ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਐੱਨਏਸੀ ਨੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਅੰਕੜਿਆਂ 'ਤੇ ਰਾਸ਼ਟਰੀ ਪਹਿਲਕਦਮੀ(ਐੱਨਆਈਐੱਸਟੀਆਈਐੱਸ) ਦੇ ਭਾਵੀ ਵਿਕਾਸ ਦੇ ਸੰਬੰਧ ਵਿੱਚ ਵਿਚਾਰ-ਵਟਾਦਰਾ ਕੀਤਾ

Posted On: 05 AUG 2022 10:56AM by PIB Chandigarh

ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ਅੰਕੜੇ ਸੰਬੰਧੀ ਰਾਸ਼ਟਰੀ ਪਹਿਲ ਨਾਲ ਜੁੜੀ ਰਾਸ਼ਟਰੀ ਸਲਾਹਕਾਰ ਕਮੇਟੀ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਇਸ ਦੇ ਭਾਵੀ ਵਿਕਾਸ ਦੇ ਸੰਬੰਧ ਵਿੱਚ ਵਿਚਾਰ-ਵਟਾਦਰਾ ਕੀਤਾ।

ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਕਿ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ(ਆਈਆਈਐੱਸਸੀ) ਬੰਗਲੁਰੂ ਦੀ ਪ੍ਰੋਜੈਕਟ ਮੌਨੀਟਰਿੰਗ ਯੂਨਿਟ (ਪੀਐੱਮਯੂ) ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ਅੰਕੜੇ ਕੇਂਦਰ ਲਈ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ(ਡੀਪੀਆਰ) ਤਿਆਰ ਕਰੇਗੀ।

ਭਾਰਤ ਸਰਕਾਰ ਨੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋ. ਅਜੈ ਕੇ. ਸੂਦ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਸ ਪਹਿਲ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਨਾਲ ਹੀ ਇਸ ਪਹਿਲ ਤੇ ਕੇਂਦ੍ਰਿਤ ਕਾਰਜ ਸ਼ੁਰੂ ਕਰਨ ਲਈ ਇੱਕ ਕੇਂਦਰ ਦੀ ਸਥਾਪਨਾ ਦੀ ਜ਼ਰੂਰਤ ਦੱਸੀ।

https://static.pib.gov.in/WriteReadData/userfiles/image/image001ZWYH.jpg

ਉਨ੍ਹਾਂ ਨੇ ਕਿਹਾ ਗਿਆਨ ਅਧਾਰਿਤ ਫੈਸਲੇ ਲਿਆਉਣ ਲਈ ਅੰਕੜੇ ਬਹੁਤ ਮਹੱਤਵਪੂਰਨ ਹਨ। ਜਿੱਥੇ ਇਹ ਅੰਕੜੇ ਵੱਖ-ਵੱਖ ਮੰਤਰਾਲਿਆਂ ਦੁਆਰਾ ਇਕੱਠੇ ਕੀਤੇ ਜਾਂਦੇ ਹਨ ਉੱਥੇ ਭਵਿੱਖ ਲਈ ਮਹੱਤਵਪੂਰਨ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਇਨ੍ਹਾਂ ਦਾ ਕੇਂਦਰੀਕ੍ਰਿਤ ਪ੍ਰਬੰਧਨ  ਲਾਜ਼ਮੀ ਹੈ।

ਸਕੱਤਰ , ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਡਾ. ਸ੍ਰੀਵਾਰੀ ਚੰਦਰਸ਼ੇਖਰ ਨੇ ਇਸ ਪਹਿਲ ਦਾ ਸੁਆਗਤ ਕੀਤਾ ਅਤੇ ਵਿਭਾਗ ਦੇ ਕੋਲ ਪਹਿਲੇ ਤੋਂ ਹੀ ਉਪਲਬਧ ਵਿਸਤ੍ਰਿਤ ਅੰਕੜਿਆਂ ਬਾਰੇ ਦੱਸਦੇ ਹੋਏ ਇਨ੍ਹਾਂ ਵਿੱਚ ਅਤਿਰਿਕਤ ਅੰਕੜੇ ਜੋੜਣ ਦੀ ਜ਼ਰੂਰਤ ਦੱਸੀ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ. ਅਖਿਲੇਸ਼ ਗੁਪਤਾ ਨੇ ਅੰਕੜਿਆਂ ਨੂੰ ਇਕੱਠੇ ਕਰਨ ਦੇ ਵੱਖ-ਵੱਖ ਯਤਨਾਂ ਨੂੰ ਇਕੱਠੇ ਲਿਆਉਣ ਲਈ ਮਿਲਕੇ ਯਤਨ ਕਰਨ ਦੀ ਜ਼ਰੂਰਤ ਤੇ ਬਲ ਦਿੱਤਾ ਅਤੇ ਇਸ ਕੇਂਦਰ ਦੀ ਇੱਕ ਪ੍ਰਾਰੰਭਿਕ ਸੰਕਲਪਨਾ ਪੇਸ਼ ਕੀਤੀ।

ਭਾਰਤੀ ਵਿਗਿਆਨ ਸੰਸਥਾਨ(ਆਈਆਈਐੱਸਸੀ) ਦੇ ਡਾਇਰੈਕਟਰ ਪ੍ਰੋ. ਗੋਵਿੰਦਨ ਰੰਗਰਾਜਨ ਨੇ ਆਈਆਈਐੱਸਸੀ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਇਸ ਕੇਂਦਰ ਦੇ ਕੰਮਕਾਜ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

https://static.pib.gov.in/WriteReadData/userfiles/image/image0026TMV.jpg

ਇਸ ਮੌਕੇ ਤੇ ਵੱਖ-ਵੱਖ ਵਿਗਿਆਨਿਕ ਅਦਾਰਿਆਂ ਦੇ  ਮਾਹਰਾਂ ਨੇ ਇਸ ਕੇਂਦਰ ਦੇ ਪ੍ਰਸ਼ਾਸਨ, ਕੰਮਕਾਜ ਅਤੇ ਭਾਵੀ ਵਿਕਾਸ ਦੇ ਸੰਦਰਭ ਵਿੱਚ ਵਿਚਾਰ-ਵਟਾਂਦਰਾ ਕੀਤਾ।

   <><><><>

ਐੱਸਐੱਨਸੀ/ਆਰਆਰ


(Release ID: 1848813) Visitor Counter : 145


Read this release in: Urdu , English , Hindi , Tamil