ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਦੇਸ਼ ਵਿੱਚ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 5399.15 ਕਰੋੜ ਰੁਪਏ ਦੀ ਲਾਗਤ ਵਾਲੇ 76 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ: ਕਿਸ਼ਨ ਰੈੱਡੀ


“ਕੁਲ 76 ਮੰਜ਼ੂਰ ਪ੍ਰੋਜੈਕਟਾਂ ਵਿੱਚੋਂ 50 ਪ੍ਰੋਜੈਕਟ ਹੁਣ ਤੱਕ ਭੌਤਿਕ ਰੂਪ ਤੋਂ ਪੂਰੇ ਹੋ ਚੁੱਕੇ ਹਨ”

Posted On: 04 AUG 2022 4:10PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਆਪਣੀ ਸਵਦੇਸ਼ ਦਰਸ਼ਨ ਯੋਜਨਾ (ਐੱਸਡੀਐੱਸ) ਦੇ ਤਹਿਤ ਦੇਸ਼ ਵਿੱਚ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 5399.15 ਕਰੋੜ ਰੁਪਏ ਦੀ ਲਾਗਤ ਵਾਲੇ 76 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ। ਇਨ੍ਹਾਂ ਮੰਜ਼ੂਰ ਪ੍ਰੋਜੈਕਟਾਂ ਵਿੱਚ ਜਨਜਾਤੀ ਅਤੇ ਗ੍ਰਾਮੀਣ ਖੇਤਰ ਟੂਰਿਜ਼ਮ ਪ੍ਰੋਜੈਕਟ ਸ਼ਾਮਲ ਹਨ।

ਟੂਰਿਜ਼ਮ ਮੰਤਰਾਲੇ ਨੇ ਹੁਣ ਆਪਣੀ ਸਵਦੇਸ਼ ਦਰਸ਼ਨ ਯੋਜਨਾ ਨੂੰ ਸਵਦੇਸ਼ ਦਰਸ਼ਨ 2.0 (ਐੱਸਡੀ 2.0)ਦਾ ਨਵਾਂ ਸਵਰੂਪ ਦਿੱਤਾ ਹੈ ਤਾਕਿ ਦੇਸ਼ ਵਿੱਚ ਸੈਲਾਨੀ ਅਤੇ ਟੂਰਿਜ਼ਮ ਸਥਾਨ ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਟੂਰਿਜ਼ਮ ਸਥਾਨਾਂ ਦਾ ਸਥਾਈ ਅਤੇ ਜ਼ਿੰਮੇਦਾਰੀਪੂਰਣ ਵਿਕਾਸ ਕੀਤਾ ਜਾ ਸਕੇ।

ਸਵਦੇਸ਼ ਦਰਸ਼ਨ 2.0 ਯੋਜਨਾ ਦੇ ਲਈ ਦਿਸ਼ਾ-ਨਿਰਦੇਸ਼ ਮਹਾਰਾਸ਼ਟਰ ਅਤੇ ਤਮਿਲਨਾਡੂ ਸਹਿਤ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਨੂੰ ਜਾਰੀ ਕੀਤੇ ਗਏ ਹਨ, ਹਾਲਾਕਿ ਸਵਦੇਸ਼ ਦਰਸ਼ਨ 2.0 ਯੋਜਨਾ ਦੇ ਤਹਿਤ ਵਿਕਾਸ ਲਈ ਹੁਣ ਕਿਸੇ ਵੀ ਟੂਰਿਜ਼ਮ ਸਥਾਨ ਦੀ ਪਹਿਚਾਣ ਨਹੀਂ ਕੀਤੀ ਗਈ ਹੈ। ਟੂਰਿਜ਼ਮ ਮੰਤਰਾਲੇ ਪਹਿਲਾਂ ਹੀ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਮਹਾਰਾਸ਼ਟਰ ਵਿੱਚ 2 ਅਤੇ ਤਮਿਲਨਾਡੂ ਵਿੱਚ 1 ਪ੍ਰੋਜੈਕਟ ਨੂੰ ਮੰਜ਼ੂਰੀ ਦੇ ਚੁੱਕਿਆ ਹੈ।

 ਰਾਜ ਸਰਕਾਰਾਂ/ਸੰਘ ਰਾਜ ਖੇਤਰ ਪ੍ਰਸ਼ਾਸਨਾਂ ਦੁਆਰਾ ਦਿੱਤੀ ਗਈ ਸੂਚਨਾ ਦੇ ਅਨੁਸਾਰ ਕੁਲ 76 ਮੰਜ਼ੂਰ ਪ੍ਰੋਜੈਕਟਾਂ ਵਿੱਚੋਂ 50 ਪ੍ਰੋਜੈਕਟ ਹੁਣ ਤੱਕ ਭੌਤਿਕ ਰੂਪ ਤੋਂ ਪੂਰੇ ਹੋ ਚੁੱਕੇ ਹਨ। ਟੂਰਿਜ਼ਮ ਮੰਤਰਾਲੇ ਹਰੇਕ ਸਰਕਿਟ ਵਿੱਚ ਟੂਰਿਜ਼ਮ ਲਈ ਜਾਣ ਵਾਲੇ ਸੈਲਾਨੀਆਂ ਦੀ ਕੁੱਲ ਸੰਖਿਆ ਦੇ ਸੰਬੰਧ ਵਿੱਚ ਅੰਕੜੇ ਇਕੱਠੇ ਨਹੀਂ ਕਰ ਰਿਹਾ ਹੈ। 

ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤ ਉੱਤਰ ਵਿੱਚ ਇਹ ਜਾਣਕਾਰੀ ਦਿੱਤੀ।

*******



(Release ID: 1848762) Visitor Counter : 76


Read this release in: English , Urdu , Hindi , Malayalam