ਰੇਲ ਮੰਤਰਾਲਾ
azadi ka amrit mahotsav

ਯਾਤਰੀਆਂ ਦੀ ਸੁਰੱਖਿਆ ਵਧਾਉਣ ਦੇ ਲਈ ਰੇਲਵੇ ਸੁਰੱਖਿਆ ਬਲ ਨੇ ‘ਓਪਰੇਸ਼ਨ ਯਾਤਰੀ ਸੁਰਕਸ਼ਾ’ ਦੇ ਤਹਿਤ ਮਹੀਨੇ ਭਰ ਦਾ ਅਖਿਲ ਭਾਰਤੀ ਅਭਿਯਾਨ ਸੰਚਾਲਿਤ ਕੀਤਾ


ਜੁਲਾਈ, 2022 ਵਿੱਚ ਅਭਿਯਾਨ ਦੌਰਾਨ 365 ਸ਼ੱਕੀਆਂ ਨੂੰ ਪਕੜਿਆ ਅਤੇ ਯਾਤਰੀਆਂ ਦੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਚੋਰੀ ਕੀਤੀ ਗਈ ਸੰਪੱਤੀ ਬਰਾਮਦ ਕੀਤੀ

Posted On: 06 AUG 2022 11:10AM by PIB Chandigarh

ਰੇਲ ਮੰਤਰਾਲੇ ਦੇ ਤਹਿਤ ਰੇਲਵੇ ਸੁਰੱਖਿਆ ਬਲ ਇੱਕ ਕੇਂਦਰੀ ਹਥਿਆਰਬੰਦ ਬਲ ਹੈ ਜਿਸ ਨੂੰ ਰੇਲਵੇ ਸੰਪੱਤੀ, ਯਾਤਰੀ ਖੇਤਰਾਂ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੌਂਪੀ ਜਾਂਦੀ ਹੈ। ਭਾਰਤੀ ਰੇਲਵੇ ਦੇ ਮਾਧਿਅਮ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਵਿੱਚ ਸੁਧਾਰ ਦੇ ਉਦੇਸ਼ ਨਾਲ ਆਰਪੀਐੱਫ ਨੇ “ਓਪਰੇਸ਼ਨ ਯਾਤਰੀ ਸੁਰਕਸ਼ਾ” ਕੋਡ ਨਾਮ ਦੇ ਤਹਿਤ ਇੱਕ ਅਖਿਲ ਭਾਰਤੀ ਓਪਰੇਸ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦੇ ਇੱਕ ਅੰਗ ਦੇ ਰੂਪ ਵਿੱਚ ਯਾਤਰੀਆਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਟ੍ਰੇਨ ਏਸਕੌਰਟਿੰਗ, ਸਟੇਸ਼ਨਾਂ ‘ਤੇ ਉਪਸਥਿਤੀ, ਸੀਸੀਟੀਵੀ ਦੇ ਮਾਧਿਅਮ ਨਾਲ ਨਿਗਰਾਨੀ, ਸਰਗਰਮ ਅਪਰਾਧੀਆਂ ‘ਤੇ ਨਿਗਰਾਨੀ, ਅਪਰਾਧੀਆਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨਾ ਅਤੇ ਉਸ ‘ਤੇ ਕਾਰਵਾਈ, ਬਲੈਕ ਸਪੋਟ ਅਤੇ ਅਪਰਾਧ ਦੀ ਪਹਿਚਾਣ ਕਰਨ ਦੇ ਨਾਲ-ਨਾਲ ਯਾਤਰੀਆਂ ਦੇ ਖਿਲਾਫ ਅਪਰਾਧ ਨੂੰ ਘੱਟ ਕਰਨ ਦੇ ਲਈ ਇੱਕ ਕਾਰਵਾਈ ਯੋਗ ਰਣਨੀਤੀ ਤਿਆਰ ਕਰਨ ਲਈ ਅਪਰਾਧ ਸੰਭਾਵਿਤ ਟ੍ਰੇਨਾਂ/ਖੰਡਾਂ ਅਤੇ ਹੋਰ ਸਥਲਾਂ ਦੇ ਨਾਲ-ਨਾਲ ਇਨ੍ਹਾਂ ਵਿੱਚ ਸੁਰੱਖਿਆ ਵਧਾਉਣ ਜਿਹੇ ਕਈ ਕਦਮ ਉਠਾਏ ਜਾ ਰਹੇ ਹਨ। ਸਾਰੇ ਹਿਤਧਾਰਕਾਂ ਦੇ ਨਾਲ ਨਿਰੰਤਰ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਨਿਯਮਿਤ ਤੌਰ ‘ਤੇ ਯਾਤਰੀ ਸੁਰੱਖਿਆ ਵਿੱਚ ਸੁਧਾਰ ਦੇ ਲਈ ਸਯੁੰਕਤ ਕਾਰਵਾਈ ਦੀ ਯੋਜਨਾ ਬਣਾਈ ਗਈ ਹੈ।

