ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਯਾ ਨੇ ਵਿੱਤੀ ਵਰ੍ਹੇ 2022-23 ਦੇ ਲਈ ਨੈਨੋ ਯੂਰੀਆ ਦੇ ਉਤਪਾਦਨ ਅਤੇ ਵਿਕਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ


1 ਅਗਸਤ 2021 ਤੋਂ 10 ਅਗਸਤ 2022 ਦੇ ਦਰਮਿਆਨ ਕੁੱਲ 3.27 ਕਰੋੜ ਬੋਤਲਾਂ ਦੀ ਵਿਕਰੀ

ਨੈਨੋ ਯੂਰੀਆ ਦੀ ਮੌਜੂਦਾ ਉਤਪਾਦਨ ਸਮਰੱਥਾ 1.5 ਲੱਖ ਬੋਤਲ ਪ੍ਰਤੀ ਦਿਨ

2022-23 ਵਿੱਚ 27 ਲੱਖ ਐੱਮਟੀ ਪਰੰਪਰਿਕ ਯੂਰੀਆ ਦੇ ਬਰਾਬਰ ਨੈਨੋ ਯੂਰੀਆ ਦੀਆਂ 6 ਕਰੋੜ ਬੋਤਲਾਂ ਦਾ ਉਤਪਾਦਨ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਉਪਲਬਧ ਕਰਵਾਈ ਜਾਵੇਗੀ

Posted On: 12 AUG 2022 8:15PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਅੱਜ ਵਿੱਤੀ ਵਰ੍ਹੇ 2022-23 ਦੇ ਲਈ ਨੈਨੋ ਯੂਰੀਆ (ਤਰਲ) ਦੇ ਉਤਪਾਦਨ ਅਤੇ ਵਿਕਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਬੈਠਕ ਦੇ ਦੌਰਾਨ ਉਨ੍ਹਾਂ ਨੇ ਨੈਨੋ ਯੂਰੀਆ ਨੂੰ ਲੈ ਕੇ ਕਿਸਾਨਾਂ ਦੀ ਸਵੀਕਾਰਤਾ, ਉਤਪਾਦਨ , ਸਪਲਾਈ ਯੋਜਨਾ ਅਤੇ ਕਿਸਾਨਾਂ ਅਤੇ ਖੁਦਰਾ ਵਿਕ੍ਰੇਤਾਵਾਂ ਤੱਕ ਪਹੁੰਚ ਵਧਾਉਣ ਦੇ ਲਈ ਖਾਦ ਵਿਭਾਗ (ਡੀਓਐੱਫ) ਦੁਆਰਾ ਸ਼ੁਰੂ ਕੀਤਾ ਗਏ ਕਦਮਾਂ ਨੂੰ ਲੈ ਕੇ ਪ੍ਰਗਤੀ ਦੀ ਵੀ ਸਮੀਖਿਆ ਕੀਤੀ।

