ਟੈਕਸਟਾਈਲ ਮੰਤਰਾਲਾ

8ਵਾਂ ਨੈਸ਼ਨਲ ਹੈਂਡਲੂਮ ਡੇਅ ਅੱਜ ਮਨਾਇਆ ਗਿਆ


ਬੁਨਕਰਾਂ ਅਤੇ ਕਾਰੀਗਰਾਂ ਨੂੰ ਈ-ਕਾਮਰਸ ਨਾਲ ਜੋੜਣ ਦੀ ਜ਼ਰੂਰਤ, ਉਨ੍ਹਾਂ ਨੂੰ ਜੀਈਐੱਮ ਪੋਰਟਲ ਨਾਲ ਜੋੜਣ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ: ਸ਼੍ਰੀ ਪੀਯੂਸ਼ ਗੋਇਲ

ਸਾਰੇ ਸਰਕਾਰੀ ਵਿਭਾਗਾਂ ਨੂੰ ਆਪਣੀਆਂ ਕੱਪੜਾ ਜ਼ਰੂਰਤਾਂ ਦੇ ਲਈ ਹੈਂਡਲੂਮ ਉਤਪਾਦ ਖਰੀਦਣਾ ਚਾਹੀਦਾ ਹੈ: ਸ਼੍ਰੀ ਪੀਯੂਸ਼ ਗੋਇਲ

35 ਲੱਖ ਤੋਂ ਵੱਧ ਹੈਂਡਲੂਮ ਵਰਕਰਾਂ ਦੇ ਹੈਂਡਲੂਮ ਜਨਗਣਨਾ ਆਂਕੜਿਆਂ ਨੂੰ ਜਨਤਕ ਕਰਨ ਦੀ ਜ਼ਰੂਰਤ: ਸ਼੍ਰੀ ਪੀਯੂਸ਼ ਗੋਇਲ

ਹੈਂਡਲੂਮ ਖੇਤਰ ਵਿੱਚ ਗੁਣਵੱਤਾ, ਨਿਰੰਤਰਤਾ ਅਤੇ ਟੈਕਨੋਲੋਜੀ ਦੇ ਉਪਯੋਗ ‘ਤੇ ਧਿਆਨ ਦਿਓ: ਸ਼੍ਰੀ ਪੀਯੂਸ਼ ਗੋਇਲ

Posted On: 07 AUG 2022 9:46PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ; ਉਪਭੋਗਤਾ ਮਾਮਲੇ; ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਬੁਨਕਰਾਂ ਅਤੇ ਕਾਰੀਗਰਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਗਾਹਕਾਂ ਦੇ ਨਾਲ ਵੱਧ ਤੋਂ ਵੱਧ ਸੰਖਿਆ ਵਿੱਚ ਜੋੜਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਗੱਲ ਦੀ ਚਰਚਾ ਕਰਦੇ ਹੋਏ ਕਿ ਈ-ਕੌਮਰਸ ਪਹਿਲ ਨੂੰ ਪੂਰੀ ਤਰ੍ਹਾਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਨੇ ਕਿਹਾ ਕਿ ਹੈਂਡਲੂਮ ਬੁਨਕਰਾਂ ਅਤੇ ਹੈਂਡੀਕ੍ਰਾਫਟ ਕਾਰੀਗਰਾਂ ਨੂੰ ਵੱਡੀ ਸੰਖਿਆ ਵਿੱਚ ਜੀਈਐੱਮ ਪੋਰਟਲ ‘ਤੇ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਨਾਲ ਹੀ ਨਾਲ ਸਾਰੇ ਸਰਕਾਰੀ ਵਿਭਾਗਾਂ ਨੂੰ ਆਪਣੀਆਂ ਸਾਰੀਆਂ ਕੱਪੜਾ ਜ਼ਰੂਰਤਾਂ ਦੇ ਲਈ ਹੈਂਡਲੂਮ ਉਤਪਾਦਾਂ ਨੂੰ ਖਰੀਦਣਾ ਲਾਜ਼ਮੀ ਬਣਾਉਣਾ ਚਾਹੀਦਾ ਹੈ। ਇਸ ਦੇ ਲਈ ਉਨ੍ਹਾਂ ਨੇ ਵਣਜ, ਉਦਯੋਗ ਮੰਤਰਾਲਾ ਤੇ ਕੱਪੜਾ ਮੰਤਰਾਲਾ ਨੂੰ ਤਾਕੀਦ ਕੀਤੀ ਕਿ ਉਹ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਨਾਲ ਮਿਲ ਕੇ ਕੰਮ ਕਰਨ।

