ਜਲ ਸ਼ਕਤੀ ਮੰਤਰਾਲਾ
azadi ka amrit mahotsav

ਡੀਜੀ, ਐੱਨਐੱਮਸੀਜੀ ਦੀ ਪ੍ਰਧਾਨਗੀ ਵਿੱਚ ਐੱਨਐੱਮਸੀਡੀ ਦੀ 44ਵੀਂ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ


ਕੁੱਲ 818 ਕਰੋੜ ਰੁਪਏ ਲਾਗਤ ਵਾਲੀ ਜਿਓ-ਮੈਪਿੰਗ, ਸੀਵਰੇਜ ਮੈਨੇਜਮੈਂਟ,ਵੈੱਟਲੈਂਡ ਸੰਭਾਲ਼, ਅਰਥ ਗੰਗਾ ਨਾਲ ਜੁੜੇ 13 ਪ੍ਰਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ

Posted On: 18 AUG 2022 5:33PM by PIB Chandigarh

ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਨੇ ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ, ਸ਼੍ਰੀ ਜੀ. ਅਸ਼ੋਕ ਕੁਮਾਰ ਦੀ ਪ੍ਰਧਾਨਗੀ ਵਿੱਚ ਕੱਲ੍ਹ ਕਾਰਜਕਾਰੀ ਕਮੇਟੀ ਦੀ 44ਵੀਂ ਮੀਟਿੰਗ ਦਾ ਆਯੋਜਨ ਕੀਤਾ ਸੀ। ਬੈਠਕ ਵਿੱਚ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਜਿਓ-ਮੈਪਿੰਗ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮ ਬੰਗਾਲ ਵਿੱਚ ਸੀਵਰੇਜ ਪ੍ਰਬੰਧਨ, ਉੱਤਰਾਖੰਡ ਵਿੱਚ ਰਿਵਰ ਫ੍ਰੰਟ ਵਿਕਾਸ ਕਾਰਜਾਂ, ਕੋਲਕਾਤਾ ਵਿੱਚ ਵੈੱਲਟੈਂਡ ਸੰਭਾਲ਼, ਅਰਥ ਗੰਗਾ,ਬੇਲੀਆ ਸਰਕੁਲਰ ਕੈਨਲ ਦੇ ਫਾਟਕਾਂ ਦੇ ਨਵੀਨੀਕਰਣ ਨਾਲ ਜੁੜੇ 13 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਪ੍ਰੋਜੈਕਟਾਂ ਦੀ ਅਨੁਮਾਨਤ ਲਾਗਤ ਲਗਭਗ 818 ਕਰੋੜ ਰੁਪਏ ਹੈ।

https://ci5.googleusercontent.com/proxy/teCgg51rOmNwje8hs-XCMX_Mn4bh9LwlA3pGai09mGpyYEUMJcir_AL1GXxa-McP5yNVohMJXwFptIudNwgxSbPH6O-i6v2s3hUQ3EAd44VvmWf9RWaE6aYpuQ=s0-d-e1-ft#https://static.pib.gov.in/WriteReadData/userfiles/image/image0015YH7.jpg

 

ਗੰਗਾ ਨਦੀ ਅਤੇ ਉਸ ਦੀ ਸਹਾਇਕ ਨਦੀਆਂ ਦੇ ਵਿਗਿਆਨਿਕ ਜਿਓ-ਮੈਪਿੰਗ ਦੇ ਲਈ 3 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿੱਚ ਨੀਰ ਦੁਆਰਾ ‘ਫਲੂਵੀਅਲ ਜਿਓਮੋਰਫੋਲੋਜੀ ਮੈਪਿੰਗ ਆਵ੍ ਹਿੰਡਨ ਰਿਵਰ ਬੇਸਿਨ’ ਸ਼ਾਮਲ ਹੈ। ਮਾਨਵਜਣਿਤ ਗਤੀਵਿਧੀ ਜਾਂ ਕੁਦਰਤੀ ਕਾਰਨਾਂ ਦੇ ਚਲਦੇ ਆਏ ਪ੍ਰਦੂਸ਼ਣ ਦੇ ਬਿੰਦੁ ਸਰੋਤਾਂ ਦੇ ਨਾਲ-ਨਾਲ ਨਦੀ ਦੇ ਫਲੂਵੀਅਲ ਜਿਓਮੋਰਫੋਲੋਜੀਕਲ ਵਿਗਿਆਨ ਸੰਬੰਧੀ ਬਦਲਾਵਾਂ ਦੀ ਮੈਪਿੰਗ ਨਾਲ ਸਹਾਇਕ ਨਦੀ ਕਾਇਆਕਲਪ ਵਿੱਚ ਮਦਦ ਮਿਲੇਗੀ ਅਤੇ ਹੋਰ ਮੁੱਖ ਨਦੀ ਪ੍ਰਣਾਲੀਆਂ ਨੂੰ ਸਵਸਥ ਬਣਾਏ ਰੱਖਣ ਦੇ ਲਈ ਹੇਠਲੇ ਪੱਧਰ ਤੋਂ ਕੰਮ ਕਰਨ ਦੇ ਦ੍ਰਿਸ਼ਟੀਕੋਣ ਨੂੰ ਲਾਗੂ ਕੀਤਾ ਜਾ ਸਕੇਗਾ।

