ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐੱਸਆਈਸੀ ਨੇ ਸੂਰਜਕੁੰਡ ਵਿਖੇ ਦੋ ਦਿਨਾਂ 'ਚਿੰਤਨ ਸ਼ਿਵਿਰ' ਦਾ ਆਯੋਜਨ ਕੀਤਾ


'ਚਿੰਤਨ ਸ਼ਿਵਿਰ' ਵਿੱਚ, ਈਐੱਸਆਈ ਕਵਰੇਜ ਅਤੇ ਮੈਡੀਕਲ ਸਿੱਖਿਆ ਦੇ ਪਸਾਰ, ਸਮਰੱਥਾ ਨਿਰਮਾਣ ਅਤੇ ਪ੍ਰੇਰਣਾ, ਬੁਨਿਆਦੀ ਢਾਂਚਾ, ਤਾਲਮੇਲ ਅਤੇ ਰੋਕਥਾਮ ਸਿਹਤ ਅਤੇ ਕਿੱਤਾਮੁਖੀ ਬਿਮਾਰੀਆਂ ਦੇ ਵਿਸ਼ਿਆਂ 'ਤੇ ਚਰਚਾ

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਈਐੱਸਆਈਸੀ ਨੂੰ ਪ੍ਰਧਾਨ ਮੰਤਰੀ ਦੇ 'ਸਵਾਸਥ ਸੇ ਸਮਰਿਧੀ' ਦੇ ਵਿਜ਼ਨ ਨੂੰ ਸਾਕਾਰ ਕਰਨ 'ਤੇ ਪੂਰਾ ਧਿਆਨ ਦੇਣ ਦਾ ਸੱਦਾ ਦਿੱਤਾ

ਈਐੱਸਆਈਸੀ ਸੁਧਾਰਾਂ ਅਤੇ ਸੇਵਾ ਪ੍ਰਦਾਨ ਕਰਨ ਦੀ ਵਿਧੀ ਦੇ ਵਿਸਥਾਰ ਰਾਹੀਂ ਗਰੀਬਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ : ਸ਼੍ਰੀ ਭੂਪੇਂਦਰ ਯਾਦਵ

Posted On: 17 AUG 2022 7:49PM by PIB Chandigarh



 

 

 

 ਕਿਰਤ ਅਤੇ ਰੋਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ,

 ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਸੂਰਜਕੁੰਡ, ਹਰਿਆਣਾ ਵਿਖੇ ਈਐੱਸਆਈਸੀ ਦੁਆਰਾ ਆਯੋਜਿਤ 'ਚਿੰਤਨ ਸ਼ਿਵਿਰ' ਦੀ ਪ੍ਰਧਾਨਗੀ ਕੀਤੀ।

 

 ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ, ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਕਿਹਾ ਕਿ ਕਰਮਚਾਰੀ ਪੱਖੀ ਪਹਿਲਾਂ ਦੀ ਇੱਕ ਲੜੀ ਰਾਹੀਂ ਈਐੱਸਆਈਸੀ ਸੇਵਾ ਪ੍ਰਦਾਨ ਕਰਨ ਦੀ ਵਿਧੀ ਵਿੱਚ ਸੁਧਾਰ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ ਈਐੱਸਆਈਸੀ ਵੱਡੇ ਪੱਧਰ 'ਤੇ ਗਰੀਬਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ।

 

 ਇਸ ਤੋਂ ਇਲਾਵਾ, ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਈਐੱਸਆਈਸੀ ਨੂੰ ਨੀਤੀ ਅਤੇ ਅਮਲ ਵਿਚਲੇ ਅੰਤਰ ਨੂੰ ਘਟਾਉਣ, ਗਰੀਬਾਂ ਦੀ ਭਲਾਈ ਦੇ ਸਮੂਹਿਕ ਟੀਚੇ ਵੱਲ ਕੰਮ ਕਰਨ ਅਤੇ ਵਿਅਕਤੀਗਤ ਅਤੇ ਸੰਸਥਾਗਤ ਪੱਧਰ 'ਤੇ ਸਮਰੱਥਾ ਨਿਰਮਾਣ ਜ਼ਰੀਏ ਪ੍ਰਧਾਨ ਮੰਤਰੀ ਦੇ 'ਸਵਾਸਥ ਸੇ ਸਮਰਿਧੀ' ਦੇ ਵਿਜ਼ਨ ਨੂੰ ਸਾਕਾਰ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ। 

 

Participated in the ongoing two-day Chintan Shivir of @esichq in Haryana’s Surajkund. pic.twitter.com/ELR3wom2rN

— Bhupender Yadav (@byadavbjp) August 17, 2022


 