 

ਓਪਰੇਸ਼ਨ ਯਾਤਰੀ ਸੁਰਕਸ਼ਾ ਨੂੰ ਗਤੀ ਦੇਣ ਦੇ ਲਈ ਆਰਪੀਐੱਫ ਦੁਆਰਾ ਜੁਲਾਈ 2022 ਵਿੱਚ ਯਾਤਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧੀਆਂ ਦੇ ਖਿਲਾਫ ਇੱਕ ਮਹੀਨੇ ਦੇ ਅਖਿਲ ਭਾਰਤੀ ਅਭਿਯਾਨ ਦੀ ਸ਼ੁਰੂਆਤ ਕੀਤੀ ਗਈ ਸੀ। ਅਭਿਯਾਨ ਦੇ ਦੌਰਾਨ 365 ਸ਼ੱਕੀਆਂ ਨੂੰ ਆਰਪੀਐੱਫ ਕਰਮਚਾਰੀਆਂ ਦੁਆਰਾ ਪਕੜਿਆ ਗਿਆ ਅਤੇ ਕਾਨੂੰਨੀ ਕਾਰਵਾਈ ਦੇ ਲਈ ਸੰਬੰਧਿਤ ਜੀਆਰਪੀ ਨੂੰ ਸੌਂਪ ਦਿੱਤਾ ਗਿਆ, ਜਿਸ ਦੇ ਅਧਾਰ ‘ਤੇ ਯਾਤਰੀ ਅਪਰਾਧ ਯਾਨੀ ਯਾਤਰੀ ਸਾਮਾਨ ਦੀ ਚੋਰੀ, ਡ੍ਰਗਿੰਗ, ਡਕੈਤੀ, ਚੇਨ ਸਨੈਚਿੰਗ ਆਦਿ ਦੇ 322 ਮਾਮਲਿਆਂ ਦੀ ਜਾਣਕਾਰੀ ਮਿਲੀ। ਅਪਰਾਧੀਆਂ ਦੇ ਕਬਜੇ ਨਾਲ ਜਾਂ ਇਨ੍ਹਾਂ ਅਪਰਾਧਾਂ ਦੀ ਜਾਂਚ ਦੇ ਦੌਰਾਨ ਯਾਤਰੀਆਂ ਦੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਚੋਰੀ ਦੀ ਸੰਪੱਤੀ ਇਨ੍ਹਾਂ ਤੋਂ ਬਰਾਮਦ ਕੀਤੀ ਗਈ।

 

ਆਰਪੀਐੱਫ ਆਪਣੀ ਪ੍ਰਤੀਕਿਰਿਆ, ਪ੍ਰਭਾਵਸ਼ੀਲਤਾ ਅਤੇ ਪਹੁੰਚ ਵਧਾਉਣ ਅਤੇ ਸੇਵਾ ਹੀ ਸੰਕਲਪ ਦੇ ਆਪਣੇ ਉਦੇਸ਼ ਨੂੰ ਸਾਕਾਰ ਕਰਨ ਦੇ ਲਈ ਆਪਣੇ ਕਾਰਜ ਖੇਤਰ ਵਿੱਚ ਇਸ ਅਭਿਯਾਨ ਦੀ ਸ਼ੁਰੂਆਤ ਦੇ ਨਾਲ ਪ੍ਰਤੀਕਿਰਿਆ ਵਿੱਚ ਸੁਧਾਰ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇ ਕੇ ਭਵਿੱਖ ਵਿੱਚ ਵੀ ਭਾਰਤੀ ਰੇਲਵੇ, ਯਾਤਰੀਆਂ ਦੀ ਸੁਰੱਖਿਆ ਵਧਾਉਣ ਦੇ ਆਪਣੇ ਪ੍ਰਯਤਨਾਂ ਨੂੰ ਜਾਰੀ ਰੱਖੇਗਾ।

****


ਆਰਕੇਜੇ/ਐੱਮ


(Release ID: 1849420) Visitor Counter : 121


Read this release in: English , Urdu , Hindi , Tamil