 

ਇਸ ਪ੍ਰੋਜੈਕਟ ਦੇ ਮੁੱਖ ਉਦੇਸ਼ਾਂ ਵਿੱਚ ਹਿੰਡਨ ਨਦੀ ਖੇਤਰ ਨਾਲ ਜੁੜੇ ਫਲੂਵੀਅਲ ਜਿਓਮੋਰਫੋਲੋਜੀ ਵਿਗਿਆਨ ਸੰਬੰਧੀ ਵਿਸ਼ੇਸ਼ਤਾਵਾਂ ਦਾ ਮੈਪਿੰਗ, ਨਦੀ ਸੰਬੰਧੀ ਫਲੂਵੀਅਲ ਜਿਓਮੋਰਫੋਲੋਜੀਕਲ ਵਿੱਚ ਦਹਾਕੇ ਦੌਰਾਨ ਹੋਏ ਬਦਲਾਵਾਂ ਦੀ ਪਹਿਚਾਣ, ਧਾਰਾ ਨੈਟਵਰਕ ਅਤੇ ਉਪਯੁਕਤ ਰੀਚਾਰਜ ਖੇਤਰਾਂ ਦੀ ਮੈਪਿੰਗ, ਹਿੰਡਨ ਨਦੀ ਦੇ ਸੰਗਮ ਦੇ ਕਰੀਬ ਪ੍ਰਦੂਸ਼ਣ ਦੇ ਪ੍ਰਵਾਹ ਦੇ ਸਰੋਤਾਂ ਦੇ ਬਿੰਦੁ ਦੀ ਮੈਪਿੰਗ ਦੀ ਜਾਂਚ ਅਤੇ ਜੀਆਈਐੱਸ, ਸਤਤ ਨਦੀ ਤਟਬੰਧ ਰਣਨੀਤੀਆਂ ‘ਤੇ ਵਾਸਤੁ ਸੰਬੰਧੀ ਦਖਲਅੰਦਾਜੀ ਅਤੇ ਘਾਟ ਵਿਕਾਸ ਦੇ ਲਈ ਸੰਭਾਵਿਤ ਖੇਤਰਾਂ ਦੀ ਪਹਿਚਾਣ ਸ਼ਾਮਲ ਹੈ। ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 16.4 ਲੱਖ ਰੁਪਏ ਹੈ। ਬੈਠਕ ਵਿੱਚ ਦੇਹਰਾਦੂਨ ਦੇ ਲਈ 5.4 ਕਰੋੜ ਰੁਪਏ ਦੀ ਲਾਗਤ ਦੇ ਪ੍ਰਸਤਾਵ- ਯੂਏਵੀ/ ਸਰਵੇਖਣ/ ਅਤੇ ਰਿਮੋਟ ਸੈਂਸਿੰਗ ਤਕਨੀਕਾਂ ਦੇ ਇਸਤੇਮਾਲ ਨਾਲ ‘ਜਿਓ ਗੰਗਾ : ਗੰਗਾ ਨਦੀ ਦੀ ਪੁਲਾੜ ਅਧਾਰਿਤ ਮੈਪਿੰਗ ਅਤੇ ਨਿਗਰਾਨੀ’ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਪ੍ਰੋਜੈਕਟ ਨੂੰ ਇੰਡੀਅਨ ਇੰਸਟੀਟਿਊਟ ਆਵੇ ਰਿਮੋਟ ਸੈਂਸਿੰਗ, ਦੇਹਰਾਦੂਨ ਦੁਆਰਾ ਲਾਗੂ ਕੀਤਾ ਜਾਵੇਗਾ।