ਮਾਣਯੋਗ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ 1 ਅਪ੍ਰੈਲ, 2022 ਤੋਂ 10 ਅਗਸਤ, 2022 ਦੀ ਅਵਧੀ ਦੇ ਦੌਰਾਨ 1.23 ਕਰੋੜ ਬੋਤਲ ਨੈਨੋ ਯੂਰੀਆ ਦਾ ਉਤਪਾਦਨ ਅਤੇ ਡਿਸਪੈਚ ਹੋਇਆ ਹੈ। 01 ਅਗਸਤ 2021 ਤੋਂ, ਕੁੱਲ 3.27 ਕਰੋੜ ਬੋਤਲਾਂ ਦੀ ਵਿਕਰੀ ਹੋਈ ਹੈ, ਇਸ ਵਿੱਚੋਂ 2.15 ਕਰੋੜ ਬੋਤਲਾਂ  ਵਿਕਰੀ ਵਿੱਤੀ ਵਰ੍ਹੇ 2021-22 ਦੇ ਦੌਰਾਨ ਅਤੇ 1.125 ਕਰੋੜ ਬੋਤਲਾਂ  (500 ਐੱਮਐੱਲ) ਦੀ ਵਿਕਰੀ ਵਿੱਤੀ ਵਰ੍ਹੇ 2022-23 ਦੇ ਦੌਰਾਨ 10 ਅਗਸਤ 2022 ਤੱਕ ਹੋਈ ਹੈ। ਨੈਨੋ ਯੂਰੀਆ ਦੀ ਮੌਜੂਦਾ ਇਕਾਈ ਦੀ ਉਤਪਾਦਨ ਸਮਰੱਥਾ 1.5 ਲੱਖ ਬੋਤਲ ਪ੍ਰਤੀਦਿਨ ਹੈ। ਸਤੰਬਰ ਤੋਂ ਦਸੰਬਰ, 2022 ਅਤੇ ਜਨਵਰੀ ਤੋਂ ਮਾਰਚ 2023 ਤੱਕ; ਅਤਿਰਿਕਤ 4.60 ਕਰੋੜ ਬੋਤਲਾਂ ਦਾ ਉਤਪਾਦਨ ਕੀਤਾ ਜਾਵੇਗਾ। ਇਸ ਪ੍ਰਕਾਰ ਵਿੱਤੀ ਵਰ੍ਹੇ 2022-23 ਦੇ ਦੌਰਾਨ ਨੈਨੋ ਯੂਰੀਆ ਦੀ ਕਰੀਬ 6.0 ਕਰੋੜ ਬੋਤਲ ਦਾ ਉਤਪਾਦਨ ਕਰਕੇ ਕਿਸਾਨਾਂ ਨੂੰ ਉਪਲਬਧ ਕਰਵਾਈ ਜਾਵੇਗੀ। ਇਹ 6.0 ਕਰੋੜ ਬੋਤਲਾਂ ਪਰੰਪਰਿਕ ਯੂਰੀਆ ਦੀ 27 ਲੱਖ ਐੱਮਟੀ ਮਾਤਰਾ ਦੇ ਬਰਾਬਰ ਹੋਵੇਗੀ।

ਸਮੀਖਿਆ ਦੇ ਦੌਰਾਨ ਡਾ. ਮਾਂਡਵੀਯਾ ਨੇ ਪਾਇਆ ਕਿ ਨੈਨੋ ਯੂਰੀਆ ਹੁਣ ਦੇਸ਼ ਭਰ ਦੇ ਕਿਸਾਨਾਂ ਦੁਆਰਾ ਵਿਆਪਕ ਰੂਪ ਨਾਲ ਸਵੀਕਾਰ ਕੀਤੀ  ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਖਾਦ ਵਿਭਾਗ ਦੁਆਰਾ ਰਾਜਾਂ ਦੀ ਮਾਸਿਕ ਸਪਲਾਈ ਯੋਜਨਾ ਵਿੱਚ ਨੈਨੋ ਯੂਰੀਆ ਨੂੰ ਸ਼ਾਮਲ ਕਰਨ ਨਾਲ ਇਸ ਦੀ ਉਪਲਬਧਤਾ ਅਤੇ ਕਿਸਾਨਾਂ ਤੱਕ ਪਹੁੰਚ ਕਈ ਗੁਣਾਂ ਵਧ ਜਾਵੇਗੀ। ਮਾਣਯੋਗ ਮੰਤਰੀ ਨੇ ਵਿਭਾਗ  ਦੇ ਅਧਿਕਾਰੀਆਂ ਨੂੰ ਮਿਸ਼ਨ  ਮੋਡ ਵਿੱਚ ਨੈਨੋ ਯੂਰੀਆ ਨੂੰ ਹੁਲਾਰਾ ਦੇਣ ਦੇ ਨਿਰਦੇਸ਼ ਦਿੱਤੇ ਤਾਕਿ ਇਸ ਦਾ ਪੂਰਾ ਲਾਭ ਉਠਾਇਆ ਜਾ ਸਕੇ। ਉਨ੍ਹਾਂ ਨੇ ਰਾਜ ਦੇ ਹੋਰ ਵਿਭਾਗਾਂ ਦੇ ਨਾਲ ਤਾਲਮੇਲ ਵਿੱਚ ਸਮੇਂ-ਸਮੇਂ ’ਤੇ ਖੁਦਰਾ ਵਿਕ੍ਰੇਤਾਵਾਂ ਦੀਆਂ ਬੈਠਕਾਂ ਆਯੋਜਿਤ ਕਰਕੇ ਖੁਦਰਾ ਵਿਕ੍ਰੇਤਾਵਾਂ ਨੂੰ ਇਸ ਦੇ ਲਈ ਸੰਵੇਦਨਸ਼ੀਲ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੈਨੋ ਯੂਰੀਆ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਦੁਆਰਾ ਇਸ ਦੀ ਸਵੀਕ੍ਰਤੀ ਅਸਲ ਵਿੱਚ ਦੇਸ਼ ਦੇ ਖਾਦ ਪਰਿਦ੍ਰਿਸ਼ ਦੇ ਲਈ ਬਹੁਤ ਵੱਡਾ ਬਦਲਾਅ ਸਾਬਿਤ ਹੋਵੇਗੀ।