ਸ਼੍ਰੀ ਗੋਇਲ 8ਵੇਂ ਨੈਸ਼ਨਲ ਹੈਂਡਲੂਮ ਡੇਅ ਦੇ ਅਵਸਰ ‘ਤੇ ਕੱਪੜਾ ਮੰਤਰਾਲਾ, ਭਾਰਤ ਸਰਕਾਰ ਦੁਆਰਾ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਸਮਾਰੋਹ ਵਿੱਚ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਮੁੱਖ ਮਹਿਮਾਨ ਸਨ। ਸਮਾਰੋਹ ਵਿੱਚ ਰੇਲ ਅਤੇ ਕੱਪੜਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕ੍ਰਮ ਜਰਦੋਸ਼ ਵਿਸ਼ੇਸ਼ ਮਹਿਮਾਨ (ਗੈਸਟ ਆਵ੍ ਔਨਰ) ਸਨ।

ਸ਼੍ਰੀ ਗੋਇਲ ਨੇ 35 ਲੱਖ ਤੋਂ ਵੱਧ ਹੈਂਡੀਕ੍ਰਾਫਟ ਵਰਕਰਾਂ ਦੀ ਜਨਗਣਨਾ ਦੇ ਆਂਕੜਿਆਂ ਨੂੰ ਪਾਰਦਰਸ਼ਿਤਾ ਅਤੇ ਪ੍ਰਮਾਣਿਕਤਾ ਦੇ ਲਈ ਜਨਤਕ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਤਾਕਿ ਹੈਂਡਲੂਮ ਯੋਜਨਾਵਾਂ ਦਾ ਲਾਭ ਵਾਸਤਵਿਕ ਲਾਭਾਰਥੀਆਂ ਤੱਕ ਪਹੁੰਚੇ।

ਕੱਪੜਾ ਮੰਤਰੀ ਨੇ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੇ ਹੁਣ ਤੱਕ ਦੇ ਸਾਰੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੀ ਉਪਲਬਧੀ ਦਾ ਜਸ਼ਨ ਮਨਾਉਣ ਦੇ ਲਈ ਅਤੇ ਦੂਸਰਿਆਂ ਨੂੰ ਉਨ੍ਹਾਂ ਦਾ ਅਨੁਕਰਣ ਕਰਨ ਦੇ ਲਈ ਪ੍ਰੇਰਿਤ ਕਰਨ ਦੇ ਲਈ ਵੱਡੇ ਪੈਮਾਨੇ ‘ਤੇ ਪ੍ਰਦਰਸ਼ਨੀ ਆਯੋਜਿਤ ਕਰਨ ਦੇ ਲਈ ਕਿਹਾ। ਉਨ੍ਹਾਂ ਨੇ ਹੈਂਡਲੂਮ ਦੇ ਮੂਲ ਚਰਿੱਤਰ ਨਾਲ ਸਮਝੌਤਾ ਕੀਤੇ ਬਿਨਾ ਨੀਰਸਤਾ ਨੂੰ ਘੱਟ ਕਰਨ ਦੇ ਲਈ ਗੁਣਵੱਤਾ, ਸਥਿਰਤਾ ਅਤੇ ਟੈਕਨੋਲੋਜੀ ਦੇ ਚੁਨਿੰਦਾ ਉਪਯੋਗ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਸਭਾ ਨੂੰ ਸੰਬੋਧਿਤ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਭਾਰਤ ਵਿੱਚ ਬਣੇ ਕਲਾ ਅਤੇ ਸ਼ਿਲਪ ਦੇ ਸਭ ਤੋਂ ਵੱਡੇ ਬ੍ਰਾਂਡ ਐਂਬੇਸਡਰ ਹਨ ਅਤੇ ਹਮੇਸ਼ਾ ਆਪਣੀਆਂ ਵਿਦੇਸ਼ ਯਾਤਰਾਵਾਂ ਦੇ ਦੌਰਾਨ ਪਤਵੰਤਿਆਂ ਨੂੰ ਹੈਂਡਲੂਮ ਅਤੇ ਹੈਂਡੀਕ੍ਰਾਫਟ ਵਸਤੂਆਂ ਨੂੰ ਉਪਹਾਰ ਵਿੱਚ ਦੇਣਾ ਪਸੰਦ ਕਰਦੇ ਹਨ।