https://ci6.googleusercontent.com/proxy/hWwximfFMOf_w-YYsODnjMIxvMDYbI6Vk6JyCKLFmC513NNv2zFD1I-dJRL3ciByRMH9v1gU9h6nEe9YjKayt0FsKm--uZjCitaWFcBKS4G1q4jRtgq-mjTGmg=s0-d-e1-ft#https://static.pib.gov.in/WriteReadData/userfiles/image/image002HBCA.jpg

 

ਇਸ ਦੇ ਇਲਾਵਾ, ‘ਹਾਈ ਰੈਜ਼ੂਲਿਊਸ਼ਨ ਵਾਲੀਆਂ ਤਸਵੀਰਾਂ, ਥਿਮੈਟਿਕ ਲੇਅਰ ਆਵ੍ ਡ੍ਰੇਨ, ਸੈਂਡਮਾਈਨਿੰਗ, ਅਵੈਧ ਡੰਪਿੰਗ, ਨਦੀ ਦੇ ਕਿਨਾਰੇ ਦਾ ਕਬਜ਼ਾ, ਹਵਾ ਨਾਲ ਭਰਿਆ ਐੱਲਆਈਡੀਏਆਰ ਅਤੇ ਔਪਟੀਕਲ ਸੈਂਸਰ ਦੇ ਉਪਯੋਗ ਨਾਲ ਭੂਮੀ ਉਪਯੋਗ/ ਭੂਮੀ ਕਵਰ ਦੀ ਮੈਪਿੰਗ’ ਦੇ ਲਈ ਇੱਕ ਹੋਰ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਇਹ ਐੱਨਸੀਟੀ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ, ਗਾਜ਼ੀਆਬਾਦ, ਬਾਗਪਤ ਅਤੇ ਉੱਤਰਾਖੰਡ ਦੇ ਉਧਮ ਸਿੰਘ ਨਗਰ ਦੇ ਕੁੱਝ ਹਿੱਸਿਆਂ ਵਿੱਚ 12.65 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤੀ ਜਾਵੇਗੀ।

 

ਗੰਗਾ ਬੇਸਿਨ ਵਿੱਚ ਸੀਵਰੇਜ ਪ੍ਰਬੰਧਨ ਦੇ ਲਈ 5 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿੱਚ 57.09 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸੁਪੌਲ, ਬਿਹਾਰ ਵਿੱਚ ਐੱਸਟੀਪੀ ਅਤੇ ਆਈਐਂਡਡੀ ਸਮੇਤ 3 ਐੱਸਟੀਪੀ (ਐੱਸਟੀਪੀ-1 : 8.9 ਐੱਮਐੱਲਡੀ; ਐੱਸਟੀਪੀ-2 : 1.9 ਐੱਮਐੱਲਡੀ; ਐੱਸਟੀਪੀ-3 : 1.1 ਐੱਮਐੱਲਡੀ) 6 ਡ੍ਰੇਨ ਟੈਪਿੰਗ, ਡ੍ਰੇਂਸ ਦੇ ਲਈ 6 ਆਈਐਂਡਡੀ ਸਟ੍ਰਕਚਰ ਆਦਿ ਦਾ ਵਿਕਾਸ ਸ਼ਾਮਲ ਹੈ। ਬਿਹਾਰ ਵਿੱਚ ਰਾਮਨਗਰ ਕਸਬੇ ਦੇ ਲਈ ਇੱਕ ਹੋਰ ਐੱਸਟੀਪੀ ਅਤੇ ਆਈਐਂਡਡੀ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਵਿੱਚ 56.97 ਕਰੋੜ ਰੁਪਏ ਦੀ ਲਾਗਤ ਨਾਲ 4.5-4.5 ਐੱਮਐੱਲਡੀ ਸਮਰੱਥਾ ਦੇ 2 ਐੱਸਟੀਪੀ ਅਤੇ ਇੰਟਰਸੈਪਸ਼ਨ ਤੇ ਡਾਇਵਰਜ਼ਨ ਕਾਰਜ ਸ਼ਾਮਲ ਹੈ।