 ਇਸ ਤੋਂ ਪਹਿਲਾਂ ਦਿਨ ਵਿੱਚ, ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਈਐੱਸਆਈਸੀ ਸੰਸਥਾ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੇ ਪਹਿਲੇ ‘ਚਿੰਤਨ ਸ਼ਿਵਿਰ’ ਦਾ ਉਦਘਾਟਨ ਕੀਤਾ।

 

 ਆਪਣੇ ਉਦਘਾਟਨੀ ਭਾਸ਼ਣ ਦੌਰਾਨ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਨੇ ਸਰਕਾਰੀ ਪਹਿਲਾਂ ਅਤੇ ਈਐੱਸਆਈ ਸਕੀਮ ਬਾਰੇ ਲੋੜੀਂਦੀ ਜਨਤਕ ਜਾਗਰੂਕਤਾ ਲਈ ਸੁਝਾਅ ਦਿੱਤਾ। 

 

 

 

 

 


 ਸ਼੍ਰੀ ਸੁਨੀਲ ਬਰਥਵਾਲ, ਸਕੱਤਰ, ਕਿਰਤ ਅਤੇ ਰੋਜ਼ਗਾਰ, ਭਾਰਤ ਸਰਕਾਰ, ਸ਼੍ਰੀ ਮੁਖਮੀਤ ਐੱਸ. ਭਾਟੀਆ, ਡਾਇਰੈਕਟਰ ਜਨਰਲ, ਈਐੱਸਆਈਸੀ, ਸੁਸ਼੍ਰੀ ਵਿਭਾ ਭੱਲਾ, ਸੰਯੁਕਤ ਸਕੱਤਰ, ਐੱਲਐਂਡਈ ਮੰਤਰਾਲੇ ਅਤੇ ਸ਼੍ਰੀ ਅਲੋਕ ਚੰਦਰ, ਸੰਯੁਕਤ ਸਕੱਤਰ ਅਤੇ ਐੱਸਐੱਲਈਏ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਵੀ ਇਸ ਮੌਕੇ ਹਾਜ਼ਰੀ ਭਰੀ।

 

 ਡਾ. ਸੁਰੇਸ਼ ਚੰਦਰ ਸ਼ਰਮਾ, ਚੇਅਰਮੈਨ, ਨੈਸ਼ਨਲ ਮੈਡੀਕਲ ਕੌਂਸਲ, ਸ਼੍ਰੀ ਰੋਹਿਤ ਝਾਅ, ਡਿਪਟੀ ਡਾਇਰੈਕਟਰ, ਐੱਨਐੱਚਏ, ਡਾ. ਕੇ ਮਦਨ ਗੋਪਾਲ, ਸੀਨੀਅਰ ਸਲਾਹਕਾਰ, ਨੀਤੀ ਆਯੋਗ ਅਤੇ ਸ਼੍ਰੀ ਦਿਨੇਸ਼ ਉਜਾਨੀਆ, ਸੀਪੀਡਬਲਯੂਡੀ ਨੇ 'ਚਿੰਤਨ ਸ਼ਿਵਿਰ' ਵਿੱਚ ਡੋਮੇਨ ਮਾਹਿਰਾਂ ਵਜੋਂ ਸ਼ਿਰਕਤ ਕੀਤੀ ਅਤੇ ਹਿੱਸਾ ਲੈਣ ਵਾਲਿਆਂ ਦਾ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ 'ਤੇ ਮਾਰਗਦਰਸ਼ਨ ਕੀਤਾ।   ਡਾ. ਐੱਸ ਸੀ ਸ਼ਰਮਾ, ਚੇਅਰਮੈਨ, ਐੱਨਐੱਮਸੀ ਨੇ ਈਐੱਸਆਈਸੀ ਮੈਡੀਕਲ ਸੰਸਥਾਵਾਂ ਵਿੱਚ ਸਰਵੋਤਮ ਮੈਡੀਕਲ ਪ੍ਰੈਕਟਿਸਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ। 

 

 

 

  ਸੂਰਜਕੁੰਡ, ਹਰਿਆਣਾ ਵਿਖੇ ਈਐੱਸਆਈਸੀ 'ਚਿੰਤਨ ਸ਼ਿਵਿਰ' ਵਿੱਚ ਚਰਚਾ ਦੇ ਵਿਸ਼ਿਆਂ ਵਿੱਚ 1) ਈਐੱਸਆਈ ਕਵਰੇਜ ਵਿੱਚ ਵਿਸਤਾਰ, 2) ਮੈਡੀਕਲ ਸਿੱਖਿਆ ਦਾ ਵਿਸਤਾਰ, 3) ਸਮਰੱਥਾ ਨਿਰਮਾਣ ਅਤੇ ਪ੍ਰੇਰਣਾ, 4) ਸਿਹਤ ਸੰਭਾਲ਼ ਸੁਧਾਰ ਦੀ ਕੁੰਜੀ, 5) ਈਐੱਸਆਈਸੀ-ਈਐੱਸਆਈਐੱਸ ਤਾਲਮੇਲ ਅਤੇ ਸਹਿਯੋਗ ਅਤੇ 6) ਰੋਕਥਾਮ ਸਿਹਤ ਅਤੇ ਕਿੱਤਾਮੁਖੀ ਬਿਮਾਰੀਆਂ, ਸ਼ਾਮਲ ਹਨ।

