਥ ਗੰਗਾ ਦੇ ਛੇ ਪ੍ਰਮੁਖ ਉਦੇਸ਼ਾਂ/ਖੇਤਰਾਂ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਸ਼ੁਲਕ ਬਜਟ ਕੁਦਰਤੀ ਖੇਤੀ ਹੈ ਜਿਸ ਨਾਲ ਨਦੀ ਦੇ ਦੋਨਾਂ ਤਰ੍ਹਾਂ 10 ਕਿਲੋਮੀਟਰ ਤੱਕ ਰਸਾਇਨ ਮੁਕਤ ਖੇਤੀ ਦੀ ਪਰਿਕਲਪਨਾ ਕੀਤੀ ਗਈ ਹੈ। ਇਸ ਵਿੱਚ ਕਿਸਨਾਂ ਦੇ ਲਈ ਪ੍ਰਤੀ ਬੁੰਦ, ਅਧਿਕ ਆਮਦਨ ਅਤੇ ਗੋਬਰ ਧਨ ਦੀ ਰਾਹ ਖੁੱਲ੍ਹੇਗੀ। ਉਨ੍ਹਾਂ ਨੇ ਅੱਗੇ ਕਿਹਾ ਅਸੀਂ ਕੁਦਰਤੀ ਖੇਤੀ ਨੂੰ ਵੱਡੇ ਪੈਮਾਨੇ ਤੇ ਹੁਲਾਰਾ ਦੇਣ ਦੀ ਯੋਜਨਾ ਬਣਾ ਰਹੇ ਹਨ।

ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਆਕਰਸ਼ਿਤ ਕਰਨ ਲਈ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕੈਂਪ ਲਗਾਉਣਗੇ। ਉਨ੍ਹਾਂ ਨੇ ਦੱਸਿਆ ਕਿ ਹੁਣ ਹੀ ਮਹਾਰਾਸ਼ਟਰ ਦੇ ਸ਼ਿਰਡੀ ਵਿੱਚ ਇੱਕ ਪ੍ਰੋਗਰਾਮ ਹੋਇਆ ਜਿੱਥੇ ਐੱਨਐੱਮਸੀਜੀ ਵੱਲੋ 30 ਕਿਸਾਨਾਂ ਨੂੰ 5 ਦਿਨ ਤੱਕ ਸੁਭਾਸ਼ ਪਾਲੇਕਰ ਕੁਦਰਤੀ ਖੇਤੀ ਵਰਕਸ਼ਾਪ ਵਿੱਚ ਹਿੱਸਾ ਲੈਣ ਦੀ ਵਿਵਸਥਾ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਕੀਚੜ ਅਤੇ ਰਹਿੰਦ ਖੂਹੰਦ ਜਲ ਦੇ ਫਿਰ ਤੋਂ ਉਪਯੋਗ ਅਤੇ ਮੁਦ੍ਰੀਕਰਣ ਲਈ ਵੱਖ-ਵੱਖ ਮੰਤਰਾਲਿਆਂ ਅਤੇ ਸੰਗਠਨਾਂ ਦੇ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼ਹਿਰੀ ਸਥਾਨਿਕ ਸੰਸਤਾ ਲਈ ਸਿੰਚਾਈ ਉਦਯੋਗਿਕ ਉਦੇਸ਼ਾਂ  ਅਤੇ ਮਾਲੀਆ ਵਧਾਉਣ ਲਈ ਆਧੁਨਿਕ ਪਾਣੀ ਨੂੰ ਫਿਰ ਤੋਂ ਉਪਯੋਗ ਵਿੱਚ ਲਿਆਉਣ ਦੀ ਪਰਿਕਲਪਨਾ ਕੀਤੀ ਗਈ ਹੈ। ਉਨ੍ਹਾਂ ਨੇ ਮਥੂਰਾ ਰਿਫਾਈਨਰੀ ਨਾਲ ਆਧੁਨਿਕ ਪਾਣੀ ਦੀ ਬਿਕਰੀ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਾਲ ਬਣੀ ਵਿਵਸਥਾ ਦਾ ਉਦਾਹਰਣ ਦਿੱਤਾ।  