 

ਯਮੁਨਾ ਨਦੀ ‘ਤੇ ਮਥੁਰਾ ਦੇ ਲਈ ਇੱਕ 282 ਕਰੋੜ ਰੁਪਏ ਲਾਗਤ ਦੇ ਵੱਡੇ ਪ੍ਰੋਜੈਕਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਵਿੱਚ ਇੱਕ ਨਵਾਂ 60 ਐੱਮਐੱਲਡੀ ਐੱਸਟੀਪੀ, 4 ਆਈਐਂਡਡੀ ਸਟ੍ਰਕਚਰ, 1.97 ਕਿਲੋਮੀਟਰ ਲੰਬਾ ਆਈਐਂਡਡੀ ਨੈਟਵਰ ਵਿਛਾਉਣਾ ਆਦਿ ਸ਼ਾਮਲ ਹੈ। ਉੱਤਰਾਖੰਡ ਵਿੱਚ 91 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਵਾਲੇ ਇੱਕ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਵਿੱਚ ਰਿਸ਼ੀਕੇਸ਼ ਤੋਂ ਮੁਨਿ ਦੀ ਰੇਤੀ, ਨੀਲਕੰਠ ਮਹਾਦੇਵ, ਜੋਂਕ ਸਵਰਗਾਸ਼ਰਮ ਦੇ ਲਈ ਇੰਟਰਸੈਪਸ਼ਨ ਅਤੇ ਡਾਇਵਰਜ਼, ਐੱਸਟੀਪੀ ਕਾਰਜ ਸ਼ਾਮਲ ਹਨ।

 

ਈਸੀ ਨੇ ਕੋਲਕਾਤਾ, ਪੱਛਮ ਬੰਗਾਲ ਵਿੱਚ ਗਾਰਡਨ ਰੀਚ ਦੇ ਲਈ ਇੱਕ ਨਵੇਂ 65 ਐੱਮਐੱਲਟੀ ਐੱਸਟੀਪੀ ਦੇ ਨਿਰਮਾਣ ਦੇ ਲਈ ਵੱਡੇ ਸੀਵਰੇਜ ਪ੍ਰਬੰਧਨ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਦੀ ਅਨੁਮਾਨਤ ਲਾਗਤ 275.07 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਦੇ ਹੋਰ ਕਾਰਜਾਂ ਵਿੱਚ 8 ਐੱਸਪੀਸੀ ਦੇ ਸੁਧਾਰ/ਮੁਰੰਮਤ, ਸਿਵਿਲ ਅਤੇ ਈਐਂਡਐੱਮ ਕਾਰਜ, ਐੱਸਟੀਪੀ ਤੱਕ ਸੰਪਰਕ ਮਾਰਗ ਦਾ ਨਿਰਮਾਣ/ਮੁਰੰਮਤ ਆਦਿ ਸ਼ਾਮਲ ਹਨ।

 

ਉੱਤਰਾਖੰਡ ਵਿੱਚ ਰਿਵਰ ਫ੍ਰੰਟ ਦੇ ਵਿਕਾਸ ਨਾਲ ਜੁੜੇ ਦੋ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਵਿੱਚ 27.57 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਨਵੇਂ ਘਾਟਾਂ, ਜਨਤਕ ਸੁਵਿਧਾਵਾਂ, ਈਵੀ ਟ੍ਰੈਕ, ਸਾਈਨੇਜ, ਲੈਂਡਸਕੇਪ, ਪੈਵੇਲੀਅਨ, ਸ਼ੌਚਾਲਯ, ਪੇਅਜਲ ਸੁਵਿਧਾਵਾਂ, ਸ਼ੌਪਸੈਟ ਸਮੇਤ ਪਲਾਜ਼ਾ ਪ੍ਰੋਮੇਨੇਡ ਅਤੇ ਪਰਿਕ੍ਰਮਾ ਦਾ ਨਿਰਮਾਣ ਸ਼ਾਮਲ ਹੈ।

 

