ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਭਾਰਤੀ ਖੇਡ ਅਥਾਰਟੀ ਵਿੱਚ 420 ਕੋਚਾਂ ਦੀ ਠੇਕੇ / ਡੈਪੂਟੇਸ਼ਨ ਦੇ ਅਧਾਰ ਤੇ ਹਾਲ ਹੀ ਵਿੱਚ ਨਿਯੁਕਤੀ ਕੀਤੀ ਗਈ ਹੈ : ਸ਼੍ਰੀ ਅਨੁਰਾਗ ਠਾਕੁਰ

Posted On: 04 AUG 2022 4:09PM by PIB Chandigarh

@ਖੇਡਾਂ@ (ਸੂਬੇ ਦਾ ਵਿਸ਼ਾ ਹੋਣ ਕਰਕੇ ਖੇਡਾਂ ਦੇ ਪ੍ਰਚਾਰ / ਵਿਕਾਸ ਦੀ ਜਿ਼ੰਮੇਵਾਰੀ , ਕੋਚਿੰਗ ਤੇ ਖੇਡਾਂ ਦੇ ਬੁਨਿਆਦੀ ਢਾਂਚਾ ਕਾਇਮ ਕਰਨਾ ਮੁੱਖ ਤੌਰ ਤੇ ਸੰਬੰਧਤ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਜਿ਼ੰਮੇਵਾਰੀ ਹੈ । ਕੇਂਦਰੀ ਸਰਕਾਰ ਆਪਣੀਆਂ ਵੱਖ ਵੱਖ ਸਕੀਮਾਂ , ਜਿਵੇਂ ਖੇਲੋ ਇੰਡੀਆ ਸਕੀਮ ਅਤੇ ਭਾਰਤੀ ਖੇਡ ਅਥਾਰਟੀ ਵੱਲੋਂ ਚਲਾਈਆਂ ਜਾਂਦੀਆਂ ਖੇਡਾਂ ਨੂੰ ਉਤਸ਼ਾਹਿਤ ਸਕੀਮਾਂ ਰਾਹੀਂ ਆਪਣੇ ਯਤਨਾਂ ਨਾਲ ਖੇਡਾਂ ਨੂੰ ਅੱਗੇ ਵਧਾਉਂਦੀ ਹੈ ।
ਖੇਡਾਂ ਦੇ ਬੁਨਿਆਦੀ ਢਾਂਚੇ ਸਮੇਤ ਹੋਰ ਸਹਾਇਕ ਪ੍ਰਣਾਲੀਆਂ ਤੋਂ ਇਲਾਵਾ ਬਿਨਾ ਸ਼ੱਕ ਚੰਗੇ ਕੋਚਾਂ ਦੀ ਲੋੜ ਹੁੰਦੀ ਹੈ । ਇਸ ਅਨੁਸਾਰ ਓਲੰਪਿਕ 2024 ਅਤੇ 2028 ਸਮੇਤ ਮਹੱਤਵਪੂਰਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰ ਕਰ ਰਹੇ ਐਥਲੀਟਾਂ ਨੂੰ ਤਿੰਨ ਸੌ ਸੱਠ ਡਿਗਰੀ ਸਹਾਇਤਾ ਪ੍ਰਦਾਨ ਕਰਨ ਦੇ ਇੱਕ ਹਿੱਸੇ ਵਜੋਂ ਭਾਰਤੀ ਖੇਡ ਅਥਾਰਟੀ ਨੇ ਹਾਲ ਹੀ ਵਿੱਚ 420 ਕੋਚਾਂ ਦੀ ਠੇਕੇ / ਡੈਪੂਟੇਸ਼ਨ ਦੇ ਅਧਾਰ ਤੇ ਭਰਤੀ / ਨਿਯੁਕਤੀ ਹੇਠਾਂ ਲਿਖੇ ਵੇਰਵਿਆਂ ਅਨੁਸਾਰ ਕੀਤੀ ਹੈ ।

