ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ (II), 2021 ਦਾ ਨਤੀਜਾ

Posted On: 11 AUG 2022 3:45PM by PIB Chandigarh

ਸੰਘ ਲੋਕ ਸੇਵਾ ਆਯੋਗ ਵਲੋਂ ਕਰਵਾਈ ਗਈ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ (II), 2021 ਅਤੇ ਰੱਖਿਆ ਮੰਤਰਾਲੇ ਦੇ ਸੇਵਾ ਚੋਣ ਬੋਰਡ ਵਲੋਂ ਲਏ ਗਏ ਇੰਟਰਵਿਊ ਦੇ ਨਤੀਜਿਆਂ ਆਧਾਰ 'ਤੇ ਜਿਨ੍ਹਾਂ 214 (*139 +^75) ਉਮੀਦਵਾਰਾਂ ਨੇ ਅਕਤੂਬਰ, 2022 ਤੋਂ ਸ਼ੁਰੂ ਹੋਣ ਵਾਲੇ (i) 116ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਗੈਰ-ਤਕਨੀਕੀ) (ਪੁਰਸ਼ਾਂ ਲਈ) ਅਤੇ (ii) ^30ਵੇਂ ਸ਼ਾਰਟ ਸਰਵਿਸ ਕਮਿਸ਼ਨ ਮਹਿਲਾ (ਗੈਰ-ਤਕਨੀਕੀ) ਕੋਰਸ ਲਈ ਔਫੀਸਰਜ਼ ਟਰੇਨਿੰਗ ਅਕੈਡਮੀ, ਚੇਨਈ ਵਿੱਚ ਦਾਖਲੇ ਲਈ ਅੰਤਿਮ ਰੂਪ ਵਿੱਚ ਯੋਗਤਾ ਹਾਸਲ ਕਰ ਲਈ ਹੈ, ਉਨ੍ਹਾਂ ਦੀਆਂ ਸੂਚੀਆਂ ਮੈਰਿਟ ਦੇ ਕ੍ਰਮ ਵਿੱਚ ਹੇਠਾਂ ਦਿੱਤੀਆਂ ਗਈਆਂ ਹਨ। 116ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਪੁਰਸ਼ਾਂ ਲਈ) ਦੀ ਸੂਚੀ ਵਿੱਚ ਉਨ੍ਹਾਂ ਉਮੀਦਵਾਰਾਂ ਦੇ ਨਾਮ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਹਿਲਾਂ ਇਸੇ ਪ੍ਰੀਖਿਆ ਦੇ ਨਤੀਜੇ ਦੇ ਅਧਾਰ 'ਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ; ਨੇਵਲ ਅਕੈਡਮੀ, ਇਜ਼ੀਮਲਾ, ਕੇਰਲ ਅਤੇ ਏਅਰ ਫੋਰਸ ਅਕੈਡਮੀ, ਹੈਦਰਾਬਾਦ (ਪ੍ਰੀ-ਫਲਾਇੰਗ) ਸਿਖਲਾਈ ਕੋਰਸਾਂ ਵਿੱਚ ਦਾਖਲੇ ਲਈ ਸਿਫ਼ਾਰਸ਼ ਕੀਤੀ ਗਈ ਸੀ।

2. ਸਰਕਾਰ ਵਲੋਂ ਸੂਚਿਤ ਕੀਤੀਆਂ ਅਸਾਮੀਆਂ ਦੀ ਗਿਣਤੀ (i) 116ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਪੁਰਸ਼ਾਂ ਲਈ) ਦੇ ਲਈ 169 ਅਤੇ (ii) 30ਵੇਂ ਸ਼ਾਰਟ ਸਰਵਿਸ ਕਮਿਸ਼ਨ ਮਹਿਲਾ (ਗੈਰ-ਤਕਨੀਕੀ) ਕੋਰਸ ਲਈ 16 ਹੈ।

3. ਇਸ ਮੈਰਿਟ ਸੂਚੀ ਨੂੰ ਤਿਆਰ ਕਰਦੇ ਸਮੇਂ ਉਮੀਦਵਾਰਾਂ ਦੇ ਮੈਡੀਕਲ ਟੈਸਟ ਦੇ ਨਤੀਜੇ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ। ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ। ਇਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ ਅਤੇ ਵਿਦਿਅਕ ਯੋਗਤਾ ਦੀ ਫੌਜ ਹੈੱਡਕੁਆਰਟਰ ਵਲੋਂ ਜਾਂਚ ਕੀਤੀ ਜਾਵੇਗੀ।

4. ਉਮੀਦਵਾਰ ਨਤੀਜਿਆਂ ਨਾਲ ਸਬੰਧਤ ਜਾਣਕਾਰੀ ਸੰਘ ਲੋਕ ਸੇਵਾ ਆਯੋਗ ਦੀ ਵੈੱਬਸਾਈਟ http://www.upsc.gov.in ਤੋਂ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ, ਉਮੀਦਵਾਰਾਂ ਦੇ ਅੰਕ ਅੰਤਿਮ ਨਤੀਜੇ ਦੇ ਐਲਾਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ ਅਤੇ 30 ਦਿਨਾਂ ਦੀ ਮਿਆਦ ਲਈ ਉਪਲਬਧ ਰਹਿਣਗੇ।

5. ਉਮੀਦਵਾਰਾਂ ਦਾ ਧਿਆਨ ਗੈਰ-ਸਿਫਾਰਸ਼ੀ ਉਮੀਦਵਾਰਾਂ ਦੇ ਸਬੰਧ ਵਿੱਚ ਅੰਕਾਂ ਅਤੇ ਹੋਰ ਵੇਰਵਿਆਂ ਦੇ ਜਨਤਕ ਖੁਲਾਸੇ ਦੀ ਯੋਜਨਾ ਵੱਲ ਵੀ ਆਕਰਸ਼ਿਤ ਕੀਤਾ ਜਾਂਦਾ ਹੈ, ਜਿਸ ਦੇ ਵੇਰਵੇ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਹਨ। ਅਜਿਹੇ ਗੈਰ-ਸਿਫਾਰਸ਼ ਉਮੀਦਵਾਰ ਆਪਣੇ ਅੰਕ ਡਾਊਨਲੋਡ ਕਰਦੇ ਹੋਏ ਆਪਣਾ ਵਿਕਲਪ ਚੁਣ ਸਕਦੇ ਹਨ।

6. ਸੰਘ ਲੋਕ ਸੇਵਾ ਆਯੋਗ ਦਾ ਆਪਣੇ ਪਰਿਸਰ ਵਿੱਚ ਪ੍ਰੀਖਿਆ ਭਵਨ ਦੇ ਨੇੜੇ ਇੱਕ ਸੁਵਿਧਾ ਕਾਊਂਟਰ ਹੈ। ਉਮੀਦਵਾਰ ਆਪਣੀ ਪ੍ਰੀਖਿਆ ਸਬੰਧੀ ਕੋਈ ਵੀ ਜਾਣਕਾਰੀ/ਸਪੱਸ਼ਟੀਕਰਨ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਵਿਅਕਤੀਗਤ ਤੌਰ 'ਤੇ ਜਾਂ ਫ਼ੋਨ ਨੰਬਰ 011-23385271, 011-23381125 ਅਤੇ 011-23098543 'ਤੇ ਪ੍ਰਾਪਤ ਕਰ ਸਕਦੇ ਹਨ।

ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ:

******

ਐੱਸਐੱਨਸੀ/ਆਰਆਰ 



(Release ID: 1851095) Visitor Counter : 89


Read this release in: English , Urdu , Hindi , Marathi