ਐੱਚਈਐੱਸਸੀਓ, ਦੇਹਰਾਦੂਨ ਦੁਆਰਾ “ਅਰਥ ਗੰਗਾ ਮਾਡਲ ਨੂੰ ਅਪਣਾਉਣ ਦੇ ਲਈ ਟੈਕਨੋਲੋਜੀ ‘ਤੇ ਅਧਾਰਿਤ ਸਮੁਦਾਇਕ ਸੰਸਾਧਨਾਂ ਅਤੇ ਉਪਯਕੁਤ ਸਥਾਨਕ ਸੰਸਾਧਨਾਂ ਦਾ ਲਾਭ ਉਠਾਉਣ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ” ‘ਤੇ ਇੱਕ ਪ੍ਰੋਜੈਕਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਦੀ ਅਨੁਮਾਨਤ ਲਾਗਤ 5.20 ਕਰੋੜ ਰੁਪਏ ਹੈ। ਇਸ ਪ੍ਰਸਾਤ ਦੇ ਉਦੇਸਾਂ ਵਿੱਚ ਗ੍ਰਾਮੀਣ ਸਮੁਦਾਏ ਦੇ ਲਈ ਗੰਗਾ ਅਧਾਰਿਤ ਵਿਭਿੰਨ ਆਰਥਿਕ ਗਤੀਵਿਧੀਆਂ ਦੇ ਲਈ ਇੱਕ ਤਾਲਮੇਲ ਮੰਚ ਦੇ ਰੂਪ ਵਿੱਚ ਉਪਯੋਗ ਦੇ ਲਈ ਐੱਚਈਐੱਸਸੀਓ ਗ੍ਰਾਮ ਵਿੱਚ ਅਰਥ ਗੰਗਾ ਟ੍ਰੇਨਿੰਗ ਸੈਂਟਰ  ਦੀ ਸਥਾਪਨਾ, ਗੰਗਾ ਬੇਸਿਨ ਵਿੱਚ ਗੰਗਾ ਸੰਸਾਧਨ ਕੇਂਦਰਾਂ ਦਾ ਨਿਰਮਾਣ ਜਿਸ ਵਿੱਚ ਲਗਭਗ 500 ਪਰਿਵਾਰ ਨੂੰ ਫਲਾਂ ਦੇ ਬਾਗ, ਮਸ਼ਰੂਮ ਦੀ ਖੇਤੀ, ਸਬਜੀਆਂ ਦੀ ਖੇਤੀ, ਗ੍ਰਾਮੀਣ ਊਰਜਾ, ਜਲ ਰੀਚਾਰਜ, ਹੋਮ ਸਟੇ ਆਦਿ ਆਰਥਿਕ ਗਤੀਵਿਧੀਆਂ ‘ਤੇ ਅਧਾਰਿਤ ਸੰਬੰਧਿਤ ਸੰਸਾਧਨ ਸ਼ਾਮਲ ਹੋਣਗੇ। ਨਾਲ ਹੀ ਇਸ ਵਿੱਚ ਭਰੋਸੇਮੰਦ ਅਤੇ ਅਨੁਭਵੀ ਸੈਲਫ ਹੈਲਪ ਗਰੁੱਪਾਂ ਦੀ ਪਹਿਚਾਣ ਵੀ ਸ਼ਾਮਲ ਹੈ। ਇਸ ਨਾਲ ਗੰਗਾ ਨਦੀ ਦੇ ਤਟ ‘ਤੇ ਰਹਿਣ ਵਾਲੇ ਲੋਕਾਂ ਵਿੱਚ ਉੱਦਮਸ਼ੀਲਤਾ ਵਧਾਉਣ ਵਿੱਚ ਸਹਾਇਤਾ ਮਿਲੇਗੀ। ਅਰਥ ਗੰਗਾ ਕੇਂਦਰ ਸਾਰੇ ਜ਼ਰੂਰੀ ਗਿਆਨ ਅਤੇ ਟੈਕਨੋਲੋਜੀ ਨਾਲ ਲੈਸ ਇੱਕ ਸੰਸਥਾਨ ਦੇ ਰੂਪ ਵਿੱਚ ਕੰਮ ਕਰੇਗਾ, ਜਿਸ ਦੀ ਜ਼ਿੰਮੇਦਾਰੀ ਜੀਆਰਸੀ ਅਤੇ ਹੋਰ ਸ਼ੋਧ ਸੰਸਥਾਵਾਂ ਦਰਮਿਆਨ ਇੱਕ ਸੰਪਰਕ ਦੀ ਭੂਮਿਕਾ ਨਿਭਾਉਣ ਦੀ ਹੋਵੇਗੀ। ਇਹ ਵਿਸ਼ੇਸ਼ ਤੌਰ ‘ਤੇ ਪੰਚਾਇਤ ਸਥਾਨਕ ਮੀਡੀਆ, ਸੈਲਫ ਹੈਲਪ ਗਰੁੱਪਾਂ ਸਮੇਤ ਵਿਭਿੰਨ ਹਿਤਧਾਰਕਾਂ ਦੇ ਨਾਲ ਖੇਤਰਵਾਰ ਬੈਠਕ ਕਰਨ ਦੀ ਵੀ ਹੋਵੇਗੀ। ਕੁੱਲ 1,500 ਪਰਿਵਾਰਾਂ ਨੂੰ ਪ੍ਰਤੱਖ ਤੌਰ ‘ਤੇ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਇਸ ਨਾਲ ਅਪ੍ਰਤੱਖ ਤੌਰ ‘ਤੇ 20,000 ਮੈਂਬਰਾਂ ਨੂੰ ਫਾਇਦਾ ਹੋਵੇਗਾ।