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਕੱਪੜਾ ਮੰਤਰੀ ਨੇ ਸਾਰਿਆਂ ਨੂੰ ਹਰ ਘਰ ਤਿਰੰਗਾ ਅਭਿਯਾਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ, ਜੋ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮਾਧਿਅਮ ਨਾਲ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮਨਾਉਣ ਦਾ ਇੱਕ ਅਭਿਯਾਨ ਹੈ।

ਇਸ ਅਵਸਰ ‘ਤੇ ਸਕੱਤਰ (ਕੱਪੜਾ) ਸ਼੍ਰੀ ਯੂ. ਪੀ. ਸਿੰਘ ਤੇ ਵਿਕਾਸ ਕਮਿਸ਼ਨਰ (ਹੈਂਡਲੂਮ) ਸ਼੍ਰੀ ਸੰਜੈ ਰਸਤੋਗੀ ਵੀ ਮੌਜੂਦ ਸਨ।

 

ਇੰਦੌਰ, ਕੋਲਕਾਤਾ, ਨਾਗਪੁਰ, ਮੇਰਠ ਅਤੇ ਪਾਨੀਪਤ ਵਿੱਚ ਪੰਜ ਡਿਜ਼ਾਈਨ ਸੰਸਾਧਨ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ। ਇਸ ਅਵਸਰ ‘ਤੇ, 82 ਸੰਤ ਕਬੀਰ ਅਤੇ ਨੈਸ਼ਨਲ ਹੈਂਡਲੂਮ ਪੁਰਸਕਾਰ ਦਿੱਤੇ ਗਏ। ਸਮਾਰੋਹ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਪੁਰਸਕਾਰ ਜੇਤੂ ਅਤੇ ਉਨ੍ਹਾਂ ਦੇ ਪਰਿਵਾਰ ਤੇ ਬੁਨਕਰਾਂ ਦੇ ਨਾਲ-ਨਾਲ ਕੱਪੜਾ ਮੰਤਰਾਲਾ ਸਮੇਤ ਵਿਭਿੰਨ ਮੰਤਰਾਲਿਆਂ ਦੇ ਪਤਵੰਤੇ ਸ਼ਾਮਲ ਹੋਏ। ਸਮਾਰੋਹ ਵਿੱਚ ਦੇਸ਼ ਦੇ ਵਿਭਿੰਨ ਕੋਨਿਆਂ ਤੋਂ ਵੱਡੀ ਸੰਖਿਆ ਵਿੱਚ ਲੋਕਾਂ ਨੇ ਹਿੱਸਾ ਲਿਆ। ਦੇਸ਼ ਭਰ ਦੇ ਹੈਂਡਲੂਮ ਸਮੂਹ, ਬੁਨਕਰ ਸੇਵਾ ਕੇਂਦਰ, ਨੈਸ਼ਨਲ ਹੈਂਡਲੂਮ ਟੈਕਨੋਲੋਜੀ ਸੰਸਥਾਨ, ਨੈਸ਼ਨਲ ਹੈਂਡਲੂਮ ਵਿਕਾਸ ਨਿਗਮ ਦੇ ਦਫਤਰ, ਹੈਂਡਲੂਮ ਨਿਰਯਾਤ ਸੰਵਰਧਨ ਪਰਿਸ਼ਦ, ਹੈਂਡੀਕ੍ਰਾਫਟ ਦੇ ਲਈ ਨਿਰਯਾਤ ਸੰਵਰਧਨ ਪਰਿਸ਼ਦ ਅਤੇ ਨਿਫਟ ਕੈਂਪਸਾਂ ਨੇ ਸਮਾਰੋਹ ਵਿੱਚ ਹਿੱਸਾ ਲਿਆ।