ਉਨ੍ਹਾਂ ਨੇ ਕਿਹਾ ਅਰਥ ਗੰਗਾ ਦੇ ਤਹਿਤ ਆਜੀਵਿਕਾ ਸਿਰਜਨ ਦੇ ਅਵਸਰਾਂ ਜਿਹੇ ਘਾਟ ਵਿੱਚ ਹਾਟ ਸਥਾਨਕ ਉਤਪਾਦਾਂ ਦਾ ਪ੍ਰਚਾਰ, ਆਯੁਰਵੈਦ, ਔਸ਼ਧੀ ਪੌਦੇ ਗੰਗਾ ਪ੍ਰਹਰੀ ਜਿਹੇ ਸਵੈ-ਸੇਵਕਾ ਦਾ ਸਮਰੱਤਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਆਜੀਵਿਕਾ ਦੇ ਅਵਸਰ ਪੈਦਾ ਕਰਨ ਲਈ ਐੱਨਐੱਸਸੀਜੀ ਨੇ ਗੰਗਾ ਬੇਸਿਨ ਵਿੱਚ 75 ਜਲਜ ਕੇਂਦਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਜਿਸ ਵਿੱਚੋਂ 26 ਦੀ ਸ਼ੁਰੂਆਤ 16 ਅਗਸਤ ਨੂੰ ਹੋ ਚੁੱਕੀ ਹੈ।

ਉਨ੍ਹਾਂ ਨੇ ਹਿਤਧਾਰਕਾਂ ਦਰਮਿਆਨ ਬਿਹਤਰ ਤਾਲਮੇਲ ਸੁਨਿਸ਼ਚਿਤ ਕਰਨ ਲਈ ਜਲ ਬਾਗੀਦਾਰੀ ਦੀ ਜ਼ਰੂਰਤ ਤੇ ਜੋਰ ਦਿੱਤਾ। ਉਨ੍ਹਾਂ ਨੇ ਗੰਗਾ ਨਦੀ ਦੇ ਕਿਨਾਰੇ ਸੱਭਿਆਚਾਰ ਵਿਰਾਸਤ ਅਤ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਨਾਵ ਟੂਰਿਜ਼ਮ, ਕਮਿਊਨਿਟੀ ਜੇਟੀਜ, ਯੋਗ ਦਾ ਪ੍ਰਚਾਰ, ਸਾਹਸਿਕ ਟੂਰਿਜ਼ਮ , ਗੰਗਾ ਆਰਤੀ ਆਦਿ ਜਿਹੇ ਪਹਿਲਾਂ ਦੀ ਗੱਲ ਕੀਤੀ।

ਉਨ੍ਹਾਂ ਨੇ ਕਿਹਾ ਵੱਖ-ਵੱਖ ਰਾਜਾਂ ਵਿੱਚ 20 ਹਜ਼ਾਰ ਤੋਂ ਜਿਆਦਾ ਗੰਗਾ ਦੂਤ ਤੈਨਾਤ ਕੀਤੇ ਗਏ ਹਨ ਅਤੇ ਹਰ ਵੀਕ ਹੋਵੇਗਾ, ਘਾਟ ਪੇ ਯੋਗਾ, ਗੰਗਾ ਕਵੇਸਟ ਜਿਵੇਂ ਜਾਗਰੂਕਤਾ ਪੈਦਾ ਕਰਨ ਵਾਲੇ ਪ੍ਰੋਗਰਾਮ ਸ਼ੁਰੂ ਹੋਏ ਹਨ। ਇਸ ਦੇ ਇਲਾਵਾ ਜ਼ਿਲ੍ਹਾ ਗੰਗਾ ਕਮੇਟੀਆਂ ਜਿਹੇ ਪ੍ਰਸ਼ਾਸਨਿਕ ਪਹਿਲਾਂ ਦੇ ਰਾਹੀਂ ਮਿਸ਼ਨ ਦੀ ਸਪਲਤਾ ਦੀ ਦਿਸ਼ਾ ਵਿੱਚ ਸ਼ਾਨਦਾਰ ਨਤੀਜੇ ਹਾਸਿਲ ਹੋ ਰਹੇ ਹਨ।