 

ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ ਵੈੱਟਲੈਂਡ ਸੰਭਾਲ਼ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। 26 ਰਾਮਸਰ ਵੈੱਟਲੈਂਡ ਸਥਲਾਂ ਵਿੱਚੋਂ 23 ਗੰਗਾ ਬੇਸਿਨ ਵਿੱਚ ਹਨ। ਨਮਾਮਿ ਗੰਗੇ ਮਿਸ਼ਨ-2 ਦੇ ਤਹਿਤ ਸਾਹਿਬਗੰਜ ਜਿਲ੍ਹਾ, ਝਾਰਖੰਡ ਵਿੱਚ ‘ਉਧਵਾ ਲੇਕ ਬਰਡ ਸੈਂਕਚੁਰੀ ਦੀ ਸੰਭਾਲ਼ ਅਤੇ ਸਤਤ ਪ੍ਰਬੰਧਨ’ ਨਾਮ ਦੀ 50 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇੱਕ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪ੍ਰੋਜੈਕਟ ਦਾ ਉਦੇਸ਼ ਲੇਕ ਬਰਡ ਸੈਂਕਚੁਰੀ ਦੀ ਏਕੀਕ੍ਰਿਤ ਸੰਭਾਲ਼ ਅਤੇ ਪ੍ਰਬੰਧਨ ਅਤੇ ਇਸ ਮਹੱਤਵਪੂਰਨ ਵੈੱਟਲੈਂਡ ਦੀ ਸੰਭਾਲ਼, ਮੁੜ-ਸਥਾਪਿਤ ਕਰਨ ਅਤੇ ਵਿਕਾਸ ਦੇ ਲਈ ਇੱਕ ਦੋਹਰਾਉਣ ਅਤੇ ਵਿਸਤਾਰ ਯੋਗ ਨਮੂਨਾ ਉਪਲਬਧ ਕਰਵਾਉਣਾ ਹੈ। ਇਹ ਉਧਵਾ ਲੇਕ ਬਰਡ ਸੈਂਕਚੁਰੀ ਦੇ ਲਈ ਹਿਤਧਾਰਕ ਵਿਚਾਰ-ਵਟਾਂਦਰਾ ਅਤੇ ਬੇਸਲਾਈਨ ਹਾਈਡ੍ਰੋਲੋਜੀਕਲ ਅਸੈਸਮੈਂਟ ਦੇ ਅਧਾਰ ‘ਤੇ ਏਕੀਕ੍ਰਿਤ ਪ੍ਰਬੰਧਨ ਯੋਜਨਾ ਦੀ ਪਰਿਕਲਪਨਾ ਕਰਦਾ ਹੈ। ਦਖਲਅੰਦਾਜ਼ੀਆਂ ਦਾ ਉਦੇਸ਼ ਗੰਗਾ ਰਿਵਰਸਕੇਪ ਦੀ ਈਕੋਸਿਸਟਮ ਸੇਵਾਵਾਂ ਦੇ ਬਿਹਤਰ ਪ੍ਰਵਾਹ ਦੇ ਲਈ ਉਧਵਾ ਲੇਕ ਦੀ ਸੰਭਾਲ਼, ਜਲ ਅਤੇ ਭੂਮੀ ਜੈਵ ਵਿਭਿੰਨਤਾ ਅਤੇ ਉਤਪਾਦਕਤਾ, ਮਹੱਤਵਪੂਰਨ ਪੰਛੀ ਖੇਤਰ ਦੀ ਸੰਭਾਲ਼ ਅਤੇ ਸਥਾਈ ਹੜ੍ਹ ਦੇ ਮੈਦਾਨ ਦੀ ਸੰਭਾਲ਼ ਕਰਨਾ ਹੈ।