 

ਡਿਜ਼ਾਈਨ ਸੰਸਾਧਨ ਕੇਂਦਰਾਂ ਦੇ ਔਡਿਓ-ਵਿਜ਼ੁਅਲ ਉਦਘਾਟਨ ਦੇ ਇਲਾਵਾ, ਭਾਰਤ ਦੀ ਬੁਣਾਈ ‘ਤੇ ਇੱਕ ਔਡਿਓ-ਵਿਜ਼ੁਅਲ ਪ੍ਰਸਤੁਤੀ ਦਿੱਤੀ ਗਈ।

 

ਇਸ ਅਵਸਰ ‘ਤੇ, ਰਾਜ ਮੰਤਰੀ, ਸ਼੍ਰੀਮਤੀ ਦਰਸ਼ਨਾ ਵਿਕ੍ਰਮ ਜਰਦੋਸ਼ ਨੇ ਇਸ ਖੇਤਰ ਨੂੰ ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਗ੍ਰਾਮੀਣ ਵਿਕਾਸ ਦੇ ਇੱਕ ਮਾਧਿਅਮ ਦਾ ਸ਼ਾਨਦਾਰ ਉਦਾਹਰਣ ਦੱਸਦੇ ਹੋਏ ਇਸ ਦੀ ਸ਼ਲਾਘਾ ਕੀਤੀ ਅਤੇ ਸਾਥੀ ਨਾਗਰਿਕਾਂ ਦਾ ਸਮਰਥਨ ਅਤੇ ਪ੍ਰੋਤਸਾਹਨ ਪ੍ਰਦਾਨ ਕਰਨ ਦੀ ਅਪੀਲ ਕੀਤੀ, ਜੋ ਲੰਬੇ ਸਮੇਂ ਤੱਕ ਸਾਡੇ ਹੈਂਡਲੂਮ ਬੁਨਕਰਾਂ ਦੀ ਆਜੀਵਿਕਾ ਸੁਨਿਸ਼ਚਿਤ ਕਰਨ, ਸਾਡੇ ਬੁਨਕਰ ਸਮੁਦਾਏ ਦਰਮਿਆਨ ਗਰਵ ਦੀ ਭਾਵਨਾ ਪੈਦਾ ਕਰਨ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਬਣਾਏ ਰੱਖਣਾ ਸੁਨਿਸ਼ਚਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਨੂੰ ਨਵੇਂ ਤਰੀਕਿਆਂ ਨਾਲ ਇਸ ਖੇਤਰ ਨੂੰ ਹੁਲਾਰਾ ਦੇਣ ਅਤੇ ਪ੍ਰਭਾਵੀ ਮਾਰਕੀਟਿੰਗ ਦੇ ਮਾਧਿਅਮ ਨਾਲ ਹੈਂਡਲੂਮ ਦੇ ਬਿਜ਼ਨਸ ਨੂੰ ਹੁਲਾਰਾ ਦੇਣ ਦੇ ਲਈ ਨਵੇਂ ਵਿਚਾਰਾਂ ਦੀ ਜ਼ਰੂਰਤ ਹੈ।

 