ਅਰਥ ਗੰਗਾ ਦੇ ਅੰਤਿਮ ਉਦੇਸ਼ ਦੇ ਤਹਿਤ ਬਿਹਤਰ ਵਿਕੇਂਦ੍ਰੀਕ੍ਰਿਤ ਵਾਟਰ ਗਵਰਨੈਸ ਲਈ ਸਥਾਨਕ ਸਮਰੱਥਾਵਾਂ ਨੂੰ  ਵਧਾਉਣ ਤੇ ਜ਼ੋਰ ਦਿੱਤਾ ਗਿਆ ਹੈ। ਸ਼੍ਰੀ ਕੁਮਾਰ ਨੇ ਕਿਹਾ ਕਿ ਗੰਗਾ ਨਦੀ ਵਿੱਚ ਅਵਿਰਲਤਾ ਅਤ ਨਿਰਮਲਤਾ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਸੰਬੰਧ ਵਿੱਚ ਨਮਾਨਿ ਗੰਗੇ ਮਿਸ਼ਨ ਅਭੂਤਪੂਰਵ ਪਰਿਣਾਮ ਦੇ ਰਿਹਾ ਹੈ।

ਸ਼੍ਰੀ ਟੀ. ਵਿਜੈ ਕੁਮਾਰ ਨੇ ਆਪਣਏ ਸੰਬੋਧਨ ਵਿੱਚ ਧਰਤੀ ਦੀ ਠੰਡਕ ਸੁਨਿਸ਼ਚਿਤ ਕਰਨ ਦੇ ਲਈ ਕੁਝ ਮੁਲਭੂਤ ਕਦਮਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਜਿਵੇਂ ਸਥਾਈ ਪੱਧਤੀਆਂ ਨੂੰ ਅਪਣਾਕੇ ਅਤੇ ਪਾਣੀ ਦੀ ਸੰਭਲ ਸੁਰੱਖਿਆ ਸੁਨਿਸ਼ਚਿਤ ਕਰਨ ਨਾਲ ਦੇਸ਼ ਦਾ ਭਵਿੱਖ ਉੱਜਵਲ ਹੋ ਸਕਦਾ ਹੈ।

ਉਨ੍ਹਾਂ ਨੇ ਆਂਧਰ ਪ੍ਰਦੇਸ਼ ਰਾਜ ਦੇ ਅਨੁਭਵ ਨੂੰ ਸਾਹਮਣੇ ਰੱਕਦੇ ਹੋਏ ਇੱਕ ਪ੍ਰਸਤ੍ਰਤੀ ਦਿੱਤੀ ਜਿੱਤੇ ਕਿਸਾਨਾਂ ਨੇ ਪਾਰੰਪਰਿਕ ਖੇਤੀ ਤੋਂ ਹਟਾਕੇ ਕੁਦਰਤੀ ਖੇਤੀ ਦੀ ਸ਼ੁਰੂਆਤ ਕਰਕੇ ਬਿਹਤਰ ਪਰਿਣਾਮ ਹਾਸਿਲ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਧਾਂਤ ਆਮ ਹਨ ਲੇਕਿਨ ਇਹ ਪੱਧਤੀਆਂ ਖੇਤਰ ਲਈ ਅਨੋਖੀ ਹੈ ਅਤੇ ਭਾਰਤ ਨੂੰ ਕੁਦਰਤੀ ਖੇਤੀ ਦੇ ਕਾਰਨ ਵਿਸ਼ੇਸ਼ ਲਾਭ ਮਿਲਿਆ ਹੈ।

https://ci4.googleusercontent.com/proxy/3ABaVF50iMQ_A_iz_j5yot7dU3hV8wugL7Ywiy84fp8Cjr_tY1vbFmUXSMCS0eLX6t5lHaTlQ-wnUQp6hmXB5s9x6psH6YAkpN2Di8nGk134vf24AVU6Y7uoXg=s0-d-e1-ft#https://static.pib.gov.in/WriteReadData/userfiles/image/image0020H53.jpg

ਸ਼੍ਰੀ ਕਮਲ ਵਰਧਨ ਰਾਵ ਨੇ ਟੂਰਿਜਜ਼ਮ ਖੇਤਰ ਵਿੱਚ ਨਦੀਆਂ ਵਿਸ਼ੇਸ਼ ਰੂਪ ਤੋਂ ਗੰਗਾ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਹੋਮਸਟੇ ਦੀ ਸੱਭਿਆਚਾਰ ਮਜੇਬਾਨ ਅਤੇ ਮਹਿਮਾਨ ਦੋਨਾਂ ਲਈ ਫਾਈਦੇਮੰਦ ਸਾਬਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਮੀਣ ਟੂਰਿਜ਼ਮ ਨੂੰ ਵਧਾਉਣ ਲਈ ਸਥਾਨਿਕ ਸਮੁਦਾਏ ਲਈ ਕੌਸ਼ਲ ਵਿਕਾਸ ਦੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਦੀਆਂ ਦੇ ਆਸਪਾਸ ਟੂਰਿਜ਼ਮ ਵਿਕਸਿਤ ਹੁੰਦਾ ਹੈ।