 

ਬੇਲੀਆਘਾਟ ਸਰਕੁਲਰ ਕੈਨਲ ਦੇ ਕਿਨਾਰੇ (ਪੂਰਬੀ ਅਤੇ ਪੱਛਮੀ) 5 ਨਵੇਂ ਜਲ ਮਾਰਗਾਂ ਦੀ ਸਥਾਪਨਾ, 28 ਮੌਜੂਦਾ ਜਲ ਮਾਰਗਾਂ ਦੇ ਨਵੀਕਰਣ ਆਦਿ ਦੇ ਲਈ ਲਗਭਗ 4.25 ਕਰੋੜ ਰੁਪਏ ਦੀ ਇੱਕ ਹੋਰ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਪ੍ਰੋਜੈਕਟ ਕੋਲਕਾਤਾ, ਪੱਛਮ ਬੰਗਾਲ ਵਿੱਚ ਨਦੀ ਵਿੱਚ ਪੇਨਸਟੌਕ ਗੇਟਾਂ ਦੇ ਰਿਸਾਵ ਨੂੰ ਬੰਦ ਕਰਨ ਤੇ ਅਪਸ਼ਿਸ਼ਟ ਜਲ ਦੇ ਉਤਸਿਰਜਣ ਨਾਲ ਜੁੜੀਆਂ ਨਾਲ਼ੀਆਂ ਨੂੰ ਬੰਦ ਕਰਨ ਦੇ ਲਈ ਜ਼ਰੂਰੀ ਹੈ।

 

ਐੱਨਐੱਮਸੀਜੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਐੱਨਐੱਮਸੀਜੀ ਵਿੱਚ ਈਡੀ (ਪ੍ਰਸ਼ਾਸਨ) ਸ਼੍ਰੀ ਐੱਸ. ਪੀ. ਵਿਸ਼ਿਸ਼ਠ, ਐੱਨਐੱਮਸੀਜੀ ਵਿੱਚ ਈਡੀ (ਟੈਕਨੀਕਲ) ਸ਼੍ਰੀ ਡੀ ਪੀ ਮਥੁਰੀਆ, ਐੱਨਐੱਮਸੀਜੀ ਵਿੱਚ ਈਡੀ (ਪ੍ਰੋਜੈਕਟ) ਸ਼੍ਰੀ ਹਿਮਾਂਸ਼ੁ ਬਦੋਨੀ, ਐੱਨਐੱਮਸੀਜੀ ਵਿੱਚ ਈਡੀ (ਵਿੱਤ) ਸ਼੍ਰੀ ਭਾਸਕਰ ਦਾਸਗੁਪਤਾ ਅਤੇ ਜਲ ਸੰਸਾਧਨ ਵਿਭਾਗ, ਨਦੀ ਵਿਕਾਸ ਅਤੇ ਗੰਗਾ ਸੰਭਾਲ਼, ਜਲ ਸ਼ਕਤੀ ਮੰਤਰਾਲੇ ਵਿੱਚ ਜੇਐੱਸਐਂਡਐੱਫਏ ਸੁਸ਼੍ਰੀ ਰਿਚਾ ਮਿਸ਼੍ਰਾ ਨੇ ਹਿੱਸਾ ਲਿਆ ਸੀ। 

****

 ਪੀਕੇ


(Release ID: 1853234) Visitor Counter : 175


Read this release in: English , Urdu , Hindi