ਸਕੱਤਰ (ਕੱਪੜਾ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੈਂਡਲੂਮ ਦੇ ਬੁਨਕਰ ਮੂਲ ਰੂਪ ਤੋਂ ਆਪਣੇ ਉਤਪਾਦਾਂ ਦੇ ਮਾਧਿਅਮ ਨਾਲ ਜਾਦੂ ਬੁਣਦੇ ਹਨ ਅਤੇ ਖੇਤਰ ਆਸ਼ੰਕਾਵਾਂ ਦੇ ਬਾਵਜੂਦ ਬਚ ਗਿਆ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਇਹ ਖੇਤਰ ਸਮੇਂ ਦੇ ਨਾਲ ਅੱਗੇ ਵਧਦਾ ਰਹੇਗਾ ਅਤੇ ਸਮ੍ਰਿੱਧ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਮੰਤਰਾਲਾ ਦੇਸ਼ ਅਤੇ ਵਿਦੇਸ਼ ਵਿੱਚ ਹੈਂਡਲੂਮ ਨੂੰ ਲੋਕਪ੍ਰਿਯ ਬਣਾਉਣ ਦੇ ਪ੍ਰਯਤਨ ਕਰ ਰਿਹਾ ਹੈ ਅਤੇ ਨੈਸ਼ਨਲ ਹੈਂਡਲੂਮ ਡੇਅ ਹੌਲੀ-ਹੌਲੀ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੰਤਰਾਲਾ ਨੇ ਲੰਦਨ ਅਤੇ ਮੈਡ੍ਰਿਡ ਵਿੱਚ ਪ੍ਰਦਰਸ਼ਨੀਆਂ ਦਾ ਆਯੋਜਨ ਕਰਨ ਦੀ ਪਹਿਲ ਕੀਤੀ ਹੈ, ਜਿੱਥੇ 75 ਬੁਣਾਈ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ 75 ਹੈਂਡਲੂਮ ਉਪਹਾਰ ਪ੍ਰਵਾਸੀ ਭਾਰਤੀਆਂ ਅਤੇ ਹੈਂਡਲੂਮ ਵਿੱਚ ਵਾਸਤਵਿਕ ਰੁਚੀ ਰੱਖਣ ਵਾਲੇ ਲੋਕਾਂ ਦੇ ਵਿੱਚ ਵੰਡੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੈਂਡਲੂਮ ਕੱਪੜਾ ਪਹਿਨਣ ਵਾਲਾ ਵਿਅਕਤੀ ਮੂਲ ਰੂਪ ਤੋਂ ਦੇਸ਼ ਦੀ ਵਿਰਾਸਤ ਨੂੰ ਧਾਰਣ ਕਰਦਾ ਹੈ।

 

ਉਪਰੋਕਤ ਦੇ ਇਲਾਵਾ, ਨੈਸ਼ਨਲ ਹੈਂਡਲੂਮ ਡੇਅ ਦੇਸ਼ ਭਰ ਵਿੱਚ ਬੁਨਕਰਾਂ ਅਤੇ ਹੋਰ ਹਿਤਧਾਰਕਾਂ ਨੂੰ ਸਰਕਾਰ ਦੇ ਪ੍ਰੋਗਰਾਮਾਂ ਬਾਰੇ ਜਾਗਰੂਕ ਕਰਨ, ਯੋਜਨਾਵਾਂ, ਕਾਰੋਬਾਰ ਦੀ ਬਦਲਦੀ ਪ੍ਰਕਰਿਤੀ ਅਤੇ ਹੈਂਡਲੂਮ ਖੇਤਰ ਨੂੰ ਹੁਲਾਰਾ ਦੇਣ ਦੇ ਲਈ ਟੈਕਨੋਲੋਜੀ ਦੇ ਵਧਦੇ ਉਪਯੋਗ ਨੂੰ ਹੋਰ ਵੱਧ ਉਚਾਈਆਂ ਤੱਕ ਲੈ ਜਾਣ ਦੇ ਲਈ ਸਾਰੇ ਬੁਨਕਰ ਸੇਵਾ ਕੇਂਦਰਾਂ, ਸਮੂਹਾਂ ਅਤੇ ਹੈਂਡਲੂਮ ਪਾਕੇਟਸ, ਨਿਫਟ ਪਰਿਸਰਾਂ ਅਤੇ ਨੈਸ਼ਨਲ ਹੈਂਡਲੂਮ ਵਿਕਾਸ ਨਿਗਮ ਦੇ ਦਫਤਰਾਂ ਵਿੱਚ ਮਨਾਇਆ ਗਿਆ।

*****

ਏਡੀ/ਕੇਪੀ



(Release ID: 1849925) Visitor Counter : 115


Read this release in: English , Hindi , Urdu