3 ਫੀਸਦੀ ਜੀਡੀਪੀ ਟੀਚੇ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਮਹੱਤਵਅਕਾਂਕੀ ਹੈ ਅਤ ਸਾਰੇ ਵਿਭਾਗ ਥੋੜ੍ਹਾ-ਥੋੜ੍ਹਾ ਯੋਗਦਾਨ ਕਰਨ ਤਾ ਉਸ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੁਨੀਆ ਭਰ ਵਿੱਚ ਆਯੁਰਵੈਦ ਕਿਲਨਿਕਾਂ ਨੂੰ ਵਧਦੇ ਮਹੱਤਵ ਤੇ ਬਲ ਦਿੱਤਾ ਅਤੇ ਕਿਹਾ ਕਿ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਗੰਗਾ ਬੇਸਿਨ ਵਿੱਚ ਸੰਭਾਵਿਤ ਟੂਰਿਜ਼ਮ ਅਵਸਰ ਦੇ ਰੂਪ ਵਿੱਚ ਇਸ ਦਾ ਉਪਯੋਗ ਕਿਵੇਂ ਕੀਤਾ ਜਾਏ।

ਆਚਾਰੀਆਂ ਬਾਲਕ੍ਰਿਸ਼ਣ ਨੇ ਕੀਚੜ ਪ੍ਰਬੰਧਨ ਦੀ ਪ੍ਰਭਾਵੀ ਰਣਨੀਤੀ ਤਿਆਰ ਕਰਨ ਦੇ ਤਰੀਕੇ ਸਾਹਮਣੇ ਰੱਖੇ। ਇੱਕ ਪ੍ਰਸਤ੍ਰਤੀ ਦੇ ਜ਼ਰੀਏ ਉਨ੍ਹਾਂ ਨੇ ਕਿਹਾ ਕਿ ਤਕਨੀਕੀ ਰੂਪ ਤੋਂ ਬਿਹਤਰ ਐਨਾਰੋਬਿਕ ਅਧਾਰਿਤ ਪੱਧਤੀ ਚਿਕੜ ਦੀ ਸਮੱਸਿਆ ਦਾ ਸਥਾਈ ਸਮਾਧਾਨ ਦੇ ਸਕਦੀ ਹੈ ਜੋ ਨਾ ਸਿਰਫ ਗੰਗਾ ਬੇਸਿਨ ਬਲਕਿ ਪੂਰੀ ਦੁਨੀਆ ਵਿੱਚ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਉਭਰ ਰਿਹਾ ਹੈ।

ਡਾ. ਰੁਚੀ ਬਡੋਲਾ ਨੇ ਅਰਥ ਗੰਗਾ  ਸਾਕਾਰ ਕਰਨ ਲਈ ਸੁਰੱਖਿਆ ਸੰਵੇਦਨਸ਼ੀਲ ਵਿਕਾਸ’ ਦੀ ਚਰਚਾ ਕੀਤੀ ਅਤੇ ਜਲਜ ਦੀ ਧਾਰਨਾ ਅਤੇ ਉਸ ਦੇ ਯੋਗਦਾਨ ਬਾਰੇ ਵਿਸਤਾਰ ਨਾਲ ਦੱਸਿਆ ਜਿਸ ਦੇ ਲੋਕਾਂ ਦਾ ਨਦੀ ਨਾਲ ਜੁੜਾਅ ਮਜਬੂਤ ਕਰਨ ਦੇ ਨਾਲ ਹੀ ਰਾਸ਼ਟਰ ਦਾ ਲਗਾਤਾਰ ਵਿਕਾਸ ਸੁਨਿਸ਼ਚਿਤ ਹੋਵੇ। 

 

****

AS



(Release ID: 1854588) Visitor Counter : 120


Read this release in: English , Urdu , Hindi