(1) ਡੈਪੂਟੇਸ਼ਨ ਤੇ ਚੁਣੇ ਗਏ 101 ਕੋਚ
(2) ਠੇਕੇ ਦੇ ਅਧਾਰ ਤੇ 103 ਕੋਚ
(3) ਠੇਕੇ ਦੇ ਅਧਾਰ ਤੇ ਸਹਾਇਕ ਕੋਚ ਦੇ ਗਰੇਡ ਵਿੱਚ 212 ਕੋਚ
(4) ਠੇਕੇ ਦੇ ਅਧਾਰ ਤੇ ਮੁੱਖ ਕੋਚ ਦੇ ਗਰੇਡ ਵਿੱਚ 4 ਕੋਚ

ਮੌਜੂਦਾ ਸਮੇਂ ਵਿੱਚ ਸਾਈ ਵਿੱਚ 966 ਕੋਚ ਕੰਮ ਕਰ ਰਹੇ ਹਨ , ਜਿਹਨਾਂ ਵਿੱਚੋਂ 134 ਮਹਿਲਾ ਕੋਚ ਰੈਗੂਲਰ ਅਧਾਰ ਤੇ ਅਤੇ 80 ਮਹਿਲਾ ਕੋਚ ਠੇਕੇ ਤੇ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਖੇਲੋ ਇੰਡੀਆ ਸਕੀਮ ਤਹਿਤ ਇੱਕ ਪ੍ਰਭਾਵਸ਼ਾਲੀ ਖੇਡ ਸਿਖਲਾਈ ਵਿਧੀ ਤਿਆਰ ਕੀਤੀ ਗਈ ਹੈ ਜਿਸ ਵਿੱਚ @ਪਿਛਲੇ ਚੈਂਪੀਅਨ ਐਥਲੀਟ@ ਖੇਲੋ ਇੰਡੀਆ ਕੇਂਦਰਾਂ ਵਿੱਚ ਕੰਮ ਕਰ ਰਹੇ ਹਨ । ਮਿਹਨਤਾਨਾ , ਖੇਡ ਸਾਜ਼ੋ ਸਮਾਨ ਦੀ ਖਰੀਦ , ਖੇਡ ਕਿੱਟ , ਮੁਕਾਬਲਾ ਐਕਸਪੋਜ਼ਰ ਆਦਿ ਲਈ ਪੰਜ ਲੱਖ ਰੁਪਏ ਪ੍ਰਤੀ ਅਨੁਸ਼ਾਸਨ ਦੀ ਸਾਲਾਨਾ ਅਵਰਤੀ ਗਰਾਂਟ ਨਿਰਧਾਰਿਤ ਕੀਤੀ ਗਈ ਹੈ , ਜਿਸ ਵਿੱਚੋਂ ਤਿੰਨ ਲੱਖ ਰੁਪਏ ਲਾਜ਼ਮੀ ਤੌਰ ਤੇ 25,000 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਪਿਛਲੇ ਚੈਂਪੀਅਨ ਅਥਲੀਟ ਦੇ ਮਿਹਨਤਾਨੇ ਲਈ ਨਰਧਾਰਤ ਕੀਤੇੇ ਗਏ ਹਨ । ਇਸ ਸਮੇਂ 91 ਖੇਲੋ ਇੰਡੀਆ ਕੇਂਦਰਾਂ ਵਿੱਚ 102 ਸਾਬਕਾ ਚੈਂਪੀਅਨ ਅਥਲੀਟ ਕੰਮ ਕਰ ਰਹੇ ਹਨ ਜਿਹਨਾਂ ਵਿੱਚੋਂ 10 ਮਹਿਲਾਵਾਂ ਹਨ ।
ਇਹ ਜਾਣਕਾਰੀ ਅੱਜ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।

****************


ਐੱਨ ਬੀ / ਓ ਏ


(Release ID: 1848773) ਵਿਜ਼ੀਟਰ ਕਾਊਂਟਰ : 125