ਨੈਨੋ ਯੂਰੀਆ ਸਵਦੇਸ਼ ਵਿੱਚ ਵਿਕਸਿਤ ਕੀਤੀ ਗਈ ਇੱਕ ਖਾਸ ਨੈਨੋ ਖਾਦ ਹੈ। ਇਹ ਰਾਸ਼ਟਰ ਦੀ ਖਾਦ ਅਤੇ ਡਿਸਪੈਚ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਆਤਮਨਿਰਭਰ ਖੇਤੀ ਅਤੇ ਆਤਮਨਿਰਭਰ ਭਾਰਤ ਦੇ ਤਹਿਤ ਕੀਤੀ ਗਈ ਪਹਿਲ ਦੀ ਇੱਕ ਆਦਰਸ਼ ਉਦਹਾਰਨ ਹੈ। ਨੈਨੋ ਯੂਰੀਆ ਦਾ ਉਤਪਾਦਨ ਘੱਟ ਕਾਰਬਨ ਫੁਟਪ੍ਰਿੰਟ ਵਾਲੀ ਊਰਜਾ ਦਕਸ਼ ਵਾਤਾਵਰਣ ਅਨੁਕੂਲ ਉਤਪਾਦਨ ਪ੍ਰਕਿਰਿਆ ਦੁਆਰਾ ਕੀਤੀ ਜਾਂਦੀ ਹੈ। ਮਿੱਟੀ ਦੀ ਜਗ੍ਹਾ ਪੱਤਿਆਂ ਰਾਹੀਂ ਖਾਦ ਦੇਣ ਨਾਲ ਇਹ ਫਸਲਾਂ ਦੀ ਉਤਪਾਦਕਤਾ ਨੂੰ  8 ਪ੍ਰਤੀਸ਼ਤ ਤੱਕ ਵਧਾਉਂਦੀ ਹੈ ਅਤੇ ਬਿਹਤਰ ਮਿੱਟੀ ਹਵਾ ਅਤੇ ਪਾਣੀ ਦੇ ਨਾਲ ਕਿਸਾਨਾਂ ਨੂੰ ਉੱਚਾ ਲਾਭ ਪ੍ਰਦਾਨ ਕਰਦੀ ਹੈ। ਉਤਪਾਦਨ ਅਤੇ ਵਿਕਰੀ ਦੇ ਨਾਲ-ਨਾਲ ਨੈਨੋ ਯੂਰੀਆ ਦੇ ਉਪਯੋਗ ਨੂੰ ਵਧਾਉਣ ਨਾਲ ਸਮੇਂ ਦੇ ਨਾਲ ਗ੍ਰੀਨ ਹਾਊਸ ਗੈਸ (ਜੀਐੱਚਜੀ) ਨਿਕਾਸੀ ਵਿੱਚ ਕਮੀ ਆਵੇਗੀ।

 

****

ਐੱਮਵੀ


(Release ID: 1851800) Visitor Counter : 160


Read this release in: English , Urdu , Hindi