 

 ਵਿਭਿੰਨ ਵਰਕਰ-ਪੱਖੀ ਪਹਿਲਾਂ ਨੂੰ ਅਪਣਾ ਕੇ ਸੇਵਾਵਾਂ ਅਤੇ ਸਿਹਤ ਸੰਭਾਲ਼ ਸੁਵਿਧਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਚਿੰਤਨ ਸ਼ਿਵਿਰ ਵਿੱਚ ਵਿਚਾਰ-ਵਟਾਂਦਰਾ 18 ਅਗਸਤ, 2022 ਨੂੰ ਜਾਰੀ ਰਹੇਗਾ।

 

 ਈਐੱਸਆਈਸੀ ਵਰਤਮਾਨ ਵਿੱਚ ਦੇਸ਼ ਦੇ 596 ਜ਼ਿਲ੍ਹਿਆਂ ਵਿੱਚ ਆਪਣੇ 3.39 ਕਰੋੜ ਬੀਮਾਯੁਕਤ ਵਿਅਕਤੀਆਂ ਅਤੇ 14.3 ਕਰੋੜ ਲਾਭਾਰਥੀਆਂ ਨੂੰ ਮੈਡੀਕਲ ਲਾਭ ਅਤੇ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਦਾ ਹੈ। ਇਸ ਵੇਲੇ 50 ਈਐੱਸਆਈਸੀ ਅਤੇ 110 ਈਐੱਸਆਈਐੱਸ ਹਸਪਤਾਲ, 1517 ਡਿਸਪੈਂਸਰੀਆਂ, 89 ਡਿਸਪੈਂਸਰੀ-ਕਮ-ਸ਼ਾਖਾ ਦਫ਼ਤਰ ਅਤੇ 8 ਮੈਡੀਕਲ ਕਾਲਜ ਅਤੇ ਹਸਪਤਾਲ ਅਤੇ 2 ਪੀਜੀ ਸੰਸਥਾਵਾਂ, 24 ਖੇਤਰੀ ਦਫ਼ਤਰ, 39 ਉਪ-ਖੇਤਰੀ ਦਫ਼ਤਰ ਅਤੇ 608 ਸ਼ਾਖਾ ਦਫ਼ਤਰ ਹਨ।

 

 ਆਪਣੇ ਸਾਰੇ ਲਾਭਾਰਥੀਆਂ ਵਿੱਚ ਆਪਣੀ ਪਹੁੰਚ ਨੂੰ ਬਿਹਤਰ ਬਣਾਉਣ ਲਈ, ਈਐੱਸਆਈਸੀ ਦਸੰਬਰ, 2022 ਤੱਕ ਪੂਰੇ ਭਾਰਤ ਵਿੱਚ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ, 76 ਈਐੱਸਆਈ ਹਸਪਤਾਲਾਂ ਅਤੇ 29 ਈਐੱਸਆਈ ਡਿਸਪੈਂਸਰੀਆਂ ਦਾ ਨਿਰਮਾਣ ਪ੍ਰਗਤੀ ਅਧੀਨ ਹੈ। ਈਐੱਸਆਈਸੀ ਸੀਮਤ ਈਐੱਸਆਈ ਮੈਡੀਕਲ ਸਹੂਲਤਾਂ ਵਾਲੇ ਅੰਸ਼ਕ ਤੌਰ 'ਤੇ ਲਾਗੂ, ਗੈਰ-ਲਾਗੂ ਕੀਤੇ ਅਤੇ ਪੂਰੀ ਤਰ੍ਹਾਂ ਲਾਗੂ ਕੀਤੇ ਜ਼ਿਲ੍ਹਿਆਂ ਵਿੱਚ ਸੈਕੰਡਰੀ ਅਤੇ ਤੀਸਰੇ ਦਰਜੇ ਦੀ ਮੈਡੀਕਲ ਦੇਖਭਾਲ਼ ਸੇਵਾਵਾਂ ਪ੍ਰਦਾਨ ਕਰਨ ਲਈ ਆਯੁਸ਼ਮਾਨ ਭਾਰਤ - ਪੀਐੱਮ-ਜੇਏਵਾਈ ਨਾਲ ਵੀ ਸਹਿਯੋਗ ਕਰ ਰਿਹਾ ਹੈ।

 

 **********

 

 ਐੱਚਐੱਸ



(Release ID: 1852868) Visitor Counter : 104


Read this release in: English , Urdu , Hindi